ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼ਿਲੌਂਗ ਵਿੱਚ ਉੱਤਰ–ਪੂਰਬੀ ਪਰਿਸ਼ਦ ਦੀ ਬੈਠਕ ਨੂੰ ਸੰਬੋਧਨ ਕੀਤਾ

ਇਹ ਬੈਠਕ ਉੱਤਰ–ਪੂਰਬੀ ਪਰਿਸ਼ਦ ਦੇ ਗੋਲਡਨ ਜੁਬਲੀ ਸਮਾਰੋਹ ਦਾ ਪ੍ਰਤੀਕ ਹੈ

ਸਰਕਾਰ 'ਲੁੱਕ ਈਸਟ' ਪਾਲਿਸੀ ਨੂੰ 'ਐਕਟ ਈਸਟ' 'ਚ ਤਬਦੀਲ ਕਰਨ ਤੋਂ ਅਗਾਂਹ ਚਲੀ ਗਈ ਹੈ ਤੇ ਹੁਣ ਉਸ ਦੀ ਪਾਲਿਸੀ 'ਐਕਟ ਫਾਸਟ ਫੌਰ ਨੌਰਥ ਈਸਟ' ਅਤੇ 'ਐਕਟ ਫਸਟ ਫਾਰ ਨੌਰਥ ਈਸਟ' ਹੈ

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਦੇ ਵਿਕਾਸ ਲਈ 8 ਨੀਂਹ ਥੰਮ੍ਹਾਂ 'ਤੇ ਚਰਚਾ ਕੀਤੀ

ਜੀ20 ਮੀਟਿੰਗਾਂ ਖੇਤਰ ਦੀ ਪ੍ਰਕਿਰਤੀ, ਸੱਭਿਆਚਾਰ ਅਤੇ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਢੁਕਵਾਂ ਮੌਕਾ: ਪ੍ਰਧਾਨ ਮੰਤਰੀ

Posted On: 18 DEC 2022 1:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲਾਂ ਸ਼ਿਲੌਂਗ ਵਿੱਚ ਉੱਤਰਪੂਰਬੀ ਪਰਿਸ਼ਦ (ਐੱਨਈਸੀ) ਦੀ ਬੈਠਕ ਨੂੰ ਸੰਬੋਧਨ ਕੀਤਾ। ਇਹ ਬੈਠਕ ਉੱਤਰਪੂਰਬੀ ਪਰਿਸ਼ਦ ਦੇ ਗੋਲਡਨ ਜੁਬਲੀ ਜਸ਼ਨ ਮੌਕੇ ਹੋਈਜਿਸ ਦਾ ਰਸਮੀ ਤੌਰ 'ਤੇ 1972 ਵਿੱਚ ਉਦਘਾਟਨ ਕੀਤਾ ਗਿਆ ਸੀ।

ਉੱਤਰਪੂਰਬੀ ਖੇਤਰ ਦੇ ਵਿਕਾਸ ਵਿੱਚ ਉੱਤਰਪੂਰਬੀ ਪਰਿਸ਼ਦ (ਐੱਨਈਸੀ) ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਈਸੀ ਦਾ ਇਹ ਗੋਲਡਨ ਜੁਬਲੀ ਜਸ਼ਨ ਚੱਲ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨਾਲ ਮੇਲ ਖਾਂਦਾ ਹੈ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਉਹ ਅਕਸਰ ਖੇਤਰ ਦੇ 8 ਰਾਜਾਂ ਨੂੰ ਅਸ਼ਟ ਲਕਸ਼ਮੀ ਵਜੋਂ ਦਰਸਾਉਂਦੇ ਹਨਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਦੇ ਵਿਕਾਸ ਲਈ 8 ਨੀਂਹ ਥੰਮ੍ਹਾਂ 'ਤੇ ਕੰਮ ਕਰਨਾ ਚਾਹੀਦਾ ਹੈਜਿਵੇਂ ਕਿ ਸ਼ਾਂਤੀਸ਼ਕਤੀਟੂਰਿਜ਼ਮ, 5ਜੀ ਕਨੈਕਟੀਵਿਟੀਸੱਭਿਆਚਾਰਕੁਦਰਤੀ ਖੇਤੀਖੇਡਾਂਹੋਰ ਸੰਭਾਵਨਾਵਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਦੱਖਣ-ਪੂਰਬੀ ਏਸ਼ੀਆ ਲਈ ਸਾਡਾ ਗੇਟਵੇਅ ਹੈ ਤੇ ਪੂਰੇ ਖੇਤਰ ਦੇ ਵਿਕਾਸ ਦਾ ਕੇਂਦਰ ਬਣ ਸਕਦਾ ਹੈ। ਖੇਤਰ ਦੀ ਇਸ ਸੰਭਾਵਨਾ ਨੂੰ ਸਾਕਾਰ ਕਰਨ ਲਈਭਾਰਤੀ-ਮਿਆਂਮਾਰ-ਥਾਈਲੈਂਡ ਤਿਪੱਖੀ ਹਾਈਵੇਅ ਅਤੇ ਅਗਰਤਲਾ-ਅਖੌਰਾ ਰੇਲ ਪ੍ਰੋਜੈਕਟ ਵਰਗੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ 'ਲੁੱਕ ਈਸਟਪਾਲਿਸੀ ਨੂੰ 'ਐਕਟ ਈਸਟਵਿੱਚ ਤਬਦੀਲ ਕਰਨ ਤੋਂ ਅੱਗੇ ਵਧ ਗਈ ਹੈਅਤੇ ਹੁਣ ਉਸ ਦੀ  ਪਾਲਿਸੀ 'ਐਕਟ ਫਾਸਟ ਫੌਰ ਨੌਰਥ ਈਸਟਅਤੇ 'ਐਕਟ ਫਸਟ ਫਾਰ ਨੌਰਥ ਈਸਟਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਕਈ ਸ਼ਾਂਤੀ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨਅੰਤਰ-ਰਾਜੀ ਸੀਮਾ ਸਮਝੌਤੇ ਕੀਤੇ ਗਏ ਹਨ ਅਤੇ ਅਤਿਵਾਦ ਦੀਆਂ ਘਟਨਾਵਾਂ ਵਿਚ ਜ਼ਿਕਰਯੋਗ ਕਮੀ ਆਈ ਹੈ।

ਸ਼ੁੱਧ ਜ਼ੀਰੋ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਪਣ-ਬਿਜਲੀ ਦਾ ਬਿਜਲੀਘਰ ਬਣ ਸਕਦਾ ਹੈ। ਇਸ ਨਾਲ ਖੇਤਰ ਦੇ ਰਾਜ ਬਿਜਲੀ ਸਰਪਲੱਸ ਹੋਣਗੇਉਦਯੋਗਾਂ ਦੇ ਵਿਸਤਾਰ ਵਿੱਚ ਮਦਦ ਕਰਨਗੇ ਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨਗੇ। ਇਸ ਖਿੱਤੇ ਦੀ ਟੂਰਿਜ਼ਮ ਸੰਭਾਵਨਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਖੇਤਰ ਦਾ ਸੱਭਿਆਚਾਰ ਅਤੇ ਕੁਦਰਤ ਦੋਵੇਂ ਹੀ ਦੁਨੀਆ ਭਰ ਦੇ ਸੈਲਾਨੀਆਂ ਨੂੰ ਖਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਟੂਰਿਜ਼ਮ ਸਰਕਟਾਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ 100 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਉੱਤਰ-ਪੂਰਬ ਵਿੱਚ ਭੇਜਣ ਬਾਰੇ ਵੀ ਚਰਚਾ ਕੀਤੀਜਿਸ ਨਾਲ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿੱਚ ਮਦਦ ਮਿਲੇਗੀ। ਇਹ ਵਿਦਿਆਰਥੀ ਫਿਰ ਖੇਤਰ ਦੇ ਰਾਜਦੂਤ ਬਣ ਸਕਦੇ ਹਨ।

ਖੇਤਰ ਚ ਸੰਪਰਕ ਵਧਾਉਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਲਟਕ ਰਹੇ ਪ੍ਰਸਿੱਧ ਪੁਲ ਪ੍ਰੋਜੈਕਟ ਹੁਣ ਪੂਰੇ ਹੋ ਗਏ ਹਨ। ਪਿਛਲੇ 8 ਸਾਲਾਂ ਵਿੱਚਖੇਤਰ ਵਿੱਚ ਹਵਾਈ ਅੱਡਿਆਂ ਦੀ ਗਿਣਤੀ 9 ਤੋਂ ਵੱਧ ਕੇ 16 ਹੋ ਗਈ ਹੈਅਤੇ ਉਡਾਣਾਂ ਦੀ ਗਿਣਤੀ 2014 ਤੋਂ ਪਹਿਲਾਂ ਲਗਭਗ 900 ਤੋਂ ਵੱਧ ਕੇ 1900 ਦੇ ਲਗਭਗ ਹੋ ਗਈ ਹੈ। ਕਈ ਉੱਤਰ ਪੂਰਬੀ ਰਾਜ ਪਹਿਲੀ ਵਾਰ ਰੇਲਵੇ ਦੇ ਨਕਸ਼ੇ 'ਤੇ ਆਏ ਹਨ ਅਤੇ ਕੋਸ਼ਿਸ਼ਾਂ ਹਨ। ਜਲ ਮਾਰਗਾਂ ਦੇ ਵਿਸਤਾਰ ਲਈ ਵੀ ਕੀਤਾ ਜਾ ਰਿਹਾ ਹੈ। ਖੇਤਰ ਵਿੱਚ 2014 ਤੋਂ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ ਚ 50% ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀਐੱਮ-ਡਿਵਾਈਨ ਯੋਜਨਾ ਦੀ ਸ਼ੁਰੂਆਤ ਨਾਲਉੱਤਰ-ਪੂਰਬ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਹੋਰ ਗਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਟੀਕਲ ਫਾਈਬਰ ਨੈੱਟਵਰਕ ਨੂੰ ਵਧਾ ਕੇ ਉੱਤਰ-ਪੂਰਬ ਵਿੱਚ ਡਿਜੀਟਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ 'ਤੇ ਵੀ ਕੰਮ ਕਰ ਰਹੀ ਹੈ। ਆਤਮਨਿਰਭਰ 5ਜੀ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਗੱਲ ਕਰਦੇ ਹੋਏਉਨ੍ਹਾਂ ਕਿਹਾ ਕਿ 5ਜੀ ਖੇਤਰ ਵਿੱਚ ਸਟਾਰਟਅੱਪ ਈਕੋਸਿਸਟਮਸੇਵਾ ਖੇਤਰ ਦੇ ਹੋਰ ਵਿਕਾਸ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਉੱਤਰ-ਪੂਰਬ ਨੂੰ ਨਾ ਸਿਰਫ਼ ਆਰਥਿਕ ਵਿਕਾਸਬਲਕਿ ਸੱਭਿਆਚਾਰਕ ਵਿਕਾਸ ਦਾ ਕੇਂਦਰ ਬਣਾਉਣ ਲਈ ਪ੍ਰਤੀਬੱਧ ਹੈ।

ਖੇਤਰ ਦੀ ਖੇਤੀ ਸਮਰੱਥਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਦੇ ਦਾਇਰੇ ਨੂੰ ਉਜਾਗਰ ਕੀਤਾਜਿਸ ਵਿੱਚ ਉੱਤਰ-ਪੂਰਬ ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਉਡਾਣ ਰਾਹੀਂ ਖੇਤਰ ਦੇ ਕਿਸਾਨ ਆਪਣੇ ਉਤਪਾਦ ਪੂਰੇ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜ ਸਕਦੇ ਹਨ। ਉਨ੍ਹਾਂ ਨੇ ਉੱਤਰ ਪੂਰਬੀ ਰਾਜਾਂ ਨੂੰ ਖਾਣ ਵਾਲੇ ਤੇਲ 'ਤੇ ਚੱਲ ਰਹੇ ਰਾਸ਼ਟਰੀ ਮਿਸ਼ਨ - ਆਇਲ ਪਾਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਡਰੋਨ ਕਿਸਾਨਾਂ ਨੂੰ ਭੂਗੋਲਿਕ ਚੁਣੌਤੀਆਂ ਨੂੰ ਪਾਰ ਕਰਨ ਅਤੇ ਉਨ੍ਹਾਂ ਦੀ ਉਪਜ ਨੂੰ ਮੰਡੀ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੇ ਹਨ।

ਖੇਡਾਂ ਦੇ ਖੇਤਰ ਵਿੱਚ ਇਸ ਖੇਤਰ ਦੇ ਯੋਗਦਾਨ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਉੱਤਰ-ਪੂਰਬ ਵਿੱਚ ਭਾਰਤ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਦੇ ਵਿਕਾਸ ਰਾਹੀਂ ਖੇਤਰ ਦੇ ਖਿਡਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਨਾਲ ਹੀਖੇਤਰ ਦੇ 8 ਰਾਜਾਂ ਵਿੱਚ 200 ਤੋਂ ਵੱਧ ਖੇਲੋ ਇੰਡੀਆ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਖੇਤਰ ਦੇ ਬਹੁਤ ਸਾਰੇ ਐਥਲੀਟ ਟੌਪਸ (TOPS) ਸਕੀਮ ਦੇ ਤਹਿਤ ਲਾਭ ਪ੍ਰਾਪਤ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ-20 ਪ੍ਰਧਾਨਗੀ ਬਾਰੇ ਵੀ ਚਰਚਾ ਕੀਤੀ ਤੇ ਕਿਹਾ ਕਿ ਇਸ ਦੀਆਂ ਮੀਟਿੰਗਾਂ ਵਿੱਚ ਦੁਨੀਆ ਭਰ ਦੇ ਲੋਕ ਉੱਤਰ-ਪੂਰਬ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਇਹ ਖੇਤਰ ਦੀ ਕੁਦਰਤਸੱਭਿਆਚਾਰ ਅਤੇ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਢੁਕਵਾਂ ਮੌਕਾ ਹੋਵੇਗਾ।

 

 

************

ਡੀਐੱਸ/ਐੱਸਟੀ


(Release ID: 1884800) Visitor Counter : 126