ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤ (ਬੀਐੱਚ) ਲੜੀ ਰਜਿਸਟ੍ਰੇਸ਼ਨ ਸੰਬੰਧੀ ਨਿਯਮਾਂ ਵਿੱਚ ਸੰਸ਼ੋਧਨਾਂ ਨੂੰ ਨੋਟੀਫਾਈ ਕਰਨ ਲਈ ਨੋਟੀਫਿਕੇਸ਼ਨ ਜਾਰੀ
Posted On:
16 DEC 2022 9:50AM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਭਾਰਤ (ਬੀਐੱਚ) ਲੜੀ ਦੇ ਰਜਿਸਟ੍ਰੇਸ਼ਨ ਚਿੰਨ੍ਹ ਸੰਬੰਧੀ ਨਿਯਮਾਂ ਨਾਲ ਸੰਸ਼ੋਧਨਾਂ ਨੂੰ ਨੋਟੀਫਾਈ ਕਰਨ ਲਈ 14 ਦਸੰਬਰ, 2022 ਨੂੰ ਇੱਕ ਨੋਟੀਫਿਕੇਸ਼ਨ ਜੀਐੱਸਆਰ 879(ਈ) ਜਾਰੀ ਕੀਤੀ ਹੈ। ਮੰਤਰਾਲੇ ਨੇ ਬੀਐੱਚ ਲੜੀ ਦੇ ਰਜਿਸਟ੍ਰੇਸ਼ਨ ਚਿੰਨ੍ਹ ਨੂੰ ਜੀਐੱਸਆਰ 594 (ਈ) ਮਿਤੀ 26 ਅਗਸਤ, 2021 ਨੂੰ ਪ੍ਰਸਤ੍ਰਤੀ ਕੀਤਾ ਸੀ। ਇਨ੍ਹਾਂ ਨਿਯਮਾਂ ਦੇ ਲਾਗੂਕਰਣ ਦੇ ਦੌਰਾਨ , ਬੀਐੱਚ ਲੜੀ ਈਕੋ-ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਅਨੇਕ ਸੁਝਾਅ ਅਤੇ ਸਲਾਹ-ਮਸ਼ਵਾਰੇ ਮਿਲੇ ਸਨ।
ਬੀਐੱਚ ਲੜੀ ਲਾਗੂਕਰਣ ਦੇ ਦਾਅਰੇ ਨੂੰ ਹੋਰ ਵਧਾਉਣ ਅਤੇ ਉਸ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਦੇ ਕ੍ਰਮ ਵਿੱਚ ਮੰਤਰਾਲੇ ਨੇ ਨਵੇਂ ਨਿਯਮਾਂ ਨੂੰ ਪ੍ਰਸਤਾਵਿਤ ਕੀਤਾ ਹੈ ਜਿਨ੍ਹਾਂ ਦੇ ਵਿਸ਼ੇਸ਼ ਬਿੰਦੂ ਇਸ ਪ੍ਰਕਾਰ ਹਨ:
-
ਹੁਣ ਬੀਐੱਚ ਲੜੀ ਰਜਿਸਟ੍ਰੇਸ਼ਨ ਚਿੰਨ੍ਹ ਯੁਕਤ ਵਾਹਨਾਂ ਦੀ ਵਿਕਰੀ ਉਨ੍ਹਾਂ ਦਾ ਮਾਲਿਕ ਬੀਐੱਚ ਲੜੀ ਚਿੰਨ੍ਹ ਦੇ ਯੋਗ ਜਾਂ ਆਯੋਗ ਕਿਸੇ ਹੋਰ ਵਿਅਕਤੀ ਨੂੰ ਵੀ ਕਰ ਸਕਦਾ ਹੈ।
-
ਜਿਨ੍ਹਾਂ ਵਾਹਨਾਂ ‘ਤੇ ਹੁਣ ਆਮ ਰਜਿਸਟ੍ਰੇਸ਼ਨ ਚਿੰਨ੍ਹ ਮੌਜੂਦ ਹੈ ਉਨ੍ਹਾਂ ਵਾਹਨਾਂ ਨੂੰ ਵੀ ਬੀਐੱਚ ਲੜੀ ਰਜਿਸਟ੍ਰੇਸ਼ਨ ਚਿੰਨ੍ਹ ਵਿੱਚ ਬਦਲਿਆ ਜਾ ਸਕਦਾ ਹੈ। ਇਸ ਦੇ ਲਈ ਜ਼ਰੂਰੀ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ ਤਾਕਿ ਲੋਕ ਬੀਐੱਚ ਰਜਿਸਟ੍ਰੇਸਨ ਚਿੰਨ੍ਹ ਲਈ ਯੋਗ ਬਣ ਜਾਏ।
-
ਲੋਕਾਂ ਦੀ ਜੀਵਨ ਸੁਗਮਤਾ ਲਈ ਨਿਯਮ 48 ਵਿੱਚ ਸੋਸ਼ੋਧਨ ਦਾ ਪ੍ਰਸਤਾਵ ਹੈ ਤਾਕਿ ਲੋਕਾਂ ਨੂੰ ਆਪਣੇ ਨਿਵਾਸ ਜਾ ਕਾਰਜਸਥਲ ‘ਤੇ ਲੜੀ ਲਈ ਐਪਲੀਕੇਸ਼ਨ ਦੇਣ ਦੀ ਸੁਵਿਧਾ ਮਿਲ ਸਕੇ।
-
ਦੁਰਪ੍ਰੋਯਗ ਦੀ ਰੋਕਥਾਮ ਨੂੰ ਹੋਰ ਮਜਬੂਤ ਬਣਾਉਣ ਲਈ ਨਿਜੀ ਸੈਕਟਰ ਦੇ ਕਰਮਚਾਰੀਆਂ ਦੁਆਰਾ ਕਾਰਜ-ਪ੍ਰਮਾਣ ਪੱਤਰ ਜਮਾ ਹੋਵੇਗਾ।
-
ਆਪਣੇ ਸਰਕਾਰੀ ਪਹਿਚਾਣ-ਪੱਤਰ ਦੇ ਇਲਾਵਾ ਸਰਕਾਰੀ ਕਰਮਚਾਰੀ ਹੁਣ ਆਪਣੇ ਸੇਵਾ ਪ੍ਰਮਾਣਪੱਤਰ ਦੇ ਅਧਾਰ ‘ਤੇ ਵੀ ਬੀਐੱਚ ਲੜੀ ਰਜਿਸਟ੍ਰੇਸ਼ਨ ਚਿੰਨ੍ਹ ਪ੍ਰਾਪਤ ਕਰ ਸਕਦੇ ਹਨ।
Click here to see Gazette Notification
****
MJPS
(Release ID: 1884187)
Visitor Counter : 136