ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰੀ ਪੂਲ ਵਿੱਚ ਲੋੜੀਂਦਾ ਅਨਾਜ ਭੰਡਾਰ: ਕੇਂਦਰ


138 ਐੱਲਐੱਮਟੀ ਦੀ ਸੁਰੱਖਿਅਤ ਭੰਡਾਰਨ ਜ਼ਰੂਰਤ ਤੋਂ ਕਾਫੀ ਅਧਿਕ ਕਣਕ ਉਪਲਬਧ; ਇੱਕ ਜਨਵਰੀ, 2023 ਨੂੰ ਇਹ ਉਪਲਬਧਤਾ 159 ਐੱਲਐੱਮਟੀ ਹੋ ਜਾਵੇਗੀ

12 ਦਸੰਬਰ, 2022 ਦੇ ਹਿਸਾਬ ਨਾਲ ਕੇਂਦਰੀ ਪੂਲ ਵਿੱਚ 182 ਐੱਲਐੱਮਟੀ ਕਣਕ ਉਪਲਬਧ

Posted On: 15 DEC 2022 10:38AM by PIB Chandigarh

ਰਾਸ਼ਟਰੀ ਅਨਾਜ ਸੁਰੱਖਿਆ ਅਧਿਨਿਯਮ ਅਤੇ ਉਸ ਦੀਆਂ ਹੋਰ ਕਲਿਆਣਕਾਰੀ ਯੋਜਨਾਵਾਂ ਸਮੇਤ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਅਤਿਰਿਕਤ ਵੰਡ ਦੀਆਂ ਜ਼ਰੂਰਤਾਵਾਂ ਨੂੰ ਪੂਰਾ ਕਰਨ ਦੇ ਲਈ ਭਾਰਤ ਸਰਕਾਰ ਦੇ ਕੇਂਦਰੀ ਪੂਲ ਵਿੱਚ ਅਨਾਜ ਦਾ  ਲੋੜੀਂਦਾ ਭੰਡਾਰ ਮੌਜੂਦ ਹੈ। ਇੱਕ ਜਨਵਰੀ, 2023 ਤੱਕ ਲਗਭਗ 159 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਕਣਕ ਉਪਲਬਧ ਹੋ ਜਾਵੇਗੀ। ਨਿਯਮਿਤ: ਇੱਕ ਜਨਵਰੀ ਤੱਕ 138 ਐੱਲਐੱਮਟੀ ਦੀ ਸੁਰੱਖਿਅਤ ਭੰਡਾਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਦੇ ਮੱਦੇਨਜ਼ਰ ਇਹ ਉਸ ਤੋਂ ਕਾਫੀ ਅਧਿਕ ਹੈ। ਕੇਂਦਰੀ ਪੂਲ ਵਿੱਚ 12 ਦਸੰਬਰ, 2022 ਨੂੰ ਲਗਭਗ 182 ਐੱਲਐੱਮਟੀ ਕਣਕ ਦੀ ਉਪਲਬਧਤਾ ਦਰਜ ਕੀਤੀ ਗਈ ਹੈ।

ਭਾਰਤ ਸਰਕਾਰ ਕਣਕ ਦੀਆਂ ਕੀਮਤਾਂ ਦੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਸਪਤਾਹਿਕ  ਅਧਾਰ ’ਤੇ ਉਸ ਦੀ ਨਿਯਮਿਤ ਨਿਗਰਾਨੀ ਕਰ ਰਹੀ ਹੈ। ਕਣਕ ਦੇ ਨਾਲ ਹੋਰ ਜਿਨਸਾਂ ਦੀਆਂ ਕੀਮਤਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ ’ਤੇ ਸੁਧਾਰਾਤਮਕ ਉਪਾਅ ਵੀ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਨੇ ਕੀਮਤਾਂ ਵਧਣ ਤੋਂ ਰੋਕਣ ਦੇ ਲਈ ਸਕਿਰਿਅਤਾ ਦਿਖਾਈ ਹੈ ਅਤੇ 13 ਮਈ, 2022 ਤੋਂ ਪ੍ਰਭਾਵੀ ਹੋਣ ਵਾਲੇ ਨਿਰਾਯਤ ਨਿਯਮਾਂ ਨੂੰ ਲਾਗੂ ਕਰ ਦਿੱਤਾ ਹੈ। ਇਸ ਦੇ ਇਲਾਵਾ ਰਾਸ਼ਟਰੀ ਅਨਾਜ ਸੁਰੱਖਿਆ ਅਧਿਨਿਯਮ ਅਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਵੀ ਚਾਵਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੀਖਿਆ ਕੀਤੀ ਗਈ ਹੈ,ਜਿਸ ਨਾਲ ਕੇਂਦਰੀ ਪੂਲ ਵਿੱਚ ਕਣਕ ਦਾ ਭੰਡਾਰਣ ਲੋੜੀਂਦੀ ਮਾਤਰਾ ਵਿੱਚ ਹੋ ਜਾਵੇ, ਤਾਕਿ ਕਲਿਆਣਕਾਰੀ ਯੋਜਨਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਭਾਰਤ ਸਰਕਾਰ ਨੇ ਇਸ ਸਾਲ ਕਣਕ ਦੇ ਐੱਲਐੱਮਟੀ ਨੂੰ ਵਧਾਇਆ ਹੈ। ਜ਼ਿਕਰਯੋਗ ਹੈ ਕਿ ਆਰਐੱਮਐੱਸ 2022-23 ਦੇ ਲਈ ਪਿਛਲੇ ਸਾਲ ਕਣਕ ਦਾ ਐੱਲਐੱਮਟੀ 2015 ਰੁਪਏ/ਕੁਇੰਲਟ ਸੀ, ਜੋ ਹੁਣ ਵੱਧ ਕੇ 2125 ਦੇ ਲਈ ਪਿਛਲੇ ਸਾਲ ਕਣਕ ਦਾ ਐੱਮਐੱਸਪੀ 2015 ਰੁਪਏ/ਕੁਇੰਲਟ ਸੀ, ਜੋ ਹੁਣ ਵਧ ਕੇ 2125 ਰੁਪਏ/ਕੁਇੰਲਟ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਐੱਮਐੱਸਪੀ ਵਿੱਚ 110 ਰੁਪਏ/ਕੁਇੰਲਟ ਦੇ ਵਾਧੇ ਦੇ ਨਾਲ-ਨਾਲ ਅੱਛੇ ਮੌਸਮੀ ਹਾਲਾਤ ਵੀ ਪੈਦਾ ਹੋਏ, ਜਿਨ੍ਹਾਂ ਦੇ ਕਾਰਨ ਇਹ ਆਸ਼ਾ ਕੀਤੀ ਜਾਂਦੀ ਹੈ ਕਿ ਅਗਲੇ ਸਾਲ ਦੇ ਦੌਰਾਨ ਕਣਕ ਦਾ ਉਤਪਾਦਨ ਅਤੇ ਖਰੀਦ ਆਮ ਰਹੇਗੀ ਅਗਲੇ ਸਾਲ ਕਣਕ ਦੀ ਖਰੀਦ ਅਪ੍ਰੈਲ 2023 ਤੋਂ ਆਰੰਭ ਹੋਵੇਗੀ। ਸ਼ੁਰੂਆਤੀ ਮੁਲਾਂਕਣ ਦੇ ਅਨੁਸਾਰ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ ਕਣਕ ਦੀ ਬਿਜਾਈ ਵਿੱਚ ਵੀ ਕਾਫੀ ਵਾਧਾ ਦੇਖਿਆ ਗਿਆ ਹੈ।

ਭਾਰਤ ਸਰਕਾਰ ਨੇ ਸੁਨਿਸ਼ਚਿਤ ਕੀਤਾ ਹੈ ਕਿ ਕੇਂਦਰੀ ਪੂਲ ਵਿੱਚ ਅਨਾਜ ਦੀ ਉਪਲਬਧਤਾ ਲੋੜੀਂਦੀ ਰੂਪ ਨਾਲ ਬਣੀ ਰਹੇ, ਤਾਕਿ ਦੇਸ਼ਭਰ ਦੀਆਂ ਸਾਰੀਆਂ ਕਲਿਆਣਕਾਰੀਆਂ ਯੋਜਨਾਵਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਕੀਮਤਾਂ ਵੀ ਕੰਟਰੋਲ ਰਹਿਣ।

ਪਿਛਲੇ ਮੌਸਮ ਵਿੱਚ ਕਣਕ ਦੀ ਖਰੀਦ ਜਦੋਂ ਘੱਟ ਹੋਈ ਸੀ, ਕਿਉਂਕਿ ਉਤਪਾਦਨ ਘੱਟ ਹੋਇਆ ਸੀ ਅਤੇ ਭੂ-ਰਾਜਨੈਤਿਕ ਪਰਿਸਥਿਤੀ ਦੇ ਚਲਦੇ ਕਿਸਾਨਾਂ ਨੇ ਖੁੱਲ੍ਹੇ ਬਜ਼ਾਰ ਵਿੱਚ ਐੱਮਐੱਸਪੀ ਤੋਂ ਅਧਿਕ ਕੀਮਤ ’ਤੇ ਆਪਣੀ ਉਪਜ ਵੇਚੀ ਸੀ। ਇਸ ਦੇ ਬਾਵਜੂਦ ਕਣਕ ਨੂੰ ਅਗਲੀ ਫਸਲ ਦੇ ਆਉਣ ਤੱਕ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੇਂਦਰੀ ਪੂਲ ਵਿੱਚ ਕਣਕ ਦਾ ਲੋੜੀਂਦਾ ਭੰਡਾਰ ਮੌਜੂਦ ਰਹੇਗਾ।

 

***

ਏਡੀ/ਐੱਨਐੱਸ



(Release ID: 1883795) Visitor Counter : 147