ਸਿੱਖਿਆ ਮੰਤਰਾਲਾ
‘ਕਾਸ਼ੀ ਤਮਿਲ ਸੰਗਮਮ੍’ ਵਿੱਚ ਹਿੱਸਾ ਲੈਣ ਵਾਲੇ ਤਮਿਲ ਪ੍ਰਤੀਨਿਧੀਆਂ ਦੇ 8ਵੇਂ ਸਮੂਹ ਨੇ ਹਨੂੰਮਾਨ ਘਾਟ ’ਤੇ ਪਵਿੱਤਰ ਡੁੱਬਕੀ ਲਗਾਈ
ਹਾਕੀ ਅਤੇ ਫੁੱਟਬਾਲ ਮੈਚਾਂ ਦੇ ਵਿੱਚ ਹਿੱਸਾ ਲੈਣ ਵਾਲੇ ਦੇ ਲਈ ਭਾਰਤ ਸਰਕਾਰ ਦੇ ਤਮਿਲਨਾਡੂ ਦੇ ਐਥਲੀਟਾਂ ਦਾ ਪਹਿਲੂ ਸਮੂਹ ਵਾਰਾਣਸੀ ਪਹੁੰਚਿਆ
Posted On:
07 DEC 2022 5:17PM by PIB Chandigarh
ਤਮਿਲ ਪ੍ਰਤੀਨਿਧੀਮੰਡਲ ਦੇ 8ਵੇਂ ਸਮੂਹ ਨੇ ਮਹੀਨੇ ਭਰ ਚੱਲਣ ਵਾਲੇ “ਕਾਸ਼ੀ ਤਮਿਲ ਸੰਗਮਮ੍” ਦੇ ਦੌਰਾਨ ਗੰਗਾ ਨਦੀ ਦੇ ਤਟ ’ਤੇ “ਹਨੂੰਮਾਨ ਘਾਟ” ਵਿੱਚ ਪਵਿੱਤਰ ਡੁੱਬਕੀ ਲਗਾਈ। ਇਸ ਸਮੂਹ ਵਿੱਚ, ਅਧਿਕਤਰ ਤਮਿਲਨਾਡੂ ਦੇ ਉੱਦਮੀ ਸ਼ਾਮਲ ਸੀ। ਵਾਰਾਣਸੀ ਵਿੱਚ “ਹਨੂੰਮਾਨ ਘਾਟ” ਦੇ ਪਹਿਲਾਂ ‘ਰਾਮੇਸ਼ਵਰ ਘਾਟ’ ਦੇ ਨਾਮ ਨਾਲ ਪਹਿਚਾਣਿਆ ਜਾਂਦਾ ਸੀ। ਵਾਰਾਣਸੀ ਵਿੱਚ ਇਸ ਘਾਟ ’ਤੇ ਸਭ ਤੋਂ ਅਧਿਕ ਟੂਰਿਸਟ ਆਉਂਦੇ ਹਨ। ਇਸ ਘਾਟ ਦੇ ਆਸ-ਪਾਸ ਦੇ ਖੇਤਰਾਂ ਵਿੱਚ ਕੇਰਲ ਮਠ, ਕਾਂਚੀ ਸ਼ੰਕਰ ਮਠ, ਅੰਰਗੇਰੀ ਮਠ ਆਦਿ ਵਰਗੇ ਦੱਖਣੀ ਭਾਰਤੀ ਮਠ ਅਧਿਕ ਸੰਖਿਆ ਵਿੱਚ ਸਥਿਤ ਹਨ।

ਤਮਿਲ ਪ੍ਰਤੀਨਿਧੀਮੰਡਲ ਦੇ ਮੈਂਬਰਾਂ ਨੇ ‘ਹਨੂੰਮਾਨ ਘਾਟ’ ਸਥਿਤ ਪ੍ਰਾਚੀਨ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ ਅਤੇ ‘ਹਨੂੰਮਾਨ ਘਾਟ’ ਦੇ ਕੋਲ ਸਥਿਤ ਸੁਬ੍ਰਹਮਈਯਮ ਭਰਤੀਯਾਰ ਦੇ ਆਵਾਸ ’ਤੇ ਵੀ ਗਏ।

ਭਾਰਤ ਸਰਕਾਰ ਵਿੱਚ ਕਾਰਜਸ਼ੀਲ ਤਮਿਲਨਾਡੂ ਦੇ ਐਥਲੀਟਾਂ ਦਾ ਪਹਿਲਾਂ ਸਮੂਹ ਅੱਜ ਸਵੇਰੇ ਚਲ ਰਹੇ “ਕਾਸ਼ੀ ਤਮਿਲ ਸੰਗਮਮ੍” ਵਿੱਚ ਹਾਕੀ ਅਤੇ ਫੁੱਟਬਾਲ ਮੈਚਾਂ ਵਿੱਚ ਹਿੱਸਾ ਲੈਣ ਦੇ ਲਈ ਵਾਰਾਣਸੀ ਪਹੁੰਚਿਆ ਹੈ। ਭਾਰਤ ਖੇਡ ਅਥਾਰਿਟੀ (ਸਾਈ) ਨੇ 8 ਤੋਂ 15 ਦਸੰਬਰ, 2022 ਤੱਕ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਪਰਿਸਰ ਵਿੱਚ 8 ਦਿਨਾਂ “ਖੇਡ ਸਮਿਟ” ਦਾ ਆਯੋਜਨ ਕੀਤਾ ਹੈ।

* * *
ਐੱਮਜੇਪੀਐੱਸ/ਏਕੇ
(Release ID: 1882136)