ਰਾਸ਼ਟਰਪਤੀ ਸਕੱਤਰੇਤ
ਭਾਰਤੀ ਪੁਲਿਸ ਸੇਵਾ, ਭਾਰਤੀ ਡਾਕ ਸੇਵਾ, ਭਾਰਤੀ ਰੇਲਵੇ ਲੇਖਾ ਸੇਵਾ, ਭਾਰਤੀ ਰੈਵੇਨਿਊ ਸੇਵਾ ਅਤੇ ਭਾਰਤੀ ਰੇਡੀਓ ਰੈਗੂਲੇਟਰੀ ਸੇਵਾ ਦੇ ਅਫ਼ਸਰ ਟ੍ਰੇਨੀਆਂ/ਅਫ਼ਸਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
07 DEC 2022 2:20PM by PIB Chandigarh
ਭਾਰਤੀ ਪੁਲਿਸ ਸੇਵਾ, ਭਾਰਤੀ ਡਾਕ ਸੇਵਾ, ਭਾਰਤੀ ਰੇਲਵੇ ਲੇਖਾ ਸੇਵਾ ਅਤੇ ਭਾਰਤੀ ਰੈਵੇਨਿਊ ਸੇਵਾ ਦੇ ਅਫ਼ਸਰ ਟ੍ਰੇਨੀਆਂ ਅਤੇ ਭਾਰਤੀ ਰੇਡੀਓ ਰੈਗੂਲੇਟਰੀ ਸੇਵਾ ਦੇ ਅਧਿਕਾਰੀਆਂ ਨੇ ਅੱਜ (7 ਦਸੰਬਰ, 2022) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਨੇ ਇਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਬਉੱਚ ਜ਼ਿੰਮੇਦਾਰੀ ਵਾਲੇ ਪਦਾਂ ਦੇ ਲਈ ਚੁਣਿਆ ਗਿਆ ਹੈ। ਸ਼ਾਸਨ ਪ੍ਰਣਾਲੀ ਨੂੰ ਰਾਸ਼ਟਰੀ ਮਹੱਤਵ ਦੀਆਂ ਨੀਤੀਆਂ ਨੂੰ ਲਾਗੂ ਕਰਨ ਅਤੇ ਲੋਕਾਂ ਦੇ ਭਵਿੱਖ ਨੂੰ ਆਕਾਰ ਦੇਣ ਦੇ ਸਬੰਧ ਵਿੱਚ ਉਨ੍ਹਾਂ ਦੀਆਂ ਸਮਰੱਥਾਵਾਂ ‘ਤੇ ਕਾਫੀ ਵਿਸ਼ਵਾਸ ਹੈ। ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਸਬੰਧਿਤ ਸੇਵਾਵਾਂ ਵਿੱਚ ਫ਼ੈਸਲੇ ਲੈਂਦੇ ਸਮੇਂ ਨਾਗਰਿਕ-ਕੇਂਦ੍ਰਿਤ ਦ੍ਰਿਸ਼ਟੀਕੋਣ ਦਾ ਅਨੁਪਾਲਨ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਲਕਸ਼ਾਂ ਅਤੇ ਕਾਰਜਾਂ ਬਾਰੇ ਜਾਗਰੂਕ ਰਹਿਣ ਦੀ ਸਲਾਹ ਦਿੱਤੀ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਲਕਸ਼ਾਂ ਅਤੇ ਉਦੇਸ਼ਾਂ ਨੂੰ ਰਾਸ਼ਟਰ ਦੇ ਵਿਆਪਕ ਲਕਸ਼ਾਂ ਦੇ ਨਾਲ ਇੱਕ ਰੂਪ ਕਰਨਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ, “ਇਹ ਟੈਕਨੋਲੋਜੀ ਦਾ ਯੁਗ ਹੈ। ਪ੍ਰਸ਼ਾਸਨ ਅਤੇ ਸ਼ਾਸਨ ਦੇ ਖੇਤਰ ਵਿੱਚ ਇਨੋਵੇਸ਼ਨ ਦੀਆਂ ਅਪਾਰ ਸੰਭਾਵਨਾਵਾਂ ਹਨ। ਸ਼ਾਸਨ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ, ਤੇਜ਼, ਪਾਰਦਰਸ਼ੀ ਅਤੇ ਜਨਤਾ ਦੇ ਲਈ ਬਣਾਉਣ ਨੂੰ ਲੈ ਕੇ ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਸਕਦਾ ਹੈ।”
ਰਾਸ਼ਟਰਪਤੀ ਨੇ ਭਾਰਤੀ ਰੈਵੇਨਿਊ ਸੇਵਾ ਦੇ ਅਫ਼ਸਰ ਟ੍ਰੇਨੀਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕਰਦਾਤਾਵਾਂ ਦੁਆਰਾ ਟੈਕਸ ਕਾਨੂੰਨਾਂ ਦੇ ਅਨੁਪਾਲਨ ਨੂੰ ਸੁਗਮ ਬਣਾਉਣਾ ਅਤੇ ਟੈਕਸ ਚੋਰੀ ਦੇ ਖ਼ਿਲਾਫ਼ ਇੱਕ ਸਮੁੱਚੀ ਭਰੋਸੇਯੋਗ ਨਿਵਾਰਣ ਵਿੱਚ ਯੋਗਦਾਨ ਦੇਣ ਨੂੰ ਲੈ ਕੇ ਉਨ੍ਹਾਂ ਦੀ ਦੋਹਰੀ ਭੂਮਿਕਾ ਹੈ। ਕਰਦਾਤਾਵਾਂ ਦੇ ਨਾਲ ਸੰਚਾਰ ਨੂੰ ਹੋਰ ਸਨਮਾਨਜਨਕ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਸਿਸਟਮ ਨੂੰ ਸਵੈਇੱਛੁਕ ਅਨੁਪਾਲਨ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਫੇਸਲੈੱਸ ਅਸੈੱਸਮੈਂਟ ਸਕੀਮ ਦਾ ਉਦੇਸ਼ ਪ੍ਰਸ਼ਾਸਨ ਵਿੱਚ ਹੋਰ ਪਾਰਦਰਸ਼ਤਾ ਲਿਆਉਣਾ ਹੈ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਨਵੀਂ ਫੇਸਲੈੱਸ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਨੇ ਭਾਰਤੀ ਰੇਡੀਓ ਰੈਗੂਲੇਟਰੀ ਸੇਵਾ ਦੇ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਨੂੰ ਬਹੁਤ ਮਹੱਤਵਪੂਰਨ ਸੇਵਾ ਦੱਸਿਆ। ਰਾਸ਼ਟਰਪਤੀ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਇਸ ਨੂੰ ਹੋਰ ਮਹੱਤਵ ਮਿਲਿਆ ਹੈ। ਇਸ ਸੇਵਾ ਦੀਆਂ ਕੁਝ ਪ੍ਰਮੁੱਖ ਜ਼ਿੰਮੇਦਾਰੀਆਂ ਸਪੈੱਕਟ੍ਰਮ ਲਾਇਸੈਂਸਾਂ ਦੀ ਵੰਡ, ਸਪੈੱਕਟ੍ਰਮ ਨਿਲਾਮੀ ਦਾ ਆਯੋਜਨ ਅਤੇ ਜ਼ਰੂਰੀ ਪ੍ਰਵਾਨਗੀਆਂ ਪ੍ਰਦਾਨ ਕਰਨਾ ਹਨ। ਉਨ੍ਹਾਂ ਨੇ ਕਿਹਾ ਕਿ ਇਸ ਡਿਜੀਟਲ ਵਾਤਾਵਰਣ ਵਿੱਚ, ਡੇਟਾ ਸੇਵਾਵਾਂ ਦੀ ਵਧਦੀ ਮੰਗ ਅਤੇ ਦੂਰਸੰਚਾਰ ਨੈੱਟਵਰਕ ਦੇ ਵਿਸਤਾਰ ਨੂੰ ਪੂਰਾ ਕਰਨ ਲਈ ਸਪੈੱਕਟ੍ਰਮ ਤੱਕ ਲੋੜੀਂਦੀ ਪਹੁੰਚ ਜ਼ਰੂਰੀ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਭਾਰਤੀ ਰੇਡੀਓ ਰੈਗੂਲੇਟਰੀ ਸੇਵਾ ਦੇ ਅਧਿਕਾਰੀ ਪ੍ਰਾਸੰਗਿਕ ਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਨਵੇਂ ਵਿਚਾਰ ਅਤੇ ਤਕਨੀਕਾਂ ਲਿਆਉਣਗੇ।
ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦਾ ਸਮਾਪਨ ਅਫ਼ਸਰਾਂ ਨੂੰ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਣ ਦੀ ਸਲਾਹ ਦੇ ਕੇ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਉਂਕਿ ਲੋਕ ਨੀਤੀ ਸਮਾਜਿਕ ਨਿਆਂ ਦਾ ਇੱਕ ਉਪਕਰਣ ਹੈ, ਇਸ ਨੂੰ ਦੇਖਦੇ ਹੋਏ ਲੋਕ ਸੇਵਕ ਸਮਾਜਿਕ ਪਰਿਵਰਤਨ ਦੇ ਏਜੰਟ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸੇਵਾ ਨੂੰ ਆਪਣੇ ਕਰੀਅਰ ਵਜੋਂ ਚੁਣਿਆ ਹੈ, ਇਸ ਲਈ ਹਮੇਸ਼ਾ ਯਾਦ ਰੱਖੋ ਕਿ ਉਹ ਦੇਸ਼ ਦੀ ਸੇਵਾ ਕਰਨ ਲਈ ਹਨ।
ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*****
ਡੀਐੱਸ/ਬੀਐੱਮ
(Release ID: 1881649)
Visitor Counter : 90