ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਅਤੇ ਮਹਾਰਾਸ਼ਟਰ ਮੈਟਰੋ ਦੀ ਟੀਮ ਨੂੰ ਨਾਗਪੁਰ ਵਿੱਚ ਸਿੰਗਲ ਕਾਲਮ ‘ਤੇ ਹਾਈਵੇਅ ਫਲਾਈਓਵਰ ਅਤੇ ਮੈਟਰੋ ਰੇਲ ਦੀ ਸੁਵਿਧਾ ਦੇ ਨਾਲ ਤਿਆਰ ਹੋਏ ਸਭ ਤੋਂ ਲੰਬੇ ਡਬਲ ਡੈਕਰ ਵਾਇਡਕਟ (3.14 ਕਿਲੋਮੀਟਰ) ਦਾ ਨਿਰਮਾਣ ਕਰਕੇ ਗਿਨੀਜ਼ ਬੁੱਕ ਆਵ੍ ਵਰਲਡ ਰਿਕਾਰਡ ਦੀ ਉਪਲਬਧੀ ਹਾਸਲ ਕਰਨ ‘ਤੇ ਵਧਾਈ ਦਿੱਤੀ
प्रविष्टि तिथि:
05 DEC 2022 4:31PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਅਤੇ ਮਹਾਰਾਸ਼ਟਰ ਮੈਟਰੋ ਦੀ ਟੀਮ ਨੂੰ ਨਾਗਪੁਰ ਵਿੱਚ ਸਿੰਗਲ ਕਾਲਮ ‘ਤੇ ਹਾਈਵੇਅ ਫਾਲਈਓਵਰ ਅਤੇ ਮੈਟਰੋ ਦੇ ਨਾਲ ਸਿੰਗਲ ਕਾਲਮ ‘ਤੇ ਤਿਆਰ ਹੋਏ ਸਭ ਤੋਂ ਲੰਬੇ ਡਬਲ ਡੈਕਰ ਵਾਇਡਕਟ (3.14 ਕਿਲੋ ਮੀਟਰ) ਦਾ ਨਿਰਮਾਣ ਕਰਕੇ ਗਿਨੀਜ਼ ਬੁੱਕ ਆਵ੍ ਵਰਲਡ ਰਿਕਾਰਡ ਹਾਸਲ ਕਰਨ ‘ਤੇ ਹਾਰਦਿਕ ਵਧਾਈ ਦਿੱਤੀ ਹੈ।

ਸ਼੍ਰੀ ਗਡਕਰੀ ਨੇ ਟਵੀਟਸ ਦੀ ਇੱਕ ਲੜੀ ਵਿੱਚ ਕਿਹਾ ਕਿ ਇਸ ਪਰਿਯੋਜਨਾ ਨੂੰ ਪਹਿਲਾਂ ਹੀ ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਦੁਆਰਾ ਰਿਕਾਰਡ ਬੁੱਕ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਤਿਸ਼ਠਿਤ ਪੁਰਸਕਾਰ ਪ੍ਰਾਪਤ ਕਰਨਾ ਅਸਲ ਵਿੱਚ ਸਾਡੇ ਲਈ ਮਾਣ ਦਾ ਪਲ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਅਸਾਧਾਰਣ ਇੰਜੀਨੀਅਰਾਂ, ਅਧਿਕਾਰੀਆਂ ਅਤੇ ਕਿਰਤੀਆਂ ਦਾ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਨੂੰ ਨਮਨ ਕਰਦੇ ਹਨ, ਜੋ ਇਸ ਉਪਲਬਧੀ ਨੂੰ ਸੰਭਵ ਬਣਾਉਣ ਦੇ ਲਈ 24 ਘੰਟੇ ਲਗੇ ਰਹੇ ਹਨ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸ ਕਾਰਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਰਕਾਰ ਦੁਆਰਾ ਕੀਤੇ ਗਏ ਵਿਸ਼ਵ ਪੱਧਰੀ ਢਾਂਚਾਗਤ ਪ੍ਰੋਜੈਕਟਾਂ ਦੇ ਨਿਰਮਾਣ ਦੇ ਵਾਅਦੇ ਨੂੰ ਪੂਰਾ ਕਰ ਰਹੇ ਹਨ।
*********
ਐੱਮਜੇਪੀਐੱਸ
(रिलीज़ आईडी: 1881455)
आगंतुक पटल : 174