ਇਸਪਾਤ ਮੰਤਰਾਲਾ
ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਵਿਜਾਗ ਮੈਰਾਥਨ ਦੇ ਪੂਰਬ ਅਭਿਆਸ ਦੇ ਰੂਪ ਵਿੱਚ ਵਿਜਾਗ ਸਟੀਲ ਰਨ-5ਕੇ ਪ੍ਰੌਮੋ ਰਨ ਨੂੰ ਝੰਡੀ ਦਿਖਾਕੇ ਰਵਾਨਾ ਕੀਤਾ
Posted On:
04 DEC 2022 5:18PM by PIB Chandigarh
ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ 18 ਦਸੰਬਰ ਨੂੰ ਆਰ ਕੇ ਦਰਮਿਆਨ ਨਿਰਧਾਰਿਤ “ਵਿਜਾਗ ਮੈਰਾਥਨ” ਦੌੜ ਦੇ ਪੂਰਬ ਅਭਿਆਸ ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਅੱਜ ਵਿਸ਼ਾਖਾਪੱਟਨਮ ਦੇ ਆਰਆਈਐੱਲਐੱਲ ਸਟੀਲ ਪਲਾਂਟ ਦੇ ਕਰਨਲ ਸੀਕੇ ਨਾਇਡੂ ਉੱਕੂ ਸਟੇਡੀਅਮ ਵਿੱਚ ਵਿਜਾਗ ਸਟੀਲ ਰਨ-5ਕੇ ਪ੍ਰੌਮੋ ਦੌੜ ਨੂੰ ਝੰਡੀ ਦਿਖਾਕੇ ਰਵਾਨਾ ਕੀਤਾ।
ਡਾਇਰੈਕਟਰ (ਵਣਜ) ਸ਼੍ਰੀ ਡੀ.ਕੇ. ਮੋਹੰਤੀ, ਚੀਫ ਜਨਰਲ ਮੈਨੇਜਰ (ਮੈਡੀਕਲ ਅਤੇ ਸਿਹਤ ਸੇਵਾਵਾਂ) ਅਤੇ ਵਿਭਾਗ ਦੇ ਮੁੱਖੀ (ਮੈਡੀਕਲ ਅਤੇ ਖੇਡ) ਡਾ.ਕੇ.ਐੱਚ. ਪ੍ਰਕਾਸ਼, ਪ੍ਰਸਿੱਧ ਕ੍ਰਿਕੇਟਰ ਅਤੇ ਆਰਆਈਐੱਨਐੱਲ ਸਾਬਕਾ ਜਨਰਲ ਮੈਨੇਜਰ (ਖੇਡ) ਸ਼੍ਰੀ ਐੱਮਐੱਸ ਕੁਮਾਰ, ਵਿਜਾਗ ਧਾਵਕ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਬਾਲਕ੍ਰਿਸ਼ਣ ਰਾਏ ਨੇ ਵੀ ਵਿਜਾਗ ਸਟੀਲ 5ਕੇ ਪ੍ਰੌਮੋ ਦੌੜ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ।
ਆਰਆਈਐੱਨਐੱਲ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਦੌੜ ਨੂੰ ਹੁਲਾਰਾ ਦੇਣ ਲਈ ਆਯੋਜਕਾਂ ਦੇ ਯਤਨਾਂ ਦੀ ਕਾਫੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਰਆਈਐੱਨਐੱਲ ਨੇ ਸਮੂਹਿਕ ਤੌਰ ‘ਤੇ ਇਸ ਤਰ੍ਹਾਂ ਦੀ ਸਰੀਰਿਕ ਗਤੀਵਿਧੀ ਵਿੱਚ ਸਵੈ ਨੂੰ ਸ਼ਾਮਲ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ।
ਜੋ ਉਨ੍ਹਾਂ ਨੂੰ ਸਵੱਸਥ ਰੱਖਦਾ ਹੈ ਕਿਉਂਕਿ ਇੱਕ ਸਵੱਸਥ ਆਰਆਈਐੱਨਐੱਲ ਹੀ ਇੱਕ ਸਮ੍ਰਿੱਧ ਆਰਆਈਐੱਨਐੱਲ ਹੋ ਸਕਦਾ ਹੈ। ਸ਼੍ਰੀ ਭੱਟ ਨੇ ਕਿਹਾ ਕਿ ਵਿਜਾਗ ਸ਼ਹਿਰ ਨੂੰ ਇਸਦੀ ਸੁੰਦਰਤਾ ਸਵੱਛਤਾ, ਵਾਤਾਵਰਣ ਅਤੇ ਮੈਤ੍ਰੀਪੂਰਣ ਜਨਾਂ ਦਾ ਆਸ਼ੀਰਵਾਦ ਪ੍ਰਾਪਤ ਹੈ ਜਿਸ ਦੀ ਤੁਲਨਾ ਕਿਸੇ ਵੀ ਲੋਕਪ੍ਰਿਯ ਅੰਤਰਰਾਸ਼ਟਰੀ ਟੂਰਿਜ਼ਮ ਸਥਾਨ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੈਰਾਥਨ ਦੌੜ ਦੇ ਆਯੋਜਨ ਨਾਲ ਇਸ ਦੀ ਛਵੀ ਨੂੰ ਹੋਰ ਹੁਲਾਰਾ ਮਿਲੇਗਾ।
ਆਰਆਈਐੱਨਐੱਲ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ, ਡਾਇਰੈਕਟਰ (ਵਣਜ) ਸ਼੍ਰੀ ਡੀਕੇ ਮੋਹੰਤੀ, ਡਾ. ਕੇ.ਐੱਚ. ਪ੍ਰਕਾਸ਼, ਸ਼੍ਰੀ ਐੱਮ.ਐੱਸ. ਕੁਮਾਰ ਅਤੇ ਸ਼੍ਰੀ ਬਾਲਕ੍ਰਿਸ਼ਣ ਰਾਏ ਨੇ ਵੀ ਵੱਖ-ਵੱਖ ਐਥਲੈਟਿਕਸ ਦੇ ਕਰਮਚਾਰੀਆਂ, ਅਧਿਕਾਰੀਆਂ, ਖਿਡਾਰੀਆਂ ਅਤੇ ਬੱਚਿਆਂ ਸਹਿਤ 500 ਤੋਂ ਅਧਿਕ ਲੋਕਾਂ ਦੇ ਨਾਲ ਵਿਜਾਗ ਸਟੀਲ 5ਕੇ ਪ੍ਰੌਮੋ ਰਨ ਵਿੱਚ ਪ੍ਰਮੁੱਖ ਰੂਪ ਤੋਂ ਹਿੱਸਾ ਲਿਆ।
*****
ਏਕੇਐੱਨ
(Release ID: 1880972)
Visitor Counter : 134