ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਹਰ ਕੋਈ ਦਿਲ ਤੋਂ ਇੱਕ ਫਿਲਮ ਨਿਰਮਾਤਾ ਹੈ, ਜੋ ਫਿਲਮ ਸਿਨੇਮਾ ਬੰਦੀ ਦਾ ਮੁੱਖ ਵਿਸ਼ਾ ਹੈ


ਇਹ ਫਿਲਮ ਸੁਤੰਤਰ ਸਿਨੇਮਾ ਨੂੰ ਸ਼ਰਧਾਂਜਲੀ ਹੈ: ਰਾਜੇਸ਼ ਨਿਦਿਮੋਰੂ

Posted On: 28 NOV 2022 5:02PM by PIB Chandigarh

ਭਾਰਤੀ ਸਿਨੇਮਾ ਵਿੱਚ ਅਨੋਖੀਆਂ ਧਾਰਾਵਾਂ ਅਤੇ ਕਹਾਣੀ ਦੀ ਦੌੜ ਵਿੱਚ ਅੱਗੇ ਵਧਦੇ ਹੋਏ ਡਾਇਰੈਕਟਰ ਪ੍ਰਵੀਣ ਕੰਦੇਰਗੁਲਾ ਦੀ ਕਾਮੇਡੀ ਡਾਰਮਾ ਫਿਲਮ ‘ਸਿਨੇਮਾ ਬੰਦੀ’ ਤੁਹਾਨੂੰ ਇੱਕ ਆਟੋ ਡਰਾਇਵਰ ਨੂੰ ਸਿਨੇਮਾਵਾਲਾ ਤੱਕ ਦੀ ਯਾਤਰਾ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਨਾਲ ਬੰਨ੍ਹੇ ਰੱਖੇਗੀ।

ਅੱਜ ਇੱਫੀ ਦੇ 53ਵੇਂ ਸੰਸਕਰਣ ਵਿੱਚ ਪੀਆਈਬੀ ਦੁਆਰਾ ਆਯੋਜਿਤ ਇੱਫੀ ਟੇਬਲ ਟਾਕਸ ਦੇ ਇੱਕ ਸ਼ੈਸਨ ਨੂੰ ਸੰਬੋਧਨ ਕਰਦੇ ਹੋਏ ਫਿਲਮ ਸਿਨੇਮਾ ਬੰਦੀ ਦਾ ਨਿਰਮਾਤਾ ਰਾਜੇਸ਼ ਨਿਦਿਮੋਰੂ ਨੇ ਕਿਹਾ, ‘ਇਸ ਫਿਲਮ ਦਾ ਹਰ ਪਹਿਲੂ ਮੌਲਿਕ ਹੈ, ਸਕ੍ਰਿਪ ਲਿਖਣ ਤੋਂ ਲੈ ਕੇ ਨਿਰਮਾਤਾ ਨੂੰ ਵਿਚਾਰ ਦੇਣ ਤੱਕ, ਫਿਰ ਅਭਿਨੇਤਾਵਾਂ ਦੀ ਕੌਸਟਿੰਗ ਕਰਨ ਅਤੇ ਸਥਾਨਾਂ ਆਦਿ ਨੂੰ ਖੋਜਣ ਤੱਕ ਸਾਰੀਆਂ ਚੀਜ਼ਾਂ ਮੌਲਿਕ ਹਨ।’

 

https://ci6.googleusercontent.com/proxy/n6sf8mqxnoenXDM2lMC101EHFs0VZ_z9MF_rwXiZJanOWXBeAdcEc6KkHg79nkQ5f7i2ckbF8YQYKn-EijgcsHlCdpqEXszfFmX8G56i7IHuSt-PT0gY=s0-d-e1-ft#https://static.pib.gov.in/WriteReadData/userfiles/image/CB-1GG39.jpg

ਇੱਕ ਹਾਸਰਸ, ਆਸਲੀਅਤ ਵਿੱਚ ਗਹਿਰਾਈ ਵਿੱਚ ਨਿਹਿਤ, ਨੇਟਫਿਲਕਸ ’ਤੇ ਪ੍ਰੀਮੀਅਰ ਕੀਤੀ ਗਈ ਇਹ ਫਿਲਮ ਦੋ ਸਪਤਾਹ ਤੋਂ ਨੰਬਰ 1 ’ਤੇ ਟ੍ਰੇਂਡ ਕਰ ਰਹੀ ਹੈ। ਨਿਰਮਾਤਾ ਰਾਜੇਸ਼ ਨਿਦਿਮੋਰੂ ਨੇ ਦੱਸਿਆ ਕਿ ਇਸ ਫਿਲਮ ਨੂੰ ਇੱਕ ਉੱਚਿਤ ਸਟੂਡਿਓ ਅਤੇ ਮੰਨੇ-ਪ੍ਰਮੰਨੇ ਅਭਿਨੇਤਾਵਾਂ ਨੇ ਬਿਨਾ ਬਣਾਉਣ ਦਾ ਇੱਕਮਾਤਰ ਕਾਰਨ ਇਸ ਦੀ ਪ੍ਰਾਮਾਣਿਕ ਕਹਾਣੀ ਅਤੇ ਅਦਾਕਾਰੀ ਹੈ। ਉਨ੍ਹਾਂ ਨੇ ਕਿਹਾ, “ਇਹ ਫਿਲਮ ਸੁਤੰਤਰਤ ਸਿਨੇਮਾ ਦੇ ਲਈ ਇੱਕ ਭਾਵ-ਭੀਨੀ ਸ਼ਰਧਾਂਜਲੀ ਹੈ, ਜਿਸ ਨੂੰ ਆਮ ਤੌਰ ’ਤੇ ਦਿਲ ਤੋਂ ਬਣਾਇਆ ਜਾਂਦਾ ਹੈ।

ਮੈਂ ਆਪਣੇ ਕਰੀਅਰ ਦੀ ਸ਼ੁਰੂਆਤੀ ਸੁਤੰਤਰ ਨੂੰ ਫਿਰ ਤੋਂ ਜੀਣਾ ਚਾਹੁੰਦਾ ਸੀ ਅਤੇ ਪਹਿਲੀ ਭਾਵਨਾ ਨੂੰ ਫਿਰ ਤੋਂ ਅਨੁਭਵ ਕਰਨਾ ਚਾਹੁੰਦਾ ਸੀ।” ਨਿਰਮਾਤਾ ਨੇ ਇਹ ਵੀ ਕਿਹਾ ਕਿ ਫਿਲਮ ਅਸਲ ਵਿੱਚ ਇੱਕ ਵਧੀਆ ਮਨੋਰੰਜਨ ਫਿਲਮ ਬਣਦੀ, ਲੇਕਿਨ ਮੌਲਿਕਤਾ ਅਤੇ ਪ੍ਰਾਮਾਣਿਕਤਾ ਨੇ ਇਸ ਨੂੰ ਅਦੁੱਤੀ ਬਣਾ ਦਿੱਤਾ। ਰਾਜੇਸ਼ ਨਿਦਿਮੋਰੂ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਇੱਫੀ ਫਿਲਮ ਨਿਰਮਾਤਾਵਾਂ ਦੇ ਲਈ ਹੋਰ ਫਿਲਮ ਨਿਰਮਾਤਾਵਾਂ ਦੇ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਪੇਸ਼ ਕਰਨ ਦੇ ਲਈ ਦੇਸ਼ ਵਿੱਚ ਸਭ ਤੋਂ ਵਧੀਆ ਮੰਚ ਹੈ।

https://ci4.googleusercontent.com/proxy/OwasS_i3A7dR46-498NE282SpRPZIeKGKkq9Tu7WLdhbmdmuBitShdY0yeiYLUY0MlajO-8KQvqR2wBzwpzQvhklhlDJpG2uGdCGdQ06_v11VVnmTdbP=s0-d-e1-ft#https://static.pib.gov.in/WriteReadData/userfiles/image/CB-2UUQP.jpg

ਨਿਰਮਾਤਾ ਸਾਨੂੰ ਦੱਸਣ ਦੇ ਪ੍ਰਯਾਸ ਕਰਦੇ ਹਨ ਕਿ ਹਰ ਵਿਅਕਤੀ ਦਿਲ ਤੋਂ ਇੱਕ ਫਿਲਮ ਨਿਰਮਾਤਾ ਹੈ ਅਤੇ ਕੋਈ ਵੀ ਫਿਲਮ ਬਣਾ ਸਕਦਾ ਹੈ, ਜੇ ਉਹ ਇਸ ਦੇ ਲਈ ਆਪਣੀ ਇੱਛਾ ਰੱਖਦੇ ਹਨ। ਡਾਇਰੈਕਟਰ ਪ੍ਰਵੀਣ ਕੰਦ੍ਰੇਗੁਲਾ ਨੇ ਕਿਹਾ, ‘ਮੇਰੇ ਬਚਪਨ ਤੋਂ ਵਿਅਕਤੀਗਤ ਪ੍ਰੇਰਣਾ ਲੈ ਕੇ ਜਦੋਂ ਮੇਰੇ ਪਿਤਾ ਨੇ ਮੈਨੂੰ ਇੱਕ ਕੈਮਰਾ ਦਿੱਤਾ ਸੀ, ਤਾਂ ਮੈਂ ਉਸ ਦੇ ਨਾਲ ਕੁਝ ਕਰਨਾ ਚਾਹੁੰਦਾ ਸੀ। ਇਸ ਦੇ ਬਾਅਦ ਮੈਨੂੰ ਇਸ ਫਿਲਮ ਨੂੰ ਬਣਾਉਣ ਦਾ ਵਿਚਾਰ ਆਇਆ ਸੀ।’ ਬਲਕਿ ਉਨ੍ਹਾਂ ਨੇ ਉਨ੍ਹਾਂ ਪਾਤਰਾਂ ਨੂੰ ਜੀਆ ਹੈ। ਅਸਲ ਭਾਵ ਪ੍ਰਾਪਤ ਕਰਨ ਦੇ ਲਈ ਅਸੀਂ ਕੈਮਰਾ ਸੈਟਅੱਪ ਨੂੰ ਛੁਪਾ ਕੇ ਰੱਖਿਆ ਸੀ।

ਪਾਤਰਾਂ ਦਾ ਮੂਲ ਅਤੇ ਗ੍ਰਾਮੀਣ ਚਿਤਰਗ ਦਰਸ਼ਕਾਂ ਦੇ ਚਿਹਰੇ ’ਤੇ ਮੁਸਕੁਰਾਹਟ ਲਿਆ ਦੇਵੇਗਾ। ਇਸ ਫਿਲਮ ਦੀ ਸੂਟਿੰਗ ਕਰਨਾਟਕ ਦੇ ਮੁੱਬਗਲ ਤਾਲੁਕ ਪਿੰਡ ਵਿੱਚ ਕੀਤੀ ਗਈ। ਸਕ੍ਰਿਪ ਲੇਖਕ ਵਸੰਤ ਮਾਰਿਗੰਤੀ ਨੇ ਦੱਸਿਆ ਕਿ ਇਸ ਪਿੰਡ ਵਿੱਚ ਕੇਵਲ 20-25 ਘਰ ਸੀ ਅਤੇ ਇਹ ਅਲੱਗ-ਥਲਗ ਅਤੇ ਸਵੱਛ ਸੀ, ਜੋ ਸਾਡੇ ਦਿਲ ਕਿਸੇ ਫਿਲਮ ਦੇ ਇੱਕ ਸੈੱਟ ਦੀ ਤਰ੍ਹਾ ਹੀ ਸੀ। ਸਾਡੇ ਲਈ ਸ਼ੂਟ ਕਰਨ ਦੇ ਲਈ ਇਹੀ ਵਾਤਾਵਰਣ ਬਹੁਤ ਸੁਵਿਧਾਜਨਕ ਅਤੇ ਕਹਾਣੀ ਦੇ ਲਈ ਉਪਯੁਕਤ ਸੀ।

 

https://ci4.googleusercontent.com/proxy/ZYq08UF4ujD4C3Z9KhsvEDB6pls36LAX8_Sq9ska1KxfIZ5ASwHbXbDJ19aE54IFc9W3vyCUzvLjYo9HE4mhj2I1uN1GZES23Lf___ZLW1aXv8G2mh_F=s0-d-e1-ft#https://static.pib.gov.in/WriteReadData/userfiles/image/CB-3ZBKZ.jpg

ਸੰਖੇਪ:

ਪਿੰਡ ਵਿੱਚ ਇੱਕ ਗ਼ਰੀਬ ਅਤੇ ਸ਼ੰਘਰਸਸ਼ੀਲ ਆਟੋ ਚਾਲਕ ਵੀਰਾਬਾਬੂ ਨੂੰ ਆਪਣੇ ਆਟੋ ਵਿੱਚ ਕਿਸੇ ਦਾ ਛੂਹਿਆ ਹੋਇਆ ਇੱਕ ਮਹਿੰਗਾ ਕੈਮਰਾ ਮਿਲਦਾ ਹੈ। ਪਿੰਡ ਦਾ ਇਕਲੌਤਾ ਵੇਡਿੰਗ ਫੋਟੋਗ੍ਰਾਫਰ ਗਣਪਤੀ ਉਨ੍ਹਾਂ ਨੂੰ ਦੱਸਦਾ ਹੈ ਕਿ ਇਹ ਕੈਮਰਾ ਠੀਕ ਵੈਸਾ ਹੀ ਹੈ, ਜਿਸ ਦਾ ਉਪਯੋਗ ਸੁਪਰਸਟਾਰਾਂ ਦੀ ਬਲਾਕਬਸਟਰ ਫਿਲਮਾਂ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਬਾਅਦ ਉਤਸ਼ਾਹੀ ਵੀਰਾਬਾਬੂ ਨੇ ‘ਸੁਪਰਸਟਾਰ’ ਕੈਮਰੇ ਦੇ ਨਾਲ ਇੱਕ ਬਲਾਕਬਸਟਰ ਫਿਲਮ ਬਣਾਉਣ ਅਤੇ ਪੂਰੇ ਪਿੰਡ ਨੂੰ ਕਾਸਟ (ਅਦਾਕਾਰੀ ਦੇ ਲਈ ਭੂਮਿਕਾ ਦੇਣਾ) ਕਰਨ ਦਾ ਫੈਸਲਾ ਕਰਦੇ ਹਨ। ਇਸ ਦੇ ਲਈ ਉਹ ਫੋਟੋਗ੍ਰਾਫਰ ਦੀ ਸਹਾਇਤਾ ਲੈਂਦੇ ਹਨ। ਇਸ ਤਰ੍ਹਾਂ ਇੱਕ ਆਟੋਵਾਲਾ ਤੋਂ ਸਿਨੇਮਾਵਾਲਾ ਤੱਕ ਦੀ ਉਨ੍ਹਾਂ ਦੀ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ।

* * *

ਪੀਆਈਬੀ ਇੱਫੀ ਕਾਸ ਐਂਡਸ ਕਰੂ| ਮਾਨਸ/ਪੰਥੇਬ/ਦਰਸ਼ਨ | ਇੱਫੀ 53 - 155

Follow us on social media: @PIBMumbai    /PIBMumbai    /pibmumbai  pibmumbai[at]gmail[dot]com  /PIBMumbai    /pibmumbai



(Release ID: 1879768) Visitor Counter : 112