ਪ੍ਰਮਾਣੂ ਊਰਜਾ ਵਿਭਾਗ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਸਵੱਛ ਊਰਜਾ ਪਰਿਵਰਤਨ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੇ ਲਈ 300 ਮੈਗਾਵਾਟ ਸਮਰੱਥਾ ਵਾਲੇ ਛੋਟੇ ਮੌਡਿਊਲਰ ਰਿਐਕਟਰਾਂ (ਐੱਸਐੱਮਆਰ) ਦੇ ਵਿਕਾਸ ਦੇ ਲਈ ਕਦਮ ਉਠਾ ਰਿਹਾ ਹੈ


ਮੰਤਰੀ ਨੇ ਨਿਜੀ ਖੇਤਰਾਂ ਅਤੇ ਸਟਾਰਟਅੱਪ ਤੋਂ ਦੇਸ਼ ਵਿੱਚ ਇਸ ਮਹੱਤਵਪੂਰਨ ਟੈਕਨੋਲੋਜੀ ਦੇ ਵਿਕਾਸ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਐੱਸਐੱਮਆਰ ਲਗਾਤ ਅਤੇ ਨਿਰਮਾਣ ਸਮੇਂ ਵਿੱਚ ਮਹੱਤਵਪੂਰਨ ਕਮੀ ਲਿਆਉਂਦਾ ਹੈ ਅਤੇ ਮੋਬਾਈਲ ਅਤੇ ਚੁਸਤ ਹੋਣ ਦੇ ਨਾਲ-ਨਾਲ ਉਦਯੋਗਿਕ ਡੀ-ਕਾਰਬੋਨਾਈਜ਼ੇਸ਼ਨ ਦੇ ਲਈ ਭਰੋਸੇਮੰਦ ਤਕਨੀਕ ਹੈ

Posted On: 27 NOV 2022 1:46PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਸਵੱਛ ਊਰਜਾ ਪਰਿਵਰਤਨ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੇ ਲਈ 300 ਮੈਗਾਵਾਟ ਸਮਰੱਤਾ ਵਾਲੇ ਛੋਟੇ ਮੌਡਿਊਲਰ ਰਿਐਕਟਰਾਂ (ਐੱਸਐੱਮਆਰ) ਦੇ ਵਿਕਾਸ ਦੇ ਲਈ ਕਦਮ ਉਠਾ ਰਿਹਾ ਹੈ।

 

ਨੀਤੀ ਆਯੋਗ ਅਤੇ ਪਰਮਾਣੂ ਊਰਜਾ ਵਿਭਾਗ ਦੁਆਰਾ ਛੋਟੇ ਮੌਡਿਊਲਰ ਰਿਐਕਟਰਾਂ (ਐੱਸਐੱਮਆਰ) ‘ਤੇ ਆਯੋਜਿਤ ਇੱਕ ਵਰਕਸ਼ਾਪ ਨੂੰ ਸੰਬੋਧਿਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਇਸ ਮਹੱਤਵਪੂਰਨ ਟੈਕਨੋਲੋਜੀ ਦੇ ਵਿਕਾਸ ਵਿੱਚ ਨਿਜੀ ਖੇਤਰ ਅਤੇ ਸਟਾਰਟਅੱਪ ਨੂੰ ਭਾਗੀਦਾਰੀ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਐੱਸਐੱਮਆਰ ਟੈਕਨੋਲੋਜੀ ਦੀ ਵਣਜ ਉਪਲਬੱਧਤਾ ਸੁਨਿਸ਼ਚਿਤ ਕਰਨ ਦੇ ਲਈ ਟੈਕਨੋਲੋਜੀ ਸਾਂਝਾਕਰਣ ਅਤੇ ਫੰਡ ਦੀ ਉਪਲਬਧਤਾ ਦੋ ਮਹੱਤਵਪੂਰਨ ਲਿੰਕ ਹਨ।

 

https://static.pib.gov.in/WriteReadData/userfiles/image/SMR1YRWQ.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਲਵਾਯੂ ਪ੍ਰਤੀਬੱਧਤਾਵਾਂ ਦੇ ਮਾਧਿਅਮ ਨਾਲ ਸਵੱਛ ਊਰਜਾ ਪਰਿਵਰਤਨ ਦੇ ਲਈ ਨਵੀਂ ਸਵੱਛ ਊਰਜਾ ਵਿਕਲਪਾਂ ਦੀ ਖੋਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਰੋਡਮੈਪ ਦੇ ਅਨੁਰੂਪ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਵੇਂ ਅਸੀਂ ਗੈਰ-ਜੀਵਾਸ਼ਮ ਅਧਾਰਿਤ ਊਰਜਾ ਸੰਸਾਧਨਾਂ ਦੇ ਲਈ ਅਤੇ 2070 ਤੱਕ ਪੂਰਨ ਤੌਰ ‘ਤੇ ਸ਼ੂਨਯ ਪ੍ਰਾਪਤ ਕਰਨ ਦੇ ਲਈ ਸਵੱਛ ਊਰਜਾ ਪਰਿਵਰਤਨ ਦੀ ਦਿਸ਼ਾ ਵਿੱਚ ਪਹਿਲਾਂ ਹੀ ਕਦਮ ਉਠਾ ਚੁੱਕੇ ਹਨ, ਉਹ ਬੋਸ ਲੋਡ ਪਾਵਰ ਦੇ ਲਈ ਪਰਮਾਣੂ ਡੀ-ਕਾਰਬੋਨਾਈਜ਼ੇਸ਼ਨ ਰਣਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਮਾਣੂ ਊਰਜਾ ਨਾ ਸਿਰਫ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਸਵੱਛ ਊਰਜਾ ਪਰਿਵਰਤਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

 

300 ਮੈਗਾਵਾਟ ਤੱਕ ਦੀ ਸਮਰੱਥਾ ਵਾਲੇ ਛੋਟੇ ਮੌਡਿਊਲਰ ਰਿਐਕਟਰ (ਐੱਸਐੱਮਆਰ) ਕੁਦਰਤੀ ਤੌਰ ‘ਤੇ ਡਿਜ਼ਾਈਨ ਵਿੱਚ ਲਚੀਲੇ ਹੁੰਦੇ ਹਨ ਅਤੇ ਇਸ ਵਿੱਚ ਛੋਟੇ ਫੁਟਪ੍ਰਿੰਟ ਦੀ ਜ਼ਰੂਰਤ ਹੁੰਦੀ ਹੈ। ਮੋਬਾਈਲ ਅਤੇ ਚੁਸਤ ਤਕਨੀਕ ਹੋਣ ਦੇ ਕਾਰਨ, ਐੱਸਐੱਮਆਰ ਪਾਰੰਪਰਿਕ ਪਰਮਾਣੂ ਰਿਐਕਟਰਾਂ ਦੇ ਵਿਪਰਿਤ ਪਲਾਂਟਾਂ ਵਿੱਚ ਵੀ ਤਿਆਰ ਹੋ ਸਕਦੇ ਹਨ। ਇਸ ਪ੍ਰਕਾਰ, ਐੱਸਐੱਮਆਰ ਲਾਗਤ ਅਤੇ ਨਿਰਮਾਣ ਸਮੇਂ ਵਿੱਚ ਬਹੁਤ ਹੀ ਮਹੱਤਵਪੂਰਨ ਬਚਤ ਕਰਦਾ ਹੈ। ਐੱਸਐੱਮਆਰ ਉਦਯੋਗਿਕ ਡੀ-ਕਾਰਬੋਨਾਈਜ਼ੇਸ਼ਨ ਦੇ ਲਈ ਭਰੋਸੇਮੰਦ ਤਕਨੀਕ ਹੈ, ਵਿਸ਼ੇਸ਼ ਤੌਰ ‘ਤੇ ਜਿੱਥੇ ਬਿਜਲੀ ਦੀ ਜ਼ਰੂਰਤ ਅਤੇ ਲਗਾਤਾਰ ਸਪਲਾਈ ਜ਼ਰੂਰੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਵੱਡੇ ਪਰਮਾਣੂ ਪਲਾਂਟਾਂ ਦੀ ਤੁਲਨਾ ਵਿੱਚ ਐੱਸਐੱਮਆਰ ਸਰਲ ਅਤੇ ਸੁਰੱਖਿਅਤ ਹੁੰਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ ਦੇ ਲਈ ਅਨੇਕ ਉਪਾਅ ਕੀਤੇ ਗਏ ਹਨ ਤੇ ਭਾਰਤ ਅੱਜ ਪੂਰੇ ਵਿਸ਼ਵ ਵਿੱਚ ਨਵਿਆਉਣਯੋਗ ਊਰਜਾ ਦੀ ਸਥਾਪਿਤ ਸਮਰੱਥਾ ਵਿੱਚ ਚੀਨ, ਯੂਰੋਪ ਅਤੇ ਅਮਰੀਕਾ ਦੇ ਬਾਅਦ ਚੌਥੇ ਨੰਬਰ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਵਾਲੇ ਲਕਸ਼ ਦੇ ਅਨੁਰੂਪ ਹੈ, ਜਿੱਥੇ ਭਾਰਤ ਗਲੋਬਲ ਵੈਲਿਊ ਚੇਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੰਦਾ ਹੈ।

 

ਜ਼ਿਕਰਯੋਗ ਹੈ ਕਿ ਭਾਰਤ, ਜਿੱਥੇ ਵਿਸ਼ਵ ਦੀ ਆਬਾਦੀ ਦੇ 17 ਪ੍ਰਤੀਸ਼ਤ ਲੋਕ ਰਹਿੰਦੇ ਹਨ, ਨੇ ਪਿਛਲੇ ਦਹਾਕੇ ਵਿੱਚ ਆਪਣੀ ਪ੍ਰਾਥਮਿਕ ਊਰਜਾ ਵਿੱਚ 4 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਕੀਤਾ ਹੈ, ਜੋ ਕਿ ਵੈਸ਼ਵਿਕ ਵਿਕਾਸ ਦਰ 1.3 ਪ੍ਰਤੀਸ਼ਤ ਤੋਂ ਲਗਭਗ ਦੁੱਗਣਾ ਹੈ। ਹਾਲਾਂਕਿ, ਇਤਿਹਾਸਿਕ ਤੌਰ ‘ਤੇ, ਵੈਸ਼ਵਿਕ ਉਤਸਿਰਜਣ ਵਿੱਚ ਸਾਡੀ ਹਿੱਸੇਦਾਰੀ 5 ਪ੍ਰਤੀਸ਼ਤ ਤੋਂ ਵੀ ਘੱਟ ਹੈ।

<><><><><>

ਐੱਸਐੱਨਸੀ/ਆਰਆਰ



(Release ID: 1879574) Visitor Counter : 167