ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕਸ਼ਮੀਰ ਫਾਈਲਸ ਨੇ ਕਸ਼ਮੀਰੀ ਪੰਡਿਤਾਂ ਦੀ ਤ੍ਰਾਸਦੀ ਦਾ ਦਸਤਾਵੇਜ਼ੀਕਰਣ ਕਰਕੇ ਉਨ੍ਹਾਂ ਦੇ ਲਈ ਇੱਕ ਹੀਲਿੰਗ ਪ੍ਰੋਸੈੱਸ ਸ਼ੁਰੂ ਕੀਤਾ ਹੈ: ਅਨੁਪਮ ਖੇਰ
‘ਫਿਲਮ ਵਿੱਚ ਮੇਰੇ ਹੰਝੂ ਅਤੇ ਮੁਸ਼ਕਿਲਾਂ ਅਸਲੀ ਹਨ’
‘ਯਥਾਰਥਵਾਦੀ ਫਿਲਮਾਂ ਦਰਸ਼ਕਾਂ ਨਾਲ ਜੁੜਦੀਆਂ ਹਨ’
'ਦ ਕਸ਼ਮੀਰ ਫਾਈਲਜ਼' ਦੇ ਮੁੱਖ ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ 32 ਵਰ੍ਹਿਆਂ ਬਾਅਦ, ਫਿਲਮ ਨੇ ਦੁਨੀਆ ਭਰ ਦੇ ਲੋਕਾਂ ਨੂੰ 1990 ਦੇ ਦਹਾਕੇ ਵਿੱਚ ਕਸ਼ਮੀਰੀ ਪੰਡਿਤਾਂ ਨਾਲ ਵਾਪਰੀ ਤ੍ਰਾਸਦੀ ਤੋਂ ਜਾਣੂ ਕਰਵਾਉਣ ਵਿੱਚ ਮਦਦ ਕੀਤੀ ਹੈ। ਉਹ ਪਣਜੀ, ਗੋਆ ਵਿੱਚ ਭਾਰਤ ਦੇ 53ਵੇਂ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਆਯੋਜਿਤ ਆਈਐੱਫਐੱਫਆਈ ਟੇਬਲ ਟਾਕਸ ਵਿੱਚ ਹਿੱਸਾ ਲੈ ਰਹੇ ਸੀ।
ਉਨ੍ਹਾਂ ਨੇ ਕਿਹਾ, ''ਇਹ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਫਿਲਮ ਹੈ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਇਸ ਫਿਲਮ ਲਈ ਦੁਨੀਆ ਭਰ ਤੋਂ ਲਗਭਗ 500 ਲੋਕਾਂ ਦਾ ਇੰਟਰਵਿਊ ਲਿਆ ਸੀ। 19 ਜਨਵਰੀ 1990 ਦੀ ਰਾਤ ਨੂੰ ਵਧਦੀ ਹੋਈ ਹਿੰਸਾ ਦੇ ਬਾਅਦ 5 ਲੱਖ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਘਾਟੀ ਵਿੱਚ ਆਪਣੇ ਘਰਾਂ ਅਤੇ ਯਾਦਾਂ ਨੂੰ ਛੱਡਣਾ ਪਿਆ ਸੀ। ਇੱਕ ਕਸ਼ਮੀਰੀ ਹਿੰਦੂ ਹੋਣ ਦੇ ਨਾਤੇ, ਮੈਂ ਉਸ ਤ੍ਰਾਸਦੀ ਨੂੰ ਜੀਆ (ਮਹਿਸੂਸ) ਹੈ। ਲੇਕਿਨ ਉਸ ਤ੍ਰਾਸਦੀ ਨੂੰ ਕੋਈ ਕਬੂਲ ਕਰਨ ਨੂੰ ਤਿਆਰ ਨਹੀਂ ਸੀ। ਦੁਨੀਆ ਇਸ ਤ੍ਰਾਸਦੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਫਿਲਮ ਨੇ ਉਸ ਤ੍ਰਾਸਦੀ ਦਾ ਦਸਤਾਵੇਜ਼ੀਕਰਣ ਕਰਕੇ ਇੱਕ ਹੀਲਿੰਗ ਪ੍ਰੋਸੈੱਸ ਸ਼ੁਰੂ ਕੀਤਾ।"
![](file:///data/user/0/com.microsoft.office.officehubrow/files/temp/msohtmlclip/clip_image001.png)
ਇਸ ਤ੍ਰਾਸਦੀ ਨੂੰ ਪਰਦੇ ‘ਤੇ ਜਿਉਣ ਦੀ ਪ੍ਰਕਿਰਿਆ ਨੂੰ ਯਾਦ ਕਰਦੇ ਹੋਏ, ਅਨੁਪਮ ਖੇਰ ਦਾ ਕਿਹਾ ਕਿ "ਦ ਕਸ਼ਮੀਰ ਫਾਈਲਜ਼" ਉਨ੍ਹਾਂ ਦੇ ਲਈ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਸਗੋਂ ਇੱਕ ਭਾਵਨਾ ਹੈ, ਜਿਸ ਨੂੰ ਉਨ੍ਹਾਂ ਨੇ ਨਿਭਾਇਆ ਹੈ। ਉਨ੍ਹਾਂ ਨੇ ਕਿਹਾ, "ਕਿਉਂਕਿ ਮੈਂ ਉਨ੍ਹਾਂ ਲੋਕਾਂ ਦਾ ਪ੍ਰਤੀਨਿਧੀਤਵ ਕਰਦਾ ਹਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਇਸ ਲਈ ਮੈਂ ਸਭ ਤੋਂ ਵਧੀਆ ਤਰੀਕੇ ਨਾਲ ਇਸ ਨੂੰ ਪ੍ਰਗਟ ਕਰਨ ਨੂੰ ਇੱਕ ਵੱਡੀ ਜ਼ਿੰਮੇਵਾਰੀ ਮੰਨਦਾ ਹਾਂ। ਮੇਰੇ ਹੰਝੂ, ਮੇਰੀਆਂ ਮੁਸ਼ਕਿਲਾਂ ਜੋ ਤੁਸੀਂ ਇਸ ਫਿਲਮ ਵਿੱਚ ਦੇਖ ਰਹੇ ਹੋ, ਉਹ ਸਭ ਅਸਲੀ ਹਨ।"
ਅਨੁਪਮ ਖੇਰ ਨੇ ਅੱਗੇ ਕਿਹਾ ਕਿ ਇਸ ਫਿਲਮ ਵਿੱਚ ਇੱਕ ਅਭਿਨੇਤਾ ਵਜੋਂ ਆਪਣੀ ਕਲਾ ਦਾ ਇਸਤੇਮਾਲ ਕਰਨ ਦੀ ਬਜਾਏ, ਉਨ੍ਹਾਂ ਨੇ ਅਸਲ ਜਿੰਦਗੀ ਦੀਆਂ ਘਟਨਾਵਾਂ ਦੇ ਪਿੱਛੇ ਦੀ ਸੱਚਾਈ ਨੂੰ ਪ੍ਰਗਟਾਉਣ ਲਈ ਆਪਣੀ ਆਤਮਾ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਫਿਲਮ ਦੇ ਪਿੱਛੇ ਦਾ ਮੁੱਖ ਵਿਸ਼ਾ ਇਹ ਹੈ ਕਿ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਨੇ ਕਿਹਾ, “ਉਮੀਦ ਹਮੇਸ਼ਾ ਆਸਪਾਸ ਹੀ ਕਿਤੇ ਹੁੰਦੀ ਹੈ।”
ਕੋਵਿਡ ਮਹਾਮਾਰੀ ਅਤੇ ਉਸ ਤੋਂ ਬਾਅਦ ਦੇ ਲੌਕਡਾਊਨ ਨੇ ਲੋਕਾਂ ਦੇ ਫਿਲਮਾਂ ਦੇਖਣ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਹੈ। ਅਨੁਪਮ ਖੇਰ ਨੇ ਇਸ ਤੱਥ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਓਟੀਟੀ ਪਲੈਟਫਾਰਮਾਂ ਤੋਂ ਦਰਸ਼ਕਾਂ ਨੂੰ ਵਿਸ਼ਵ ਸਿਨੇਮਾ ਅਤੇ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਦੇਖਣ ਦੀ ਆਦਤ ਬਣ ਗਈ ਹੈ। ਉਨ੍ਹਾਂ ਨੇ ਕਿਹਾ, ''ਦਰਸ਼ਕਾਂ ਨੂੰ ਯਥਾਰਥਵਾਦੀ ਫਿਲਮਾਂ ਦਾ ਸੁਆਦ ਮਿਲਿਆ। ਜਿਨ੍ਹਾਂ ਫ਼ਿਲਮਾਂ ਵਿੱਚ ਹਕੀਕਤ ਦਾ ਤੱਤ ਹੋਵੇਗਾ, ਉਹ ਨਿਸ਼ਚਿਤ ਤੌਰ ‘ਤੇ ਦਰਸ਼ਕਾਂ ਨਾਲ ਜੁੜਣਗੀਆਂ। ਕਸ਼ਮੀਰ ਫਾਈਲਜ਼ ਜਿਹੀਆਂ ਫਿਲਮਾਂ ਦੀ ਸਫਲਤਾ ਇਸ ਦਾ ਪ੍ਰਮਾਣ ਹੈ। ਗਾਨੇ (ਗੀਤ) ਅਤੇ ਕੌਮੇਡੀ ਦੇ ਬਿਨਾਂ ਵੀ ਇਹ ਫਿਲਮ ਕਮਾਲ ਦੀ ਸਾਬਤ ਹੋਈ। ਇਹ ਸੱਚਮੁੱਚ ਵਿੱਚ ਸਿਨੇਮਾ ਦੀ ਜਿੱਤ ਹੈ।"
ਉਨ੍ਹਾਂ ਨੇ ਉਭਰਦੇ ਫ਼ਿਲਮ ਨਿਰਮਾਤਾਵਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਆਪਣੇ ਜੇਹਨ ਤੋਂ ਇਹ ਧਾਰਣਾ ਕੱਢ ਦੇਣੀ ਚਾਹੀਦੀ ਹੈ ਕਿ ਉਹ ਕਿਸੇ ਵਿਸ਼ੇਸ਼ ਭਾਸ਼ਾ ਦੇ ਫ਼ਿਲਮ ਉਦਯੋਗ ਤੋਂ ਆਉਂਦੇ ਹਨ। ਸ਼੍ਰੀ ਖੇਰ ਨੇ ਕਿਹਾ, “ਇਸ ਦੀ ਬਜਾਏ, ਸਾਰੇ ਫਿਲਮ ਨਿਰਮਾਤਾਵਾਂ ਨੂੰ ਆਪਣੀ ਖੁਦ ਦੀ ਪਛਾਣ ਭਾਰਤੀ ਫਿਲਮ ਉਦਯੋਗ ਵਿੱਚ ਇੱਕ ਅਜਿਹੇ ਫਿਲਮ ਨਿਰਮਾਤਾ ਵਜੋਂ ਕਰਨੀ ਚਾਹੀਦੀ ਹੈ ਜੋ ਇੱਕ ਵਿਸ਼ੇਸ਼ ਭਾਸ਼ਾ ਦੀ ਫਿਲਮ ਕਰ ਰਿਹਾ ਹੈ। ਇਹ ਫਿਲਮ ਉਦਯੋਗ ਜ਼ਿੰਦਗੀ ਤੋਂ ਵੀ ਵੱਡਾ ਹੈ।''
ਇੱਫੀ ਜੇ ਨਾਲ ਆਪਣੇ ਸਫਰ ਨੂੰ ਯਾਦ ਕਰਦੇ ਹੋਏ ਅਨੁਪਮ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ 1985 ਵਿੱਚ 28 ਸਾਲ ਦੀ ਉਮਰ ਵਿੱਚ ਆਪਣੀ ਫਿਲਮ 'ਸਾਰਾਂਸ਼' ਲਈ ਇੱਫੀ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਹਾ, “ਕਿਉਂਕਿ ਮੈਂ ਉਸ ਫਿਲਮ ਵਿੱਚ 65 ਸਾਲ ਦੀ ਉਮਰ ਦੇ ਵਿਅਕਤੀ ਦੀ ਭੂਮਿਕਾ ਨਿਭਾਈ ਸੀ, ਇਸ ਲਈ ਉਸ ਸਮੇਂ ਇੱਫੀ ਵਿੱਚ ਮੈਨੂੰ ਕਿਸੇ ਨੇ ਨਹੀਂ ਪਛਾਣਿਆ। 37 ਸਾਲਾਂ ਬਾਅਦ 532 ਤੋਂ ਵੱਧ ਫਿਲਮਾਂ ਦੇ ਨਾਲ ਇੱਫੀ ਦੇ ਲਈ ਫਿਰ ਤੋਂ ਗੋਆ ਵਿੱਚ ਹੋਣਾ, ਮੇਰੇ ਲਈ ਇੱਕ ਮਹਾਨ ਪਲ ਹੈ, ਜੋ ਇੱਕ ਪ੍ਰਤਿਸ਼ਠਿਤ ਮਹੋਤਸਵ ਬਣ ਕੇ ਦੁਨੀਆ ਦੇ ਸਰਵਸ਼੍ਰੇਸ਼ਠ ਮਹੋਤਸਵਾਂ ਵਿੱਚ ਸ਼ਾਮਰ ਹੋ ਚੁੱਕਿਆ ਹੈ।”
ਗੱਲਬਾਤ ਵਿੱਚ ਅਨੁਪਮ ਖੇਰ ਨੇ ਇਹ ਵੀ ਐਲਾਨ ਕੀਤਾ ਕਿ ਉਹ ਉੜੀਆ ਫਿਲਮ ਪ੍ਰਤੀਕਸ਼ਾ ਦਾ ਹਿੰਦੀ ਵਿੱਚ ਨਿਰਮਾਣ ਕਰਨਗੇ, ਜੋ ਪਿਤਾ-ਪੁੱਤਰ ਦੀ ਇੱਕ ਜੋੜੀ ਦੀ ਕਹਾਣੀ ਹੈ, ਜਿਸ ਵਿੱਚ ਬੇਰੋਜ਼ਗਾਰੀ ਇੱਕ ਪ੍ਰਮੁੱਖ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਇਸ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਪ੍ਰਤੀਕਸ਼ਾ ਦੇ ਨਿਰਦੇਸ਼ਕ ਅਨੁਪਮ ਪਟਨਾਇਕ ਵੀ ਮਹੋਤਸਵ ਸਥਲ 'ਤੇ ਪੀਆਈਬੀ ਦੁਆਰਾ ਕਲਾਕਾਰਾਂ ਅਤੇ ਫਿਲਮਕਾਰਾਂ ਦੀ ਮੀਡੀਆ ਅਤੇ ਪ੍ਰਤੀਨਿਧੀਆਂ ਦੇ ਨਾਲ ਆਯੋਜਿਤ ਗੱਲਬਾਤ ਦੇ ਦੌਰਾਨ ਮੰਚ ਸਾਂਝਾ ਕਰ ਰਹੇ ਸਨ। ਕਸ਼ਮੀਰ ਫਾਈਲਜ਼ ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਨੇ ਗੱਲਬਾਤ 'ਚ ਸ਼ਾਮਲ ਹੁੰਦੇ ਹੋਏ ਕਿਹਾ ਕਿ ਇਹ ਫਿਲਮ ਸੀ ਜਿਸ ਨੇ ਉਨ੍ਹਾਂ ਨੂੰ ਚੁਣਿਆ ਸੀ, ਨਾ ਕਿ ਉਨ੍ਹਾਂ ਨੇ ਇਸ ਫਿਲਮ ਨੂੰ ਚੁਣਿਆ ਸੀ ।
ਸੰਖੇਪ
ਕ੍ਰਿਸ਼ਨਾ ਪੰਡਿਤ ਇੱਕ ਨੌਜਵਾਨ ਕਸ਼ਮੀਰੀ ਪੰਡਿਤ ਸ਼ਰਨਾਰਥੀ ਹੈ ਜੋ ਆਪਣੇ ਦਾਦਾ ਪੁਸ਼ਕਰਨਾਥ ਪੰਡਿਤ ਦੇ ਨਾਲ ਰਹਿੰਦਾ ਹੈ। ਉਨ੍ਹਾਂ ਦੇ ਦਾਦਾ ਜੀ ਨੇ 1990 ਵਿੱਚ ਕਸ਼ਮੀਰੀ ਪੰਡਤਾਂ ਦਾ ਕਤਲੇਆਮ ਦੇਖਿਆ ਸੀ। ਉਨ੍ਹਾਂ ਨੂੰ ਕਸ਼ਮੀਰ ਤੋਂ ਭੱਜਣਾ ਪਿਆ ਸੀ ਅਤੇ ਉਨ੍ਹਾਂ ਨੇ ਜੀਵਨ ਭਰ ਧਾਰਾ 370 ਨੂੰ ਖਤਮ ਕਰਨ ਲਈ ਸੰਘਰਸ਼ ਕੀਤਾ ਸੀ। ਕ੍ਰਿਸ਼ਨਾ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਕਸ਼ਮੀਰ ਵਿੱਚ ਇੱਕ ਦੁਰਘਟਨਾ ਵਿੱਚ ਹੋ ਗਈ ਸੀ। ਜੇਐੱਨਯੂ ਦੇ ਵਿਦਿਆਰਥੀ ਦੇ ਰੂਪ ਵਿੱਚ, ਆਪਣੀ ਗੁਰੂ ਪ੍ਰੋਫੈਸਰ ਰਾਧਿਕਾ ਮੇਨਨ ਦੇ ਪ੍ਰਭਾਵ ਵਿੱਚ ਉਹ ਇਸ ਗੱਲ ‘ਤੋਂ ਯਕੀਨ ਕਰਨ ਤੋਂ ਇਨਕਾਰ ਕਰਦਾ ਹੈ ਕਿ ਕੋਈ ਨਸਲਕੁਸ਼ੀ ਹੋਈ ਸੀ ਅਤੇ ਉਹ ਆਜ਼ਾਦ ਕਸ਼ਮੀਰ ਦੇ ਲਈ ਲੜਦਾ ਹੈ। ਆਪਣੇ ਦਾਦਾ ਜੀ ਦੀ ਮੌਤ ਦੇ ਬਾਅਦ ਹੀ ਉਨ੍ਹਾਂ ਨੂੰ ਸੱਚਾਈ ਦਾ ਪਤਾ ਚਲਦਾ ਹੈ।
* * *
ਪੀਆਈਬੀ ਆਈਐੱਫਐੱਫਆਈ ਕਾਸਟ ਐਂਡ ਕ੍ਰੂ | ਨਦੀਮ/ਕ੍ਰਿਸ਼ਮਾ/ਬਿਬਿਨ/ਦਰਸ਼ਨਾ|ਇੱਫੀ53-79
Follow us on social media:@PIBMumbai /PIBMumbai /pibmumbai pibmumbai[at]gmail[dot]compibmumbai[at]gmail[dot]com /PIBMumbai /pibmumbai
(Release ID: 1878744)
Visitor Counter : 175