ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਆਈਐੱਫਐੱਫਆਈ 53 ਸਾਰੇ ਪ੍ਰਤੀਨਿਧੀਆਂ ਨੂੰ ਸਿਨੇਮਾ ਦੇ ਬੇਮਿਸਾਲ ਅਨੁਭਵ ਪ੍ਰਦਾਨ ਕਰੇਗਾ: ਭਾਰਤ ਦੇ ਰਾਸ਼ਟਰਪਤੀ

ਭਾਰਤ ਦੇ ਰਾਸ਼ਟਰਪਤੀ, ਦ੍ਰੌਪਦੀ ਮੁਰਮੂ ਨੇ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਮਹੋਤਸਵ ਆਈਐੱਫਐੱਫਆਈ ਦੇ 53ਵੇਂ ਸੰਸਕਰਣ ਦੀ ਸਫਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਏਸ਼ੀਆ ਦੇ ਸਭ ਤੋਂ ਪੁਰਾਣੇ ਫਿਲਮ ਸਮਾਰੋਹਾਂ ਵਿੱਚੋਂ ਇੱਕ ਦੇ ਆਯੋਜਕਾਂ ਅਤੇ ਪ੍ਰਤੀਭਾਗੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ, ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਆਈਐੱਫਐੱਫਆਈ ਦੇ ਯੋਗਦਾਨ ਦੀ ਚਰਚਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਇਹ ਮਹੋਤਸਵ ਦੱਖਣ ਏਸ਼ੀਆ ਵਿੱਚ ਫਿਲਮ ਨਿਰਮਾਤਾਵਾਂ, ਕਲਾਕਾਰਾਂ, ਉਦਯੋਗ ਦੇ ਵਪਾਰੀਆਂ ਅਤੇ ਸਿਨੇਮਾ ਪ੍ਰੇਮੀਆਂ ਦੇ ਲਈ ਮਿਲਣ ਦੇ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਜਿੱਥੇ ਉਹ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਨ ਅਤੇ ਆਪਣੇ ਸਮ੍ਰਿੱਧ ਅਨੁਭਵ ਸਾਂਝਾ ਕਰ ਸਕਦੇ ਹਨ।

ਰਾਸ਼ਟਰਪਤੀ ਨੇ ਰਚਨਾਤਮਕਾ ਅਤੇ ਮਨੋਰੰਜਨ ਦੇ ਮਾਧਿਅਮ ਦੇ ਰੂਪ ਵਿੱਚ ਸਿਨੇਮਾ ਦੇ ਮੁੱਲ ਦੀ ਚਰਚਾ ਕੀਤੀ। ਸਿਨੇਮਾ ਇੱਕ ਅਜਿਹਾ ਮਾਧਿਅਮ ਹੈ ਜੋ ਦ੍ਰਿਸ਼, ਧਵਨੀ ਅਤੇ ਕਹਾਣੀ ਕਹਿਣ ਦੀਆਂ ਤਕਨੀਕਾਂ ਦਾ ਗਤੀਬੋਧਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਾ ਹੈ। ਰਾਸ਼ਟਰਪਤੀ ਨੇ ਕਿਹਾ, ਉਨ੍ਹਾਂ ਨੂੰ ਯਕੀਨ ਹੈ ਕਿ ਆਈਐੱਫਐੱਫਆਈ ਦਾ 53ਵਾਂ ਸੰਸਕਰਣ ਸਮਾਰੋਹ ਦੇ ਸਾਰੇ ਪ੍ਰਤੀਨਿਧੀਆਂ ਨੂੰ ਸਿਨੇਮਾ ਸਬੰਧੀ ਬੇਮਿਸਾਲ ਅਨੁਭਵ ਪ੍ਰਦਾਨ ਕਰੇਗਾ।

ਹੇਠਾਂ ਭਾਰਤ ਦੇ ਰਾਸ਼ਟਰਪਤੀ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਦੇਖੋ।

 

***************

ਪੀਆਈਬੀ ਆਈਐੱਫਐੱਫਆਈ ਕਾਸਟ ਐਂਡ ਕ੍ਰੂ / ਧੀਪ / ਪਰਸ਼ੁਰਾਮ / ਆਈਐੱਫਐੱਫਆਈ 53 - 28

iffi reel

(Release ID: 1877769) Visitor Counter : 144