ਭਾਰਤ ਚੋਣ ਕਮਿਸ਼ਨ

ਚੀਫ ਇਲੈਕਸ਼ਨ ਕਮਿਸ਼ਨ ਸ਼੍ਰੀ ਰਾਜੀਵ ਕੁਮਾਰ ਨੂੰ ਨੇਪਾਲ ਦੇ ਆਗਾਮੀ ਚੋਣਾਂ ਦੇ ਲਈ ਅੰਤਰਰਾਸ਼ਟਰੀ ਓਬਸਰਵਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ

Posted On: 17 NOV 2022 12:01PM by PIB Chandigarh

ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੂੰ ਨੇਪਾਲ ਦੇ ਇਲੈਕਸ਼ਨ ਕਮਿਸ਼ਨ ਆਯੋਗ ਦੁਆਰਾ ਨੇਪਾਲ ਵਿੱਚ ਪ੍ਰਤੀਨਿਧੀ ਸਭਾ ਅਤੇ ਪ੍ਰੋਵਿੰਸੀਅਲ ਅਸੈਂਬਲੀ ਦੀਆਂ ਆਗਾਮੀ ਚੋਣਾਂ ਦੇ ਲਈ ਅੰਤਰਰਾਸ਼ਟਰੀ ਓਬਸਰਵਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਘੀ ਸੰਸਦ ਦੇ 275 ਮੈਂਬਰਾਂ ਅਤੇ ਸੱਤ ਪ੍ਰੋਵਿੰਸੀਅਲ ਅਸੈਂਬਲੀਆਂ ਦੀ 550 ਸੀਟਾਂ ਦੀਆਂ ਚੋਣਾਂ ਦੇ ਲਈ ਨੇਪਾਲ ਵਿੱਚ 20 ਨਵੰਬਰ, 2022 ਨੂੰ ਚੋਣਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

 

ਨੇਪਾਲ ਦੇ ਰਾਜ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਰਾਜੀਵ ਕੁਮਾਰ 18 ਨਵੰਬਰ ਤੋਂ 22 ਨਵੰਬਰ, 2022 ਤੱਕ ਈਸੀਆਈ ਅਧਿਕਾਰੀਆਂ ਦੇ ਲਈ ਇੱਕ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨਗੇ। ਆਪਣੀ ਯਾਤਰਾ ਦੇ ਦੌਰਾਨ ਸ਼੍ਰੀ ਕੁਮਾਰ ਕਾਠਮਾਂਡੂ ਅਤੇ ਆਸਪਾਸ ਦੇ ਖੇਤਰਾਂ ਵਿੱਚ ਸਥਿਤ ਮਤਦਾਨ ਕੇਂਦਰਾਂ ਦਾ ਦੌਰਾ ਕਰਨਗੇ।

 

ਈਸੀਆਈ ਦਾ ਵੀ ਇੱਕ ਅੰਤਰਰਾਸ਼ਟਰੀ ਚੋਣ ਪਰਿਦਰਸ਼ਕ ਪ੍ਰੋਗਰਾਮ ਹੈ, ਜਿੱਥੇ ਹੋਰ ਚੋਣਾ ਪ੍ਰਬੰਧਨ ਨਿਕਾਵਾਂ ਦੇ ਮੈਂਬਰਾਂ ਨੂੰ ਸਮੇਂ-ਸਮੇਂ ‘ਤੇ ਹੋਣ ਵਾਲੇ ਸਾਡੇ ਆਮ ਅਤੇ ਵਿਧਾਨ ਸਭਾ ਚੋਣਾਂ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਨ ਦੇ ਲਈ ਸ਼ਾਮਲ ਕੀਤਾ ਜਾਂਦਾ ਹੈ।

 

ਭਾਰਤ ਨਿਰਵਾਚਨ ਆਯੋਗ, ਹੋਰ ਇਲੈਕਸ਼ਨ ਮੈਨੇਜਮੈਂਟ ਬੌਡੀਜ਼ (ਈਐੱਮਬੀ) ਅਤੇ ਸਬੰਧਿਤ ਅੰਤਰਰਾਸ਼ਟਰੀ ਸੰਗਠਨਾਂ/ਸੰਘਾਂ ਦੇ ਨਾਲ ਦੁਵੱਲੇ ਅਤੇ ਬਹੁਪੱਖੀ ਵਿਚਾਰ-ਵਟਾਂਦਰਾ ਦੇ ਮਾਧਿਅਮ ਨਾਲ ਦੁਨੀਆ ਭਰ ਵਿੱਚ ਲੋਕਤੰਤਰ ਦੇ ਉਦੇਸ਼ ਨੂੰ ਹੁਲਾਰਾ ਦੇਣ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ ਅਤੇ ਲੋਕਤਾਂਤਰਿਕ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਦੀ ਦ੍ਰਿਸ਼ਟੀ ਨਾਲ ਹਮੇਸ਼ਾ ਸੰਪਰਕਾਂ ਨੂੰ ਹੁਲਾਰਾ ਦੇਣ, ਗਿਆਨ ਦੇ ਅਦਾਨ-ਪ੍ਰਦਾਨ ਕਰਨ ਤੇ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਆਦਿ ਨੂੰ ਸੁਵਿਧਾਜਨਕ ਬਣਾਉਣ ਦਾ ਪ੍ਰਯਤਨ ਕੀਤਾ ਹੈ। ਈਸੀਆਈ ਦੇ ਭਾਰਤ ਅੰਤਰਰਾਸ਼ਟਰੀ ਲੋਕਤੰਤਰ ਅਤੇ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਈਐੱਮ) ਨੇ ਸਮਰੱਥਾ ਨਿਰਮਾਣ ਪਹਿਲ ਦੇ ਹਿੱਸੇ ਦੇ ਰੂਪ ਵਿੱਚ ਹੁਣ ਤੱਕ 109 ਦੇਸ਼ਾਂ ਦੇ 2200 ਤੋਂ ਅਧਿਕ ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਹੈ, ਜਿਨ੍ਹਾਂ ਵਿੱਚ 70 ਨੇਪਾਲ ਦੇ ਅਧਿਕਾਰੀ ਵੀ ਸ਼ਾਮਲ ਹਨ। ਆਈਆਈਆਈਡੀਈਐੱਮ ਵਿੱਚ 13 ਤੋਂ ਮਾਰਚ, 2023 ਤੱਕ ਨੇਪਾਲ ਇਲੈਕਸ਼ਨ ਕਮਿਸ਼ਨ ਦੇ 25 ਅਧਿਕਾਰੀਆਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। 

 

‘ਲੋਕਤੰਤਰ ਦੇ ਲਈ ਸਮਿਟ’ ਦੇ ਸਾਬਕਾ ਪ੍ਰੋਗਰਾਮ ਦੇ ਰੂਪ ਵਿੱਚ ਈਸੀਆਈ ਦੁਆਰਾ ਹਾਲ  ਹੀ ਵਿੱਚ ‘ਈਐੱਮਬੀ ਦੀ ਭੂਮਿਕਾ, ਰੂਪ ਰੇਖਾ ਅਤੇ ਸਮਰੱਥਾ’ ਵਿਸ਼ੇ ‘ਤੇ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਵਿੱਚ ਨੇਪਾਲ ਇਲੈਕਸ਼ਨ ਕਮਿਸ਼ਨ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ ਸੀ। “ਲੋਕਤੰਤਰ ਦੇ ਲਈ ਸ਼ਿਖਰ ਸੰਮੇਲਨ – ਕਾਰਵਾਈ ਦਾ ਵਰ੍ਹਾ” ਦੇ ਸਹਾਇਕ ਆਯੋਜਨਾਂ ਦੇ ਤਹਿਤ ਈਸੀਆਈ, “ਸਮਾਵੇਸ਼ੀ ਅਤੇ ਸੁਲਭ ਚੋਣਾਂ” ਤੇ “ਚੋਣਾਂ ਵਿੱਚ ਤਕਨੀਕ” ਵਿਸ਼ਿਆਂ ‘ਤੇ ਦੋ ਹੋਰ ਅੰਤਰਰਾਸ਼ਟਰੀ ਸੰਮੇਲਨਾਂ ਦੀ ਮੇਜ਼ਬਾਨੀ ਕਰੇਗਾ।

 

ਈਸੀਆਈ ਸਤੰਬਰ 2019 ਤੋਂ ਅਕਤੂਬਰ 2022 ਤੱਕ ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬੌਡੀਜ਼- ਏ-ਵੈੱਬ ਦੀ ਪ੍ਰਧਾਨਗੀ ਕਰ ਰਿਹਾ ਸੀ, ਜੋ ਇਲੈਕਸ਼ਨ ਮੈਨੇਜਮੈਂਟ ਦੇ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਸੰਗਠਨ ਹੈ। ਏ-ਵੈੱਬ ਵਿੱਚ ਵਰਤਮਾਨ ਵਿੱਚ 109 ਦੇਸ਼ਾਂ ਦੇ 119 ਇਲੈਕਸ਼ਨ ਮੈਨੇਜਮੈਂਟ ਬੌਡੀਜ਼ (ਈਐੱਮਬੀ) ਸ਼ਾਮਲ ਹਨ। ਈਸੀਆਈ ਨੂੰ ਹੁਣ ਸਰਵ-ਸੰਮਤੀ ਨਾਲ 2022 ਤੋਂ 2024 ਦੀ ਮਿਆਦ ਦੇ ਲਈ ਐਸੋਸੀਏਸ਼ਨ ਆਫ ਏਸ਼ੀਅਨ ਇਲੈਕਸ਼ਨ ਅਥਾਰਿਟੀਜ਼ –ਏਏਈਏ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਅਤੇ ਇਸ ਪ੍ਰਕਾਰ ਵਿਸ਼ਵ ਪੱਧਰ ‘ਤੇ ਈਸੀਆਈ ਦੀ ਮੌਜੂਦਗੀ ਅਤੇ ਇਸ ਦੇ ਦੁਆਰਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਚੋਣਾਂ ਦੇ ਕੁਸ਼ਲ ਸੰਚਾਲਨ ਨੂੰ ਸਵੀਕਾਰ ਕੀਤਾ ਗਿਆ ਹੈ।

 

****

ਆਰਪੀ



(Release ID: 1877237) Visitor Counter : 118