ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਪੱਛਮ ਬੰਗਾਲ ਦੇ ਸਿਲੀਗੁੜੀ ਵਿੱਚ 1206 ਕਰੋੜ ਰੁਪਏ ਦੇ 3 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਨ ਕੀਤਾ ਅਤੇ ਨੀਂਹ ਪੱਥਰ ਰੱਖਿਆ

Posted On: 17 NOV 2022 2:49PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਪੱਛਮ ਬੰਗਾਲ ਦੇ ਸਿਲੀਗੁੜੀ ਵਿੱਚ 1206 ਕਰੋੜ ਰੁਪਏ ਦੇ 3 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਸਾਂਸਦ ਸ਼੍ਰੀ ਰਾਜੂ ਬਿਸ਼ਠ, ਸ਼੍ਰੀ ਜਯੰਤ ਕੁਮਾਰ ਰਾਯ ਅਤੇ ਕੇਂਦਰ ਤੇ ਰਾਜ ਸਰਕਾਰ ਦੇ ਅਧਿਕਾਰੀ ਮੌਜੂਦ ਸਨ।

 

ਇਸ ਅਵਸਰ ‘ਤੇ ਕੇਂਦਰੀ ਮੰਤਰੀ ਨੇ ਇੱਕ ਸਭਾ ਨੂੰ ਸੰਬੋਧਿਤ ਕੀਤਾ। ਸ਼੍ਰੀ ਗਡਕਰੀ ਨੇ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਐੱਨਐੱਚ-31 (ਊਦਲਾਬਾੜੀ) ਦੇ 615.5 ਕਿਲੋਮੀਟਰ ‘ਤੇ ਲੇਵਲ ਕ੍ਰੌਸਿੰਗ ਦੀ ਜਗ੍ਹਾ 2-ਲੇਨ ਆਰਓਬੀ (ਰੇਲਵੇ ਓਵਰ ਬ੍ਰਿਜ) ਅਤੇ ਐੱਨਐੱਚ-31 (ਮੈਨਾਗੁੜੀ) ਦੇ 661.100 ਕਿਲੋਮੀਟਰ ‘ਤੇ ਲੇਵਲ ਕ੍ਰੌਸਿੰਗ ਦੀ ਜਗ੍ਹਾ ਆਰਓਬੀ ਦੀ ਨਿਰਮਾਣ ਸ਼ਾਮਲ ਹੈ। ਇਹ ਅੰਤਰਰਾਸ਼ਟਰੀ ਕਨੈਕਟੀਵਿਟੀ ਨੂੰ ਬਹੁਤ ਹੁਲਾਰਾ ਦੇਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬਿਹਤਰ ਸੁਰੱਖਿਆ ਸੁਵਿਧਾਵਾਂ ਦੇ ਕਾਰਨ ਦੁਰਘਟਨਾਵਾਂ ਨੂੰ ਘੱਟ ਕਰਨ ਅਤੇ ਯਾਤਰਾ ਦੀ ਦੂਰੀ ਤੇ ਸਮੇਂ ਨੂੰ ਘੱਟ ਕਰਨ ਵਿੱਚ ਸਹਾਇਤਾ ਕਰੇਗਾ।

 

 

 

ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਵਿਕਾਸ ਨਾਲ ਪੱਛਮ ਬੰਗਾਲ ਦੇ ਨਾਲ-ਨਾਲ ਭਾਰਤ ਦੇ ਪੂਰਬੀ ਹਿੱਸਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਖੇਤੀਬਾੜੀ ਖੇਤਰ ਦੇ ਨਾਲ ਉਦਯੌਗਿਕ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

 

 

ਇਸ ਦੇ ਇਲਾਵਾ ਸਿਲੀਗੁੜੀ ਵਿੱਚ ਟ੍ਰੈਫਿਕ ਘੱਟ ਕਰਨ ਦੇ ਲਈ ਇੱਕ ਪ੍ਰਮੁੱਖ ਪਹਿਲ ਦੇ ਤਹਿਤ ਦੋਨੋਂ ਤਰਫ ਸਰਵਿਸ ਰੋਡ ਦੇ ਨਾਲ ਐੱਨਐੱਚ-31 (ਨਵਾਂ ਐੱਨਐੱਚ-10) ਦੇ 569.258 ਕਿਲੋਮੀਟਰ ਤੋਂ 581.030 ਕਿਲੋਮੀਟਰ (ਸ਼ਿਵ ਮੰਦਿਰ ਤੋਂ ਸਿਵੋਕ ਸੇਨਾ ਛਾਵਨੀ ਦੇ ਪਾਸ ਐੱਨਐੱਚ-31 ‘ਤੇ ਏਐੱਚ-02 ਪ੍ਰੋਜੈਕਟਾਂ ਦੀ ਸਮਾਪਤੀ) ਤੱਕ ਨੂੰ 4/6-ਲੇਨ ਕਰਨ ਦੇ ਵਿਕਾਸ ਪ੍ਰੋਜੈਕਟ ਦਾ ਨਹੀਂ ਪੱਥਰ ਰੱਖਿਆ ਗਿਆ। ਇਹ ਉੱਤਰ-ਪੂਰਬੀ ਭਾਰਤ ਅਤੇ ਪੜੋਸੀ ਦੇਸ਼ਾਂ ਜਿਵੇਂ- ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਨਾਲ ਕਨੈਕਟੀਵਿਟੀ ਨੂੰ ਹੁਲਾਰਾ ਦੇਵੇਗਾ।

*******

ਐੱਮਜੇਪੀਐੱਸ(Release ID: 1876991) Visitor Counter : 25