ਸਿੱਖਿਆ ਮੰਤਰਾਲਾ

ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ (ਐੱਨਐੱਮਐੱਮਐੱਸਐੱਸ) ਵਿੱਤ ਵਰ੍ਹੇ 2022-23 ਦੇ ਤਹਿਤ ਐਪਲੀਕੇਸ਼ਨ (ਨਵਾਂ/ਨਵੀਨੀਕਰਨ) ਜਮ੍ਹਾ ਕਰਨ ਦੀ ਅੰਤਿਮ ਮਿਤੀ 30 ਨਵੰਬਰ, 2022 ਤੱਕ ਵਧਾਈ ਗਈ

Posted On: 17 NOV 2022 1:18PM by PIB Chandigarh

 ਐੱਨਐੱਮਐੱਮਐੱਸਐੱਸ ਦੇ ਲਈ ਐਪਲੀਕੇਸ਼ਨ ਜਮ੍ਹਾ ਕਰਨ ਦੀ ਅੰਤਿਮ ਮਿਤੀ ਸਾਲ 2022-23 ਦੇ ਲਈ 30 ਨਵੰਬਰ, 2022 ਕਰ ਦਿੱਤੀ ਗਈ ਹੈ। ‘ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਸਕੀਮ’ ਦੇ ਤਹਿਤ ਆਰਥਿਕ ਰੂਪ ਨਾਲ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ 8ਵੀ ਜਮਾਤ ਵਿੱਚ ਡ੍ਰੌਪ ਆਊਟ ਰੋਕਣ ਅਤੇ  ਸੈਕੰਡਰੀ ਪੱਧਰ ਤੱਕ ਆਪਣੀ ਸਿੱਖਿਆ ਜਾਰੀ ਰੱਖਣ ਦੇ ਲਈ ਪ੍ਰੋਤਸਾਹਿਤ ਕਰਨ ਦੇ ਲਈ ਇਹ ਸਕਾਲਰਸ਼ਿਪ ਪ੍ਰਦਾਨ ਕੀਤਾ ਜਾਂਦਾ ਹੈ। ਹਰ ਸਾਲ 9ਵੀਂ ਜਮਾਤ ਤੋਂ ਚੁਣੇ ਵਿਦਿਆਰਥੀਆਂ ਨੂੰ ਇੱਕ ਲੱਖ ਨਵੇਂ ਸਕਾਲਰਸ਼ਿਪ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਰਾਜ ਸਰਕਾਰ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸਥਾਨਿਕ ਸੰਸਥਾ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ 10ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹਾਈ ਜਾਰੀ ਰੱਖਣਾ/ਨਵੀਨਕਰਣ ਕੀਤਾ ਜਾਂਦਾ ਹੈ। ਸਰਾਲਰਸ਼ਿਪ ਦੀ ਰਾਸ਼ੀ 12000/- ਰੁਪਏ ਪ੍ਰਤੀ ਸਾਲ ਹੈ।

 

ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ (ਐੱਨਐੱਮਐੱਮਐੱਸਐੱਸ)  ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐੱਨਐੱਸਪੀ) ’ਤੇ ਰੱਖਿਆ ਗਿਆ ਹੈ- ਇਹ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਕਾਲਰਸ਼ਿਪ ਯੋਜਨਾਵਾਂ ਦੇ ਲਈ ਵੰਨ ਸਟੌਪ ਪਲੈਟਫਾਰਮ ਹੈ। ਐੱਨਐੱਮਐੱਮਐੱਸਐੱਸ ਸਕਾਲਰਸ਼ਿਪ ਨੂੰ ਡੀਬੀਟੀ ਮੋਡ ਦਾ ਪਾਲਨ ਕਰਦੇ ਹੋਏ ਜਨਤਕ ਵਿੱਤੀ ਪ੍ਰਬੰਧਨ ਮਾਧਿਅਮ  (ਪੀਐੱਫਐੱਮਐੱਸ) ਤੋਂ ਇਲੈਕਟ੍ਰੌਨਿਕ ਟ੍ਰਾਂਸਫਰ ਦੁਆਰਾ ਚੁਣੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਕੀਤੇ ਜਾਂਦੇ ਹਨ। ਇਹ ਕੇਂਰਦੀ ਖੇਤਰੀ ਦੀ ਯੋਜਨਾ ਹੈ।

 

ਜਿਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਸਭ ਸਰੋਤਾਂ ਤੋਂ ਸਲਾਨਾ ਆਮਦਨ 3,50,000/- ਰੁਪਏ ਤੋਂ ਅਧਿਕ ਨਹੀਂ ਹੈ, ਉਹ ਸਕਾਲਰਸ਼ਿਪ ਦਾ ਲਾਭ ਉਠਾਉਣ ਦੇ ਲਈ ਯੋਗ ਹਨ। ਸਕਾਲਰਸ਼ਿਪ ਦੇ ਲਈ ਵਿਦਿਆਰਥੀਆਂ ਦੀ ਚੋਣ ਪ੍ਰੀਖਿਆ ਵਿੱਚ ਬੈਠਣ ਦੇ ਲਈ ਜਮਾਤ VII ਦੀ ਪ੍ਰੀਖਿਆ ਵਿੱਚ ਨਿਊਨਤਮ 55 ਪ੍ਰਤੀਸ਼ਤ ਅੰਕ ਜਾਂ ਬਰਾਬਰ ਦਾ ਗ੍ਰੇਡ ਹੋਣਾ ਚਾਹੀਦਾ ਹੈ। (ਅਨੁਸੂਚਿਤ ਜਾਤੀ/ਅਨਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਦੇ ਲਈ 5 ਪ੍ਰਤੀਸ਼ਤ ਦੀ ਛੋਟ ਹੈ)।

 

ਵੈਰੀਫਿਕੇਸ਼ਨ ਦੇ ਦੋ ਪੱਧਰ ਹਨ, ਐੱਨ1 ਸੰਸਥਾਨ ਨੋਡਲ ਅਧਿਕਾਰੀ (ਆਈਐੱਨਓ) ਪੱਧਰ ਹੈ ਅਤੇ ਐੱਲ2 ਜ਼ਿਲ੍ਹਾ ਨੋਡਲ ਅਧਿਕਾਰੀ (ਡੀਐੱਨਓ) ਪੱਧਰ ਹੈ। ਆਈਐੱਨਓ ਪੱਧਰ (ਐੱਲ1) ਦੇ ਵੈਰੀਫਿਕੇਸ਼ਨ ਦੀ ਅਖਿਰੀ ਤਾਰੀਖ 15 ਦਸੰਬਰ, 2022 ਹੈ ਅਤੇ ਡੀਐੱਨਓ ਪੱਧਰ (ਐੱਲ2) ਦੇ ਵੈਰੀਫਿਕੇਸ਼ਨ ਦੀ ਆਖਿਰੀ ਤਾਰੀਖ 31 ਦਸੰਬਰ, 2022 ਹੈ।

 

***************

ਐੱਮਜੇਪੀਐੱਸ/ਏਕੇ



(Release ID: 1876985) Visitor Counter : 132