ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੇਸ਼ ਹੈ ਇੱਫੀ 53 ਦਾ ਪੈਲੇਟ: ਫਿਲਮ ਮਹੋਤਸਵ ਦੀ ਅਧਿਕਾਰਿਕ ਸੂਚੀ (ਕੈਟਲੌਗ)
ਜਪਾਨੀ ਲੇਖਕ ਹਾਰੂਕੀ ਮੁਰਾਕਾਮੀ ਕਹਿੰਦੇ ਹਨ, “ਅਗਰ ਤੁਸੀਂ ਸਿਰਫ ਉਹੀ ਕਿਤਾਬਾਂ ਪੜਦੇ ਹੋ ਜੋ ਹਰ ਕੋਈ ਪੜ੍ਹ ਰਿਹਾ ਹੈ, ਤਾਂ ਤੁਸੀਂ ਉਹੀ ਸੋਚ ਸਕਦੇ ਹੋ ਜੋ ਬਾਕੀ ਸਭ ਸੋਚ ਰਹੇ ਹਨ।” ਹੁਣ ਜਦਕਿ ਅਸੀਂ ਇੱਫੀ ਜਿਹੇ ਸਿਨੇਮਾਈ ਉਤਸਵ ਨੂੰ ਸ਼ੁਰੂ ਕਰਨ ਦੇ ਲਈ ਤਿਆਰ ਹਾਂ, ਸ਼ਾਇਦ ਇਹੀ ਸਹੀ ਸਮਾਂ ਹੈ ਜਦੋਂ ਅਸੀਂ ਖੁਦ ਤੋਂ ਇਹ ਕਹੀਏ ਕਿ ਅਗਰ ਅਸੀਂ ਸਿਰਫ ਉਹੀ ਫਿਲਮਾਂ ਦੇਖਦੇ ਹਾਂ ਜੋ ਹਰ ਕੋਈ ਦੇਖ ਰਿਹਾ ਹੈ, ਤਾਂ ਅਸੀਂ ਸਿਰਫ ਉਹੀ ਸੋਚ, ਜੀ ਤੇ ਅਨੁਭਵ ਕਰ ਸਕਦੇ ਹਾਂ ਜੋ ਬਾਕੀ ਸਾਰੇ ਕਰਦੇ ਹਾਂ?
ਜੀ ਹਾਂ, ਅਸੀਂ ਇਹ ਮੰਨਦੇ ਹਾਂ ਕਿ ਇੱਕ ਪਹਿਲੂ ਜੋ ਫਿਲਮ ਸਮਾਰੋਹਾਂ ਨੂੰ ਵਿਸ਼ੇਸ਼ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦੇ ਦੁਆਰਾ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਉਤਕ੍ਰਿਸ਼ਟ ਕਲਾਤਮਕਤਾ ਦਾ ਉਦਾਰ ਸੰਗ੍ਰਹ। ਇਸ 53ਵੇਂ ਸੰਸਕਰਣ ਵਿੱਚ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ ਵਿਭਿੰਨ ਲਕਸ਼ਾਂ ਵਿੱਚੋਂ ਇੱਕ ਲਕਸ਼ ਹੈ - ਭਾਰਤੀ ਅਤੇ ਅੰਤਰਰਾਸ਼ਟਰੀ ਸਿਨੇਮਾ ਦੀ ਸਰਵਸ਼੍ਰੇਸ਼ਠ ਕ੍ਰਿਤੀਆਂ ਨਾਲ ਭਾਰਤੀ ਅਤੇ ਵਿਦੇਸ਼ੀ ਦਰਸ਼ਕਾਂ ਨੂੰ ਜਾਣੂ ਕਰਵਾਉਣਾ।
ਤਾਂ, ਇਹ ਰਿਹਾ। ਹੁਣ ਜਦਕਿ ਅਸੀਂ ਫਿਲਮਾਂ ਦੇ ਉਤਸਵ ਦੀ ਸ਼ੁਰੂਆਤ ਕਰ ਰਹੇ ਹਾਂ, ਅਸੀਂ ਤੁਹਾਡੇ ਲਈ ਇਸ ਮਹੋਤਸਵ ਦਾ ਪੈਲੇਟ ਪੇਸ਼ ਕਰਦੇ ਹਾਂ। ਭਾਰਤੀ ਸਿਨੇਮਾ ਅਤੇ ਅੰਤਰਰਾਸ਼ਟਰੀ ਸਿਨੇਮਾ ਦੇ ਕੈਟਲੌਗ ‘ਤੇ ਇੱਕ ਨਜ਼ਰ ਪਾਓ।
ਇਹ ਰਿਹਾ ਇੱਫੀ 53 ਦੇ ਲਈ ਭਾਰਤੀ ਸਿਨੇਮਾ ਦਾ ਕੈਟਲੌਗ: ਇੱਥੇ ਕਲਿੱਕ ਕਰੋ
ਇਹ ਰਿਹਾ ਇੱਫੀ 53 ਦੇ ਲਈ ਅੰਤਰਰਾਸ਼ਟਰੀ ਸਿਨੇਮਾ ਦਾ ਕੈਟਲੌਗ: ਇੱਥੇ ਕਲਿੱਕ ਕਰੋ
ਅਸੀਂ ਆਸ਼ਾ ਕਰਦੇ ਹਾਂ ਕਿ ਇਹ ਗੋਆ ਵਿੱਚ ਵਿਅਕਤੀਗਤ ਤੌਰ ‘ਤੇ ਇੱਫੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਅਧਿਕ ਤੋਂ ਅਧਿਕ ਖੂਬਸੂਰਤ ਫਿਲਮਾਂ ਨੂੰ ਚੁਣਨ ਵਿੱਚ ਮਦਦ ਕਰੇਗਾ। ਤਾਂ ਹੋ ਜਾਓ ਤਿਆਰ, ਇਸ ਫਿਲਮ ਮਹੋਤਸਵ ਤੋਂ ਪ੍ਰੇਰਿਤ ਹੋਣ ਲਈ ਆਪਣੀਆਂ ਆਕਾਂਖਿਆਵਾਂ ਦੇ ਅਧਾਰ ‘ਤੇ ਆਪਣੇ ਉਤਸਵ ਦੀ ਯੋਜਨਾ ਬਣਾਉਣ ਦੇ ਲਈ।
ਅਤੇ ਜੇਕਰ ਤੁਸੀਂ ਗੋਆ ਵਿੱਚ ਵਿਅਕਤੀਗਤ ਤੌਰ ‘ਤੇ ਇਸ ਮਹੋਤਸਵ ਵਿੱਚ ਹਿੱਸਾ ਨਹੀਂ ਲੈ ਰਹੇ ਹਾਂ, ਤਾਂ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਪੇਸ਼ਕਸ਼ ਤੁਹਾਨੂੰ ਸ਼ਰੀਰ ਤੋਂ ਨਹੀਂ ਤਾਂ ਘੱਟ ਤੋਂ ਘੱਟ ਮਨ, ਹਿਰਦੈ ਅਤੇ ਆਤਮਾ ਤੋਂ ਇਸ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕਰੇਗੀ।
************
ਪੀਆਈਬੀ ਇੱਫੀ ਕਾਸਟ ਐਂਡ ਕ੍ਰੂ | ਧੀਪ / ਪ੍ਰੀਤੀ / ਇੱਫੀ 53 - 23
(Release ID: 1876811)
Visitor Counter : 172