ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਿੱਥ ਬਨਾਮ ਤੱਥ


ਕੋਵੈਕਸੀਨ ਲਈ ਰਾਜਨੀਤਕ ਦਬਾਅ ਕਾਰਨ ਰੈਗੂਲੇਟਰੀ ਪ੍ਰਵਾਨਗੀ ਦੀ ਕਾਹਲੀ ਕਰਨ ਦਾ ਦਾਅਵਾ ਕਰਨ ਵਾਲੀਆਂ ਮੀਡੀਆ ਰਿਪੋਰਟਾਂ, ਗੁਮਰਾਹਕੁੰਨ ਅਤੇ ਗਲਤ ਹਨ

ਐਮਰਜੈਂਸੀ ਵਰਤੋਂ ਅਧਿਕਾਰ ਲਈ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਵਿਗਿਆਨਕ ਪਹੁੰਚ ਅਤੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਕੀਤੀ ਗਈ

Posted On: 17 NOV 2022 11:14AM by PIB Chandigarh

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਵਦੇਸ਼ੀ ਕੋਵਿਡ-19 ਵੈਕਸੀਨ - ਕੋਵੈਕਸੀਨ ਦੇ ਨਿਰਮਾਤਾ ਭਾਰਤ ਬਾਇਓਟੈਕ ਨੂੰ ਸਿਆਸੀ ਦਬਾਅ ਕਾਰਨ "ਕੁਝ ਪ੍ਰਕਿਰਿਆਵਾਂ ਨੂੰ ਛੱਡਣਾ" ਅਤੇ ਕਲੀਨਿਕਲ ਟਰਾਇਲਾਂ ਨੂੰ "ਤੇਜ਼" ਕਰਨਾ ਪਿਆ। ਰਿਪੋਰਟਾਂ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਵੈਕਸੀਨ ਲਈ ਕੀਤੇ ਗਏ ਕਲੀਨਿਕਲ ਟਰਾਇਲਾਂ ਦੇ ਤਿੰਨ ਪੜਾਵਾਂ ਵਿੱਚ ਕਈ ਬੇਨਿਯਮੀਆਂ ਸਨ।

 

ਇਹ ਮੀਡੀਆ ਰਿਪੋਰਟਾਂ ਪੂਰੀ ਤਰ੍ਹਾਂ ਗੁਮਰਾਹਕੁੰਨ, ਗਲਤ ਅਤੇ ਗਲਤ ਜਾਣਕਾਰੀ ਵਾਲੀਆਂ ਹਨ।

 

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਅਤੇ ਰਾਸ਼ਟਰੀ ਰੈਗੂਲੇਟਰ ਯਾਨੀ ਸੀਡੀਐੱਸਸੀਓ ਨੇ ਐਮਰਜੈਂਸੀ ਵਰਤੋਂ ਦੇ ਅਧਿਕਾਰ (Authorization) ਲਈ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਵਿਗਿਆਨਕ ਪਹੁੰਚ ਅਤੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਕੀਤੀ ਹੈ।

 

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਓਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਨੇ 1 ਅਤੇ 2 ਜਨਵਰੀ, 2021 ਨੂੰ ਮੀਟਿੰਗ ਕੀਤੀ ਅਤੇ ਮੈਸਰਜ਼ ਭਾਰਤ ਬਾਇਓਟੈਕ ਦੀ ਕੋਵਿਡ-19 ਵਾਇਰਸ ਵੈਕਸੀਨ ਦੀ ਪ੍ਰਤਿਬੰਧਿਤ ਐਮਰਜੈਂਸੀ ਪ੍ਰਵਾਨਗੀ (Restricted Emergency Approval) ਦੇ ਪ੍ਰਸਤਾਵ ਦੇ ਸਬੰਧ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ ਸਿਫ਼ਾਰਸ਼ਾਂ ਕੀਤੀਆਂ। ਜਨਵਰੀ 2021 ਵਿੱਚ ਕੋਵੈਕਸੀਨ ਨੂੰ ਪ੍ਰਤੀਬੰਧਿਤ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਤੋਂ ਪਹਿਲਾਂ, ਵਿਸ਼ਾ ਮਾਹਿਰ ਕਮੇਟੀ ਨੇ ਵੈਕਸੀਨ ਦੀ ਸੁਰੱਖਿਆ ਅਤੇ ਇਮਿਊਨੋਜਨਿਕਤਾ (immunogenicity) ਦੇ ਅੰਕੜਿਆਂ ਦੀ ਸਮੀਖਿਆ ਕੀਤੀ ਅਤੇ ਕਲੀਨਿਕਲ ਅਜ਼ਮਾਇਸ਼ ਮੋਡ ਵਿੱਚ, ਟੀਕੇ ਲਗਾਉਣ ਲਈ ਹੋਰ ਵਿਕਲਪ ਹੋਣ ਲਈ, ਖਾਸ ਕਰਕੇ ਪਰਿਵਰਤਨਸ਼ੀਲ ਸਟ੍ਰੇਨ ਦੁਆਰਾ ਲਾਗ ਦੇ ਮਾਮਲੇ ਵਿੱਚ, ਜਨਤਕ ਹਿੱਤ ਵਿੱਚ ਸੰਕਟਕਾਲੀਨ ਸਥਿਤੀਆਂ ਵਿੱਚ ਸੀਮਿਤ ਵਰਤੋਂ ਲਈ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ।

 

ਕੋਵੈਕਸੀਨ ਦੀ ਪ੍ਰਸਤਾਵਿਤ ਖੁਰਾਕ ਦੇ ਪੜਾਅ 3 ਦੇ ਕਲੀਨਿਕਲ ਅਜ਼ਮਾਇਸ਼ ਦੀ ਸ਼ੁਰੂਆਤ ਲਈ ਐੱਸਈਸੀ ਦੀ ਪ੍ਰਵਾਨਗੀ ਮੈਸਰਜ਼ ਭਾਰਤ ਬਾਇਓਟੈਕ ਦੁਆਰਾ ਪੇਸ਼ ਕੀਤੇ ਗਏ ਵਿਗਿਆਨਕ ਡੇਟਾ ਅਤੇ ਇਸ ਸਬੰਧ ਵਿੱਚ ਸਥਾਪਿਤ ਵਿਵਹਾਰਾਂ 'ਤੇ ਅਧਾਰਿਤ ਸੀ। ਇਸ ਤੋਂ ਇਲਾਵਾ, ਕੋਵੈਕਸੀਨ ਦੀਆਂ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਕਥਿਤ 'ਗੈਰ-ਵਿਗਿਆਨਕ ਤਬਦੀਲੀਆਂ', ਜਿਵੇਂ ਕਿ ਖਬਰਾਂ ਦੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ, ਸੀਡੀਐੱਸਸੀਓ ਵਿੱਚ ਮੈਸਰਜ਼ ਭਾਰਤ ਬਾਇਓਟੈਕ ਦੁਆਰਾ ਪੇਸ਼ ਕੀਤੇ ਜਾਣ ਤੋਂ ਬਾਅਦ, ਸੀਡੀਐੱਸਸੀਓ ਵਿੱਚ ਉਚਿਤ ਪ੍ਰਕਿਰਿਆ ਦੀ ਪਾਲਣਾ ਅਤੇ ਡੀਜੀਸੀਆਈ ਤੋਂ ਮਨਜ਼ੂਰੀ ਦੇ ਬਾਅਦ ਕੀਤਾ ਗਿਆ ਸੀ। 

 

ਇਸ ਤੋਂ ਇਲਾਵਾ, ਬਾਅਦ ਵਿੱਚ, ਮੈਸਰਜ਼ ਭਾਰਤ ਬਾਇਓਟੈਕ ਦੁਆਰਾ ਕੀਤੀ ਗਈ ਹੋਰ ਸਬਮਿਸ਼ਨ ਅਤੇ ਸੀਡੀਐੱਸਸੀਓ ਦੇ ਐੱਸਈਸੀ ਦੁਆਰਾ ਅੰਤਰਿਮ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਡੇਟਾ ਦੇ ਮੁਲਾਂਕਣ ਦੇ ਅਧਾਰ ਤੇ, 11 ਮਾਰਚ 2021 ਨੂੰ 'ਕਲੀਨਿਕਲ ਟ੍ਰਾਇਲ ਮੋਡ' ਵਿੱਚ ਕੋਵਿਡ-19 ਵੈਕਸੀਨ ਲਗਾਏ ਜਾਣ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਸੀ।

 

ਸੀਡੀਐੱਸਸੀਓ ਦੀ ਵਿਸ਼ਾ ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਰਾਸ਼ਟਰੀ ਰੈਗੂਲੇਟਰ ਦੁਆਰਾ ਵਿਭਿੰਨ ਸ਼ਰਤਾਂ ਅਤੇ ਪਾਬੰਦੀਆਂ ਦੇ ਨਾਲ ਐਮਰਜੈਂਸੀ ਸਥਿਤੀਆਂ ਵਿੱਚ ਸੀਮਿਤ ਵਰਤੋਂ ਲਈ ਕੋਵੈਕਸੀਨ ਸਮੇਤ ਕੋਵਿਡ-19 ਟੀਕਿਆਂ ਨੂੰ ਅਧਿਕਾਰ ਦਿੱਤਾ ਗਿਆ ਸੀ। ਵਿਸ਼ਾ ਮਾਹਿਰ ਕਮੇਟੀ ਵਿੱਚ ਪਲਮੋਨੋਲੋਜੀ, ਇਮਯੂਨੋਲੋਜੀ, ਮਾਈਕਰੋਬਾਇਓਲੋਜੀ, ਫਾਰਮਾਕੋਲੋਜੀ, ਬਾਲ ਰੋਗ, ਇਨਟਰਨਲ ਮੈਡੀਸਿਨ ਆਦਿ ਦੇ ਖੇਤਰਾਂ ਦਾ ਗਿਆਨ ਰੱਖਣ ਵਾਲੇ ਮਾਹਿਰ (ਨੋਲੇਜ ਐਕਸਪਰਟ) ਸ਼ਾਮਲ ਹੁੰਦੇ ਹਨ।

 

**********

 

ਐੱਮਵੀ



(Release ID: 1876769) Visitor Counter : 100