ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵ੍ ਇੰਡੀਆ (ਆਈਐੱਫਐੱਫਆਈ) ਟੈਂਗੋ (ਨ੍ਰਿਤ) ਲਈ ਤਿਆਰ!


ਫੈਸਟੀਵਲ ਦੇ 53ਵੇਂ ਐਡੀਸ਼ਨ ਵਿੱਚ ਅੱਠ ਅਰਜਨਟੀਨੀ ਫਿਲਮਾਂ ਵਿਭਿੰਨ ਸ਼੍ਰੇਣੀਆਂ ਵਿੱਚ ਹਿੱਸਾ ਲੈਣਗੀਆਂ

ਕਹਿੰਦੇ ਹਨ ਕਿ ਇੱਕ ਅਰਜਨਟੀਨੀ ਦੀ ਸ਼ਖਸੀਅਤ ਇੱਕ ਟੈਂਗੋ ਵਿੱਚ ਝਲਕਦੀ ਹੈ - ਨਾਟਕੀ ਅਤੇ ਜੋਸ਼ ਨਾਲ ਭਰਪੂਰ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕਲਾ ਅਤੇ ਮਨੋਰੰਜਨ ਇੱਕ ਅਜਿਹੇ ਦੇਸ਼ ਲਈ ਬਹੁਤ ਮਹੱਤਵਪੂਰਨ ਹਨ ਜੋ ਨਾ ਸਿਰਫ਼ ਟੈਂਗੋ (ਨ੍ਰਿਤ) ਲਈ ਜਾਣਿਆ ਜਾਂਦਾ ਹੈ, ਬਲਕਿ ਫ਼ਿਲਮ ਨਿਰਮਾਣ ਦੇ ਇੱਕ ਬਹੁਤ ਹੀ ਮਜ਼ਬੂਤ ​​ਅਤੇ ਪ੍ਰਭਾਵਸ਼ਾਲੀ ਇਤਿਹਾਸ ਲਈ ਵੀ ਜਾਣਿਆ ਜਾਂਦਾ ਹੈ। ਅਰਜਨਟੀਨਾ 1896 ਵਿੱਚ, ਪੈਰਿਸ ਵਿੱਚ ਇਸਦੀ ਸ਼ੁਰੂਆਤ ਤੋਂ ਇੱਕ ਸਾਲ ਬਾਅਦ ਹੀ, ਲੁਮੀਅਰ ਦੇ ਸਿਨੇਮੈਟੋਗ੍ਰਾਫ਼ ਨੂੰ ਆਯਾਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ। ਦੁਨੀਆ ਦੀ ਪਹਿਲੀ ਐਨੀਮੇਟਿਡ ਫੀਚਰ ਫਿਲਮ, ਐੱਲ ਅਪੋਸਟੋਲ (El apóstol) ਵੀ ਅਰਜਨਟੀਨਾ ਵਿੱਚ ਬਣਾਈ ਗਈ ਸੀ। ਨਵੇਂ ਅਰਜਨਟੀਨੀਆਈ ਸਿਨੇਮਾ ਦੀ ਅਗਵਾਈ ਲੂਕਰੇਸੀਆ ਮਾਰਟੇਲ, ਮਾਰਟਿਨ ਰੇਜਟਮੈਨ ਅਤੇ ਪਾਬਲੋ ਟ੍ਰੈਪੇਰੋ ਆਦਿ ਦੁਆਰਾ ਕੀਤੀ ਗਈ ਹੈ। ਸਿਨੇਮਾ ਦੀ ਅਜਿਹੀ ਸਮ੍ਰਿਧ ਪਰੰਪਰਾ ਵਾਲੇ ਇਸ ਦੇਸ਼ ਤੋਂ, ਭਾਰਤ ਦਾ 53ਵਾਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਤੁਹਾਡੇ ਲਈ 8 ਅਰਜਨਟੀਨੀਆਈ ਫ਼ਿਲਮਾਂ ਲੈ ਕੇ ਆਇਆ ਹੈ।

 

ਰੋਡਰੀਗੋ ਗਵੇਰੇਰੋ ਦੁਆਰਾ ਡਾਇਰੈਕਟਡ 2021 ਦੀ ਫਿਲਮ 'ਸੈਵਨ ਡੌਗਸ' ਨੂੰ ਅੰਤਰਰਾਸ਼ਟਰੀ ਪ੍ਰਤੀਯੋਗਤਾ ਸ਼੍ਰੇਣੀ ਦੇ ਤਹਿਤ ਵੱਕਾਰੀ ਗੋਲਡਨ ਪੀਕੌਕ ਲਈ ਨਾਮਜ਼ਦ ਕੀਤਾ ਗਿਆ ਹੈ। ਫਿਲਮ ਅਰਜਨਟੀਨੀ ਡਾਇਰੈਕਟਰ ਦੀ ਚੌਥੀ ਫੀਚਰ ਹੈ।  ਸਿਰਫ਼ 80 ਮਿੰਟਾਂ ਦੇ ਰਨਟਾਈਮ ਦੇ ਨਾਲ, ਫਿਲਮ ਇੱਕ ਆਦਮੀ ਅਤੇ ਉਸਦੇ ਪਾਲਤੂ ਜਾਨਵਰਾਂ ਦੇ ਦਰਮਿਆਨ ਬੰਧਨ ਦੀ ਪੜਚੋਲ ਕਰਦੀ ਹੈ। 

'ਸੈਵਨ ਡੌਗਸ' ਤੋਂ ਤਸਵੀਰ

 

ਐਂਡਰੀਆ ਬ੍ਰਾਗਾ ਦੁਆਰਾ ਡਾਇਰੈਕਟਿਡ ਫਿਲਮ ‘ਸੈਲਫ ਡਿਫੈਂਸ’, ਇੱਕ ਡਾਇਰੈਕਟਰ ਦੀ ਸਰਵੋਤਮ ਡੈਬਿਊ ਫੀਚਰ ਲਈ ਅਵਾਰਡ ਦੀ ਦੌੜ ਵਿੱਚ ਹੈ।  ਫਿਲਮ ਇੱਕ ਸਰਕਾਰੀ ਵਕੀਲ ਦੀ ਕਹਾਣੀ ਦਾ ਅਨੁਸਰਣ ਕਰਦੀ ਹੈ ਜੋ ਆਪਣੇ ਅਤੀਤ ਨਾਲ ਸਬੰਧਤ ਕਈ ਕਤਲਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਲਈ ਆਪਣੇ ਜੱਦੀ ਸ਼ਹਿਰ ਪਰਤਦਾ ਹੈ।

 

‘ਸੈਲਫ ਡਿਫੈਂਸ’ ਤੋਂ ਇੱਕ ਤਸਵੀਰ

 

ਅਰਜਨਟੀਨੀ ਮੂਲ ਦੀਆਂ ਹੋਰ ਫਿਲਮਾਂ ਜੋ ਫੈਸਟੀਵਲ ਵਿੱਚ ਪ੍ਰਦਰਸ਼ਿਤ ਹੋਣਗੀਆਂ ਉਹ ਹਨ - ਮਿਸ ਵਿਬੋਰਗ (2022), ਦ ਬਾਰਡਰਜ਼ ਅਵ੍ ਟਾਈਮ (2021), ਦ ਸਬਸਟੀਟਿਊਟ (2022), ਰੋਬ ਅਵ੍ ਜੇਮਸ (2022) ਅਤੇ ਈਮੀ (2022)।

 

ਇਸ ਲਈ, ਜੇਕਰ ਤੁਸੀਂ ਹੁਣ ਤੱਕ ਅਰਜਨਟੀਨਾ ਨੂੰ ਸਿਰਫ਼ ਇਸਦੇ ਫੁੱਟਬਾਲ ਲੀਜੈਂਡਸ ਲਈ ਜਾਣਦੇ ਹੋ, ਤਾਂ ਇਸ ਨਵੰਬਰ 2022 ਵਿੱਚ ਗੋਆ ਵਿੱਚ ਇਸ ਦੇਸ਼ ਦੀ ਸਿਨੇਮਿਕ ਪ੍ਰਤਿਭਾ ਦਾ ਅਨੁਭਵ ਕਰਨ ਲਈ ਤਿਆਰ ਹੋ ਜਾਓ!

ਆਈਐੱਫਐੱਫਆਈ ਬਾਰੇ

 

1952 ਵਿੱਚ ਸਥਾਪਿਤ ਭਾਰਤ ਦਾ ਇੰਟਰਨੈਸ਼ਨਲ ਫਿਲਮ ਫੈਸਟੀਵਲ (ਆਈਐੱਫਐੱਫਆਈ), ਏਸ਼ੀਆ ਦੇ ਸਭ ਤੋਂ ਪ੍ਰਮੁੱਖ ਫਿਲਮ ਫੈਸਟੀਵਲਸ ਵਿੱਚੋਂ ਇੱਕ ਹੈ। ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਵਿਚਾਰ ਫਿਲਮਾਂ, ਉਨ੍ਹਾਂ ਦੀਆਂ ਕਹਾਣੀਆਂ ਅਤੇ ਉਨ੍ਹਾਂ ਦੇ ਪਿੱਛੇ ਦੇ ਲੋਕਾਂ ਦੇ ਜਸ਼ਨ ਨੂੰ ਮਨਾਉਣਾ ਹੈ। ਅਜਿਹਾ ਕਰਕੇ, ਅਸੀਂ ਫਿਲਮਾਂ ਲਈ ਦੂਰ ਦੂਰ ਤੱਕ, ਵਿਆਪਕ ਅਤੇ ਗਹਿਰੀ ਗਿਆਨਵਾਨ ਪ੍ਰਸ਼ੰਸਾ ਅਤੇ ਉਤਸ਼ਾਹੀ ਪਿਆਰ ਦਾ ਪੋਸ਼ਣ, ਪ੍ਰਚਾਰ ਅਤੇ ਪ੍ਰਸਾਰ;  ਲੋਕਾਂ ਵਿੱਚ ਪਿਆਰ, ਸਮਝ ਅਤੇ ਭਾਈਚਾਰੇ ਦੇ ਪੁਲ ਬਣਾਉਣ;  ਅਤੇ ਉਨ੍ਹਾਂ ਨੂੰ ਵਿਅਕਤੀਗਤ ਅਤੇ ਸਮੂਹਿਕ ਉੱਤਕ੍ਰਿਸ਼ਟਤਾ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ।

 

ਇਹ ਫੈਸਟੀਵਲ ਹਰ ਵਰ੍ਹੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਗੋਆ ਐਂਟਰਟੇਨਮੈਂਟ ਸੋਸਾਇਟੀ ਅਤੇ ਮੇਜ਼ਬਾਨ ਰਾਜ ਗੋਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। 53ਵੇਂ ਆਈਐੱਫਐੱਫਆਈ ਦੇ ਸਾਰੇ ਸੰਬੰਧਿਤ ਅਪਡੇਟਾਂ ਨੂੰ ਫੈਸਟੀਵਲ ਦੀ ਵੈੱਬਸਾਈਟ www.iffigoa.org, ਪੀਆਈਬੀ ਦੀ ਵੈੱਬਸਾਈਟ (pib.gov.in), ਆਈਐੱਫਐੱਫਆਈ ਦੇ ਸੋਸ਼ਲ ਮੀਡੀਆ ਅਕਾਊਂਟਸ - ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਅਤੇ ਪੀਆਈਬੀ ਗੋਆ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਦੇਖਿਆ ਜਾ ਸਕਦਾ ਹੈ। ਆਓ ਸਿਨੇਮਾ ਦੇ ਫੈਸਟੀਵਲ ਦਾ ਆਨੰਦ ਮਾਣੀਏ…ਅਤੇ ਇਸ ਖੁਸ਼ੀ ਨੂੰ ਸਾਂਝਾ ਵੀ ਕਰੀਏ।

 

              

 **********

ਪੀਆਈ ਕਾਸਟ ਐਂਡ ਕਰਿਯੂ। ਗੌਤਮ। ਨਿਕਿਤਾ। ਆਈਐੱਫਐੱਫਆਈ 53 -24 

 

 

 

 

iffi reel

(Release ID: 1876490) Visitor Counter : 159