ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਆਲ ਇੰਡੀਆ ਟੂਰਿਸਟ ਵ੍ਹੀਕਲ (ਅਨੁਮਤੀ ਜਾਂ ਪਰਮਿਟ) ਨਿਯਮ, 2021 ਦਾ ਸਥਾਨ ਲੈਣ ਦੇ ਲਈ ਡ੍ਰਾਫਟ ਨੌਟੀਫਿਕੇਸ਼ਨ ਜਾਰੀ

Posted On: 15 NOV 2022 12:56PM by PIB Chandigarh

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਆਲ ਇੰਡੀਆ ਟੂਰਿਸਟ ਵ੍ਹੀਕਲ (ਅਨੁਮਤੀ ਜਾਂ ਪਰਮਿਟ) ਨਿਯਮ, 2021 ਦਾ ਸਥਾਨ ਲੈਣ ਦੇ ਲਈ 11 ਨਵੰਬਰ 2022 ਨੂੰ ਇੱਕ ਡ੍ਰਾਫਟ ਨੌਟੀਫਿਕੇਸ਼ਨ ਜੀ.ਐੱਸ.ਆਰ. 815(ਈ) ਜਾਰੀ ਕੀਤੀ ਹੈ।

 

2021 ਵਿੱਚ ਨੋਟੀਫਾਈਡ ਨਿਯਮਾਂ ਨੇ ਟੂਰਿਜ਼ਮ ਵਾਹਨਾਂ ਦੇ ਲਈ ਪਰਮਿਟ ਵਿਵਸਥਾ ਨੂੰ ਵਿਵਸਥਿਤ ਅਤੇ ਸਰਲ ਬਣਾ ਕੇ ਭਾਰਟ ਦੇ ਟੂਰਿਜ਼ਮ ਖੇਤਰ ਨੂੰ ਲੋੜੀਂਦਾ ਹੁਲਾਰਾ ਦਿੱਤਾ ਹੈ।

ਹੁਣ, ਪ੍ਰਸਤਾਵਿਤ ਆਲ ਇੰਡੀਆ ਟੂਰਿਸਟ ਵ੍ਹੀਕਲ (ਪਰਮਿਟ) ਨਿਯਮ, 2022 ਦੇ ਨਾਲ, ਟੂਰਿਸਟ ਪਰਮਿਟ ਵਿਵਸਥਾ ਨੂੰ ਹੋਰ ਜ਼ਿਆਦਾ ਵਿਵਸਥਿਤ ਅਤੇ ਮਜ਼ਬੂਤ ਬਣਾਏ ਜਾਣ ਦਾ ਪ੍ਰਸਤਾਵ ਹੈ।

 

ਪ੍ਰਸਤਾਵਿਤ ਨਿਯਮਾਂ ਦੀ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

1.ਆਲ ਇੰਡੀਆ ਪਰਮਿਟ ਆਵੇਦਕਾਂ ਦੇ ਲਈ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਅਨੁਪਾਲਨ ਸਬੰਧੀ ਬੋਝ ਨੂੰ ਘੱਟ ਕਰਨ ਦੇ ਲਈ ਅਨੁਮਤੀ ਅਤੇ ਆਲ ਇੰਡੀਆ ਟੂਰਿਸਟ ਪਰਮਿਟ ਦੇ ਪ੍ਰਾਵਧਾਨ ਨੂੰ ਇੱਕ ਦੂਸਰੇ ਤੋਂ ਸੁਤੰਤਰ ਕਰ ਦਿੱਤਾ ਗਿਆ ਹੈ।

2.ਘੱਟ ਸਮਰੱਥਾ ਵਾਲੇ ਵਾਹਨਾਂ (ਦਸ ਤੋਂ ਘੱਟ) ਦੇ ਲਈ ਘੱਟ ਪਰਮਿਟ ਸ਼ੁਲਕ ਵਾਲੇ ਟੂਰਿਸਟ ਵਾਹਨਾਂ ਦੀਆਂ ਹੋਰ ਅਧਿਕ ਸ਼੍ਰੇਣੀਆਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ। ਇਸ ਨਾਲ ਘੱਟ ਸੀਟਾਂ ਦੀ ਸਮਰੱਥਾ ਦੇ ਛੋਟੇ ਵਾਹਨ ਰੱਖਣ ਵਾਲੇ ਛੋਟੇ ਟੂਰਿਸਟ ਅਪਰੇਟਰਾਂ ਨੂੰ ਬਹੁਤ ਵਿੱਤੀ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਆਪਣੇ ਵਾਹਨਾਂ ਵਿੱਚ ਬੈਠਣ ਦੀ ਸਮਰੱਥਾ ਦੇ ਅਨੁਰੂਪ ਘੱਟ ਸ਼ੁਲਕ ਦਾ ਭੁਗਤਾਨ ਕਰਨਾ ਹੋਵੇਗਾ।

3. ਵੱਡੀ ਸੰਖਿਆ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਤੈਨਾਤੀ ਨੂੰ ਹੁਲਾਰਾ ਦੇਣ ਦੇ ਲਈ ਆਪਰੇਟਰਾਂ ਦੇ ਲਈ ਬਿਨਾ ਕਿਸੇ ਲਾਗਤ ਦੇ ਇੱਕ ਵਿਵਸਥਿਤ ਨਿਯਾਮਕ ਈਕੋਸਿਸਟਮ ਦਾ ਪ੍ਰਸਤਾਵ ਕੀਤਾ ਗਿਆ ਹੈ।

ਸਾਰੇ ਹਿਤਧਾਰਕਾਂ ਨੂੰ ਤੀਹ ਦਿਨਾਂ ਦੀ ਮਿਆਦ ਦੇ ਅੰਦਰ ਟਿੱਪਣੀਆਂ ਅਤੇ ਸੁਝਾਵ ਭੇਜਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ।

ਗਜ਼ਟ ਨੌਟੀਫਿਕੇਸ਼ਨ ਦੇ ਲਈ ਇੱਥੇ ਕਲਿੱਕ ਕਰੋ 

 

*******

ਐੱਮਜੇਪੀਐੱਸ



(Release ID: 1876142) Visitor Counter : 80