ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂਪਾਲਣ ਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਪੀਆਈਬੀ ਦੀ ਇਲੈਕਟ੍ਰਿਕ ਕਾਰ ਫਲੀਟ ਨੂੰ ਝੰਡੀ ਦਿਖਾਈ
ਪੈਟਰੋਲ/ਡੀਜਲ ਕਾਰਾਂ ਦੇ ਬਦਲੇ ਇਲੈਕਟ੍ਰਿਕ ਕਾਰਾਂ ਦੇ ਉਪਯੋਗ ਰਾਹੀਂ ਨਿਕਾਸੀ ਤੀਬਰਤਾ ਵਿੱਚ ਕਮੀ ਲਿਆਉਣ ਨਾਲ ਸਾਡੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ: ਡਾ. ਐੱਲ ਮੁਰੂਗਨ
Posted On:
14 NOV 2022 5:46PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂਪਾਲਣ ਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਅੱਜ ਇੱਥੇ ਪੱਤਰ ਸੂਚਨਾ ਦਫ਼ਤਰ ਦੇ ਇਲੈਕਟ੍ਰਿਕ ਕਾਰ ਫਲੀਟ ਨੂੰ ਝੰਡੀ ਦਿਖਾਈ।
ਇਸ ਅਵਸਰ ’ਤੇ ਡਾ. ਐੱਲ. ਮੁਰੂਗਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਣਾ ਲੈਂਦੇ ਹੋਏ, ਭਾਰਤ ਸਰਕਾਰ ਨੇ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਉਪਯੋਗ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਮੁਖਧਾਰਾ ਦੇ ਉਪਯੋਗ ਵਿੱਚ ਸ਼ਾਮਲ ਕਰਨ ਦੇ ਲਈ ਇੱਕ ਬਹੁਆਯਾਮੀ ਦ੍ਰਿਸ਼ਟੀਕੋਣ ਅਪਣਾਇਆ ਹੈ।
.
"ਡਾ. ਐੱਲ. ਮੁਰੂਗਨ ਨੇ ਕਿਹਾ ਕਿ ਸਰਕਾਰ ਦੇ ਨੀਤੀਗਤ ਜ਼ੋਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ 2030 ਤੱਕ, ਦੇਸ਼ ਦੇ ਕੁੱਲ ਵਾਹਨ ਫਲੀਟ ਦਾ 30% ਇਲੈਕਟ੍ਰਿਕ ਹੋਵੇਗਾ ਕਿਉਂਕਿ ਇਹ ਵਾਤਾਵਰਣ ਅਨੁਕੂਲ, ਲਾਗਤ ਪ੍ਰਭਾਵਸ਼ਾਲੀ ਅਤੇ ਜੈਵਿਕ ਈਂਧਨ ਦਾ ਵਿਕਲਪ ਹੈ।
ਇਸ ਦੇ ਮੱਦੇਨਜ਼ਰ, ਸਰਕਾਰ ਨੇ ਦਿੱਲੀ ਵਿੱਚ ਸਥਿਤ ਸਾਰੇ ਮੰਤਰਾਲਿਆਂ/ਵਿਭਾਗਾਂ/ਸਬੰਧਿਤ ਦਫ਼ਤਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਸਾਰੀਆਂ ਪੈਟਰੋਲ/ਡੀਜ਼ਲ ਕਾਰਾਂ ਨੂੰ ਲੀਜ਼/ਕਿਰਾਏ ’ਤੇ ਇਲੈਕਟ੍ਰਿਕ ਕਾਰਾਂ ਨਾਲ ਬਦਲਿਆ ਜਾਵੇ।"
***
ਏਕੇ/ਏਐੱਸ
(Release ID: 1876111)
Visitor Counter : 100