ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਾਲੀ ਵਿੱਚ ਜੀ-20 ਸਮਿਟ ਵਿੱਚ ਸੰਬੋਧਨ, ਸੈਸ਼ਨ I: ਖੁਰਾਕ ਤੇ ਊਰਜਾ ਸੁਰੱਖਿਆ

Posted On: 15 NOV 2022 10:25AM by PIB Chandigarh

ਨਮਸਕਾਰ!

ਕਠਿਨ ਆਲਮੀ ਵਾਤਾਵਰਣ ਵਿੱਚ G20 ਨੂੰ ਪ੍ਰਭਾਵੀ ਅਗਵਾਈ ਦੇਣ ਦੇ ਲਈ, ਮੈਂ ਰਾਸ਼ਟਰਪਤੀ ਜੋਕੋ ਵਿਡੋਡੋ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। Climate Change, ਕੋਵਿਡ ਮਹਾਮਾਰੀ, ਯੂਕ੍ਰੇਨ ਦਾ ਘਟਨਾਕ੍ਰਮ, ਅਤੇ ਉਸ ਨਾਲ ਜੁੜੀਆਂ ਆਲਮੀ ਸਮੱਸਿਆਵਾਂ। ਇਨ੍ਹਾਂ ਸਭ ਨੇ ਮਿਲ ਕੇ ਵਿਸ਼ਵ ਵਿੱਚ ਤਬਾਹੀ ਮਚਾ ਦਿੱਤੀ ਹੈ। Global Supply Chains ਤਹਿਸ-ਨਹਿਸ ਹੋ ਗਈਆਂ ਹਨ। ਪੂਰੀ ਦੁਨੀਆ ਵਿੱਚ ਜੀਵਨ-ਜ਼ਰੂਰੀ ਚੀਜਾਂ, essential goods, ਦੀ ਸਪਲਾਈ ਦਾ ਸੰਕਟ ਬਣਿਆ ਹੋਇਆ ਹੈ। ਹਰ ਦੇਸ਼ ਦੇ ਗ਼ਰੀਬ ਨਾਗਰਿਕਾਂ ਦੇ ਲਈ ਚੁਣੌਤੀ ਹੋਰ ਗੰਭੀਰ ਹੈ। ਉਹ ਪਹਿਲਾਂ ਤੋਂ ਹੀ ਰੋਜ਼ਾਨਾ ਦੇ ਜੀਵਨ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਾਸ ਦੋਹਰੀ ਮਾਰ ਨਾਲ ਜੁੜਣ ਦੀ ਆਰਥਿਕ capacity ਨਹੀਂ ਹੈ। ਸਾਨੂੰ ਇਸ ਬਾਤ ਨੂੰ ਸਵੀਕਾਰ ਕਰਨ ਤੋਂ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਹੈ ਕਿ UN ਜੈਸੀ ਮਲਟੀਲੈਟਰਲ ਸੰਸਥਾਵਾਂ ਇਨ੍ਹਾਂ ਮੁੱਦਿਆਂ ‘ਤੇ ਬੇਨਤੀਜਾ ਰਹੀਆਂ ਹਨ। ਅਤੇ ਅਸੀਂ ਸਾਰੇ ਇਨ੍ਹਾਂ ਵਿੱਚ ਉਪਯੁਕਤ reforms ਕਰਨ ਵਿੱਚ ਵੀ ਅਸਫ਼ਲ ਰਹੇ ਹਨ। ਇਸ ਲਈ ਅੱਜ ਜੀ-20 ਤੋਂ ਵਿਸ਼ਵ ਨੂੰ ਅਧਿਕ ਅਪੇਕਸ਼ਾਵਾਂ ਹਨ, ਸਾਡੇ ਸਮੂਹ ਦੀਆਂ ਪ੍ਰਾਸੰਗਿਕਤਾ ਹੋਰ ਵਧੀ ਹੈ।

 

Excellencies,

ਮੈਂ ਬਾਰ-ਬਾਰ ਕਿਹਾ ਹੈ ਕਿ ਸਾਨੂੰ ਯੂਕ੍ਰੇਨ ਵਿੱਚ ਸੰਘਰਸ਼-ਵਿਰਾਮ ਅਤੇ ਡਿਪਲੋਮਸੀ ਦੀ ਰਾਹ ‘ਤੇ ਲੌਟਣ ਦਾ ਰਸਤਾ ਖੋਜਣਾ ਹੋਵੇਗਾ। ਪਿਛਲੀ ਸ਼ਤਾਬਦੀ ਵਿੱਚ, ਦੂਸਰੇ ਵਿਸ਼ਵ ਯੁੱਧ ਨੇ ਵਿਸ਼ਵ ਵਿੱਚ ਕਹਿਰ ਢਾਇਆ ਸੀ। ਉਸ ਦੇ ਬਾਅਦ ਉਸ ਸਮੇਂ ਦੇ leaders ਨੇ ਸ਼ਾਂਤੀ ਦੀ ਰਾਹ ਪਕੜਣ ਦਾ ਗੰਭੀਰ ਪ੍ਰਯਤਨ ਕੀਤਾ। ਹੁਣ ਸਾਡੀ ਬਾਰੀ ਹੈ। ਪੋਸਟ-ਕੋਵਿਡ ਕਾਲ ਦੇ ਲਈ ਇੱਕ ਨਵੇਂ ਵਰਲਡ ਔਰਡਰ ਦੀ ਰਚਨਾ ਕਰਨ ਦਾ ਜ਼ਿੰਮਾ ਸਾਡੇ ਕੰਧਿਆਂ ‘ਤੇ ਹੈ। ਸਮੇਂ ਦੀ ਮੰਗ ਹੈ ਕਿ ਅਸੀਂ ਵਿਸ਼ਵ ਵਿੱਚ ਸ਼ਾਂਤੀ, ਸਦਭਾਵ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਠੋਸ ਅਤੇ ਸਮੂਹਿਕ ਸੰਕਲਪ ਦਿਖਾਓ। ਮੈਨੂੰ ਵਿਸ਼ਵਾਸ ਹੈ ਕਿ ਅਗਲੇ ਵਰ੍ਹੇ ਜਦੋਂ ਜੀ-20 ਬੁਧ ਅਤੇ ਗਾਂਧੀ ਦੀ ਪਵਿੱਤਰ ਭੂਮੀ ਵਿੱਚ ਮਿਲੇਗਾ, ਤਾਂ ਅਸੀਂ ਸਾਰੇ ਸਹਿਮਤ ਹੋ ਕੇ, ਵਿਸ਼ਵ ਨੂੰ ਇੱਕ ਮਜ਼ਬੂਤ ਸਾਂਤਿ-ਸੰਦੇਸ਼ ਦੇਵਾਂਗੇ।


Excellencies,

ਮਹਾਮਾਰੀ ਦੇ ਦੌਰਾਨ, ਭਾਰਤ ਨੇ ਆਪਣੇ 1.3 ਬਿਲੀਅਨ ਨਾਗਰਿਕਾਂ ਦੀ ਫੂਡ ਸਕਿਊਰਿਟੀ ਸੁਨਿਸ਼ਚਿਤ ਕੀਤੀ। ਨਾਲ ਹੀ ਅਨੇਕਾਂ ਜ਼ਰੂਰਤ ਮੰਦ ਦੇਸ਼ਾਂ ਨੂੰ ਵੀ ਖੁਰਾਕ ਦੀ ਸਪਲਾਈ ਕੀਤੀ। ਫੂਡ ਸਕਿਊਰਿਟੀ ਦੇ ਸੰਦਰਭ ਵਿੱਚ Fertilizers ਦੀ ਵਰਤਮਾਨ ਕਿੱਲਤ ਵੀ ਇੱਕ ਬਹੁਤ ਬੜਾ ਸੰਕਟ ਹੈ। ਅੱਜ ਦੀ fertilizer shortage ਕੱਲ੍ਹ ਦੀ ਫੂਡ-ਕ੍ਰਾਇਸਿਸ ਹੈ, ਜਿਸ ਦਾ ਸਮਾਧਾਨ ਵਿਸ਼ਵ ਦੇ ਪਾਸ ਨਹੀਂ ਹੋਵੇਗਾ। ਸਾਨੂੰ ਖਾਦ ਅਤੇ ਖੁਰਾਕ ਦੋਨਾਂ ਦੀ ਸਪਲਾਈ ਚੈਨਸ ਨੂੰ stable ਅਤੇ assured ਰੱਖਣ ਦੇ ਲਈ ਆਪਸੀ ਸਹਿਮਤੀ ਬਣਾਉਣੀ ਚਾਹੀਦੀ ਹੈ। ਭਾਰਤ ਵਿੱਚ, Sustainable ਫੂਡ ਸਕਿਊਰਿਟੀ ਦੇ ਲਈ ਅਸੀਂ natural farming ਨੂੰ ਹੁਲਾਰਾ ਦੇ ਰਹੇ ਹਾਂ, ਅਤੇ ਮਿਲੇਟਸ ਜੈਸੇ ਪੌਸ਼ਟਿਕ ਅਤੇ ਪਾਰੰਪਰਿਕ foodgrains ਨੂੰ ਫਿਰ ਤੋਂ ਲੋਕਪ੍ਰਿਯ ਬਣਾ ਰਹੇ ਹਾਂ। ਮਿਲੇਟਸ ਨਾਲ ਆਲਮੀ ਮੈਲਨੂਟ੍ਰਿਸ਼ਨ ਅਤੇ hunger ਦਾ ਵੀ ਸਮਾਧਾਨ ਹੋ ਸਕਦਾ ਹੈ। ਅਸੀਂ ਸਭ ਨੂੰ ਅਗਲੇ ਵਰ੍ਹੇ ਅੰਤਰਰਾਸ਼ਟਰੀ ਮਿਲੇਟਸ ਵਰ੍ਹੇ ਜ਼ੋਰ-ਸ਼ੋਰ ਨਾਲ ਮਨਾਉਣਾ ਚਾਹੀਦਾ ਹੈ। 

Excellencies,

ਵਿਸ਼ਵ ਦੀ fastest growing ਅਰਥਵਿਵਸਥਾ ਭਾਰਤ ਦੀ ਐਨਰਜੀ-ਸਕਿਊਰਿਟੀ ਆਲਮੀ ਗ੍ਰੋਥ ਦੇ ਲਈ ਵੀ ਮਹੱਤਵਪੂਰਨ ਹੈ। ਸਾਨੂੰ ਐਨਰਜੀ ਦੀ ਸਪਲਾਈਜ਼ ‘ਤੇ ਕਿਸੇ ਵੀ ਤਰ੍ਹਾਂ ਦੇ ਪ੍ਰਤੀਬੰਧਾਂ ਨੂੰ ਹੁਲਾਰਾ ਨਹੀਂ ਦੇਣਾ ਚਾਹੀਦਾ ਹੈ। ਤੇ ਐਨਰਜੀ ਬਜ਼ਾਰ ਵਿੱਚ ਸਥਿਰਤਾ ਸੁਨਿਸ਼ਚਿਤ ਕਰਨੀ ਚਾਹੀਦੀ ਹੈ। ਭਾਰਤ ਕਲੀਨ ਐਨਰਜੀ ਅਤੇ ਵਾਤਾਵਰਣ ਦੇ ਪ੍ਰਤੀ ਕਮਿਟੇਡ ਹੈ। 2030 ਤੱਕ ਸਾਡੀ ਅੱਧੀ ਬਿਜਲੀ renewable ਸਰੋਤਾਂ ਨਾਲ ਪੈਦਾ ਹੋਵੇਗੀ। ਸਮਾਵੇਸ਼ੀ ਐਨਰਜੀ ਟ੍ਰਾਂਜੀਸ਼ਨ ਦੇ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਸਮਾਂ-ਬੱਧ ਅਤੇ ਕਿਫਾਇਤੀ ਫਾਇਨੈਂਸ ਅਤੇ ਟੈਕਨੋਲੋਜੀ ਦੀ ਸਥਾਈ ਸਪਲਾਈ ਲਾਜ਼ਮੀ ਹੈ।

 

Excellencies,
ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੇ ਦੌਰਾਨ, ਅਸੀਂ ਇਨ੍ਹਾਂ ਸਾਰੇ ਮੁੱਦਿਆਂ ‘ਤੇ ਆਲਮੀ ਸਹਿਮਤੀ ਦੇ ਲਈ ਕੰਮ ਕਰਾਂਗੇ।

ਧੰਨਵਾਦ।

***

 

ਡੀਐੱਸ/ਏਕੇ(Release ID: 1876096) Visitor Counter : 141