ਭਾਰਤ ਚੋਣ ਕਮਿਸ਼ਨ
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਾਰੀ ਵਿਧਾਨਸਭਾ ਚੋਣਾਂ ਦੇ ਦੌਰਾਨ ਰਿਕਾਰਡ ਸੰਖਿਆ ਵਿੱਚ ਰੁਪਏ ਬਰਾਮਦ
ਹਿਮਾਚਲ ਪ੍ਰਦੇਸ਼ ਵਿੱਚ 2017 ਵਿੱਚ ਹੋਈਆਂ ਰਾਜ ਵਿਧਾਨਸਭਾ ਚੋਣਾਂ ਦੀ ਤੁਲਨਾ ਵਿੱਚ ਇਹ ਬਰਾਮਦਗੀ ਪੰਜ ਗੁਣਾ ਜ਼ਿਆਦਾ
ਚੋਣ ਯੋਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਦੇ ਦੌਰਾਨ ਧਨ-ਬਲ ਦੇ ਇਸਤੇਮਾਲ ਦੀ ਬੁਰਾਈ ਨਾਲ ਨਜਿੱਠਣ ਦੇ ਲਈ ਵੱਡੇ ਪੈਮਾਨੇ ’ਤੇਸੀਵਿਜਿਲ ਐਪ ਦਾ ਇਸਤੇਮਾਲ ਕਰਨ
Posted On:
11 NOV 2022 12:51PM by PIB Chandigarh
ਭਾਰਤੀ ਚੋਣ ਆਯੋਗ ਦੁਆਰਾ ਬਣਾਈ ਗਈ ਵਿਆਪਕ ਯੋਜਨਾ, ਸਮੀਖਿਆ ਅਤੇ ਉਸ ’ਤੇ ਕੀਤੀ ਗਈ ਅੱਗੇ ਦੀ ਕਾਰਵਾਈ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਦੀ ਸਰਗਰਮ ਭਾਗੀਦਾਰੀ ਦੇ ਚਲਦੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚਜਾਰੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਰਿਕਾਰਡ ਸੰਖਿਆ ਵਿੱਚ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਗੁਜਰਾਤ ਵਿਧਾਨਸਭਾ ਚੋਣਾਂ 2022 ਦੀਆਂ ਤਾਰੀਖਾਂ ਦਾ ਐਲਾਨ ਕਰਦੇ ਹੋਏ ਮੁੱਖ ਚੋਣਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਲੋਭ ਤੋਂ ਮੁਕਤ ਚੋਣਾਂ ਕਰਾਉਣ ’ਤੇ ਜ਼ੋਰ ਦਿੱਤਾ ਅਤੇ ਇਸਦੇ ਲਈ ਹਿਮਾਚਲ ਪ੍ਰਦੇਸ਼ ਵਿੱਚ ਵੱਡੇ ਪੈਮਾਨੇ ’ਤੇ ਰੁਪਏ ਦੀ ਬਰਾਮਦਗੀ ਦੀ ਉਦਾਹਰਨ ਦਿੱਤੀ। ਇਸ ਅਭਿਆਨ ਦੇ ਤਹਿਤ ਚੋਣਾਂ ਦੇ ਐਲਾਨ ਦੇ ਕੁਝ ਹੀ ਦਿਨਾਂ ਦੇ ਅੰਦਰ ਗੁਜਰਾਤ ਵਿੱਚ71.88 ਕਰੋੜ ਰੁਪਏ ਦੀ ਬਰਾਮਦਗੀ ਹੋਈ ਹੈ ਜੋ 2017 ਦੀਆਂ ਵਿਧਾਨਸਭਾ ਚੋਣਾਂ ਦੇ ਲਈ ਲਾਗੂਕੋਡ ਆਵ੍ ਕੰਡਕਟ ਦੀ ਮਿਆਦ ਦੇ ਦੌਰਾਨ ਹੋਈ 27.21 ਕਰੋੜ ਰੁਪਏ ਦੀ ਬਰਾਮਦਗੀ ਤੋਂ ਕਿਤੇ ਜ਼ਿਆਦਾ ਹੈ। ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ ਮਿਆਦ ਵਿੱਚ50.28 ਕਰੋੜ ਰੁਪਏ ਦੀ ਬਰਾਮਦਗੀ ਹੋਈ ਜੋ ਕਿ 2017 ਦੇ 9.03 ਕਰੋੜ ਰੁਪਏ ਦੀ ਤੁਲਨਾ ਵਿੱਚ ਪੰਜ ਗੁਣਾ ਤੋਂ ਜ਼ਿਆਦਾ ਹੈ। ਇਸ ਲਈ ਜੇਕਰ ਨਾਗਰਿਕ ਸਤਰਕ ਹੋ ਜਾਣ ਅਤੇ ਵੱਡੇ ਪੈਮਾਨੇ ’ਤੇ ‘ਸੀ ਵਿਜਿਲ ਐਪ’(cVigil App) ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣ ਤਾਂ ਚੋਣਾਂ ਵਿੱਚ ਧਨ-ਬਲ ਦੇ ਇਸਤੇਮਾਲ ’ਤੇ ਰੋਕ ਲਗਾਉਣ ਦਾ ਲਕਸ਼ ਹਾਸਲ ਕੀਤਾ ਜਾ ਸਕਦਾ ਹੈ।
ਚੋਣਾਂ ਦੇ ਐਲਾਨ ਤੋਂ ਕਈ ਮਹੀਨੇ ਪਹਿਲਾਂ ਤੋਂ ਹੀ ਪ੍ਰਭਾਵੀ ਖਰਚ ਨਿਗਰਾਨੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਇਸਦੇ ਲਈ ਤਜ਼ਰਬੇਕਾਰ ਅਧਿਕਾਰੀਆਂ ਦੀ ਖਰਚਾ ਨਿਰੀਖਕਾਂ ਦੇ ਤੌਰ ’ਤੇ ਨਿਯੁਕਤੀ ਕਰਨ ਦੇ ਨਾਲ ਹੀਇਨਫੋਰਸਮੈਂਟ ਏਜੰਸੀਆਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਉਨ੍ਹਾਂ ਦੇ ਕੰਮਾਂ ਦੀ ਸਮੀਖਿਆ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਕਿ ਨਿਗਰਾਨੀ ਦੀ ਪ੍ਰਕਿਰਿਆ ਨੂੰ ਜ਼ਿਆਦਾ ਸਹਿਯੋਗੀ ਅਤੇ ਵਿਆਪਕ ਬਣਾਇਆ ਜਾ ਸਕੇ,ਅਜਿਹੇ ਚੋਣ ਖੇਤਰਾਂ ਦੀ ਪਹਿਚਾਣ ਕੀਤੀ ਜਾ ਸਕੇ ਜਿੱਥੇ ਧਨ-ਬਲ ਦਾ ਜ਼ਿਆਦਾ ਇਸਤੇਮਾਲ ਹੋਣ ਦੀ ਸੰਭਾਵਨਾ ਹੈ, ਨਿਗਰਾਨੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਢੁੱਕਵੀਂ ਸੰਖਿਆ ਵਿੱਚ ਨਿਗਰਾਨੀ ਦਲਾਂ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਜਾ ਸਕੇ ਅਤੇ ਜ਼ਿਲ੍ਹਾ ਚੋਣ ਅਧਿਕਾਰੀਆਂ/ਪੁਲਿਸ ਅਫ਼ਸਰਾਂ ਦੇ ਨਾਲ ਮਿਲ ਕੇ ਨਿਯਮਿਤ ਤੌਰ ’ਤੇ ਅੱਗੇ ਦੀ ਕਾਰਵਾਈ ਦੀ ਯੋਜਨਾ ਬਣਾਈ ਜਾ ਸਕੇ ਅਤੇ ਚੋਣਾਂ ਵਿੱਚ ਧਨ-ਬਲ ਦੇ ਇਸਤੇਮਾਲ ਨੂੰ ਰੋਕਿਆ ਜਾ ਸਕੇ। ਕੇਂਦਰੀ ਨਿਰੀਖਕਾਂ, ਜ਼ਿਲ੍ਹਾ ਚੋਣ ਅਧਿਕਾਰੀਆਂ ਤੇ ਪੁਲਿਸ ਅਫ਼ਸਰਾਂ ਦੇ ਨਾਲ ਮਿਲ ਕੇ ਚੋਣ ਆਯੋਗ ਨੇ ਪੂਰੀ ਚੋਣ ਪ੍ਰਕਿਰਿਆ ਦੀ ਤਿਆਰੀ ਦੀ ਸਮੀਖਿਆ ਅਤੇ ਵਿਆਪਕ ਨਿਗਰਾਨੀ ਦੇ ਲਈ ਵਿਭਿੰਨ ਜਗਾਵਾਂ ਦੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ(10-11-2022) ਤੱਕ ਕੀਤੀ ਗਈ ਬਰਾਮਦਗੀ ਦਾ ਵੇਰਵਾ ਇਸ ਤਰ੍ਹਾਂ ਹੈ:
ਰਾਜ
|
ਨਕਦ
|
ਸ਼ਰਾਬ
|
ਡਰੱਗਸ
|
ਕੀਮਤੀ ਧਾਤਾਂ
|
ਮੁਫ਼ਤ ਸਹੂਲਤਾਂ ਦੀ ਪੇਸ਼ਕਸ਼
|
ਕੁੱਲ ਬਰਾਮਦਗੀ
|
|
(ਕਰੋੜ ਰੁਪਏ)
|
ਮਾਤਰਾ (ਲੀਟਰ)
|
ਮੁੱਲ (ਕਰੋੜ ਰੁਪਏ)
|
ਮੁੱਲ (ਕਰੋੜ ਰੁਪਏ)
|
ਮੁੱਲ (ਕਰੋੜ ਰੁਪਏ)
|
ਮੁੱਲ (ਕਰੋੜ ਰੁਪਏ)
|
(ਕਰੋੜ ਰੁਪਏ)
|
ਹਿਮਾਚਲ ਪ੍ਰਦੇਸ਼
|
17.18
|
972818.24
|
17.50
|
1.20
|
13.99
|
0.41
|
50.28
|
ਗੁਜਰਾਤ
|
0.66
|
109189.19
|
3.86
|
0.94
|
1.86
|
64.56
|
71.88
|
ਹਾਲਾਂਕਿ ਗੁਜਰਾਤ ਰਾਜ ਵਿੱਚ ਚੋਣਾਂ ਦੇ ਐਲਾਨ ਤੋਂ ਬਾਅਦ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਪੁਲਿਸ ਨੇ ਕਰੀਬ 1,10,000 ਲੀਟਰ ਸ਼ਰਾਬ ਬਰਾਮਦ ਕੀਤੀ, ਜਿਸ ਦੀ ਕੀਮਤ 3.86 ਕਰੋੜ ਰੁਪਏ ਸੀ। ਡੀਆਰਆਈ ਨੇ ਵੀ ਮੁੰਦਰਾ ਬੰਦਰਗਾਹ ’ਤੇ ਵੱਡੇ ਪੈਮਾਨੇ ’ਤੇ64 ਕਰੋੜ ਰੁਪਏ ਦੇ ਖਿਡੌਣੇ ਅਤੇ ਸਾਮਾਨ ਦੀ ਗ਼ਲਤ ਜਾਣਕਾਰੀ ਦੇ ਮਾਧਿਅਮ ਨਾਲ ਤਸਕਰੀ ਕੀਤੇ ਜਾਣ ਦੀ ਸੂਚਨਾ ਦਿੱਤੀ ਹੈ। ਇਹ ਸਾਮਾਨ ਆਯਾਤ ਕਾਰਗੋ ਵਿੱਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ। ਇਸ ਮਾਮਲੇ ਦੇ ਮਾਸਟਰਮਾਈਂਡ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਜਰਾਤ ਵਿਧਾਨਸਭਾ ਦੀਆਂ ਚੋਣਾਂ ਵਿੱਚ ਧਨ-ਬਲ ਦੇ ਇਸਤੇਮਾਲ ’ਤੇ ਪ੍ਰਭਾਵੀ ਤੌਰ ’ਤੇ ਰੋਕ ਲਗਾਉਣ ਦੇ ਲਈ ਭਾਰਤ ਦੇ ਚੋਣ ਆਯੋਗ ਨੇਪਹਿਲਾਂ ਹੀ 69 ਖ਼ਰਚ ਨਿਰੀਖਕਾਂ ਦੀ ਤੈਨਾਤੀ ਨੂੰ ਤੈਨਾਤ ਕੀਤਾ ਹੈ। 27 ਵਿਧਾਨ ਸਭਾ ਖੇਤਰਾਂ ਨੂੰ ਖਰਚ ਸੰਵੇਦਨਸ਼ੀਲ ਚੋਣ ਖੇਤਰਾਂ ਦੇ ਰੂਪ ਵਿੱਚ ਚਿੰਨ੍ਹਤ ਕੀਤਾ ਗਿਆ ਹੈ।
ਆਯੋਗ ਦੇ ਦਲਾਂ ਨੇ ਸਤੰਬਰ ਵਿੱਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰ ਕੇ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਤੋਂ ਇਲਾਵਾ ਆਯੋਗ ਦੇ ਕੁਝ ਹੋਰ ਦਲਾਂ ਨੇ ਵੀ ਇਨ੍ਹਾਂ ਦੋਵੇਂ ਰਾਜਾਂ ਦੀ ਅਕਤੂਬਰ ਵਿੱਚ ਯਾਤਰਾ ਕਰਕੇ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਦੀ ਨਿਗਰਾਨੀ ਕੀਤੀ। ਆਯੋਗ ਦੇ ਦਲਾਂ ਨੇ ਇਨ੍ਹਾਂ ਦੋਵੇਂ ਰਾਜਾਂ ਵਿੱਚ ਸੁਰੱਖਿਆ ਏਜੰਸੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਨੋਡਲ ਅਧਿਕਾਰੀਆਂ ਨੂੰ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਲਿਆਂਦੀਆਂ ਜਾਣ ਵਾਲੀਆਂ ਵਸਤਾਂ ਦੀ ਨੇੜੇ ਤੋਂ ਅਤੇ ਪ੍ਰਭਾਵੀ ਨਿਗਰਾਨੀ ਕਰਨ ਨੂੰ ਕਿਹਾ ਅਤੇ ਇਸ ਸਬੰਧ ਵਿੱਚ ਤਿਆਰੀਆਂ ਦੀ ਵਿਆਪਕ ਸਮੀਖਿਆ ਕੀਤੀ।
ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਦੌਰੇ ਦੇ ਦੌਰਾਨ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦ ਪਾਂਡੇ ਨੇ ਜ਼ਿਲ੍ਹਾ ਅਤੇ ਸੁਰੱਖਿਆ ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀਅਤੇ ਨਾਜਾਇਜ਼ ਮਾਈਨਿੰਗ ਕਾਰੋਬਾਰ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਰਾਬ,ਸ਼ੱਕੀ ਨਕਦ ਰਾਸ਼ੀ ਅਤੇ ਵਸਤਾਂ ਦੇ ਸਬੰਧ ਵਿੱਚ ਸਖ਼ਤ ਨਿਗਰਾਨੀ ਵਰਤਣ ਦਾ ਨਿਰਦੇਸ਼ ਦਿੱਤਾ। ਇਸ ਤਰ੍ਹਾਂ ਨਾਲ ਆਮਦਨ ਟੈਕਸ ਵਿਭਾਗ ਦੀ ਜਾਂਚ ਸ਼ਾਖਾ, ਜੋ ਕਿ ਇੱਕ ਪ੍ਰਮੁੱਖ ਭਾਗੀਦਾਰਨਿਰੀਖਕ ਏਜੰਸੀ ਹੈ, ਨੇ ਹਿਮਾਚਲ ਪ੍ਰਦੇਸ਼ ਅਤੇ ਆਸਪਾਸ ਦੇ ਰਾਜਾਂ ਵਿੱਚ ਸਥਿਤ ਪੱਥਰ ਤੋੜਨ ਦੀਆਂ 27 ਇਕਾਈਆਂ ’ਤੇ ਛਾਪੇ ਮਾਰੇ ਅਤੇ ਉੱਥੋਂ ਕਾਫੀ ਮਾਤਰਾ ਵਿੱਚ ਨਕਦ ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸੀ ਸ਼ਰਾਬ ਦੇ ਨਿਰਮਾਤਾਵਾਂ ਅਤੇ ਵਿਕਰੇਤਾਵਾਂ ’ਤੇ ਵੀ ਛਾਪੇ ਮਾਰੇ ਅਤੇ ਉੱਥੇ ਤੋਂ ਵੀ ਬੇਹਿਸਾਬ ਧਨ ਬਰਾਮਦ ਕੀਤਾ। ਇਸ ਤੋਂ ਇਲਾਵਾ ਇੱਥੋਂ ਦੇ ਖਾਤਿਆਂ ਵਿੱਚ ਗੜਬੜੀ ਦੇ ਬਹੁਤ ਸਾਰੇ ਸਬੂਤ ਬਰਾਮਦ ਕੀਤੇ। ਪੁਲਿਸ ਅਤੇ ਐਕਸਾਈਜ਼ ਅਧਿਕਾਰੀਆਂ ਤੇ ਹੋਰ ਏਜੰਸੀਆਂ ਨੇ ਵੀ ਸ਼ਰਾਬ, ਡਰੱਗਸ ਅਤੇ ਮੁਫ਼ਤ ਵਸਤਾਂ ਦੀ ਬਰਾਮਦਗੀ ਦੇ ਲਈ ਵਿਭਿੰਨ ਸਥਾਨਾਂ ’ਤੇ ਛਾਪੇ ਮਾਰੇ। ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਵਿੱਚ ਧਨ -ਬਲ ’ਤੇ ਰੋਕ ਲਗਾਉਣ ਅਤੇ ਪ੍ਰਭਾਵੀ ਨਿਗਰਾਨੀ ਦੇ ਲਈ ਚੋਣ ਆਯੋਗ ਨੇ 23 ਖਰਚ ਨਿਰੀਖਕਾਂ ਦੀ ਵੀ ਤੈਨਾਤੀ ਕੀਤੀ ਹੈ।
ਇੱਥੋਂ ਤੱਕ ਕਿ ਹਾਲ ਹੀ ਵਿੱਚ ਬਿਹਾਰ,ਓਡਿਸ਼ਾ, ਮਹਾਰਾਸ਼ਟਰ, ਤਿਲੰਗਾਨਾ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ ਦੇ ਲਈ ਸੰਪੰਨ ਹੋਈਆਂ ਉਪ-ਚੋਣਾਂ ਵਿੱਚ ਵੀ 9.35 ਕਰੋੜ ਰੁਪਏ ਮੁੱਲ ਦੀ ਬਰਾਮਦਗੀ ਕੀਤੀ ਗਈ। ਤਿਲੰਗਾਨਾ ਦੇ ਮੁਨੁਗੋਡੇ ਵਿਧਾਨਸਭਾ ਚੋਣ ਖੇਤਰ ਵਿੱਚ6.6 ਕਰੋੜ ਰੁਪਏ ਨਕਦ ਦੇ ਨਾਲ-ਨਾਲ ਹਜ਼ਾਰਾਂ ਲਿਟਰ ਸ਼ਰਾਬ,1.78 ਕਰੋੜ ਰੁਪਏ ਮੁੱਲ ਦੀਆਂ ਬਹੁ-ਕੀਮਤੀ ਧਾਤਾਂ ਦੀ ਰਿਕਾਰਡ ਬਰਾਮਦਗੀ ਕੀਤੀ ਗਈ। ਇਹ ਚੋਣ ਖੇਤਰ ਚੋਣਾਂ ਵਿੱਚ ਭਾਰੀ ਧਨ ਰਾਸ਼ੀ ਖਰਚ ਕਰਨ ਦੇ ਲਈ ਜਾਣਿਆ ਜਾਂਦਾ ਹੈ। ਜਿਨ੍ਹਾਂ ਚੋਣ ਖੇਤਰਾਂ ਵਿੱਚਮੁਨੁਗੋਡੇ ਚੋਣ ਖੇਤਰ ਜਿਹੀ ਵਿਆਂਪਕ ਨਿਗਰਾਨੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਉੱਥੇ ਆਯੋਗ ਨੇ ਵਧੇਰੇ ਖ਼ਰਚ ਨਿਰੀਖਕਾਂ ਦੀ ਤੈਨਾਤੀ ਕੀਤੀ, ਨਿਗਰਾਨੀ ਦਲਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਅਤੇਨਿਰੀਖਕਾਂ ਦੇ ਨਾਲ ਵਰਚੁਅਲ ਬੈਠਕਾਂ ਕਰਕੇ ਸਮੀਖਿਆ ਅਤੇ ਫੀਡਬੈਕ ਸੈਸ਼ਨ ਕੀਤੇ।
ਆਯੋਗ ਨੇ ਪਿਛਲੇ 7 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਆਂਢੀ ਰਾਜਾਂ ਦੇ ਮੁੱਖ ਸਕੱਤਰਾਂ, ਪ੍ਰਧਾਨ ਸਕੱਤਰਾਂ (ਗ੍ਰਹਿ),ਪੁਲਿਸਡੀਜੀਪੀ, ਡੀਜੀ (ਆਮਦਨ ਟੈਕਸ), ਐਕਸਾਈਜ਼ ਕਮਿਸ਼ਨਰਾਂ, ਆਈਜੀਪੀ (ਆਪ੍ਰੇਸ਼ਨਸ)ਅਤੇ ਸੀਈਓ ਦੇ ਨਾਲ ਵੀਡੀਓ ਕਾਨਫਰੰਸਿੰਗ ਕੀਤੀ ਅਤੇ ਕਾਨੂੰਨ ਅਤੇ ਵਿਵਸਥਾ ਦੇ ਹਾਲਾਤ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਚੋਣ ਪ੍ਰਕਿਰਿਆ ਦੇ ਦੌਰਾਨ ਅੰਤਰਰਾਜੀ ਹੱਦ ’ਤੇ ਹੋਣ ਵਾਲੀ ਆਵਾਜਾਈ ’ਤੇ ਸਖਤ ਨਿਗ੍ਹਾ ਰੱਖਣ ਅਤੇ ਜ਼ਰੂਰਤ ਹੋਵੇ ਤਾਂ ਹੱਦਾਂ ਨੂੰ ਸੀਲ ਕਰਨ ਦੇ ਸੰਬੰਧ ਵਿੱਚ ਕਦਮ ਉਠਾਏ। ਆਯੋਗ ਨੇ ਸੁਤੰਤਰ ਅਤੇ ਨਿਰਪੱਖ ਅਤੇ ਲੋਭ ਤੋਂ ਮੁਕਤ ਚੋਣਾਂ ਪ੍ਰਕਿਰਿਆ ਨੂੰ ਸੰਪੰਨ ਕਰਨ ਦੇ ਲਈਕੀਤੀਆਂ ਗਈਆਂ ਚੋਣ ਤਿਆਰੀਆਂ ਅਤੇ ਕੇਂਦਰੀਨਿਰੀਖਕਾਂ ਦੇ ਇਸ ਬਾਰੇ ਵਿੱਚ ਪਿਛਲੇ 72 ਘੰਟਿਆਂ ਵਿੱਚ ਕੀਤੇ ਗਏ ਯਤਨਾਂ ਦੀ ਵੀ ਸਮੀਖਿਆ ਕੀਤੀ। ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਵਿੱਚ ਕਰੀਬ ਨਿਗਰਾਨੀ ਰੱਖਣ ਦੇ ਯਤਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਚੋਣ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ ਅਤੇ ਇਸ ਦੌਰਾਨ ਹੋਣ ਵਾਲੀਆਂ ਬਰਾਮਦਗੀਆਂ ਦੀ ਸੰਖਿਆ ਵੀ ਕਾਫੀ ਵਧਣ ਦੀ ਉਮੀਦ ਹੈ।
****
ਆਰਪੀ
(Release ID: 1875242)
Visitor Counter : 184