ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 31 ਅਕਤੂਬਰ ਤੋਂ 6 ਨਵੰਬਰ, 2022 ਤੱਕ ਵਿਜੀਲੈਂਸ ਜਾਗਰੂਕਤਾ ਸਪਤਾਹ 2022 ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ


"ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਿਤ ਭਾਰਤ" ਅਤੇ "ਵਿਕਸਿਤ ਰਾਸ਼ਟਰ ਲਈ ਭ੍ਰਿਸ਼ਟਾਚਾਰ ਮੁਕਤ ਭਾਰਤ" ਮੁੱਖ ਵਿਸ਼ੇ ਸਨ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਲਈ ਈ-ਔਫਿਸ ਦੀ 100% ਵਰਤੋਂ ਨੂੰ ਲਾਗੂ ਕੀਤਾ ਹੈ

ਮੰਤਰਾਲੇ ਦੁਆਰਾ ਸਾਰੀ ਖਰੀਦ ਜੈੱਮ (GeM) ਪੋਰਟਲ ਰਾਹੀਂ ਕੀਤੀ ਜਾਂਦੀ ਹੈ

ਲੇਖ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

Posted On: 06 NOV 2022 11:37AM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਗਰਮੀ ਨਾਲ ਕੰਮ ਕਰਨ ਵਿੱਚ ਮੋਹਰੀ ਰਿਹਾ ਹੈ ਨਿਵਾਰਕ ਚੌਕਸੀ ਦੀ ਅਸਲ ਭਾਵਨਾ ਨੂੰ ਪੈਦਾ ਕਰਨ ਅਤੇ ਸਾਰੇ ਰਿਕਾਰਡਾਂ ਅਤੇ ਸਾਰੇ ਕੰਮਾਂ ਦੀ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਲਈ, ਮੰਤਰਾਲੇ ਨੇ -ਔਫਿਸ ਦੀ 100% ਵਰਤੋਂ ਨੂੰ ਲਾਗੂ ਕੀਤਾ ਹੈ ਨਾਲ ਹੀ, ਮੰਤਰਾਲੇ ਦੁਆਰਾ ਕੀਤੀ ਗਈ ਸਾਰੀ ਖਰੀਦ ਜੈੱਮ (GeM) ਪੋਰਟਲ ਦੁਆਰਾ ਕੀਤੀ ਜਾਂਦੀ ਹੈ

 

 
 

 

 

 

 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਵਿਜੀਲੈਂਸ ਜਾਗਰੂਕਤਾ ਸਪਤਾਹ 2022 ਦੇ ਤਹਿਤ ਲੇਖ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

 

 

ਇਸ ਤੋਂ ਇਲਾਵਾ, ਸਰਕਾਰੀ ਅਧਿਕਾਰੀਆਂ ਨੂੰ ਪਾਰਦਰਸ਼ਤਾ ਅਤੇ ਇਮਾਨਦਾਰੀ ਦੀ ਲੋੜ ਬਾਰੇ ਜਾਗਰੂਕ ਕਰਨ ਲਈ, ਮੰਤਰਾਲੇ ਨੇ 31.10.2022 ਤੋਂ 6.11.2022 ਤੱਕ ਵਿਜੀਲੈਂਸ ਜਾਗਰੂਕਤਾ ਸਪਤਾਹ 2022 ਮਨਾਏ ਜਾਣ ਦੌਰਾਨ "ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਿਤ ਭਾਰਤ" ਅਤੇ "ਵਿਕਸਿਤ ਰਾਸ਼ਟਰ ਲਈ ਭ੍ਰਿਸ਼ਟਾਚਾਰ ਮੁਕਤ ਭਾਰਤ" ਵਿਸ਼ੇ 'ਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਮੰਤਰਾਲੇ ਨੇ ਹਫ਼ਤੇ ਦੌਰਾਨ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ:-

 

  • ਹਫ਼ਤੇ ਦੀ ਸ਼ੁਰੂਆਤ 31.10.2022 ਨੂੰ ਮੰਤਰਾਲੇ ਦੇ ਸਾਰੇ ਕਰਮਚਾਰੀਆਂ ਦੁਆਰਾ ਲਏ ਗਏ ਔਨਲਾਈਨ ਇਮਾਨਦਾਰੀ ਦੇ ਪ੍ਰਣ ਨਾਲ ਹੋਈ
  • ਮੰਤਰਾਲੇ ਦੇ ਪਰਿਸਰ ਵਿੱਚ ਸ਼ਾਸਤਰੀ ਭਵਨ ਦੇ ਨਾਲ-ਨਾਲ ਜੀਵਨ ਵਿਹਾਰ ਅਤੇ ਜੀਵਨ ਤਾਰਾ ਦੀਆਂ ਇਮਾਰਤਾਂ ਵਿੱਚ ਵੱਖ-ਵੱਖ ਥਾਵਾਂ 'ਤੇ ਬੈਨਰ ਪ੍ਰਦਰਸ਼ਿਤ ਕੀਤੇ ਗਏ ਸਨ
  • ਸੀਵੀਸੀ ਦੁਆਰਾ ਜਾਰੀ ਹਦਾਇਤਾਂ ਨੂੰ ਮੰਤਰਾਲੇ ਨਾਲ ਸਬੰਧਿਤ ਸਾਰੇ ਸੰਗਠਨਾਂ ਨੂੰ ਭੇਜ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਹਫ਼ਤੇ ਦੌਰਾਨ ਵੱਖ-ਵੱਖ ਆਊਟਰੀਚ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਬੇਨਤੀ ਕੀਤੀ ਗਈ ਸੀ
  • ਦਫ਼ਤਰ ਵਿੱਚ ਕਰਨ ਅਤੇ ਨਾ ਕਰਨ (Do’s and Don’ts) ਬਾਰੇ ਇੱਕ ਸਰਕੂਲਰ (ਆਚਾਰ ਨਿਯਮਾਂ ਦੇ ਅਨੁਸਾਰ) ਮੰਤਰਾਲੇ ਦੇ ਸਾਰੇ ਭਾਗਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ
  • 2.11.2022 ਨੂੰ ਲੇਖ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

 

 

********

 

ਐੱਸਐੱਸ/ਟੀਐੱਫਕੇ


(Release ID: 1874266)