ਪ੍ਰਿਥਵੀ ਵਿਗਿਆਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਤਾਕੀਦ ਕੀਤੀ ਕਿ ਪਰਾਲੀ ਜਲਾਉਣ ਨਾਲ ਸਬੰਧਿਤ ਵਾਯੂ ਪ੍ਰਦੂਸ਼ਣ ਵਿੱਚ ਅਕਤੂਬਰ, 2021 ਦੀ ਤੁਲਨਾ ਵਿੱਚ ਅਕਤੂਬਰ, 2022 ਵਿੱਚ ਰਾਜਸਥਾਨ ਵਿੱਚ 160 ਪ੍ਰਤੀਸ਼ਤ ਅਤੇ ਪੰਜਾਬ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਇਆ
ਦੋਵਾਂ ਰਾਜਾਂ ਦੀਆਂ ਸਰਕਾਰਾਂ ਪਰਾਲੀ ਜਲਾਉਣ ‘ਤੇ ਰੋਕ ਲਗਾਉਣ ਦੇ ਲਈ ਲੋੜੀਂਦੇ ਪ੍ਰਯਤਨ ਨਹੀਂ ਕਰ ਰਹੀਆਂ ਹਨ, ਇਸ ਨਾਲ ਦਿੱਲੀ-ਐੱਨਸੀਆਰ ਦੀ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਆ ਰਹੀ ਹੈ
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਆਂਕੜਿਆਂ ਤੋਂ ਪਤਾ ਚਲਦਾ ਹੈ ਕਿ ਇਸੇ ਮਿਆਦ ਦੇ ਦੌਰਾਨ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਖੇਤਾਂ ਵਿੱਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਕ੍ਰਮਵਾਰ 30 ਪ੍ਰਤੀਸ਼ਤ ਅਤੇ 38 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ
ਪੰਜਾਬ ਦੇ ਨਵੰਬਰ ਦੇ ਪਹਿਲੇ ਪੰਜ ਦਿਨਾਂ ਵਿੱਚ 13,396 ਤੋਂ ਅਧਿਕ ਪਰਾਲੀ ਜਲਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ ਪੂਰੇ ਅਕਤੂਬਰ 2022 ਵਿੱਚ ਪਰਾਲੀ ਜਲਾਉਣ ਦੀਆਂ 16,004 ਘਟਨਾਵਾਂ ਪਾਈਆਂ ਗੀਆਂ, ਜਿਸ ਨਾਲ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਆ ਗਈ
Posted On:
06 NOV 2022 4:47PM by PIB Chandigarh
ਦਿੱਲੀ ਦੀ ਵਾਯੂ ਗੁਣਵੱਤਾ ਲਗਾਤਾਰ ਪੰਜਵੇਂ ਦਿਨ ‘ਗੰਭੀਰ’ ਸ਼੍ਰੇਣੀ ਵਿੱਚ ਰਹਿਣ ਦੇ ਕਾਰਨ ਪ੍ਰਾਥਮਿਕ ਸਕੂਲਾਂ ਨੂੰ ਬੰਦ ਕਰਨ ਦੇ ਲਈ ਮਜਬੂਰ ਹੋਣ ਨੂੰ ਲੈ ਕੇ ਬਹੁਤ ਚਿੰਤਾ ਵਿਅਕਤ ਕਰਦੇ ਹੋਏ, ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਤਾਕੀਦ ਕੀਤੀ ਕਿ ਪਰਾਲੀ ਜਲਾਉਣ ਨਾਲ ਸਬੰਧਿਤ ਵਾਯੂ ਪ੍ਰਦੂਸ਼ਣ ਵਿੱਚ ਰਾਜਸਥਾਨ ਵਿੱਚ 160 ਪ੍ਰਤੀਸ਼ਤ ਅਤੇ ਪੰਜਾਬ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, ਇਸ ਦਾ ਮਤਲਬ ਹੈ ਕਿ ਦੋਵਾਂ ਰਾਜਾਂ ਦੀਆਂ ਸਰਕਾਰਾਂ ਪਰਾਲੀ ਜਲਾਉਣ ‘ਤੇ ਰੋਕ ਲਗਾਉਣ ਦੇ ਲਈ ਲੋੜੀਂਦੇ ਪ੍ਰਯਤਨ ਨਹੀਂ ਕਰ ਰਹੀ ਹੈ, ਇਸ ਨਾਲ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਆ ਰਹੀ ਹੈ।
ਡਾ. ਜਿਤੇਂਦਰ ਸਿੰਘ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਤਹਿਤ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਪ੍ਰਭਾਰੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੀ ਤਰਫ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਜਿਹੇ ਰਾਜਾਂ ਵਿੱਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਵਿੱਚ ਪ੍ਰਗਤੀਸ਼ੀਲ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ, ਇਸ ਤਰ੍ਹਾਂ ਦੇ ਅਨੁਮਾਨ ਦੱਸਦੇ ਹਨ ਕਿ ਜਾਂ ਤਾਂ ਰਾਜਸਥਾਨ ਅਤੇ ਪੰਜਾਬ ਦੀਆਂ ਸਰਕਾਰਾਂ ਹਵਾ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਨਹੀਂ ਹੈ ਜਾਂ ਉਨ੍ਹਾਂ ਨੇ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਦੁਆਰਾ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਖਰੀਦਣ ਦੇ ਲਈ ਦਿੱਤੇ ਗਏ ਧਨ ਦਾ ਸਹੀ ਉਪਯੋਗ ਨਹੀਂ ਕੀਤਾ ਹੈ।
ਟੇਬਲ 1. ਅਕਤੂਬਰ 2021 ਅਤੇ 2022 ਦੇ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਦਾ ਵੇਰਵਾ।
ਖੇਤਾਂ ਵਿੱਚ ਪਰਾਲੀ ਜਲਾਉਣ ਦੀਆਂ ਘਟਨਾਵਾਂ
|
|
ਅਕਤੂਬਰ 2021
|
ਅਕਤੂਬਰ 2022
|
|
ਪੰਜਾਬ
|
13269
|
16004
|
ਵਾਧਾ 20%
|
ਹਰਿਆਣਾ
|
2914
|
1995
|
ਗਿਰਾਵਟ 30%
|
ਉੱਤਰ ਪ੍ਰਦੇਸ਼
|
1060
|
768
|
ਗਿਰਾਵਟ 38%
|
ਰਾਜਸਥਾਨ
|
124
|
318
|
ਵਾਧਾ 160%
|
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ‘ਤੇ 2018-19 ਤੋਂ ਹੁਣ ਤੱਕ ਕੇਂਦਰ ਨੇ ਰਾਜਾਂ ਨੂੰ ਪਰਾਲੀ ਪ੍ਰਬੰਧਨ ਦੇ ਲਈ 3,138 ਕਰੋੜ ਰੁਪਏ ਮੁਹੱਈਆ ਕਰਵਾਏ ਹਨ, ਜਿਸ ਵਿੱਚੋਂ ਇਕੱਲੇ ਪੰਜਾਬ ਨੂੰ ਲਗਭਗ 1,500 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਤੈਅ ਕਰਨਾ ਲੋਕਾਂ ‘ਤੇ ਨਿਰਭਰ ਕਰਦਾ ਹੈ ਕਿ ਕਿਉਂ ਕਈ ਰਾਜ ਪਰਾਲੀ ਦਾ ਸ਼ਲਾਘਾਯੋਗ ਪ੍ਰਬੰਧਨ ਕਰਦੇ ਹੋਏ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ ਉੱਥੇ ਪੰਜਾਬ ਅਤੇ ਰਾਜਸਥਾਨ ਜਿਹੇ ਰਾਜਾਂ ਵਿੱਚ ਇਸ ਮਾਮਲੇ ਵਿੱਚ ਪ੍ਰਗਤੀਸ਼ੀਲ ਗਿਰਾਵਟ ਨਾਲ ਉਨ੍ਹਾਂ ਦੀ ਮੰਸ਼ਾ, ਨਿਸ਼ਠਾ ਅਤੇ ਸਮ੍ਰਿੱਧੀ ਬਾਰੇ ਕਈ ਸਵਾਲ ਉਠ ਰਹੇ ਹਨ।
ਭਾਰਤ ਦੇ ਮੌਸਮ ਵਿਗਿਆਨ ਵਿਭਾਗ ਅਤੇ ਭੂ-ਵਿਗਿਆਨ ਮੰਤਰਾਲੇ ਦੇ ਅਧੀਨ ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟੀਓਰੋਲੋਜੀ ਦੀਆਂ ਖੋਜਾਂ 'ਤੇ ਚਰਚਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਅਕਤੂਬਰ, 2022 ਵਿੱਚ ਅਕਤੂਬਰ, 2021 ਦੀ ਤੁਲਨਾ ਵਿੱਚ ਰਾਜਸਥਾਨ ਅਤੇ ਪੰਜਾਬ ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਵਿੱਚ ਕ੍ਰਮਵਾਰ 160 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਪੰਜਾਬ ਵਿੱਚ ਖੇਤਾਂ ਵਿੱਚ ਪਰਾਲੀ ਜਲਾਉਣ ਦੇ ਮਾਮਲੇ 20 ਪ੍ਰਤੀਸ਼ਤ ਵਾਧੇ ਦੇ ਨਾਲ ਅਕਤੂਬਰ 2021 ਤੋਂ ਅਕਤੂਬਰ 2022 ਤੱਕ 13269 ਤੋਂ ਵਧ ਕੇ 16004 ਹੋ ਗਏ, ਜਦਕਿ ਰਾਜਸਥਾਨ ਵਿੱਚ, 160 ਪ੍ਰਤੀਸ਼ਤ ਵਾਧੇ ਦੇ ਨਾਲ ਇਹ ਸੰਖਿਆ ਅਕਤੂਬਰ 2021 ਤੋਂ ਅਕਤੂਬਰ 2022 ਤੱਕ 124 ਤੋਂ ਵਧ ਕੇ 318 ਹੋ ਗਈ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਚਿੰਤਾ ਵਿਅਕਤ ਕੀਤੀ ਕਿ ਦਿੱਲੀ ਵਿੱਚ ਇਸ ਸਾਲ 7 ਅਕਤੂਬਰ ਨੂੰ “ਬਹੁਤ ਖਰਾਬ” ਵਾਯੂ ਗੁਣਵੱਤਾ ਵਾਲੇ ਦਿਨ ਦੇ ਰੂਪ ਵਿੱਚ ਦਰਜ ਕੀਤਾ ਗਿਆ, ਜਦਕਿ ਅਕਤੂਬਰ 2021 ਵਿੱਚ ਇਹ ਜ਼ੀਰੋ ਦੇ ਪੱਧਰ ‘ਤੇ ਸੀ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਇਸੇ ਮਿਆਦ ਦੇ ਦੌਰਾਨ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਖੇਤਾਂ ਵਿੱਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਵਿੱਚ ਕ੍ਰਮਵਾਰ 30 ਪ੍ਰਤੀਸ਼ਤ ਅਤੇ 38 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਹਰਿਆਣਾ ਵਿੱਚ ਅਕਤੂਬਰ 2021 ਵਿੱਚ ਖੇਤਾਂ ਵਿੱਚ ਪਰਾਲੀ ਜਲਾਉਣ ਦੇ 2914 ਮਾਮਲੇ ਦਰਜ ਕੀਤੇ ਗਏ ਸਨ, ਜਦਕਿ ਅਕਤੂਬਰ 2022 ਵਿੱਚ ਅਜਿਹੇ 1995 ਮਾਮਲੇ ਪਾਏ ਗਏ। ਇਸੇ ਤਰ੍ਹਾਂ, ਉੱਤਰ ਪ੍ਰਦੇਸ਼ ਵਿੱਚ ਅਕਤੂਬਰ, 2021 ਵਿੱਚ ਪਰਾਲੀ ਜਲਾਉਣ ਦੇ 1060 ਮਾਮਲਿਆਂ ਦੀ ਤੁਲਨਾ ਵਿੱਚ, ਇਸ ਅਕਤੂਬਰ ਵਿੱਚ 768 ਮਾਮਲੇ ਦਰਜ ਕੀਤੇ ਗਏ।
ਵਰਤਮਾਨ ਨਵੰਬਰ ਮਹੀਨੇ ਦੇ ਪਹਿਲੇ ਪੰਜ ਦਿਨਾਂ ਵਿੱਚ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਤੁਲਨਾ ਵਿੱਚ ਪੰਜਾਬ ਵਿੱਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਪਾਇਆ ਗਿਆ ਹੈ। ਉਦਾਹਰਣ ਦੇ ਲਈ, ਕੱਲ੍ਹ ਯਾਨੀ 5 ਨਵੰਬਰ ਨੂੰ ਪੰਜਾਬ ਵਿੱਚ ਪਰਾਲੀ ਜਲਾਉਣ ਦੇ 2817 ਮਾਮਲੇ ਸਾਹਮਣੇ ਆਏ, ਜਦਕਿ ਰਾਜਸਥਾਨ ਵਿੱਚ 91, ਹਰਿਆਣਾ ਵਿੱਚ 90 ਅਤੇ ਉੱਤਰ ਪ੍ਰਦੇਸ਼ ਵਿੱਚ 24 ਮਾਮਲੇ ਸਾਹਮਣੇ ਆਏ। ਕਿਸੇ ਇੱਕ ਦਿਨ ਵਿੱਚ ਸਭ ਤੋਂ ਅਧਿਕ ਅੱਗ ਦੇ ਮਾਮਲੇ 2 ਨਵੰਬਰ ਨੂੰ ਦਰਜ ਕੀਤੇ ਗਏ, ਜਦੋਂ ਖੇਤਾਂ ਵਿੱਚ ਪਰਾਲੀ ਜਲਾਉਣ ਦੇ ਮਾਮਲੇ ਪੰਜਾਬ ਵਿੱਚ ਸਭ ਤੋਂ ਵੱਧ 3,634 ਅਤੇ ਰਾਜਸਥਾਨ ਵਿੱਚ ਇਹ ਸੰਖਿਆ 63 ਤੱਕ ਦਰਜ ਕੀਤੀ ਗਈ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਪੰਜਾਬ ਵਿੱਚ ਨਵੰਬਰ ਦੇ ਪਹਿਲੇ ਪੰਜ ਦਿਨਾਂ ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਵਿੱਚ ਅਸਾਧਾਰਣ ਵਾਧਾ ਪੂਰੀ ਤਰ੍ਹਾਂ ਨਾਲ ਹਵਾ ਦੀ ਗੁਣਵੱਤਾ ਨੂੰ ਗੰਭੀਰ ਸ਼੍ਰੇਣੀ ਵਿੱਚ ਲਿਆਉਣ ਦੇ ਲਈ ਜ਼ਿੰਮੇਦਾਰ ਹੈ। ਉਨ੍ਹਾਂ ਨੇ ਕਿਹਾ, ਪੰਜਾਬ ਨੇ 1 ਤੋਂ 5 ਨਵੰਬਰ, 2022 ਤੱਕ ਪਰਾਲੀ ਜਲਾਉਣ ਦੀ 13,396 ਘਟਨਾਵਾਂ ਦਰਜ ਕੀਤੀ, ਜਦਕਿ ਅਕਤੂਬਰ, 2022 ਦੇ ਪੂਰੇ ਮਹੀਨੇ ਵਿੱਚ ਇਹ ਸੰਖਿਆ 16,004 ਸੀ।
ਟੇਬਲ 2.
ਨਵੰਬਰ ਵਿੱਚ ਖੇਤਾਂ ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਦੀ ਸੰਖਿਆ
|
ਮਿਤੀ
|
ਪੰਜਾਬ
|
ਹਰਿਆਣਾ
|
ਉੱਤਰ ਪ੍ਰਦੇਸ਼
|
ਰਾਜਸਥਾਨ
|
05/11/2022
|
2817
|
90
|
24
|
91
|
04/11/2022
|
2437
|
63
|
61
|
34
|
03/11/2022
|
2666
|
128
|
40
|
54
|
02/11/2022
|
3634
|
166
|
25
|
63
|
01/11/2022
|
1842
|
88
|
09
|
27
|
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਤਹਿਤ ਭਾਰਤ ਮੌਸਮ ਵਿਗਿਆਨ ਵਿਭਾਗ ਅਤੇ ਭਾਰਤੀ ਮੌਸਮ ਵਿਗਿਆਨ ਸੰਸਥਾਨ ਨੇ ਏਅਰ ਕੁਆਲਿਟੀ ਅਰਲੀ ਚੇਤਾਵਨੀ ਪ੍ਰਣਾਲੀ (ਏਕਿਊਈਡਬਲਿਊਐੱਸ) ਨੂੰ ਕਾਰਜਸ਼ੀਲ ਕੀਤਾ ਹੈ। ਏਕਿਊਈਡਬਲਿਊਐੱਸ ਦੁਆਰਾ ਪੀਐੱਮ 2.5 ਦੇ ਪ੍ਰਦੂਸ਼ਣ ਪੱਧਰ ਵਿੱਚ ਪਰਾਲੀ ਦੀ ਅੱਗ ਦੇ ਯੋਗਦਾਨ ਦਾ ਅਨੁਮਾਨ ਲਗਾਇਆ ਗਿਆ ਹੈ। 1 ਨਵੰਬਰ ਨੂੰ ਯੋਗਦਾਨ 9.7 ਪ੍ਰਤੀਸ਼ਤ, 2 ਨਵੰਬਰ ਨੂੰ 7.4 ਪ੍ਰਤੀਸ਼ਤ, 3 ਨਵੰਬਰ ਨੂੰ 32 ਪ੍ਰਤੀਸ਼ਤ ਅਤੇ 4 ਨਵੰਬਰ ਨੂੰ 17.8 ਪ੍ਰਤੀਸ਼ਤ ਅਨੁਮਾਨਤ ਹੈ।
<><><><>
ਐੱਸਐੱਨਸੀ/ਆਰਆਰ
(Release ID: 1874264)
Visitor Counter : 144