ਪ੍ਰਧਾਨ ਮੰਤਰੀ ਦਫਤਰ

ਮਹਾਰਾਸ਼ਟਰ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

Posted On: 03 NOV 2022 1:24PM by PIB Chandigarh

ਨਮਸਕਾਰ!

ਮੀ, ਸਰਵਾਤ ਆਧੀ, ਆਪਲਾ ਸਰਵਾਂਚੇ, ਮਨਾਪਾਸੂਨ ਅਭਿਨੰਦਨ ਕਰਤੋ ! ਆਪਲਾ ਪੈਕੀ ਕਾਹੀ ਲੋਕਾਨਾ, ਆਜ ਨਿਯੁਕਤੀਪੱਤਰ ਪ੍ਰਦਾਨ ਹੋਤ ਆਹੇ, ਯਾਚਾ ਮਲਾ ਖੂਪ ਆਨੰਦ ਹੋਤ ਆਹੇ। ਮੀ ਯਾਸਾਠੀ, ਆਪਲਾ, ਲਾ, ਖੂਪ ਖੂਪ ਸ਼ੁਭੇੱਛਾ ਦੇਤੋ!

(मीसर्वात आधीआपला सर्वांचेमनापासून अभिनंदन करतो ! आपला पैकी काही लोकानाआज नियुक्तीपत्र प्रदान होत आहेयाचा  मला खूप आनंद होत आहे। मी यासाठीआपलालाखूप खूप शुभेच्छा देतो!)

ਦੇਸ਼ ਦੇ ਯੁਵਾਵਾਂ (ਨੌਜਵਾਨਾਂ) ਨੂੰ ਸਰਕਾਰੀ ਵਿਭਾਗਾਂ ਵਿੱਚ ਸਮੂਹਿਕ ਤੌਰ ‘ਤੇ ਨਿਯੁਕਤੀ ਪੱਤਰ ਦੇਣ ਦੇ ਅਭਿਯਾਨ ਵਿੱਚ ਅੱਜ ਮਹਾਰਾਸ਼ਟਰ ਦਾ ਨਾਮ ਵੀ ਜੁੜ ਰਿਹਾ ਹੈ। ਧਨਤੇਰਸ ਦੇ ਦਿਨ ਕੇਂਦਰ ਸਰਕਾਰ ਨੇ 10 ਲੱਖ ਨੌਕਰੀਆਂ ਦੇਣ ਦੇ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। ਤਦੇ ਮੈਂ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਵਿਭਿੰਨ ਰਾਜ ਸਰਕਾਰਾਂ ਵੀ ਇਸੇ ਤਰ੍ਹਾਂ ਦੇ ਰੋਜ਼ਗਾਰ ਮੇਲੇ ਕਰਿਆ ਕਰਨਗੀਆਂ। ਇਸੇ ਲੜੀ ਵਿੱਚ ਅੱਜ ਮਹਾਰਾਸ਼ਟਰ ਵਿੱਚ ਸੈਂਕੜੋਂ ਯੁਵਾਵਾਂ (ਨੌਜਵਾਨਾਂ) ਨੂੰ ਇਕੱਠੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਅੱਜ ਜਿਨ੍ਹਾਂ ਯੁਵਕ-ਯੁਵਤੀਆਂ ਨੂੰ ਨਿਯੁਕਤੀ ਪੱਤਰ ਮਿਲ ਰਿਹਾ ਹੈ, ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ ਅਤੇ ਉਪ-ਮੁੱਖ ਮੰਤਰੀ ਭਾਈ ਦੇਵੇਂਦਰ ਫਣਨਵੀਸ ਜੀ ਦਾ ਵੀ ਅਭਿਨੰਦਨ ਕਰਦਾ ਹਾਂ। ਇਤਨੇ ਘੱਟ ਸਮੇਂ ਵਿੱਚ ਰੋਜ਼ਗਾਰ ਮੇਲੇ ਦੇ ਆਯੋਜਨ ਤੋਂ ਸਪਸ਼ਟ ਹੈ ਕਿ ਮਹਾਰਾਸ਼ਟਰ ਸਰਕਾਰ ਯੁਵਾਵਾਂ (ਨੌਜਵਾਨਾਂ) ਨੂੰ ਰੋਜ਼ਗਾਰ ਦੇਣ ਦੀ ਦਿਸ਼ਾ ਵਿੱਚ ਮਜ਼ਬੂਤ ਸੰਕਲਪਾਂ ਦੇ ਨਾਲ ਵਧ ਰਹੀ ਹੈ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਹਾਰਾਸ਼ਟਰ ਵਿੱਚ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ ਦਾ ਹੋਰ ਵਿਸਤਾਰ ਕੀਤਾ ਜਾਵੇਗਾ। ਮੈਨੂੰ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਵਿੱਚ ਹਜ਼ਾਰਾਂ ਪੁਲਿਸ ਕਾਂਸਟੇਬਲ ਦੀ ਭਰਤੀ ਹੋਵੇਗੀ ਅਤੇ ਗ੍ਰਾਮੀਣ ਵਿਕਾਸ ਵਿਭਾਗ ਵਿੱਚ ਵੀ ਭਰਤੀ ਅਭਿਯਾਨ ਚਲਾਇਆ ਜਾਵੇਗਾ।

ਸਾਥੀਓ,

ਇਸ ਸਮੇਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਦੇਸ਼ ਵਿਕਸਿਤ ਭਾਰਤ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ। ਇਸ ਲਕਸ਼ ਦੀ ਪ੍ਰਾਪਤੀ ਵਿੱਚ ਬਹੁਤ ਬੜੀ ਭੂਮਿਕਾ ਸਾਡੇ ਯੁਵਾਵਾਂ (ਨੌਜਵਾਨਾਂ) ਦੀ ਹੈ, ਤੁਹਾਡੀ ਹੈ। ਬਦਲਦੇ ਹੋਏ ਸਮੇਂ ਵਿੱਚ ਜਿਸ ਤਰ੍ਹਾਂ ਤੇਜ਼ੀ ਨਾਲ Nature of Job ਬਦਲ ਰਿਹਾ ਹੈ, ਉਤਨੀ ਹੀ ਤੇਜ਼ੀ ਨਾਲ ਸਰਕਾਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ Jobs ਦੇ ਲਈ ਲਗਾਤਾਰ ਮੌਕੇ ਬਣਾ ਰਹੀ ਹੈ। ਸਵੈਰੋਜ਼ਗਾਰ ਦੇ ਲਈ ਬਿਨਾ ਗਰੰਟੀ ਲੋਨ ਦੇਣ ਵਾਲੀ ਮੁਦਰਾ ਯੋਜਨਾ ਦੇ ਤਹਿਤ ਸਰਕਾਰ ਨੇ 20 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਮਦਦ ਯੁਵਾਵਾਂ (ਨੌਜਵਾਨਾਂ) ਨੂੰ ਦਿੱਤੀ ਹੈ। ਇਸ ਦਾ ਬੜਾ ਲਾਭ ਮਹਾਰਾਸ਼ਟਰ ਦੇ ਯੁਵਾਵਾਂ (ਨੌਜਵਾਨਾਂ) ਨੇ ਉਠਾਇਆ ਹੈ। ਸਰਕਾਰ ਸਟਾਰਟ-ਅੱਪਸ ਨੂੰ, ਲਘੂ ਉਦਯੋਗਾਂ ਨੂੰ- MSME's ਨੂੰ ਹਰ ਸੰਭਵ ਆਰਥਿਕ ਮਦਦ ਦੇ ਰਹੀ ਹੈ, ਤਾਕਿ ਯੁਵਾਵਾਂ (ਨੌਜਵਾਨਾਂ) ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪੂਰਾ ਅਵਸਰ ਮਿਲੇ।

ਸਾਥੀਓ,

ਸਰਕਾਰ ਦੇ ਪ੍ਰਯਾਸਾਂ ਦੀ ਸਭ ਤੋਂ ਅਹਿਮ ਬਾਤ ਇਹ ਹੈ ਕਿ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਇਹ ਅਵਸਰ ਦਲਿਤ-ਪਿਛੜੇ, ਆਦਿਵਾਸੀ, ਸਾਧਾਰਣ ਵਰਗ ਅਤੇ ਮਹਿਲਾਵਾਂ, ਸਾਰਿਆਂ ਨੂੰ ਸਮਾਨ ਰੂਪ ਨਾਲ ਉਪਲਬਧ ਹੋ ਰਹੇ ਹਨ। ਸਰਕਾਰ ਦੁਆਰਾ ਗ੍ਰਾਮੀਣ ਇਲਾਕਿਆਂ ਵਿੱਚ ਸੈਲਫ ਹੈਲਪ ਗਰੁੱਪ ਨੂੰ ਵੀ ਬਹੁਤ ਹੁਲਾਰਾ ਦਿੱਤਾ ਜਾ ਰਿਹਾ ਹੈ। ਪਿਛਲੇ 8 ਵਰ੍ਹਿਆਂ ਵਿੱਚ 8 ਕਰੋੜ ਮਹਿਲਾਵਾਂ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹਨ। ਇਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਸਾਢੇ 5 ਲੱਖ ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ। ਹੁਣ ਇਨ੍ਹਾਂ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ, ਆਪਣੇ ਉਤਪਾਦ ਤਾਂ ਬਣਾ ਹੀ ਰਹੀਆਂ ਹਨ, ਦੂਸਰੀਆਂ ਹੋਰ ਮਹਿਲਾਵਾਂ ਨੂੰ ਵੀ ਰੋਜ਼ਗਾਰ ਦੇ ਰਹੀਆਂ ਹਨ।

ਸਾਥੀਓ,

ਅੱਜ ਦੇਸ਼ ਭਰ ਵਿੱਚ ਇਨਫ੍ਰਾਸਟ੍ਰਕਚਰ, ਇਨਫਰਮੇਸ਼ਨ ਟੈਕਨੋਲੋਜੀ ਅਤੇ ਹੋਰ ਖੇਤਰਾਂ ਵਿੱਚ ਸਰਕਾਰ ਜੋ ਰਿਕਾਰਡ ਨਿਵੇਸ਼ ਕਰ ਰਹੀ ਹੈ, ਉਸ ਨਾਲ ਵੀ ਲਗਾਤਾਰ ਰੋਜ਼ਗਾਰ ਦੇ ਨਵੇਂ-ਨਵੇਂ ਅਵਸਰ ਬਣ ਰਹੇ ਹਨ। ਅਗਰ ਅਸੀਂ ਸਿਰਫ਼ ਮਹਾਰਾਸ਼ਟਰ ਦੀ ਹੀ ਬਾਤ ਕਰੀਏ ਤਾਂ ਕੇਂਦਰ ਸਰਕਾਰ ਦੀ ਤਰਫ਼ ਤੋਂ 2 ਲੱਖ ਕਰੋੜ ਤੋਂ ਜ਼ਿਆਦਾ ਦੇ ਲਗਭਗ ਸਵਾ ਦੋ ਸੌ ਪ੍ਰੋਜੈਕਟਸ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਪ੍ਰੋਜੈਕਟਸ ‘ਤੇ ਜਾਂ ਤਾਂ ਕੰਮ ਚਲ ਰਿਹਾ ਹੈ ਜਾਂ ਕੰਮ ਬਹੁਤ ਜਲਦੀ ਸ਼ੁਰੂ ਹੋਣ ਵਾਲਾ ਹੈ। ਆਪ ਕਲਪਨਾ ਕਰ ਸਕਦੇ ਹੋ, ਮਹਾਰਾਸ਼ਟਰ ਵਿੱਚ ਰੇਲਵੇ ਵਿੱਚ 75 ਹਜ਼ਾਰ ਕਰੋੜ ਰੁਪਏ ਅਤੇ ਆਧੁਨਿਕ ਸੜਕਾਂ ਦੇ ਲਈ 50 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਸਵੀਕ੍ਰਿਤ ਕੀਤੇ ਗਏ ਹਨ। ਸਰਕਾਰ ਜਦੋਂ ਇਤਨੀ ਬੜੀ ਰਾਸ਼ੀ ਇਨਫ੍ਰਾਸਟ੍ਰਕਚਰ ‘ਤੇ ਖਰਚ ਕਰਦੀ ਹੈ ਤਾਂ ਉਸ ਵਜ੍ਹਾ ਨਾਲ ਵੀ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਬਣਦੇ ਹਨ।

ਸਾਥੀਓ,

ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਮਹਾਰਾਸ਼ਟਰ ਵਿੱਚ ਯੁਵਾਵਾਂ (ਨੌਜਵਾਨਾਂ) ਦੇ ਲਈ ਇਸੇ ਤਰ੍ਹਾਂ ਰੋਜ਼ਗਾਰ ਦੇ ਅਣਗਿਣਤ ਅਵਸਰ ਤਿਆਰ ਹੁੰਦੇ ਰਹਿਣਗੇ। ਇੱਕ ਵਾਰ ਫਿਰ, ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਯੁਵਕ-ਯੁਵਤੀਆਂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

******

ਡੀਐੱਸ/ਐੱਸਟੀ



(Release ID: 1873708) Visitor Counter : 108