ਰੇਲ ਮੰਤਰਾਲਾ
ਰੇਲਵੇ ਨੇ ਚਾਲੂ ਵਿੱਤੀ ਸਾਲ ਵਿੱਚ ਅਕਤੂਬਰ 2022 ਤੱਕ ਮਾਲ ਢੁਆਈ ਤੋਂ 92345 ਕਰੋੜ ਰੁਪਏ ਦੀ ਕਮਾਈ ਕੀਤੀ
ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਾਲ ਢੁਆਈ ਦੀ ਕਮਾਈ ਵਿੱਚ 17 ਪ੍ਰਤੀਸ਼ਤ ਵਾਧਾ ਹੋਇਆ
ਰੇਲਵੇ ਨੇ ਅਕਤੂਬਰ, 2022 ਤੱਕ 855.63 ਮੀਟ੍ਰਿਕ ਟਨ ਮਾਲ ਦੀ ਢੁਆਈ ਕੀਤੀ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 9 ਪ੍ਰਤੀਸ਼ਤ ਵੱਧ ਹੈ
प्रविष्टि तिथि:
01 NOV 2022 3:52PM by PIB Chandigarh
ਭਾਰਤੀ ਰੇਲਵੇ ਨੇ ਮਿਸ਼ਨ ਮੋਡ 'ਤੇ ਕੰਮ ਕਰਦੇ ਹੋਏ, ਚਾਲੂ ਵਿੱਤੀ ਸਾਲ 2022-23 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਜੋ ਮਾਲ ਦੀ ਢੁਆਈ ਕੀਤੀ ਹੈ ਉਹ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ ਹੋਈ ਢੁਆਈ ਅਤੇ ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਹੋਈ ਕਮਾਈ ਨੂੰ ਵੀ ਪਾਰ ਕਰ ਗਈ ਹੈ।
ਅਪ੍ਰੈਲ-ਅਕਤੂਬਰ, 2022 ਦੀ ਮਿਆਦ ਦੌਰਾਨ ਕੁੱਲ ਮਿਲਾ ਕੇ 855.63 ਮੀਟ੍ਰਿਕ ਟਨ ਮਾਲ ਢੋਇਆ ਗਿਆ ਹੈ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ 786.2 ਮੀਟਰਿਕ ਟਨ ਦੇ ਮੁਕਾਬਲੇ ਲਗਭਗ 9 ਪ੍ਰਤੀਸ਼ਤ ਵੱਧ ਹੈ। ਰੇਲਵੇ ਨੇ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਮਿਆਦ 'ਚ 92345 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਅਪ੍ਰੈਲ-ਅਕਤੂਬਰ ਦੀ ਮਿਆਦ 'ਚ ਇਹ 78921 ਕਰੋੜ ਰੁਪਏ ਸੀ, ਜਿਸ 'ਚ 17 ਪ੍ਰਤੀਸਤ ਦਾ ਵਾਧਾ ਦਰਸਾਉਂਦਾ ਹੈ।
ਅਕਤੂਬਰ 2022 ਦੌਰਾਨ 118.94 ਮੀਟ੍ਰਿਕ ਟਨ ਦਾ ਮਾਲ ਢੋਇਆ ਗਿਆ ਹੈ ਜੋ ਅਕਤੂਬਰ 2021 ਵਿੱਚ 117.34 ਮੀਟ੍ਰਿਕ ਟਨ ਦੇ ਭਾੜੇ ਦੀ ਆਵਾਜਾਈ ਨਾਲੋਂ 1.4 ਫੀਸਦੀ ਵੱਧ ਹੈ। ਅਕਤੂਬਰ 2022 ਵਿੱਚ 13353 ਕਰੋੜ ਰੁਪਏ ਦਾ ਮਾਲ ਮਾਲੀਆ ਕਮਾਇਆ ਗਿਆ ਹੈ ਜਦੋਂ ਕਿ ਅਕਤੂਬਰ 2021 ਵਿੱਚ 12313 ਕਰੋੜ ਰੁਪਏ ਦੀ ਮਾਲ ਭਾੜਾ ਕਮਾਈ ਹੋਈ ਹੈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 8 ਫੀਸਦੀ ਦਾ ਵਾਧਾ ਦਰਸਾਉਂਦੀ ਹੈ।
ਭਾਰਤੀ ਰੇਲਵੇ ਨੇ 'ਹੰਗਰੀ ਫਾਰ ਕਾਰਗੋ' ਦੇ ਮੂਲ ਮੰਤਰ ਨੂੰ ਅਪਣਾਉਂਦੇ ਹੋਏ, ਕਾਰੋਬਾਰ ਕਰਨ ਵਿੱਚ ਹੋਰ ਜ਼ਿਆਦਾ ਆਸਾਨੀ ਸੁਨਿਸ਼ਿਚਿਤ ਕਰਨ ਦੇ ਨਾਲ-ਨਾਲ ਪ੍ਰਤੀਯੋਗੀ ਕੀਮਤਾਂ 'ਤੇ ਸੇਵਾ ਪ੍ਰਦਾਨ ਕਰਾਉਣ ਕਾਫੀ ਵੀ ਜ਼ਿਆਦਾ ਆਸਾਨੀ ਸੁਨਿਸ਼ਚਿਤ ਕਰਨ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਹੈ,ਜਿਸ ਦੇ ਨਤੀਜੇ ਵਜੋਂ ਪ੍ਰੰਪਰਿਕ ਅਤੇ ਗੈਰ-ਪ੍ਰੰਪਰਿਕ ਦੋਵੇਂ ਹੀ ਤਰ੍ਹਾ ਦੇ ਸਮਾਨ ਨਾਲ ਰੇਲਵੇ ਵਿੱਚ ਨਵੀਂ ਆਵਾਜਾਈ ਆ ਰਹੀ ਹੈ। ਗਾਹਕ ਕੇਂਦਰਿਤ ਦ੍ਰਿਸਟੀਕੋਣ ਅਤੇ ਕਾਰੋਬਾਰੀ ਵਿਕਾਸ ਇਕਾਈਆਂ ਦੇ ਕੁਸ਼ਲ ਕੰਮਕਾਜ ਦੇ ਨਾਲ ਪ੍ਰਭਾਵਸ਼ਾਲੀ ਨੀਤੀ ਨਿਰਮਾਣ ਨੇ ਰੇਲਵੇ ਨੂੰ ਇਸ ਇਤਿਹਾਸਕ ਉਪਲੱਬਧੀ ਨੂੰ ਹਾਸਲ ਕਰਨ ਵਿੱਚ ਕਾਫੀ ਮਦਦ ਮਿਲੀ ਹੈ।
***
ਵਾਈਬੀ/ਡੀਐੱਨਐੱਸ
(रिलीज़ आईडी: 1873165)
आगंतुक पटल : 123