ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਆਈਆਈਐੱਸਈਆਰ, ਮੋਹਾਲੀ ਵਿੱਚ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸਵੱਛ ਭਾਰਤ 2.0 ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ
ਹੁਣ ਤੱਕ 2 ਲੱਖ ਕਿਲੋ ਤੋਂ ਵੱਧ ਕੂੜਾ ਇਕੱਠਾ ਹੋ ਚੁੱਕਿਆ ਹੈ ਕੇਂਦਰੀ ਮੰਤਰੀ ਅਨੁਰਾਗ ਠਾਕੁਰ
Posted On:
31 OCT 2022 4:57PM by PIB Chandigarh
ਅੱਜ 31 ਅਕਤੂਬਰ ਨੂੰ ਦੇਸ਼ ਭਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ 'ਤੇ ਮਨਾਏ ਜਾ ਰਹੇ ‘ਰਾਸ਼ਟਰੀ ਏਕਤਾ ਦਿਵਸ' ਦੇ ਮੌਕੇ 'ਤੇ, ਮਾਨਯੋਗ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅੱਜ ਆਈਆਈਐਸਈਆਰ ਪਹੁੰਚੇ। ਉਨ੍ਹਾਂ ਨੇ ਇਸ ਅਵਸਰ ’ਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ 'ਸਵੱਛ ਭਾਰਤ 2.0' ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਇਸ ਕੈਂਪਸ ਤੋਂ 'ਰਨ ਫਾਰ ਯੂਨਿਟੀ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਚਿੱਤਰ: ਮਾਨਯੋਗ ਯੁਵਾ ਮਾਮਲੇ ਅਤੇ ਖੇਡਾਂ ਅਤੇ ਸੂਚਨਾ ਅਤੇ ਪ੍ਰਸਾਰਣ ਲਈ ਮਾਨਯੋਗ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਆਈਆਈਐੱਸਈਆਰ, ਮੋਹਾਲੀ ਵਿਖੇ ਰਾਸ਼ਟਰੀ ਏਕਤਾ ਦਿਵਸ ਮੌਕੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ
ਇਸ ਰਾਸ਼ਟਰੀ ਪੱਧਰ ਦੇ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਸਰਦਾਰ ਵਲੱਭ ਭਾਈ ਪਟੇਲ ਦੀ ਤਸਵੀਰ ਨੂੰ ਹਾਰ ਪਾ ਕੇ ਕੀਤੀ ਗਈ। ਮਾਨਯੋਗ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਰਦਾਰ ਪਟੇਲ ਦਾ ਯੋਗਦਾਨ ਪ੍ਰੇਰਨਾ ਸਰੋਤ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਣਾ ਸਦਕਾ ਦੇਸ਼ ਭਰ ਵਿੱਚ 75 ਹਜ਼ਾਰ ਤੋਂ ਵੱਧ ਥਾਵਾਂ 'ਤੇ ਰਨ ਫਾਰ ਯੂਨਿਟੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਦੇ ਨੌਜਵਾਨ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਦੀ ਸਵੱਛਤਾ ਅਭਿਆਨ ਨੂੰ ਦੇਸ਼ ਦੇ ਨੌਜਵਾਨਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਨਹਿਰੂ ਯੁਵਾ ਕੇਂਦਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੇ ਮਿਲ ਕੇ ਸਵੱਛਤਾ ਦਾ ਇੱਕ ਵੱਡਮੁੱਲਾ ਇਤਿਹਾਸ ਰਚਿਆ ਹੈ। ਉਸ ਨੇ ਸਾਂਝਾ ਕੀਤਾ, “ਸਾਡਾ ਟੀਚਾ 100 ਕਿਲੋਗ੍ਰਾਮ ਕੂੜਾ ਇਕੱਠਾ ਕਰਨ ਦਾ ਸੀ। ਅਸੀਂ ਸਿਰਫ਼ 19 ਦਿਨਾਂ ਵਿੱਚ ਇਹ ਮਹਾਨ ਟੀਚਾ ਹਾਸਲ ਕਰ ਲਿਆ ਹੈ। ਹੁਣ ਤੱਕ ਕੁੱਲ 2,08,83,704 ਕਿਲੋਗ੍ਰਾਮ ਕੂੜਾ ਇਕੱਠਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇਕੱਤਰ ਕੀਤੇ ਕੂੜੇ ਵਿੱਚੋਂ ਹੁਣ ਤੱਕ 2,04,84,176 ਕਿਲੋਗ੍ਰਾਮ ਕੂੜੇ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ।
ਤਸਵੀਰ: ਮਾਨਯੋਗ ਕੇਂਦਰੀ ਮੰਤਰੀ ਸ਼੍ਰੀਅਨੁਰਾਗ ਸਿੰਘ ਠਾਕੁਰ ਆਈਆਈਐੱਸਈਆਰ, ਮੁਹਾਲੀ ਵਿਖੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ
ਦੇਸ਼ ਦੀ ਨੌਜਵਾਨ ਪੀੜ੍ਹੀ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਇਸ ਵਿਚਾਰ 'ਤੇ ਅੱਗੇ ਵਧ ਰਹੀ ਹੈ ਕਿ ਉਹ ਅੰਮ੍ਰਿਤ ਕਾਲ 'ਚ ਦੇਸ਼ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣਗੇ। ਇਸ ਮੌਕੇ 'ਤੇ 'ਰਨ ਫਾਰ ਯੂਨਿਟੀ' ਨੂੰ ਵੀ ਮਾਨਯੋਗ ਮੰਤਰੀ ਜੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਿਸ ਵਿੱਚ ਲਗਭਗ 1200 ਵਾਲੰਟੀਅਰਾਂ ਨੇ ਭਾਗ ਲਿਆ।
ਤਸਵੀਰ: ਮਾਨਯੋਗ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ‘ਰਨ ਫਾਰ ਯੂਨਿਟੀ’ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ।
ਸਵੱਛ ਭਾਰਤ 2.0 ਦੇ ਸਮਾਪਤੀ ਸਮਾਰੋਹ ਦੌਰਾਨ ਮੰਚ 'ਤੇ ਵੀ ਮੌਜੂਦ ਸ਼੍ਰੀ ਅਮਿਤ ਤਲਵਾਰ, ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ, ਸ੍ਰੀ ਜੇ. ਗੋਰੀਸ਼ੰਕਰ, ਡਾਇਰੈਕਟਰ, ਆਈਆਈਐੱਸਈਆਰ., ਸ੍ਰੀ ਪ੍ਰਦੀਪ ਸਿੰਘ, ਰਜਿਸਟਰਾਰ, ਆਈਆਈਐੱਸਈਆਰ., ਸ੍ਰੀਮਤੀ ਹਰਿੰਦਰ ਕੌਰ, ਆਰ.ਡੀ., ਐਨ.ਐਸ.ਐਸ., ਸ੍ਰੀ ਸੁਰਿੰਦਰ ਸੈਣੀ, ਡਾਇਰੈਕਟਰ, NYKS, ਪੰਜਾਬ ਅਤੇ ਚੰਡੀਗੜ੍ਹ, ਸ਼੍ਰੀਮਤੀ ਮਧੂ ਚੌਧਰੀ, ਡਾਇਰੈਕਟਰ, NYKS ਹਰਿਆਣਾ ਮੌਜੂਦ ਸਨ |
ਸੰਬੰਧਿਤ ਸੋਸ਼ਲ ਮੀਡੀਆ ਲਿੰਕ:
1 अक्टूबर 2022 से गाँधी जयंती तक हमने 100 लाख कि.ग्रा. कचरा को इकट्ठा करने और उसका निपटान करने का लक्ष्य रखा था। हमने अब तक कुल 2,08,83,704 Kg कचरा इकट्ठा कर लिया।
श्री @ianuragthakur pic.twitter.com/6xpzE6TQLI
— Office of Mr. Anurag Thakur (@Anurag_Office) October 31, 2022
.@Nyksindia से जुड़े युवा साथियों ने जहा 1,50,25,394 kg कचरा इक्कठा किया वही @_NSSIndia से जुड़े साथियों ने 56,26, 291 kg इकट्ठा किया । इस इकट्ठे कचरे में से 2,04,84,176Kg कचरे का अभी तक विधिवत निपटान भी किया जा चुका है।
श्री @ianuragthakur
— Office of Mr. Anurag Thakur (@Anurag_Office) October 31, 2022
#SwachhBharat2022 campaign surpassed 1cr kg waste collection monthly target 🎯
✅2,08,83,704 Kg plastic waste collected
✅2,19,558 activities conducted
✅1,67,764 villages covered
✅6,058 blocks covered
✅70,98,077 total participants
Congratulations!
|@Nyksindia @YASMinistry| pic.twitter.com/hEVHmawsjP
— Anurag Thakur (@ianuragthakur) October 31, 2022
@ianuragthakur sharing India’s story of #NationalIntegration and the role of #SardarPatel in unifying the nation@PIB_India pic.twitter.com/3WJOMIyQ3c
— PIB in Chandigarh | #AmritMahotsav (@PIBChandigarh) October 31, 2022
*********
ਐੱਚਐੱਨ
(Release ID: 1872335)
Visitor Counter : 122