ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ ਹਜ਼ੀਰਾ ਪਲਾਂਟ ਦੇ ਵਿਸਥਾਰ ਮੌਕੇ 'ਤੇ ਸੰਬੋਧਨ ਕੀਤਾ

"60 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਗੁਜਰਾਤ ਅਤੇ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਕਈ ਮੌਕੇ ਪੈਦਾ ਕਰੇਗਾ"

"ਇੱਕ ਮਜ਼ਬੂਤ ਸਟੀਲ ਸੈਕਟਰ ਬੁਨਿਆਦੀ ਢਾਂਚਾ ਖੇਤਰ ਨੂੰ ਮਜ਼ਬੂਤੀ ਵੱਲ ਲਿਜਾਂਦਾ ਹੈ"

“ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ ਦਾ ਇਹ ਪ੍ਰੋਜੈਕਟ ਮੇਕ ਇਨ ਇੰਡੀਆ ਦੇ ਵਿਜ਼ਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ”

"ਦੇਸ਼ ਨੇ ਹੁਣ ਕੱਚੇ ਸਟੀਲ ਦੀ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ"

Posted On: 28 OCT 2022 4:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ (ਏਐੱਮ/ਐੱਨਐੱਸ ਇੰਡੀਆ) ਹਜ਼ੀਰਾ ਪਲਾਂਟ ਦੇ ਵਿਸਥਾਰ ਦੇ ਮੌਕੇ 'ਤੇ ਸਭਾ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟੀਲ ਪਲਾਂਟ ਰਾਹੀਂ ਨਾ ਸਿਰਫ਼ ਨਿਵੇਸ਼ ਹੋ ਰਿਹਾ ਹੈ ਸਗੋਂ ਕਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੁੱਲ੍ਹ ਰਹੇ ਹਨ। “60 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਗੁਜਰਾਤ ਅਤੇ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਦੱਸਿਆ, "ਇਸ ਵਿਸਥਾਰ ਤੋਂ ਬਾਅਦ, ਹਜ਼ੀਰਾ ਸਟੀਲ ਪਲਾਂਟ ਵਿੱਚ ਕੱਚੇ ਸਟੀਲ ਦੀ ਉਤਪਾਦਨ ਸਮਰੱਥਾ 9 ਮਿਲੀਅਨ ਟਨ ਤੋਂ ਵਧ ਕੇ 15 ਮਿਲੀਅਨ ਟਨ ਹੋ ਜਾਵੇਗੀ।"

2047 ਤੱਕ ਵਿਕਸਤ ਭਾਰਤ ਵੱਲ ਵਧਣ ਦੇ ਟੀਚਿਆਂ ਵਿੱਚ ਸਟੀਲ ਉਦਯੋਗ ਦੀ ਵਧਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਮਜ਼ਬੂਤ ​​ਸਟੀਲ ਸੈਕਟਰ ਇੱਕ ਮਜ਼ਬੂਤ ​​ਬੁਨਿਆਦੀ ਢਾਂਚਾ ਖੇਤਰ ਵੱਲ ਲਿਜਾਂਦਾ ਹੈ। ਇਸੇ ਤਰ੍ਹਾਂ, ਸਟੀਲ ਸੈਕਟਰ ਦਾ ਸੜਕਾਂ, ਰੇਲਵੇ, ਏਅਰਪੋਰਟ, ਬੰਦਰਗਾਹਾਂ, ਨਿਰਮਾਣ, ਆਟੋਮੋਟਿਵ, ਪੂੰਜੀਗਤ ਸਾਮਾਨ ਅਤੇ ਇੰਜੀਨੀਅਰਿੰਗ ਉਤਪਾਦਾਂ ਵਿੱਚ ਵੱਡਾ ਯੋਗਦਾਨ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਿਸਤਾਰ ਦੇ ਨਾਲ, ਇੱਕ ਬਿਲਕੁਲ ਨਵੀਂ ਟੈਕਨੋਲੋਜੀ ਭਾਰਤ ਵਿੱਚ ਆ ਰਹੀ ਹੈ, ਜੋ ਇਲੈਕਟ੍ਰਿਕ ਵਾਹਨ, ਆਟੋਮੋਬਾਈਲ ਅਤੇ ਹੋਰ ਨਿਰਮਾਣ ਖੇਤਰਾਂ ਵਿੱਚ ਬਹੁਤ ਮਦਦਗਾਰ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ ਦਾ ਇਹ ਪ੍ਰੋਜੈਕਟ ਮੇਕ ਇਨ ਇੰਡੀਆ ਦੇ ਵਿਜ਼ਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਹ ਸਟੀਲ ਖੇਤਰ ਵਿੱਚ ਇੱਕ ਵਿਕਸਤ ਭਾਰਤ ਅਤੇ ਆਤਮਨਿਰਭਰ ਭਾਰਤ ਲਈ ਸਾਡੇ ਯਤਨਾਂ ਨੂੰ ਨਵੀਂ ਤਾਕਤ ਦੇਵੇਗਾ।"

ਭਾਰਤ ਤੋਂ ਦੁਨੀਆ ਦੀਆਂ ਉਮੀਦਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਦੁਨੀਆ ਦਾ ਸਭ ਤੋਂ ਵੱਡਾ ਨਿਰਮਾਣ ਕੇਂਦਰ ਬਣਨ ਵੱਲ ਵਧ ਰਿਹਾ ਹੈ ਅਤੇ ਸਰਕਾਰ ਇਸ ਖੇਤਰ ਦੇ ਵਿਕਾਸ ਲਈ ਜ਼ਰੂਰੀ ਨੀਤੀਗਤ ਮਾਹੌਲ ਬਣਾਉਣ ਲਈ ਸਰਗਰਮੀ ਨਾਲ ਜੁਟੀ ਹੋਈ ਹੈ। ਉਨ੍ਹਾਂ ਅੱਗੇ ਕਿਹਾ, “ਪਿਛਲੇ 8 ਸਾਲਾਂ ਵਿੱਚ ਸਾਰਿਆਂ ਦੇ ਯਤਨਾਂ ਦੇ ਨਾਲ ਭਾਰਤੀ ਸਟੀਲ ਉਦਯੋਗ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਸਟੀਲ ਉਤਪਾਦਕ ਉਦਯੋਗ ਬਣ ਗਿਆ ਹੈ। ਇਸ ਉਦਯੋਗ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ।"

ਪ੍ਰਧਾਨ ਮੰਤਰੀ ਨੇ ਭਾਰਤੀ ਸਟੀਲ ਉਦਯੋਗ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਪਾਵਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਕਿਹਾ, "ਪੀਐੱਲਆਈ ਸਕੀਮ ਨੇ ਇਸ ਦੇ ਵਿਕਾਸ ਦੇ ਨਵੇਂ ਰਾਹ ਤਿਆਰ ਕੀਤੇ ਹਨ। ਆਈਐੱਨਐੱਸ ਵਿਕਰਾਂਤ ਦਾ ਉਦਾਹਰਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਨੇ ਉੱਚ ਦਰਜੇ ਦੇ ਸਟੀਲ ਵਿੱਚ ਮੁਹਾਰਤ ਹਾਸਲ ਕੀਤੀ ਹੈ, ਜਿਸ ਦੀ ਵਰਤੋਂ ਨਾਜ਼ੁਕ ਰਣਨੀਤਕ ਕਾਰਜਾਂ ਵਿੱਚ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡੀਆਰਡੀਓ ਦੇ ਵਿਗਿਆਨੀਆਂ ਨੇ ਏਅਰਕ੍ਰਾਫਟ ਕੈਰੀਅਰ ਵਿੱਚ ਵਰਤੇ ਜਾਣ ਵਾਲੇ ਵਿਸ਼ੇਸ਼ ਸਟੀਲ ਨੂੰ ਵਿਕਸਤ ਕੀਤਾ ਹੈ। ਭਾਰਤੀ ਕੰਪਨੀਆਂ ਨੇ ਹਜ਼ਾਰਾਂ ਮੀਟ੍ਰਿਕ ਟਨ ਸਟੀਲ ਦਾ ਉਤਪਾਦਨ ਕੀਤਾ ਅਤੇ ਆਈਐੱਨਐੱਸ ਵਿਕਰਾਂਤ ਸਵਦੇਸ਼ੀ ਸਮਰੱਥਾ ਅਤੇ ਟੈਕਨੋਲੋਜੀ ਨਾਲ ਪੂਰੀ ਤਰ੍ਹਾਂ ਤਿਆਰ ਸੀ। ਅਜਿਹੀ ਸਮਰੱਥਾ ਨੂੰ ਉਤਸ਼ਾਹਿਤ ਕਰਨ ਲਈ, ਦੇਸ਼ ਨੇ ਹੁਣ ਕੱਚੇ ਸਟੀਲ ਦੀ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ। ਅਸੀਂ ਵਰਤਮਾਨ ਵਿੱਚ 154 ਮੀਟ੍ਰਿਕ ਟਨ ਕੱਚੇ ਸਟੀਲ ਦਾ ਉਤਪਾਦਨ ਕਰਦੇ ਹਾਂ। ਸਾਡਾ ਟੀਚਾ ਅਗਲੇ 9-10 ਸਾਲਾਂ ਵਿੱਚ 300 ਮੀਟ੍ਰਿਕ ਟਨ ਉਤਪਾਦਨ ਸਮਰੱਥਾ ਹਾਸਲ ਕਰਨਾ ਹੈ।

ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਲੈ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਟੀਲ ਉਦਯੋਗ ਲਈ ਕਾਰਬਨ ਨਿਕਾਸੀ ਦੀ ਉਦਾਹਰਣ ਦਿੱਤੀ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਭਾਰਤ ਕੱਚੇ ਸਟੀਲ ਦਾ ਉਤਪਾਦਨ ਕਰਨ ਦੀ ਸਮਰੱਥਾ ਵਧਾ ਰਿਹਾ ਹੈ ਅਤੇ ਦੂਜੇ ਪਾਸੇ ਵਾਤਾਵਰਣ ਅਨੁਕੂਲ ਤਕਨੀਕਾਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਅੱਜ, ਭਾਰਤ ਅਜਿਹੀਆਂ ਉਤਪਾਦਨ ਤਕਨੀਕਾਂ ਨੂੰ ਵਿਕਸਤ ਕਰਨ 'ਤੇ ਜ਼ੋਰ ਦੇ ਰਿਹਾ ਹੈ, ਜੋ ਨਾ ਸਿਰਫ ਕਾਰਬਨ ਦੇ ਨਿਕਾਸ ਨੂੰ ਘਟਾਉਂਦੀਆਂ ਹਨ, ਸਗੋਂ ਕਾਰਬਨ ਕੈਪਚਰ ਅਤੇ ਰੀਯੂਜ਼ ਵੀ ਕਰਦੀਆਂ ਹਨ।" ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਵਿੱਚ ਸਰਕੂਲਰ ਅਰਥਚਾਰੇ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਅਤੇ ਨਿੱਜੀ ਖੇਤਰ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਏਐੱਮਐੱਨਐੱਸ ਇੰਡੀਆ ਗਰੁੱਪ ਦਾ ਹਜ਼ੀਰਾ ਪ੍ਰੋਜੈਕਟ ਵੀ ਹਰਿਤ ਤਕਨੀਕ ਦੀ ਵਰਤੋਂ 'ਤੇ ਬਹੁਤ ਜ਼ੋਰ ਦੇ ਰਿਹਾ ਹੈ।

ਸੰਬੋਧਨ ਦੀ ਸਮਾਪਤੀ ਦੌਰਾਨ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਜਦੋਂ ਹਰ ਕੋਈ ਪੂਰੀ ਤਾਕਤ ਨਾਲ ਇੱਕ ਟੀਚਾ ਪ੍ਰਾਪਤ ਕਰਨ ਲਈ ਯਤਨ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਇਸ ਨੂੰ ਪ੍ਰਾਪਤ ਕਰਨਾ ਮੁਸ਼ਕਲ ਨਹੀਂ ਹੁੰਦਾ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਸਟੀਲ ਉਦਯੋਗ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਵਚਨਬੱਧ ਹੈ। ਅੰਤ ਵਿੱਚ ਉਨਾਂ ਕਿਹਾ, "ਮੈਨੂੰ ਯਕੀਨ ਹੈ ਕਿ ਇਹ ਪ੍ਰੋਜੈਕਟ ਪੂਰੇ ਖੇਤਰ ਅਤੇ ਸਟੀਲ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ।"

Expansion of Hazira Plant augurs well for the steel industry and the country's economy. https://t.co/fTHdqwNM7P

— Narendra Modi (@narendramodi) October 28, 2022

India's steel industry will strengthen the country's growth. pic.twitter.com/QDItAUhfpO

— PMO India (@PMOIndia) October 28, 2022

Today, India is rapidly growing as a big manufacturing hub. pic.twitter.com/GQSHFTpteZ

— PMO India (@PMOIndia) October 28, 2022

PLI scheme is helping in the expansion of the steel industry. This is giving a boost to Aatmanirbhar Bharat Abhiyaan. pic.twitter.com/7yhsy3t6K4

— PMO India (@PMOIndia) October 28, 2022

Towards becoming self-reliant. pic.twitter.com/0oejQzIYv9

— PMO India (@PMOIndia) October 28, 2022

****

ਡੀਐੱਸ/ਟੀਐੱਸ 



(Release ID: 1871902) Visitor Counter : 105