ਰੱਖਿਆ ਮੰਤਰਾਲਾ
azadi ka amrit mahotsav

ਡੇਫਐਕਸਪੋ 2022 ਦੇ ਦੌਰਾਨ ਰੱਖਿਆ ਸਕੱਤਰ ਨੇ ਕਈ ਅਫਰੀਕੀ ਦੇਸ਼ਾਂ ਦੇ ਵਫਦਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ

Posted On: 19 OCT 2022 9:01AM by PIB Chandigarh

ਡੇਫਐਕਸਪੋ 2022 ਦੇ ਇੱਕ ਹਿੱਸੇ ਦੇ ਰੂਪ ਵਿੱਚ  ਦੂਜਾ ਭਾਰਤ-ਅਫਰੀਕਾ ਰੱਖਿਆ ਸੰਵਾਦ 18 ਅਕਤੂਬਰ 2022 ਨੂੰ ਗਾਂਧੀਨਗਰਗੁਜਰਾਤ ਵਿੱਚ ਆਯੋਜਿਤ ਕੀਤਾ ਗਿਆ ਸੀ। ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਇਸ ਦੌਰਾਨ ਕਈ ਅਫਰੀਕੀ ਦੇਸ਼ਾਂ ਦੇ ਵਫਦਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ।

ਭਾਰਤੀ ਰੱਖਿਆ ਸਕੱਤਰ ਨੇ ਸੁਡਾਨ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ ਲੈਫਟੀਨੈਂਟ ਜਨਰਲ ਇਸਮਾਨ ਮੁਹੰਮਦ ਹਸਨ ਕਰਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਸੂਡਾਨ ਦੇ ਸੈਨਾ ਮੁਖੀ ਲੈਫਟੀਨੈਂਟ ਜਨਰਲ ਰਸ਼ਦ ਅਬਦੁਲ ਹਾਮਿਦ ਇਸਮਾਈਲ ਅਬਦੁੱਲਾ ਵੀ ਮੌਜੂਦ ਸਨ। ਦੋਵਾਂ ਧਿਰਾਂ ਨੇ ਰੱਖਿਆ ਸਹਿਯੋਗ ਦੇ ਮੌਜੂਦਾ ਮੁੱਦਿਆਂ ਅਤੇ ਭਵਿੱਖ ਵਿੱਚ ਆਪਸੀ ਸਹਿਯੋਗ ਦੇ ਸੰਭਾਵਿਤ ਖੇਤਰਾਂ ਬਾਰੇ ਚਰਚਾ ਕੀਤੀ।

ਜ਼ਾਬੀਆ ਦੇ ਰੱਖਿਆ ਮੰਤਰਾਲਾ ਵਿੱਚ ਸਥਾਈ ਸਕੱਤਰ ਸ਼੍ਰੀ ਨੌਰਮਨ ਚਿਪਾਕੁਪਾਕੂ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਰੱਖਿਆ ਸਕੱਤਰ ਡਾ. ਅਜੇ ਕੁਮਾਰ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਦੀ ਸਮੀਖਿਆ ਕਰਨ ਤੋਂ ਇਲਾਵਾ ਸਿਖਲਾਈ ਅਤੇ ਸਮਰੱਥਾ ਨਿਰਮਾਣ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਗਈ।

ਡਾ.ਅਜੈ ਕੁਮਾਰ ਅਤੇ ਨਾਈਜਰ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ ਬ੍ਰਿਗੇਡੀਅਰ ਜਨਰਲ ਡਿਦਿਲੀ ਅਮਾਡੋ ਦੀ ਅਗਵਾਈ ਵਾਲੇ ਨਾਈਜਰ ਦੇ ਵਫ਼ਦ ਨਾਲ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇਸ ਮੌਕੇ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਦੇ ਸੰਭਾਵਿਤ ਖੇਤਰਾਂ 'ਤੇ ਵਿਸਤ੍ਰਿਤ ਗੱਲਬਾਤ ਹੋਈ।

ਮਾਲੀ ਵਿੱਚਰੱਖਿਆ ਵਿਭਾਗ ਦੇ ਸਕੱਤਰ ਜਨਰਲਮੇਜਰ ਜਨਰਲ ਸਿੱਦੀਕੀ ਸਮੈਕ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਰੱਖਿਆ ਸਕੱਤਰ ਨਾਲ ਗੱਲਬਾਤ ਕੀਤੀ। ਦੋਵਾਂ ਅਧਿਕਾਰੀਆਂ ਨੇ ਰੱਖਿਆ ਉਦਯੋਗਿਕ ਸਹਿਯੋਗ ਦੇ ਮੁੱਦਿਆਂ ਸਮੇਤ ਭਵਿੱਖ ਦੇ ਸੰਭਾਵੀ ਰੱਖਿਆ ਸਹਿਯੋਗ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।

                                                   

 ****  ****

ਏਬੀਬੀ/ਐੱਸਪੀਐੱਸ/ਸਾਵੀ


(Release ID: 1869534) Visitor Counter : 140