ਪ੍ਰਧਾਨ ਮੰਤਰੀ ਦਫਤਰ

ਜੀ-20 ਸਿਖਰ ਸੰਮੇਲਨ 2019 ਦੇ ਚਲਦਿਆਂ 'ਰੂਸ-ਇੰਡੀਆ-ਚੀਨ' (RIC) ਨੇਤਾਵਾਂ ਦੇ ਗ਼ੈਰ–ਰਸਮੀ ਸਿਖ਼ਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਅਨੁਵਾਦ

Posted On: 28 JUN 2019 3:33PM by PIB Chandigarh

ਮਹਾਮਹਿਮ–ਜਨ ਅਤੇ ਮੇਰੇ ਦੋਸਤ ਰਾਸ਼ਟਰਪਤੀ ਸ਼ੀ ਅਤੇ ਰਾਸ਼ਟਰਪਤੀ ਪੁਤਿਨ,

ਅਸੀਂ ਤਿੰਨੇ ਦੇਸ਼ਾਂ ਨੇ ਪਿਛਲੇ ਸਾਲ ਅਰਜਨਟੀਨਾ ਵਿੱਚ ਸ਼ਿਖਰ ਪੱਧਰ ਦੀ ਮੀਟਿੰਗ ਕੀਤੀ ਸੀ।

ਵਿਸ਼ਵ ਦੇ ਪ੍ਰਮੁੱਖ ਮੁੱਦਿਆਂ 'ਤੇ ਵਿਚਾਰਾਂ ਦੇ ਉਪਯੋਗੀ ਅਦਾਨ-ਪ੍ਰਦਾਨ ਤੋਂ ਬਾਅਦ, ਅਸੀਂ ਭਵਿੱਖ ਵਿੱਚ ਦੁਬਾਰਾ ਮਿਲਣ ਲਈ ਸਹਿਮਤ ਹੋਏ।

ਮੈਨੂੰ ਅੱਜ ਇਸ RIC ਗ਼ੈਰ-ਰਸਮੀ ਸੰਮੇਲਨ ਵਿੱਚ ਤੁਹਾਡਾ ਸੁਆਗਤ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ।

ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਹੋਣ ਦੇ ਨਾਤੇ, ਵਿਸ਼ਵ ਦੀ ਆਰਥਿਕ, ਰਾਜਨੀਤਿਕ ਅਤੇ ਸੁਰੱਖਿਆ ਸਥਿਤੀ 'ਤੇ ਸਾਡੇ ਵਿਚਕਾਰ ਵਿਚਾਰਾਂ ਦਾ ਅਦਾਨ-ਪ੍ਰਦਾਨ ਅਹਿਮ ਹੈ। ਸਾਡੀ ਅੱਜ ਦੀ ਤਿਪੱਖੀ ਬੈਠਕ ਪ੍ਰਮੁੱਖ ਵਿਸ਼ਵ ਮੁੱਦਿਆਂ 'ਤੇ ਚਰਚਾ ਅਤੇ ਤਾਲਮੇਲ ਕਰਨ ਲਈ ਇੱਕ ਉਪਯੋਗੀ ਮਾਧਿਅਮ ਹੈ।

ਇਸ ਸਾਲ ਫਰਵਰੀ ਦੌਰਾਨ ਚੀਨ ’ਚ ਸਾਡੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਅਸੀਂ ਕਈ ਮੁੱਦਿਆਂ ਉੱਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਸੀ। ਇਸ ਵਿੱਚ ਅੱਤਵਾਦ ਵਿਰੋਧੀ, ਅੰਤਰਰਾਸ਼ਟਰੀ ਹੌਟ-ਸਪੌਟ ਮੁੱਦੇ, ਸੁਧਾਰਿਆ ਬਹੁਪੱਖਵਾਦ, ਜਲਵਾਯੂ ਪਰਿਵਰਤਨ ਅਤੇ RIC ਦੇ ਅਧੀਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

ਹੁਣ ਮੈਂ ਮਹਾਮਹਿਮ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਪਣੀ ਸ਼ੁਰੂਆਤੀ ਟਿੱਪਣੀ ਕਰਨ ਲਈ ਬੇਨਤੀ ਕਰਦਾ ਹਾਂ।

(ਰਾਸ਼ਟਰਪਤੀ ਸ਼ੀ ਵੱਲੋਂ ਸ਼ੁਰੂਆਤੀ ਟਿੱਪਣੀ ਤੋਂ ਬਾਅਦ)

ਤੁਹਾਡਾ ਧੰਨਵਾਦ ਰਾਸ਼ਟਰਪਤੀ ਸ਼ੀ।

ਹੁਣ ਮੈਂ ਮਹਾਮਹਿਮ ਰਾਸ਼ਟਰਪਤੀ ਪੁਤਿਨ ਨੂੰ ਆਪਣੀ ਸ਼ੁਰੂਆਤੀ ਟਿੱਪਣੀ ਲਈ ਬੇਨਤੀ ਕਰਦਾ ਹਾਂ।

ਰਾਸ਼ਟਰਪਤੀ ਪੁਤਿਨ ਦਾ ਧੰਨਵਾਦ।

ਦਾਅਵਾ–ਤਿਆਗ: ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਹਿੰਦੀ ਵਿੱਚ ਦਿੱਤੀਆਂ ਗਈਆਂ ਸਨ। ਇਹ ਭਾਸ਼ਣ ਦਾ ਅਨੁਵਾਦ ਹੈ।

********

ਡੀਐੱਸ/ਐੱਲਪੀ



(Release ID: 1868830) Visitor Counter : 65