ਰੇਲ ਮੰਤਰਾਲਾ
ਸ਼੍ਰੀ ਅਸ਼ਿਵਨੀ ਵੈਸ਼ਣਵ ਨੇ ਭੁਵਨੇਸ਼ਵਰ ਰੇਲਵੇ ਸਟੇਸ਼ਨ ’ਤੇ ਭਾਰਤ ਦੇ ਪਹਿਲੇ ਐਲੁਮੀਨੀਅਮ ਫ੍ਰੇਟ ਰੇਕ-61 ਬੀਓਬੀਆਰਐੱਨਏਐੱਲਐੱਚਐੱਸਐੱਮ1 ਦਾ ਉਦਘਾਟਨ ਕੀਤਾ
ਇਹ ਰੇਕ ਰੇਲਵੇ, ਬੇਸਕੋ ਲਿਮਿਟਿਡ ਬੈਗਨ ਡਿਵੀਜ਼ਨ ਅਤੇ ਹਿੰਡਾਲਕੋ ਦੇ ਸੰਯੁਕਤ ਪ੍ਰਯਾਸਾਂ ਨਾਲ ਸਵਦੇਸ਼ੀ ਰੂਪ ਨਾਲ ਵਿਕਸਿਤ ਕੀਤਾ ਗਿਆ ਹੈ
ਪਰੰਪਰਿਕ ਰੇਕ ਦੀ ਤੁਲਨਾ ਵਿੱਚ ਇਸ ਐਲੁਮੀਨੀਅਮ ਰੇਕ ਦੇ ਕਈ ਲਾਭ ਹਨ
Posted On:
16 OCT 2022 3:57PM by PIB Chandigarh
ਕੇਂਦਰੀ ਰੇਲ, ਸੰਚਾਰ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀਸ, ਸ਼੍ਰੀ ਅਸ਼ਿਵਨੀ ਵੈਸ਼ਣਵ ਨੇ ਅੱਜ ਭੁਵਨੇਸ਼ਵਰ ਰੇਲਵੇ ਸਟੇਸ਼ਨ ’ਤੇ ਭਾਰਤ ਦੇ ਪਹਿਲੇ ਐਲੁਮੀਨੀਅਮ ਫ੍ਰੇਟ ਰੇਕ-61 ਬੀਓਬੀਆਰਐੱਨਏਐੱਲਐੱਚਐੱਸਐੱਮ1 ਦਾ ਉਦਘਾਟਨ ਕੀਤਾ। ਇਸ ਰੇਕ ਦੀ ਡੈਸਟੀਨੇਸ਼ਨ ਬਿਲਾਸਪੁਰ ਹੈ।
ਇਹ ਰੇਕ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੇ ਲਈ ਇੱਕ ਸਮਰਪਿਤ ਪ੍ਰਯਾਸ ਹੈ ਕਿਉਂਕਿ ਇਸ ਨੂੰ ਆਰਡੀਐੱਸਓ, ਹਿੰਡਾਲਕੋ ਅਤੇ ਬੇਸਕੋ ਬੈਗਨ ਦੇ ਸਹਿਯੋਗ ਨਾਲ ਸਵਦੇਸ਼ੀ ਰੂਪ ਨਾਲ ਪੂਰੀ ਤਰ੍ਹਾਂ ਨਾਲ ਡਿਜ਼ਾਇਨ ਅਤੇ ਵਿਕਸਿਤ ਕੀਤਾ ਗਿਆ ਹੈ।
ਐਲੁਮੀਨੀਅਮ ਰੇਕ ਦੀਆਂ ਵਿਸ਼ੇਸ਼ਤਾਵਾਂ:
-
ਅਧਿਸੰਰਚਨਾ ’ਤੇ ਬਿਨਾ ਵੇਲਡਿੰਗ ਦੇ ਪੂਰੀ ਤਰ੍ਹਾਂ ਨਾਲ ਲੌਕਬੋਲਟਿਡ ਨਿਰਮਾਣ।
-
ਇਸ ਦਾ ਟੇਅਰ ਆਮ ਸਟੀਲ ਰੇਕ ਤੋਂ 3.25 ਟਨ ਘੱਟ ਹੈ ਅਤੇ ਇਸ ਦੀ ਅਤਿਰਿਕਤ ਵਹਨ ਸਮਰੱਥਾ 180 ਟਨ ਦੀ ਹੈ ਜਿਸ ਦੇ ਨਤੀਜੇ ਵਜੋਂ ਪ੍ਰਤੀ ਬੈਗਨ ਪ੍ਰਵਾਹ-ਸਮਰੱਥਾ (ਥ੍ਰਪੁਟ) ਮੁਕਾਬਲਤਨ ਉੱਚੀ ਹੈ।
-
ਟੇਅਰ ਦੇ ਅਨੁਪਾਤ ਵਿੱਚ ਉੱਚ ਪੇਲੋਡ 2.85 ਹੈ।
-
ਟੇਅਰ ਘੱਟ ਹੋਣ ਨਾਲ ਕਾਰਬਨ ਨਿਕਾਸੀ ਘੱਟ ਹੋਵੇਗੀ ਕਿਉਂਕਿ ਖਾਲੀ ਦਿਸ਼ਾ ਵਿੱਚ ਈਧਨ ਦੀ ਖਪਤ ਘੱਟ ਹੋਵੇਗੀ ਅਤੇ ਲੋਡਿਡ ਸਥਿਤੀ ਵਿੱਚ ਮਾਲ ਢੁਆਈ ਅਧਿਕ ਹੋਵੇਗੀ। ਇੱਕ ਇਕੱਲਾ ਰੇਕ ਆਪਣੇ ਜੀਵਨਕਾਲ ਵਿੱਚ 14,500 ਟਨ ਤੋਂ ਅਧਿਕ ਕਾਰਬਨ ਡਾਈਆਕਸਾਈਡ ਬਚਾ ਸਕਦਾ ਹੈ।
-
ਇਸ ਰੇਕ ਦੀ ਰਿਸੇਲ ਮੁੱਲ 80 ਪ੍ਰਤੀਸ਼ਤ ਹੈ।
-
ਇਸ ਦੀ ਲਾਗਤ 35 ਪ੍ਰਤੀਸ਼ਤ ਅਧਿਕ ਹੈ ਕਿਉਂਕਿ ਅਧਿਸੰਰਚਨਾ ਪੂਰੀ ਤਰ੍ਹਾਂ ਐਲੁਮੀਨੀਅਮ ਦੀ ਹੈ।
-
ਉੱਚ ਸੰਭਾਲ਼ ਅਤੇ ਘਰਸਣ ਪ੍ਰਤੀਰੋਧ ਦੇ ਕਾਰਨ ਘੱਟ ਰੱਖ-ਰੱਖਾਅ ਲਾਗਤ।
ਲੋਹਾ ਉਦਯੋਗ ਨਿਕੇਲ ਅਤੇ ਕੈਡਮੀਅਮ ਦੀ ਬਹੁਤ ਅਧਿਕ ਖਪਤ ਕਰਦਾ ਹੈ, ਜੋ ਆਯਾਤ ਤੋਂ ਆਉਂਦਾ ਹੈ। ਇਸ ਲਈ, ਐਲੁਮੀਨੀਅਮ ਬੈਗਨਾੰ ਦੇ ਪ੍ਰਸਾਰ ਦੇ ਨਤੀਜੇ ਵਜੋਂ ਘੱਟ ਆਯਾਤ ਹੋਵੇਗਾ। ਉੱਥੇ, ਇਹ ਸਥਾਨਿਕ ਐਲੁਮੀਨੀਅਮ ਉਦਯੋਗ ਦੀ ਦ੍ਰਿਸ਼ਟੀ ਤੋਂ ਵੀ ਲਾਭਕਾਰੀ ਹੈ।
***
ਵਾਈਬੀ
(Release ID: 1868603)
Visitor Counter : 154