ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਨੇ ਗਲੋਬਲ ਊਰਜਾ ਚੁਣੌਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ


ਤਿੰਨ ਦਿਨੀਂ 5ਵੀ ਸਾਊਥ ਏਸ਼ੀਅਨ ਜਿਓਸਾਇੰਸ ਕਾਨਫਰੰਸ, ਜਿਓ ਇੰਡੀਆ 2022 ਸ਼ੁਰੂ

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਤਾ ਉਦਘਾਟਨ

Posted On: 14 OCT 2022 4:15PM by PIB Chandigarh

ਭਾਰਤ ਸਰਕਾਰ ਨੇ ਵਿਕਾਸਸ਼ੀਲ ਅਰਥਵਿਵਸਥਾ ਨੂੰ ਕੱਚੇ ਤੇਲ ਅਤੇ ਗੈਸ ਦੀ ਵਧਦੀ ਕੀਮਤਾਂ ਤੋਂ ਬਚਾਉਂਦੇ ਹੋਏ ਗਲੋਬਲ ਊਰਜਾ ਚੁਣੌਤੀਆਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ ਹੈ। ਵਰਤਮਾਨ ਵਿੱਚ ਸਾਡੇ ਦੇਸ਼ ਵਿੱਚ ਹਰ ਦਿਨ 50 ਲੱਖ ਬੈਰਲ ਪੈਟਰੋਲੀਅਮ ਦੀ ਖਪਤ ਹੋ ਰਹੀ ਹੈ ਅਤੇ ਇਹ ਵੀ ਤਿੰਨ ਪ੍ਰਤੀਸ਼ਤ ਦਾ ਵਾਧਾ ਹੋ ਰਹੀ ਹੈ ਜੋ ਗਲੋਬਲ ਔਸਤ ਲਗਭਗ ਇੱਕ ਪ੍ਰਤੀਸ਼ਤ ਤੋਂ ਅਧਿਕ ਹੈ।

ਕੇਂਦਰੀ ਪੈਟਰੋਲੀਅਮ ਅਤੇ ਸ਼ਹਿਰੀ ਮਾਮਲੇ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਇੱਥੇ ਜੇਈਸੀਸੀ ਸੀਤਾਪੁਰਾ ਵਿੱਚ ਸ਼ੁਰੂ ਹੋਏ ਤਿੰਨ ਦਿਨੀਂ ਸਾਊਥ ਏਸ਼ੀਅਨ ਜੀਓਸਾਇੰਸ ਕਾਨਫਰੰਸ ਜੀਓਇੰਡੀਆ 2022 ਵਿੱਚ ਮੀਡੀਆ ਇਹ ਗੱਲ ਕੀਤੀ। ਇਸ ਦੌਰਾਨ ਉਦਘਾਟਨ ਸੈਸ਼ਨ ਵਿੱਚ ਉਨ੍ਹਾਂ ਨੇ ਸੀਨੀਅਰ ਭੂ-ਵਿਗਿਆਨੀ ਸ਼ਿਆਮ ਵਿਆਸ ਰਾਵ, ਸਾਬਕਾ ਡਾਇਰੈਕਟਰ , ਓਐੱਨਜੀਸੀ ਨੂੰ ਵੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ।

https://ci6.googleusercontent.com/proxy/xZ3cK5M5M6EbSbkj2fm0bD8PGtguKzhcJDPn0_ow1bmwQr-BjZqjyET_xGjT4IUZyIupqHcKnYGP4H4rteLcRJ0XCNd8ubps679hUdbjJlJN5SAy4q9r2VV6lg=s0-d-e1-ft#https://static.pib.gov.in/WriteReadData/userfiles/image/image0015MAO.jpg

9 ਸਾਲ ਵਿੱਚ ਪੈਟਰੋਲ ਵਿੱਚ ਈਥੇਨੌਲ-ਬਲੇਂਡਿੰਗ ਪ੍ਰਤੀਸ਼ਤ ਵਧ ਕੇ 10% ਹੋਇਆ

ਉਦਘਾਟਨ ਸੈਸ਼ਨ ਵਿੱਚ ਮੰਤਰੀ ਨੇ ਕਿਹਾ ਕਿ ਪੈਟਰੋਲ ਵਿੱਚ ਈਥੇਨੌਲ-ਮਿਸ਼ਰਣ ਪ੍ਰਤੀਸ਼ਤ 2013 ਵਿੱਚ 0.67% ਤੋਂ ਵਧ ਕੇ ਮਈ 2022 ਵਿੱਚ 10% ਹੋ ਗਿਆ ਹੈ ਯਾਨੀ ਨਿਰਧਾਰਿਤ ਸਮੇਂ ਤੋਂ 5 ਮਹੀਨੇ ਪਹਿਲੇ। ਇਹ 2.7 ਮਿਲੀਅਨ ਟਨ ਸੀਓ2 ਨਿਕਾਸੀ ਨੂੰ ਘੱਟ ਕਰ ਰਿਹਾ ਹੈ ਜੋ ਵਾਤਾਵਰਣ ਲਈ ਵਧੀਆ ਹੈ।

ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੇ ਅਨੁਮਾਨਾਂ ਦੇ ਅਨੁਸਾਰ, ਭਾਰਤ ਆਉਣ ਵਾਲੇ ਦੋ ਦਹਾਕਿਆਂ ਵਿੱਚ ਗਲੋਬਲ ਊਰਜਾ ਖਪਤ ਵਿੱਚ ਵਾਧੇ ਦਾ ਇੱਕ ਚੌਥਾਈ (25%) ਯੋਗਦਾਨ ਦੇਵੇਗਾ। ਬੀਪੀ ਦਾ ਅਨੁਮਾਨ ਹੈ ਕਿ ਭਾਰਤ ਦੀ ਊਰਜਾ ਮੰਗ ਦੋਗੁਣੀ ਹੋ ਜਾਵੇਗੀ ਜਦਕਿ ਕੁਦਰਤੀ ਗੈਸ ਦੀ ਮੰਗ 2050 ਤੱਕ ਪੰਜ ਗੁਣਾ ਵਧਣ ਦੀ ਉਮੀਦ ਹੈ।

ਪੈਟਰੋਲੀਅਮ ਸਕੱਤਰ ਪੰਕਜ ਜੈਨ ਨੇ ਕਿਹਾ ਕਿ ਭੂਵਿਗਿਆਨ ਮਾਹਿਰਾਂ ਨੂੰ ਇਸ ਅਵਸਰ ਦਾ ਉਪਯੋਗ ਊਰਜਾ ਸ੍ਰੋਤਾਂ ਦੀ ਵਧਦੀ ਮੰਗ ਅਤੇ ਕਮੀ ਦੇ ਸੰਦਰਭ ਵਿੱਚ ਆਪਣੇ ਯੋਗਦਾਨ ਨੂੰ ਵਧਾਉਣ ਲਈ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਭੂ-ਵਿਗਿਆਨਿਕ  ਬਿਰਾਦਰੀ ਤੋਂ ਗਹਿਰੇ ਪਾਣੀ, ਅਲਟ੍ਰਾ- ਡੀਪ ਵਾਟਰ ਅਤੇ ਔਨਸ਼ੌਰ ਲਈ ਅਨੁਕੂਲ ਗਿਆਨ ਵਿਕਸਿਤ ਕਰਨ ਲਈ ਕਿਹਾ ਜਿਸ ਵਿੱਚ ਬਿਹਤਰ ਵਾਤਾਵਰਣ ਸੰਤੁਲਨ ਦੇ ਨਾਲ ਤੇਲ ਅਤੇ ਗੈਸ ਉਤਪਾਦਨ ਨੂੰ ਵਧਾਇਆ ਜਾ ਸਕੇ।

ਇਸ ਤੋਂ ਪਹਿਲੇ ਸੈਲਾਨੀਆਂ ਦਾ ਸੁਆਗਤ ਕਰਦੇ ਹੋਏ ਰਾਜੇਸ਼ ਕੁਮਾਰ ਸ੍ਰੀਵਾਸਤਵ, ਸੀਐੱਮਡੀ, ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਿਟਿਡ (ਓਐੱਲਜੀਸੀ) ਅਤੇ ਏਪੀਜੀ ਦੇ ਮੁੱਖ ਰਖਵਾਲੇ ਨੇ ਕਿਹਾ ਜਿਓ ਇੰਡੀਆ ਪਿਛਲੇ 14 ਸਾਲਾਂ ਵਿੱਚ ਐਸੋਸੀਏਸ਼ਨ ਆਵ੍ ਪੈਟਰੋਲੀਅਮ ਦੇ ਤਤਵਾਵਧਾਨ ਵਿੱਚ ਇੱਕ ਪ੍ਰਮੁੱਖ ਆਯੋਜਨ ਰਿਹਾ ਹੈ । ਤੇਲ ਅਤੇ ਗੈਸ ਖੇਤਰ ਵਿੱਚ ਮਲਕੀਅਤ ਟੈਕਨੋਲੋਜੀ ਦਾ ਗਲੋਬਲ ਬਜ਼ਾਰ ਮੁਲ 2030 ਤੱਕ ਲਗਭਗ ਦੋਗੁਣਾ ਅਤੇ ਲਗਭਗ 42 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਵਧੀਆ ਸਮਾਂ ਹੈ ਕਿ ਤੇਲ ਅਤੇ ਗੈਸ ਖੇਤਰ ਡਿਜੀਟਲ ਪਰਿਵਤਰਨ ਦਾ ਲਾਭ ਉਠਾਏ।

ਸੰਮੇਲਨ ਦੇ ਪਹਿਲੇ ਦਿਨ, ਪੰਕਜ ਜੈਨ, ਸਕੱਤਰ, ਐੱਮਓਪੀਐੱਨਜੀ, ਐੱਸਸੀਐੱਲ ਦਾਸ, ਡੀਜੀ- ਡੀਜੀਐੱਚ, ਐਕਸਾਨਮੌਬਿਲ ਦੇ ਐੱਮਡੀ ਜਸਟਿਨ ਮਰਫੀ, ਇਨਵਨੌਰ ਦੇ ਐੱਮਡੀ ਦੇਸਿਕਨ ਸੁੰਦਰਰਾਜਨ, ਐੱਮਡੀ ਐੱਲ-ਟੌਖੀ, ਇੰਵੇਸਟ ਇੰਡੀਅਜ, ਊਰਜਾ ਮਾਮਲਿਆਂ ਦੇ ਮਾਹਰ ਨਰੇਂਦਰ ਤਨੇਜਾ ਸਹਿਤ ਹੋਰ ਮਾਹਰਾਂ ਦੁਆਰਾ ਸੈਸ਼ਨ ਵਿੱਚ ਹਿੱਸਾ ਲਿਆ ਗਿਆ। ਪਹਿਲੇ ਦਿਨ ਕੇਂਦਰੀ ਮੰਤਰੀ ਨੇ ਜਿਓਇੰਡੀਆ 2022 ਦੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ  ਜਿੱਥੇ ਕਈ ਭਾਰਤੀ ਅਤੇ ਗਲੋਬਲ ਪੈਟਰੋਲੀਅਮ ਕੰਪਨੀਆਂ ਅਤੇ ਸੇਵਾ ਪ੍ਰਦਾਤਾ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ ਲਈ ਆਪਣੀ ਅਤਿਅਧੁਨਿਕ ਸੇਵਾਵਾਂ ਅਤੇ ਉਪਕਰਣਾਂ ਦਾ ਪ੍ਰਦਰਸ਼ਨ ਕਰ ਰਹੇ ਹਨ।

********

RKJ/M


(Release ID: 1867914) Visitor Counter : 108