ਰਾਸ਼ਟਰਪਤੀ ਸਕੱਤਰੇਤ

ਅਸਾਮ ਦੌਰੇ 'ਤੇ ਰਾਸ਼ਟਰਪਤੀ; ਇੰਡੀਅਨ ਇੰਸਟੀਟਿਊਟ ਆਵੑ ਟੈਕਨੋਲੋਜੀ (ਆਈਆਈਟੀ) ਗੁਵਾਹਾਟੀ ਵਿਖੇ ਉੱਚ-ਪਾਵਰ ਮਾਈਕ੍ਰੋਵੇਵ ਸਪੇਅਰ ਪਾਰਟਸ ਦੇ ਡਿਜ਼ਾਈਨ ਅਤੇ ਵਿਕਾਸ ਲਈ ਇੱਕ ਸੁਪਰ ਕੰਪਿਊਟਰ ਸੁਵਿਧਾ ਅਤੇ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ, ਅਤੇ ਧੂਬਰੀ ਵਿਖੇ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਉਦਘਾਟਨ ਕੀਤਾ; ਐੱਨਆਈਵੀ ਦੀਆਂ ਦੋ ਜ਼ੋਨਲ ਸੰਸਥਾਵਾਂ ਦਾ ਨੀਂਹ ਪੱਥਰ ਵੀ ਰੱਖਿਆ


ਦੇਸ਼ ਦੀਆਂ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਵਾਂ ਨੂੰ ਭਾਰਤ ਨੂੰ ਟੈਕਨੋਲੋਜੀਕਲ ਇਨੋਵੇਸ਼ਨਾਂ ਵਿੱਚ ਮੋਹਰੀ ਬਣਾਉਣ ਲਈ ਵਧੇਰੇ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ: ਰਾਸ਼ਟਰਪਤੀ ਮੁਰਮੂ

Posted On: 13 OCT 2022 6:22PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (13 ਅਕਤੂਬਰ, 2022) ਆਈਆਈਟੀ ਗੁਵਾਹਾਟੀ ਵਿਖੇ ਉੱਚ ਸ਼ਕਤੀ ਵਾਲੇ ਮਾਈਕ੍ਰੋਵੇਵ ਕੰਪੋਨੈਂਟਸ ਦੇ ਡਿਜ਼ਾਈਨ ਅਤੇ ਵਿਕਾਸ ਲਈ ਸੁਪਰ ਕੰਪਿਊਟਰ ਸੁਵਿਧਾ ਪਰਮ-ਕਾਮਰੂਪਾ ਅਤੇ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ। ਉਨ੍ਹਾਂ ਧੂਬਰੀ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਉਦਘਾਟਨ ਵੀ ਕੀਤਾ ਅਤੇ ਇਸ ਮੌਕੇ 'ਤੇ ਨੈਸ਼ਨਲ ਇੰਸਟੀਟਿਊਟ ਆਵੑ ਵਾਇਰੋਲੋਜੀ (ਐੱਨਆਈਵੀ) ਦੇ ਦੋ ਜ਼ੋਨਲ ਇੰਸਟੀਟਿਊਟਸ (i) ਡਿਬਰੂਗੜ੍ਹ, ਅਸਾਮ ਅਤੇ (ii) ਜਬਲਪੁਰ, ਮੱਧ ਪ੍ਰਦੇਸ਼ ਦੇ ਨੀਂਹ ਪੱਥਰ ਰੱਖੇ।

 

 ਇਸ ਮੌਕੇ 'ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਹੋਂਦ ਦੇ ਥੋੜ੍ਹੇ ਸਮੇਂ ਵਿੱਚ, ਆਈਆਈਟੀ ਗੁਵਾਹਾਟੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਨਾਲ ਖੇਤਰ ਅਤੇ ਰਾਸ਼ਟਰ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕੁਝ ਦਿਨ ਪਹਿਲਾਂ, ਆਈਆਈਟੀ ਗੁਵਾਹਾਟੀ ਨੇ ਭਾਰਤੀ ਫੌਜ ਲਈ ਲਾਗਤ-ਪ੍ਰਭਾਵੀ ਅਤੇ ਟਿਕਾਊ ਰੱਖਿਆ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਇੱਕ 3ਡੀ-ਪ੍ਰਿੰਟਿਡ ਸੈਂਟਰੀ ਪੋਸਟ ਦਾ ਨਿਰਮਾਣ ਕੀਤਾ ਸੀ।

 

ਰਾਸ਼ਟਰਪਤੀ ਨੇ ਕਿਹਾ ਕਿ ਆਈਆਈਟੀ ਗੁਵਾਹਾਟੀ ਇੱਕ ਗਿਆਨ ਕੇਂਦਰ ਹੈ ਜੋ ਉੱਤਰ-ਪੂਰਬੀ ਖੇਤਰ ਵਿੱਚ ਕਨੈਕਟੀਵਿਟੀ ਮੁੱਦਿਆਂ ਅਤੇ ਹੋਰ ਚੁਣੌਤੀਆਂ ਲਈ ਟੈਕਨੋਲੋਜੀ ਸਮਾਧਾਨ ਪ੍ਰਦਾਨ ਕਰ ਸਕਦਾ ਹੈ। ਕਿਉਂਕਿ ਉੱਤਰ-ਪੂਰਬੀ ਖੇਤਰ ਵਿੱਚ ਇਹ ਇੱਕੋ ਇੱਕ ਆਈਆਈਟੀ ਹੈ, ਇਸ ਲਈ ਆਈਆਈਟੀ ਗੁਵਾਹਾਟੀ ਨੂੰ ਇਸ ਖੇਤਰ ਵਿੱਚ ਹੋਰ ਸੰਸਥਾਵਾਂ ਦਾ ਪੋਸ਼ਣ ਕਰਨ, ਸਾਡੀਆਂ ਸਰਹੱਦਾਂ ਨੂੰ ਮਜ਼ਬੂਤ ​​ਕਰਨ ਲਈ ਰਾਜ ਸਰਕਾਰ ਅਤੇ ਰੱਖਿਆ ਬਲਾਂ ਨਾਲ ਕੰਮ ਕਰਨ, ਅਤੇ ਖੇਤਰ ਵਿੱਚ ਕੁਦਰਤੀ ਆਪਦਾਵਾਂ ਦੇ ਦੁਬਾਰਾ ਆਉਣ ਤੋਂ ਰੋਕਣ ਲਈ ਟੈਕਨੋਲੋਜੀਕਲ ਸਮਾਧਾਨ ਪ੍ਰਦਾਨ ਕਰਨ ਲਈ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਸੰਸਥਾ ਨੂੰ ਇਨੋਵੇਸ਼ਨਾਂ ਨੂੰ ਉਤਸ਼ਾਹਿਤ ਕਰਨ, ਆਧੁਨਿਕ ਟੈਕਨੋਲੋਜੀਆਂ ਵਿੱਚ ਸਵਦੇਸ਼ੀਕਰਣ ਲਈ ਕੰਮ ਕਰਨ, ਕੌਸ਼ਲ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਅਤੇ ਸਾਡੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਵਿੱਚ ਮੋਹਰੀ ਬਣਨ ਦੀ ਤਾਕੀਦ ਕੀਤੀ।

 

ਰਾਸ਼ਟਰਪਤੀ ਨੇ ਦੇਸ਼ ਦੀਆਂ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ ਤਾਂ ਜੋ ਭਾਰਤ ਟੈਕਨੋਲੋਜੀਕਲ ਰਿਸਰਚਾਂ ਵਿੱਚ ਮੋਹਰੀ ਬਣ ਸਕੇ, ਜੋ ਸਮਾਜ ਦੇ ਵੱਡੇ ਭਲੇ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਸਪੱਸ਼ਟ ਤੌਰ 'ਤੇ ਸਵੀਕਾਰ ਕਰਦੀ ਹੈ ਕਿ ਅੱਜ ਦੀਆਂ ਸਮਾਜਿਕ ਆਰਥਿਕ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਉੱਚ-ਗੁਣਵੱਤਾ ਅੰਤਰ-ਅਨੁਸ਼ਾਸਨੀ ਖੋਜ ਦੀ ਜ਼ਰੂਰਤ ਹੈ ਜੋ ਭਾਰਤ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਸਨੂੰ ਸਿਰਫ਼ ਆਯਾਤ ਨਹੀਂ ਕੀਤੀ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ, ਖਾਸ ਤੌਰ 'ਤੇ ਉਹ ਜੋ ਉੱਚ ਸਿੱਖਿਆ ਵਿੱਚ ਲੱਗੀਆਂ ਹੋਈਆਂ ਹਨ, ਵਿੱਚ ਖੋਜ ਅਤੇ ਇਨੋਵੇਸ਼ਨ, ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਖੋਜ ਅਤੇ ਗਿਆਨ ਸਿਰਜਣ ਦੀ ਇੱਕ ਲੰਮੀ ਇਤਿਹਾਸਕ ਪਰੰਪਰਾ ਹੈ ਅਤੇ ਇਸ ਨੂੰ 21ਵੀਂ ਸਦੀ ਵਿੱਚ ਭਾਰਤ ਨੂੰ ਖੋਜ ਅਤੇ ਇਨੋਵੇਸ਼ਨ ਦੀ ਅਗਵਾਈ ਕਰਨ ਲਈ ਹੋਰ ਮਜ਼ਬੂਤ ​​ਕਰਨ ਦੀ ਲੋੜ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਦਾ ਉੱਤਰ-ਪੂਰਬੀ ਖੇਤਰ ਵਿਕਾਸ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਇਸ ਖੇਤਰ ਅਤੇ ਦੇਸ਼ ਦੇ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਅਤੇ ਸਿੱਖਿਆ ਪ੍ਰਣਾਲੀਆਂ ਪ੍ਰਦਾਨ ਕਰਨ ਲਈ ਅਸਾਧਾਰਣ ਪ੍ਰਯਤਨ ਕਰ ਰਿਹਾ ਹੈ। ਉਨ੍ਹਾਂ ਨੋਟ ਕੀਤਾ ਕਿ ਅਸਾਮ ਸਰਕਾਰ ਇੱਕ ਉੱਨਤ ਮਲਟੀਸਪੈਸ਼ਲਿਟੀ ਹਸਪਤਾਲ ਸਥਾਪਿਤ ਕਰਨ ਲਈ ਆਈਆਈਟੀ ਗੁਵਾਹਾਟੀ ਨੂੰ ਹੋਰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀਆਂ ਹੋਰ ਮਾਣਮੱਤੀਆਂ ਸੰਸਥਾਵਾਂ ਲਈ ਵੀ ਇਸ ਤਰ੍ਹਾਂ ਦੀਆਂ ਪਹਿਲਾਂ ਕਰਨ ਲਈ ਇੱਕ ਮਿਸਾਲ ਵਜੋਂ ਕੰਮ ਕਰੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਿੰਨ ਪ੍ਰੋਜੈਕਟਾਂ ਅਤੇ ਇਸ ਦੇ ਨਤੀਜੇ ਵਜੋਂ ਖੇਤਰ ਦੀ ਪ੍ਰਗਤੀ ਭਾਰਤ ਨੂੰ ਟੈਕਨੋਲੋਜੀਕਲ ਤੌਰ 'ਤੇ ਉੱਨਤ ਰਾਸ਼ਟਰ ਅਤੇ ਇੱਕ ਸਮਾਵੇਸ਼ੀ ਸਮਾਜ ਬਣਾਉਣ ਦੀ ਨੀਂਹ ਸਥਾਪਿਤ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੂਰਜ ਭਾਰਤ ਦੇ ਉੱਤਰ-ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਚੜ੍ਹਦਾ ਹੈ ਅਤੇ ਫਿਰ ਪੂਰੇ ਦੇਸ਼ ਵਿੱਚ ਆਪਣੀ ਰੌਸ਼ਨੀ ਫੈਲਾਉਂਦਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਖੇਤਰ ਨੂੰ ਸਾਡੇ ਸੰਵਿਧਾਨ ਦੀ ਭਾਵਨਾ ਵਿੱਚ ਦੇਸ਼ ਦੇ ਲੋਕਾਂ ਵਿੱਚ ਗਿਆਨ ਫੈਲਾਉਣ ਅਤੇ ‘ਵਿਗਿਆਨਕ ਸੋਚ’ ਪੈਦਾ ਕਰਨ ਵਿੱਚ ਇੱਕ ਮਸ਼ਾਲ ਧਾਰਕ ਹੋਣਾ ਚਾਹੀਦਾ ਹੈ।

 

ਇਸ ਤੋਂ ਪਹਿਲਾਂ ਸਵੇਰੇ ਰਾਸ਼ਟਰਪਤੀ ਨੇ ਅਗਰਤਲਾ ਰੇਲਵੇ ਸਟੇਸ਼ਨ ਤੋਂ ਅਗਰਤਲਾ-ਖੋਂਗਸਾਂਗ ਜਨਸ਼ਤਾਬਦੀ ਐਕਸਪ੍ਰੈੱਸ ਅਤੇ ਅਗਰਤਲਾ-ਕੋਲਕਾਤਾ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

Please click here to see the President's Speech

 

 *********

 

ਡੀਐੱਸ/ਬੀਐੱਮ



(Release ID: 1867658) Visitor Counter : 92