ਪ੍ਰਧਾਨ ਮੰਤਰੀ ਦਫਤਰ
ਊਨਾ, ਹਿਮਾਚਲ ਪ੍ਰਦੇਸ਼ ਵਿੱਚ ਫਾਰਮਾ, ਸਿੱਖਿਆ ਅਤੇ ਕਨੈਕਟੀਵਿਟੀ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
13 OCT 2022 1:42PM by PIB Chandigarh
ਭਾਰਤ ਮਾਤਾ ਕੀ –ਜੈ
ਭਾਰਤ ਮਾਤਾ ਕੀ-ਜੈ
ਭਾਰਤ ਮਾਤਾ ਕੀ-ਜੈ
ਹੋਰ ਭਈ ਉਨੇ ਆਲਿਯੋ! ਕੇਮੇ ਹਾਲ-ਹਾਲ ਤਵਾੜਾ? ਠੀਕ-ਠਾਕ ਹੋ? ਮਾਂ ਚਿੰਤਪੂਰਣੀ, ਤੇ ਗੁਰੂ ਨਾਨਕ ਦੇਵ ਜੀ, ਦੇ ਵੰਸ਼ਜਾਂ ਦੀ, ਇਸ਼ ਤਰਤੀ ਨੂੰ, ਮੇਰਾ ਪ੍ਰਣਾਮ। (होर भई ऊने आलियो ! केमे हाल-चाल त्वाडा? ठीक-ठाक हो? मां चिंतपूर्णी, ते गुरू नानक देव जी, दे वंशजां दी, इश तरती नूँ, मेरा प्रणाम।
ਸਾਥੀਓ,
ਗੁਰੂ ਨਾਨਕ ਜੀ ਨੂੰ ਯਾਦ ਕਰਦੇ ਹੋਏ, ਗੁਰੂਆਂ ਨੂੰ ਯਾਦ ਕਰਦੇ ਹੋਏ, ਅੱਜ ਮਾਂ ਚਿੰਤਪੂਰਣੀ ਦੇ ਚਰਣਾਂ ਵਿੱਚ ਨਮਨ ਕਰਦੇ ਹੋਏ, ਧਨਤੇਰਸ ਅਤੇ ਦੀਪਾਵਲੀ ਤੋਂ ਪਹਿਲਾਂ ਹਿਮਾਚਲ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਉਪਹਾਰ ਦਿੰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਅੱਜ ਊਨਾ ਵਿੱਚ, ਹਿਮਾਚਲ ਵਿੱਚ ਦਿਵਾਲੀ ਸਮੇਂ ਤੋਂ ਪਹਿਲਾ ਆ ਗਈ। ਇੱਥੋਂ ਇਤਨੀ ਬੜੀ ਸੰਖਿਆ ਵਿੱਚ ਦੇਵੀ ਸਵਰੂਪਾ ਸਾਡੀਆਂ ਮਾਤਾਵਾਂ-ਭੈਣਾਂ ਸਾਨੂੰ ਅਸ਼ੀਰਵਾਦ ਦੇਣ ਆਈਆਂ ਹਨ। ਆਪ ਸਭ ਦਾ ਇਹ ਅਸ਼ੀਰਵਾਦ ਸਾਡੇ ਸਭ ਦੇ ਲਈ ਇੱਕ ਬਹੁਤ ਬੜੀ ਅਮਾਨਤ ਹੈ, ਬਹੁਤ ਬੜੀ ਤਾਕਤ ਹੈ।
ਭਾਈਓ-ਭੈਣੋਂ,
ਮੈਂ ਇਤਨਾ ਇੱਥੇ ਲੰਬਾ ਸਮਾਂ ਬਿਤਾਇਆ ਹੈ ਕਿ ਜਦੋਂ ਵੀ ਊਨਾ ਆਉਂਦਾ ਹੈ, ਪਿਛਲੀਆਂ ਯਾਦਾਂ ਅੱਖਾਂ ਦੇ ਸਾਹਮਣੇ ਆ ਹੀ ਜਾਂਦੀਆਂ ਹਨ। ਇਹ ਮੇਰਾ ਸੌਭਾਗ ਰਿਹਾ ਕਈ ਵਾਰ ਦੇਵੀ ਮਾਂ ਚਿੰਤਪੂਰਣੀ ਦੇਵੀ ਦੇ ਸਾਹਮਣੇ ਮੱਥਾ ਟੇਕਣ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੌਭਾਗ ਮਿਲਿਆ ਹੈ। ਇੱਥੋਂ ਦੇ ਗੰਨੇ ਅਤੇ ਗੰਡਯਾਲੀ ਦਾ ਸਵਾਦ, ਇਹ ਕੌਣ ਭੁੱਲ ਸਕਦਾ ਹੈ।
ਸਾਥੀਓ,
ਹਿਮਾਚਲ ਵਿੱਚ ਰਹਿੰਦੇ ਹੋਏ ਮੈਂ ਹਮੇਸ਼ਾ ਸੋਚਦਾ ਸੀ, ਕਿ ਇਸ ਦੇਵਭੂਮੀ ਨੂੰ ਕੁਦਰਤ ਨੇ ਇਤਨਾ ਸੁੰਦਰ ਵਰਦਾਨ ਦਿੱਤਾ ਹੈ। ਨਦੀਆਂ, ਝਰਨੇ, ਉਪਜਾਊ ਜ਼ਮੀਨ, ਖੇਤ, ਪਹਾੜ, ਟੂਰਿਜ਼ਮ ਦੀ ਇਥੋਂ ਇਤਨੀ ਤਾਕਤ ਹੈ, ਲੇਕਿਨ ਕੁਝ ਚੌਣਤੀਆਂ ਨੂੰ ਦੇਖ ਕੇ ਉਸ ਜ਼ਾਮਨੇ ਵਿੱਚ ਮੈਨੂੰ ਬਹੁਤ ਅਫਸੋਸ ਹੋਇਆ ਕਰਦਾ ਸੀ, ਮਨ ਅਫਸੋਸ ਨਾਲ ਭਰ ਜਾਂਦਾ ਸੀ। ਮੈਂ ਸੋਚਦਾ ਸੀ ਕਿ, ਇਸ ਹਿਮਾਚਲ ਧਰਤੀ ਦੀ ਜਿਸ ਦਿਨ ਕਨੈਕਟੀਵਿਟੀ ਵਧ ਜਾਵੇਗੀ, ਹਿਮਾਚਲ ਵਿੱਚ ਜਿਸ ਦਿਨ ਉਦਯੋਗਾਂ ਦਾ ਲਗਣਾ ਵਧ ਜਾਵੇਗਾ, ਜਿਸ ਦਿਨ ਹਿਮਾਚਲ ਦੇ ਬੱਚਿਆਂ ਨੂੰ ਪੜ੍ਹਨ ਦੇ ਲਈ ਆਪਣੇ ਮਾਂ-ਬਾਪ, ਪਿੰਡ, ਯਾਰ-ਦੋਸਤ ਛੱਡ ਕਰਕੇ ਬਾਹਰ ਨਹੀਂ ਜਾਣਾ ਪਵੇਗਾ, ਉਸ ਦਿਨ ਹਿਮਾਚਲ ਦਾ ਕਾਇਆਕਲਪ ਹੋ ਜਾਵੇਗਾ।
ਅਤੇ ਅੱਜ ਦੇਖੋ, ਅੱਜ ਮੈਂ ਇੱਥੋਂ ਆਇਆ ਹਾਂ ਤਾਂ ਕਨੈਕਟੀਵਿਟੀ ਨਾਲ ਜੁੜਿਆ ਵੀ ਆਯੋਜਨ ਹੈ, ਸਿੱਖਿਆ ਸੰਸਥਾਨ ਦਾ ਕੰਮ ਹੋਰ ਉਦਯੋਗੀਕਰਣ ਦੇ ਲਈ ਵੀ ਬਹੁਤ ਬੜੀ ਸੇਵਾਭਾਵ ਨਾਲ ਸੌਗਾਤ ਲੈ ਆਇਆ ਹੈ। ਅੱਜ ਇੱਥੋਂ ਊਨਾ ਵਿੱਚ ਦੇਸ਼ ਦੇ ਦੂਸਰੇ ਬਲਕ ਡਰੱਗ ਪਾਰਕ ’ਤੇ ਕੰਮ ਸ਼ੁਰੂ ਹੋਇਆ ਹੈ। ਹੁਣ ਜ਼ਰਾ ਹਿਮਾਚਲ ਦੇ ਲੋਕ ਸੋਚੋ, ਕਠਿਨਾਈਆਂ ਨਾਲ ਭਰਿਆ ਹਿਮਾਚਲ, ਕੁਦਰਤੀ ਵਿਵਿਧਤਾਵਾਂ ਨਾਲ ਭਰਿਆ ਹਿਮਾਚਲ ਅਤੇ ਹਿੰਦੁਸਤਾਨ ਵਿੱਚ ਤਿੰਨ ਬਲਕ ਡਰੱਗ ਪਾਰਕ ਬਣਦੇ ਹੋਣ ਅਤੇ ਉਸ ਵਿੱਚ ਇੱਕ ਹਿਮਾਚਲ ਦੇ ਨਸੀਬ ਆ ਜਾਵੇ, ਇਸ ਤੋਂ ਬੜੀ ਕੋਈ ਭੇਂਟ-ਸੌਗਾਤ ਹੋ ਸਕਦੀ ਹੈ ਦੋਸਤੋਂ? ਇਸ ਤੋਂ ਬੜਾ ਕੋਈ ਨਿਰਣੈ ਹੋ ਸਕਦਾ ਹੈ? ਇਹ ਹਿਮਾਚਲ ਦੇ ਪ੍ਰਤੀ ਜੋ ਪਿਆਰ ਹੈ, ਜੋ ਸਮਰਪਣ ਹੈ, ਉਸੇ ਦਾ ਪਰਿਣਾਮ ਹੈ ਭਾਈਓ।
ਕੁਝ ਦੇਰ ਪਹਿਲਾਂ ਹੀ ਮੈਨੂੰ ਅੰਬ-ਅੰਦੌਰਾ ਤੋਂ ਲੈ ਕੇ ਦਿੱਲੀ ਤੱਕ ਭਾਰਤ ਦੀ ਚੌਥੀ ਵੰਦੇ ਭਾਰਤ ਟ੍ਰੇਨ ਦੀ ਹਰੀ ਝੰਡੀ ਦਿਖਾਉਣ ਦਾ ਸੌਭਾਗ ਮਿਲਿਆ ਹੈ। ਇਹ ਵੀ ਸੋਚੋ, ਦੇਸ਼ ਵਿੱਚ ਚੌਥੀ ਵੰਦੇ ਭਾਰਤ ਟ੍ਰੇਨ, ਇਤਨਾ ਬੜਾ ਹਿੰਦੁਸਤਾਨ, ਇਤਨੇ ਬੜੇ-ਬੜੇ ਸ਼ਹਿਰ, ਲੇਕਿਨ ਚੌਥੀ ਟ੍ਰੇਨ ਅਗਰ ਮਿਲੀ ਤਾਂ ਮੇਰੇ ਹਿਮਾਚਲ ਨੂੰ ਮਿਲ ਗਈ ਭਾਈਓ। ਅਤੇ ਮੈਂ ਜਾਣਦਾ ਹਾਂ ਸਾਥੀਓ, ਅੱਜ ਅਗਰ ਕੋਈ ਪਰਿਵਾਰ ਤੁਹਾਨੂੰ ਮਿਲਣਗੇ, ਹਿੰਦੁਸਤਾਨ ਦੇ ਹਰ ਕੌਨੇ ਵਿੱਚ ਮਿਲਣਗੇ, ਜਿਨ੍ਹਾਂ ਦਾ ਮਨ ਕਰੇਗਾ ਏਅਰਪੋਰਟ ਜਾ ਕੇ ਹਵਾਈ ਜ਼ਹਾਜ ਦੇਖਣਗੇ, ਬੈਠਣ ਦਾ ਵਿਚਾਰ ਤਾਂ ਬਾਅਦ ਵਿੱਚ ਹੈ।
ਵੈਸੇ ਹਿਮਾਚਲ ਵਿੱਚ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਅਗਲ ਆਪ ਪੁੱਛੋਂਗੇ ਤਾਂ ਦੋ-ਦੋ, ਤਿੰਨ-ਤਿੰਨ, ਚਾਰ-ਚਾਰ ਪੀੜ੍ਹੀਆਂ ਜੀਵਿਤ ਹੋ ਜਾਣਗੀਆਂ, ਉਨ੍ਹਾਂ ਨੇ ਨਾ ਕਦੇ ਟ੍ਰੇਨ ਦੇਖੀ ਹੋਵੇਗੀ, ਨਾ ਕਦੀ ਟ੍ਰੇਨ ਦੇ ਅੰਦਰ ਸਵਾਰੀ ਕੀਤੀ ਹੋਵੇਗੀ। ਆਜ਼ਾਦੀ ਦੇ 75 ਸਾਲ ਦੇ ਬਾਅਦ ਵੀ ਅਜਿਹੀਆਂ ਸਥਿਤੀਆਂ ਰਹੀਆਂ ਹਨ। ਅੱਜ ਹਿਮਾਚਲ ਵਿੱਚ ਸਿਰਫ ਟ੍ਰੇਨ ਨਹੀਂ, ਹਿੰਦੁਸਤਾਨ ਦੀ ਸਭ ਤੋਂ ਅਧੁਨਿਕ ਟ੍ਰੇਨ ਆ ਕੇ ਖੜ੍ਹੀ ਹੋ ਗਈ ਭਾਈਓ, ਅਤੇ ਇੱਥੇ ਤੱਕ ਚੱਲ ਪਈ।
ਅੱਜ ਹੀ ਹਿਮਾਚਲ ਦੀ ਆਪਣੀ ਟ੍ਰਿਪਲ ਆਈਟੀ (IIIT) ਦੀ ਸਥਾਈ ਬਿਲਡਿੰਗ, ਇਸ ਦਾ ਵੀ ਲੋਕਅਰਪਣ ਹੋਇਆ ਹੈ। ਇਹ ਪ੍ਰੋਜੈਕਟਸ ਇਸ ਬਾਤ ਦੀ ਝਾਂਕੀ ਹੈ ਕਿ ਡਬਲ ਇੰਜਣ ਦੀ ਸਰਕਾਰ ਹਿਮਾਚਲ ਨੂੰ ਕਿਸ ਬੁਲੰਦੀ ֹ’ਤੇ ਦੇਖਣਾ ਚਾਹੁੰਦੀ ਹੈ। ਇਹ ਪ੍ਰੋਜੈਕਟਸ ਵਿਸ਼ੇਸ਼ ਤੌਰ ’ਤੇ ਹਿਮਾਚਲ ਦੀ ਨਵੀਂ ਪੀੜ੍ਹੀ, ਯੁਵਾ ਪੀੜ੍ਹੀ ਦੇ ਸੁਪਨਿਆਂ ਨੂੰ ਨਵੇਂ ਪੰਖ ਦੇਣ ਵਾਲੇ ਹਨ। ਊਨਾ ਨੂੰ, ਹਿਮਾਚਲ ਪ੍ਰਦੇਸ਼ ਨੂੰ ਇਨ੍ਹਾਂ ਪ੍ਰੋਜੈਕਟ੍ਸ ਦੇ ਲਈ ਤੁਹਾਨੂੰ ਲੱਖ-ਲੱਖ ਵਧਾਈਆਂ।
ਸਾਥੀਓ,
ਅਸੀਂ ਸਭ ਜਾਣਦੇ ਹਾਂ ਕਿ ਜ਼ਰੂਰਤਾਂ ਅਤੇ ਆਸ਼ਾ-ਆਕਾਂਖਿਆਵਾਂ ਵਿੱਚ ਫਰਕ ਹੁੰਦਾ ਹੈ। ਹਿਮਾਚਲ ਵਿੱਚ ਪਹਿਲਾਂ ਤੋ ਸਰਕਾਰਾਂ ਰਹੀਆਂ, ਅਤੇ ਦਿੱਲੀ ਵਿੱਚ ਵੀ ਜੋ ਲੋਕ ਬੈਠੇ ਸਨ, ਉਹ ਤੁਹਾਡੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੀ ਉਦਾਸੀਨ ਰਹੇ ਅਤੇ ਤੁਹਾਡੀਆਂ ਆਸ਼ਾਵਾਂ-ਅਕਾਂਖਿਆਵਾਂ ਨੂੰ ਉਹ ਕਦੇ ਸਮਝ ਹੀ ਨਹੀਂ ਪਾਏ ਉਨ੍ਹਾਂ ਨੇ ਕਦੇ ਉਸ ਦੀ ਪਰਵਾਹ ਹੀ ਨਹੀਂ ਕੀਤੀ। ਇਸ ਦਾ ਬਹੁਤ ਬੜਾ ਨੁਕਸਾਨ ਇਹ ਮੇਰੇ ਹਿਮਾਚਲ ਨੇ ਉਠਾਇਆ ਹੈ, ਇੱਥੇ ਦੀ ਯੁਵਾ ਪੀੜ੍ਹੀ ਨੇ ਉਠਾਇਆ ਹੈ, ਇੱਥੋਂ ਦੀਆਂ ਮਾਤਾਵਾਂ-ਭੈਣਾਂ ਨੇ ਉਠਾਇਆ ਹੈ।
ਲੇਕਿਨ ਹੁਣ, ਹੁਣ ਸਮਾਂ ਬਦਲ ਗਿਆ ਹੈ। ਸਾਡੀ ਸਰਕਾਰ ਨਾ ਸਿਰਫ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ, ਲੇਕਿਨ ਜਨਤਾ-ਜਨਾਰਦਨ ਦੀਆਂ ਆਸ਼ਾਵਾਂ-ਉਮੀਦਾਂ, ਉਸ ਨੂੰ ਪੂਰਾ ਕਰਨ ਦੇ ਲਈ ਪੂਰੀ ਸ਼ਕਤੀ ਨਾਲ ਕੰਮ ਵਿੱਚ ਜੁੱਟ ਗਈ ਹੈ। ਇਸ ਦੇ ਲਈ ਮੈਨੂੰ ਯਾਦ ਹੈ ਹਿਮਾਚਲ ਦਾ ਹਾਲ ਕੀ ਸੀ, ਕਿਤੇਂ ਵਿਕਾਸ ਦਾ ਕੰਮ ਨਜ਼ਰ ਨਹੀਂ ਆਉਂਦਾ ਸੀ, ਜਦੋਂ ਇੱਥੇ ਰਹਿੰਦਾ ਸੀ। ਚਾਰੋਂ ਤਰਫ਼ ਅਵਿਸ਼ਵਾਸ ਦੀ ਖਾਈ, ਨਿਰਾਸ਼ਾ ਦੇ ਪਹਾੜ, ਅੱਗੇ ਜਾ ਪਾਉਣਗੇ, ਨਹੀਂ ਜਾਣਗੇ, ਵਿਕਾਸ ਦੀਆਂ ਉਮੀਦਾਂ ਦੇ ਦਰਮਿਆਨ ਬਹੁਤ ਬੜੀ ਖਾਈ, ਇੱਕ ਪ੍ਰਕਾਰ ਨਾਲ ਖੱਡੇ ਹੀ ਖੱਡੇ। ਉਨ੍ਹਾਂ ਨੇ ਕਦੇ ਇਹ ਵਿਕਾਸ ਦੀਆਂ ਜ਼ਰੂਰਤਾਂ ਦੇ ਖੱਡੇ ਭਰਨ ਦੇ ਲਈ ਸੋਚਿਆ ਨਹੀਂ, ਛੱਡ ਦਿੱਤਾ ਗਿਆ ਸੀ। ਅਸੀਂ ਉਸ ਨੂੰ ਤਾਂ ਭਰਿਆ, ਲੇਕਿਨ ਹੁਣ ਮਜ਼ਬੂਤ ਨਾਲ ਨਵੀਆਂ ਇਮਾਰਤਾਂ ਹਿਮਾਚਲ ਵਿੱਚ ਅਸੀਂ ਬਣਾ ਰਹੇ ਹਾਂ।
ਸਾਥੀਓ,
ਦੁਨੀਆ ਦੇ ਕਿਤਨੇ ਹੀ ਐਸੇ ਦੇਸ਼ ਹਨ ਜਿਨ੍ਹਾਂ ਨੇ 20ਵੀਂ ਸਦੀ ਵਿੱਚ ਹੀ, ਪਿਛਲੀ ਸ਼ਤਾਬਦੀ ਵਿੱਚ ਹੀ ਆਪਣੇ ਨਾਗਰਿਕਾਂ ਨੂੰ, ਭਾਰਤ ਵਿੱਚ ਵੀ ਗੁਜਰਾਤ ਜਿਵੇਂ ਕਈ ਰਾਜ ਹਨ, ਗ੍ਰਾਮੀਣ ਸੜਕਾਂ, ਪੀਣ ਦਾ ਸਾਫ ਪਾਣੀ, ਪਖਾਨੇ, ਅਧੁਨਿਕ ਹਸਪਤਾਲ, ਇਹ ਸੁਵਿਧਾਵਾਂ ਮੁਹੱਈਆ ਕਰਵਾ ਦਿੱਤੀਆਂ ਸਨ। ਲੇਕਿਨ ਭਾਰਤ ਭਾਰਤ ਵਿੱਚ ਕੁਝ ਸਰਕਾਰਾਂ ਅਜਿਹੀਆਂ ਰਹੀਆਂ ਜਿਨ੍ਹਾਂ ਨੇ ਆਮ ਮਾਨਵੀ ਦੇ ਲਈ ਇਨ੍ਹਾਂ ਸੁਵਿਧਾਵਾਂ ਨੂੰ ਪ੍ਰਾਪਤ ਕਰਨਾ ਵੀ ਮੁਸ਼ਕਿਲ ਬਣਾ ਦਿੱਤਾ। ਸਾਡੇ ਪਹਾੜੀ ਇਲਾਕਿਆਂ ਨੇ ਤਾਂ ਇਸ ਦਾਬਹੁਤ ਖਾਮਿਆਜਾ ਭੁਗਤਿਆ ਹੈ। ਮੈਂ ਤਾਂ ਇੱਥੇ ਰਹਿੰਦੇ ਹੋਏ ਸਭ ਕਰੀਬ ਨਾਲ ਦੇਖਿਆ ਹੈ ਕਿ ਕਿਵੇਂ ਸਾਡੀਆਂ ਗਰਭਵਤੀ ਮਾਤਾਵਾਂ-ਭੈਣਾਂ ਨੂੰ ਸੜਕ ਦੇ ਅਭਾਵ ਵਿੱਚ ਹਸਪਤਾਲ ਜਾਣ ਤੱਕ ਵਿੱਚ ਕਿਤਨੀ ਦਿੱਕਤ ਹੁੰਦੀ ਸੀ, ਕਿਤਨੇ ਹੀ ਸਾਡੇ ਬਜ਼ੁਰਗ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਦਮ ਤੋੜ ਦਿੰਦੇ ਸਨ।
ਭਾਈਓ-ਭੈਣੋਂ,
ਪਹਾੜ ਦੇ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਰੇਲ ਕਨੈਕਟੀਵਿਟੀ ਨਾ ਹੋਣ ਦਾ, ਉਸ ਦਾ ਨਾ ਹੋਣ ਦਾ, ਉਸ ਵਜ੍ਹਾ ਨਾਲ ਉਹ ਇੱਕ ਪ੍ਰਕਾਰ ਨਾਲ ਦੁਨੀਆ ਤੋਂ ਕਟ ਜਾਂਦੇ ਹਨ। ਜਿਸ ਖੇਤਰ ਵਿੱਚ ਅਨੇਕਾਂ ਝਰਨੇ ਹੋਣ, ਨਦੀਆਂ ਵਹਿੰਦੀਆਂ ਹੋਣ, ਉੱਥੇ ਪੀਣ ਦੇ ਪਾਣੀ ਦੇ ਲਈ ਤਰਸਨਾ ਪੈਂਦਾ ਹੋਵੇ, ਉੱਥੇ ਨਲ ਤੋਂ ਜਲ ਆਉਣਾ ਕਿੰਨੀ ਬੜੀ ਚੁਣੌਤੀ ਰਿਹਾ ਹੈ, ਇਸ ਦਾ ਅੰਦਾਜਾ ਬਾਹਰ ਦੇ ਲੋਕਾਂ ਨੂੰ ਕਦੇ ਨਹੀਂ ਹੋ ਸਕਦਾ ਹੈ।
ਜਿਨ੍ਹਾਂ ਲੋਕਾਂ ਨੇ ਵਰ੍ਹਿਆਂ ਤੱਕ ਇੱਥੇ ਸਰਕਾਰਾਂ ਚਲਾਈਆਂ, ਉਨ੍ਹਾਂ ਨੂੰ ਹਿਮਾਚਲ ਦੇ ਲੋਕਾਂ ਦੀ ਤਕਲੀਫ ਨਾਲ ਜਿਵੇਂ ਮੰਨੋ ਕੋਈ ਫਰਕ ਹੀ ਨਹੀਂ ਪੈਂਦਾ ਸੀ। ਹੁਣ ਅੱਜ ਦਾ ਨਵਾਂ ਭਾਰਤ, ਇਨ੍ਹਾਂ ਪੁਰਾਣੀਆਂ ਸਾਰੀਆਂ ਚੁਣੌਤੀਆਂ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਜੋ ਸੁਵਿਧਾਵਾਂ ਪਿਛਲੀ ਸ਼ਤਾਬਦੀ ਵਿੱਚ ਹੀ ਲੋਕਾਂ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ, ਉਹ ਹੁਣ ਲੋਕਾਂ ਤੱਕ ਪਹੁੰਚ ਰਹੀਆਂ ਹਨ।
ਲੇਕਿਨ ਕੀ ਅਸੀਂ ਇਤਨੇ ‘ ਤੇ ਹੀ ਰੁਕ ਜਾਵਾਂਗੇ? ਤੁਸੀਂ ਦੱਸੋ, ਸਾਥੀਓ, ਕੀ ਇਤਨਾ ਕਰ ਲਿਆ, ਬਹੁਤ ਚੰਗਾ ਕਰ ਲਿਆ, ਇਤਨੇ ‘ਤੇ ਰੁਕ ਜਾਣਾ ਚਲੇਗਾ ਕੀ? ਅਤੇ ਅੱਗੇ ਵਧਣਾ ਹੈ ਕਿ ਨਹੀਂ ਵਧਣਾ ਹੈ? ਅਤੇ ਤੇਜ਼ੀ ਨਾਲ ਵਧਣਾ ਹੈ ਕਿ ਨਹੀਂ ਵਧਣਾ ਹੈ? ਇਹ ਕੰਮ ਕੌਣ ਕਰੇਗਾ ਭਾਈਓ? ਅਸੀਂ ਅਤੇ ਤੁਸੀਂ ਮਿਲ ਕੇ ਕਰਾਂਗੇ ਭਾਈਓ। ਅਸੀਂ 20ਵੀਂ ਸਦੀ ਦੀਆਂ ਸੁਵਿਧਾਵਾਂ ਨੂੰ ਵੀ ਪਹੁੰਚਾਉਣਗੇ ਅਤੇ 21ਵੀਂ ਸਦੀ ਦੀ ਆਧੁਨਿਕਤਾ ਨਾਲ ਵੀ ਮੇਰੇ ਹਿਮਾਚਲ ਨੂੰ ਜੋੜਣਗੇ।
ਇਸ ਲਈ ਅੱਜ ਹਿਮਾਚਲ ਵਿੱਚ ਵਿਕਾਸ ਦੇ ਬੇਮਿਸਾਲ ਕੰਮ ਹੋ ਰਹੇ ਹਨ। ਅੱਜ ਇੱਕ ਤਰਫ ਜਿੱਥੇ ਹਿਮਾਚਲ ਵਿੱਚ ਦੁੱਗਣੀ ਗਤੀ ਨਾਲ ਗ੍ਰਾਮੀਣ ਸੜਕਾਂ ਬਣਾਈਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਤੇਜ਼ੀ ਨਾਲ ਗ੍ਰਾਮ ਪੰਚਾਇਤਾਂ ਤੱਕ ਬ੍ਰੌਡਬੈਂਡ ਕਨੈਕਟੀਵਿਟੀ ਵੀ ਪਹੁੰਚਾਈ ਜਾ ਰਹੀ ਹੈ। ਅੱਜ ਇੱਕ ਤਰਫ ਜਿੱਥੇ ਹਿਮਾਚਲ ਵਿੱਚ ਹਜ਼ਾਰਾਂ ਸ਼ੌਚਾਲਯ ਬਣਾਏ ਜਾ ਰਹੇ ਹਨ ਤਾਂ ਦੂਸਰੀ ਤਰਫ ਪਿੰਡ-ਪਿੰਡ ਵਿੱਚ ਬਿਜਲੀ ਵਿਵਸਥਾ ਸੁਧਾਰੀ ਜਾ ਰਹੀ ਹੈ। ਅੱਜ ਇੱਕ ਤਰਫ ਹਿਮਾਚਲ ਵਿੱਚ ਡ੍ਰੋਨ ਤੋਂ ਜ਼ਰੂਰੀ ਸਾਮਾਨ ਨੂੰ ਦੁਰਗਮ ਖੇਤਰਾਂ ਵਿੱਚ ਪਹੁੰਚਾਉਣ ‘ਤੇ ਕੰਮ ਹੋ ਰਿਹਾ ਹੈ ਤਾਂ ਦੂਸਰੀ ਤਰਫ ਵੰਦੇ ਭਾਰਤ ਜਿਹੀਆਂ ਟ੍ਰੇਨਾਂ ਤੋਂ ਦਿੱਲੀ ਤੱਕ ਤੇਜ਼ ਗਤੀ ਨਾਲ ਪਹੁੰਚਣ ਦਾ ਰਸਤਾ ਬਣਾਇਆ ਜਾਂਦਾ ਹੈ।
ਅੱਜ ਇੱਕ ਤਰਫ ਹਿਮਾਚਲ ਵਿੱਚ ਨਲ ਤੋਂ ਜਲ ਪਹੁੰਚਾਉਣ ਦਾ ਅਭਿਯਾਨ ਚਲ ਰਿਹਾ ਹੈ ਤਾਂ ਦੂਸਰੀ ਤਰਫ ਕੌਮਨ ਸਰਵਿਸ ਸੈਂਟਰ ਦੇ ਜ਼ਰੀਏ ਸਰਕਾਰ ਦੀਆਂ ਤਮਾਮ ਸੇਵਾਵਾਂ ਪਿੰਡ-ਪਿੰਡ ਪਹੁੰਚਾਈਆਂ ਜਾ ਰਹੀਆਂ ਹਨ। ਅਸੀਂ ਸਿਰਫ ਲੋਕਾਂ ਦੀ 20ਵੀਂ ਸਦੀ ਦੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕਰ ਰਹੇ ਹਾਂ ਬਲਿਕ 21ਵੀਂ ਸਦੀ ਦੀਆਂ ਆਧੁਨਿਕ ਸੁਵਿਧਾਵਾਂ ਵੀ ਹਿਮਾਚਲ ਦੇ ਘਰ-ਘਰ ਪਹੁੰਚਾ ਰਹੇ ਹਾਂ।
ਸਾਥੀਓ,
ਹਾਲੇ ਇੱਥੇ ਹਰੋਲੀ ਵਿੱਚ ਬਹੁਤ ਵੱਡੇ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ ਹੈ। ਕੁਝ ਦਿਨ ਪਹਿਲਾਂ ਜਿਵੇਂ ਜੈਰਾਮ ਜੀ ਦੱਸ ਰਹੇ ਸਨ, ਨਾਲਾਗੜ੍ਹ-ਬੱਦੀ ਵਿੱਚ ਮੈਡੀਕਲ ਡਿਵਾਈਸ ਪਾਰਕ ‘ਤੇ ਵੀ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਦੋਵੇਂ ਪ੍ਰੋਜੈਕਟਸ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਵਿੱਚ ਹਿਮਾਚਲ ਦਾ ਨਾਮ ਰੋਸ਼ਨ ਕਰਨ ਵਾਲੇ ਹਨ। ਹਾਲੇ ਡਬਲ ਇੰਜਣ ਦੀ ਸਰਕਾਰ ਇਸ ਬਲਕ ਡ੍ਰਗ ਪਾਰਕ ‘ਤੇ ਕਰੀਬ 2 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀਆਂ ਹਨ। ਹਿਮਾਚਲ ਜਿਹੇ ਛੋਟੇ ਰਾਜ ਵਿੱਚ ਦੋ ਹਜ਼ਾਰ ਕਰੋੜ ਰੁਪਏ ਇੱਕ ਪ੍ਰੋਜੈਕਟ ਦੇ ਲਈ, ਆਉਣ ਵਾਲੇ ਵਰ੍ਹਿਆਂ ਵਿੱਚ ਇੱਥੇ 10 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਇੱਥੋਂ ਹੋਣ ਵਾਲਾ ਹੈ, ਇਸੇ ਕੰਮ ਵਿੱਚ ਹੋਣ ਵਾਲਾ ਹੈ। ਹਜ਼ਾਰਾਂ ਕਰੋੜ ਰੁਪਏ ਦਾ ਇਹ ਨਿਵੇਸ਼ ਊਨਾ ਦਾ, ਹਿਮਾਚਲ ਦਾ ਕਾਇਆਕਲਪ ਕਰ ਦੇਵੇਗਾ। ਇਸ ਨਾਲ ਰੋਜ਼ਗਾਰ ਦੇ ਹਜ਼ਾਰਾਂ ਅਜਿਹੇ ਅਵਸਰ ਪੈਦਾ ਹੋਣਗੇ, ਸਵੈਰੋਜ਼ਗਾਰ ਦੇ ਹਜ਼ਾਰਾਂ ਅਵਸਰ ਪੈਦਾ ਹੋਣਗੇ।
ਸਾਥੀਓ,
ਕੋਰੋਨਾ ਕਾਲ ਵਿੱਚ ਪੂਰੀ ਦੁਨੀਆ ਨੇ ਹਿਮਾਚਲ ਵਿੱਚ ਬਣੀਆਂ ਦਵਾਈਆਂ ਦੀ ਤਾਕਤ ਦੇਖੀ ਹੈ। ਦਵਾਈ ਉਤਪਾਦਨ ਵਿੱਚ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਅੱਵਲ ਬਣਾਉਣ ਵਿੱਚ ਹਿਮਾਚਲ ਦੀ ਭੂਮਿਕਾ ਹੋਰ ਵੱਧ ਵਧਣ ਵਾਲੀ ਹੈ। ਹਾਲੇ ਤੱਕ ਸਾਨੂੰ ਦਵਾਈਆਂ ਦੇ ਲਈ ਜ਼ਰੂਰੀ ਜ਼ਿਆਦਾਤਰ ਕੱਚੇ ਮਾਲ ਦੇ ਲਈ, ਰੌ ਮਟੀਰੀਅਲ ਦੇ ਲਈ ਵਿਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਹੁਣ ਜਦੋਂ ਹਿਮਾਚਲ ਵਿੱਚ ਹੀ ਰੌ ਮਟੀਰੀਅਲ ਬਣੇਗਾ, ਹਿਮਾਚਲ ਵਿੱਚ ਹੀ ਦਵਾਈ ਬਣੇਗੀ, ਤਾਂ ਦਵਾਈ ਉਦਯੋਗ ਵੀ ਫਲਣਗੇ-ਫੁੱਲਣਗੇ ਅਤੇ ਦਵਾਈਆਂ ਵੀ ਹੋਰ ਸਸਤੀਆਂ ਹੋ ਜਾਣਗੀਆਂ।
ਅੱਜ ਜਨ ਔਸ਼ਧੀ ਕੇਂਦਰਾਂ ਦੇ ਜ਼ਰੀਏ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇ ਕੇ, ਸਾਡੀ ਸਰਕਾਰ ਗ਼ਰੀਬ ਦੀ ਚਿੰਤਾ ਨੂੰ ਘੱਟ ਕਰਨ ਦਾ ਕੰਮ ਕਰ ਰਹੀ ਹੈ। ਇਹ ਬਲਕ ਡ੍ਰਗ ਪਾਰਕ, ਗ਼ਰੀਬ ਨੂੰ, ਮੱਧ ਵਰਗ ਨੂੰ ਸਸਤਾ ਅਤੇ ਬਿਹਤਰ ਇਲਾਜ ਦੇਣ ਦੇ ਅਭਿਯਾਨ ਨੂੰ ਹੋਰ ਮਜ਼ਬੂਤੀ ਦੇਵੇਗਾ।
ਸਾਥੀਓ,
ਹਿਮਾਚਲ ਦੇ ਆਪ ਸਾਰੇ ਲੋਕ ਗਵਾਹ ਹਨ ਕਿ ਖੇਤੀ ਹੋਵੇ ਜਾਂ ਉਦਯੋਗ, ਜਦੋਂ ਤੱਕ ਚੰਗੀ ਕਨੈਕਟੀਵਿਟੀ ਨਹੀਂ ਹੁੰਦੀ, ਤਦ ਤੱਕ ਵਿਕਾਸ ਦੀ ਰਫਤਾਰ ਤੇਜ਼ ਨਹੀਂ ਹੋ ਪਾਉਂਦੀ। ਪਹਿਲਾਂ ਦੀਆਂ ਸਰਕਾਰਾਂ ਕਿਵੇਂ ਕੰਮ ਕਰਦੀਆਂ ਸਨ, ਉਸ ਦੀ ਇੱਕ ਉਦਾਹਰਣ ਸਾਡਾ ਨੰਗਲ ਡੈਮ ਤਲਵਾੜੀ ਰੇਲ ਲਾਈਨ ਵੀ ਹੈ। ਇਸ ਰੇਲ ਲਾਈਨ ਨੂੰ ਚਾਲ੍ਹੀ ਸਾਲ ਪਹਿਲਾਂ, ਤੁਸੀਂ ਸੋਚੋ, 40 ਸਾਲ ਪਹਿਲਾਂ ਇੱਕ ਛੋਟੀ ਜਿਹੀ ਰੇਲ ਲਾਈਨ ਨੂੰ ਦਿੱਲੀ ਵਿੱਚ ਬੈਠੀ ਹੋਈ ਸਰਕਾਰ ਨੇ ਮੋਹਰ ਲਗਾ ਦਿੱਤੀ, ਫਾਈਲ ਬਣਾ ਦਿੱਤੀ, ਸਿਗਨੇਚਰ ਕਰ ਲਏ, ਅਤੇ ਸਾਹਮਣੇ ਚੋਣਾਂ ਆਉਂਦੀਆਂ ਸਨ ਤਾਂ ਲੋਕਾਂ ਦੀਆਂ ਅੱਖਾਂ ‘ਤੇ ਧੂਲ ਝੋਂਕ ਕੇ ਵੋਟਾਂ ਵੀ ਬਟੋਰ ਲਈਆਂ। 40 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਜ਼ਮੀਨ ‘ਤੇ ਇੱਕ ਰੱਤੀ ਭਰ ਕੰਮ ਨਹੀਂ ਹੋਇਆ। ਲੇਕਿਨ ਇਤਨੇ ਵਰ੍ਹਿਆਂ ਬਾਅਦ ਅਧੂਰਾ ਹੀ ਅਧੂਰਾ ਛੁਟਪੁਟ ਕੁਝ ਨਜ਼ਰ ਆਉਣ ਲਗਿਆ। ਕੇਂਦਰ ਵਿੱਚ ਸਾਡੀ ਸਰਕਾਰ ਬਣਨ ਦੇ ਬਾਅਦ ਹੁਣ ਇਸ ਰੇਲ ਲਾਈਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸੋਚੋ, ਅਗਰ ਇਹ ਕੰਮ ਪਹਿਲਾਂ ਹੋ ਗਿਆ ਹੁੰਦਾ ਤਾਂ ਊਨਾ ਦੇ ਲੋਕਾਂ ਨੂੰ ਵੀ ਕਿੰਨਾ ਲਾਭ ਹੁੰਦਾ।
ਸਾਥੀਓ,
ਹਿਮਾਚਲ ਵਿੱਚ ਰੇਲਸੇਵਾ ਦੇ ਵਿਸਤਾਰ ਅਤੇ ਉਸ ਨੂੰ ਆਧੁਨਿਕ ਬਣਾਉਣ ਦੇ ਲਈ ਡਬਲ ਇੰਜਣ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਅੱਜ ਹਿਮਾਚਲ ਵਿੱਚ ਤਿੰਨ ਨਵੇਂ ਰੇਲ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਅੱਜ ਜਦੋਂ ਦੇਸ਼ ਨੂੰ ਮੇਡ ਇਨ ਇੰਡੀਆ ਵੰਦੇ ਭਾਰਤ ਟ੍ਰੇਨਾਂ ਨਾਲ ਜੋੜਿਆ ਜਾ ਰਿਹਾ ਹੈ, ਤਦ ਵੀ ਹਿਮਾਚਲ ਦੇਸ਼ ਦੇ ਮੋਹਰੀ ਰਾਜਾਂ ਵਿੱਚ ਹੈ। ਵੰਦੇਭਾਰਤ ਐਕਸਪ੍ਰੈੱਸ ਇਹ ਨੈਨਾਦੇਵੀ, ਇਹ ਚਿੰਤਪੂਰਣੀ, ਇਹ ਜਵਾਲਾਦੇਵੀ, ਇਹ ਕਾਂਗੜਾਦੇਵੀ ਜਿਹੇ ਸਾਡੇ ਪਵਿੱਤਰ ਸਥਾਨ, ਸਾਡੇ ਸ਼ਕਤੀ ਪੀਠਾਂ ਦੇ ਨਾਲ-ਨਾਲ ਸਾਡਾ ਆਨੰਦਪੁਰ ਸਾਹਿਬ, ਇੱਥੇ ਆਉਣਾ-ਜਾਣਾ ਵੀ ਬਹੁਤ ਅਸਾਨ ਹੋ ਜਾਵੇਗਾ। ਊਨਾ ਜਿਹੇ ਪਵਿੱਤਰ ਸ਼ਹਿਰ ਵਿੱਚ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਰਹਿੰਦੇ ਹੋਣ, ਉਸ ਦੇ ਲਈ ਇਹ ਦੋਹਰੀ ਸੌਗਾਤ ਹੈ।
ਕਰਤਾਰਪੁਰ ਕੌਰੀਡੋਰ ਦੇ ਮਾਧਿਅਮ ਰਾਹੀਂ ਸਾਡੀ ਸਰਕਾਰ ਨੇ ਜੋ ਸੇਵਾ ਕਾਰਜ ਕੀਤਾ ਹੈ, ਉਸ ਨੂੰ ਇਹ ਵੰਦੇਭਾਰਤ ਟ੍ਰੇਨ ਹੋਰ ਅੱਗੇ ਵਧਾਏਗੀ। ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਦੇ ਲਈ ਪਹਿਲੇ ਹੀ ਵੰਦੇ ਭਾਰਤ ਐਕਸਪ੍ਰੈੱਸ ਦੀ ਸੁਵਿਧਾ ਸੀ, ਹੁਣ ਇੱਥੇ ਦੇ ਸ਼ਕਤੀਪੀਠ ਵੀ ਇਸ ਆਧੁਨਿਕ ਸੇਵਾ ਨਾਲ ਜੁੜ ਰਹੇ ਹਨ। ਵੰਦੇ ਭਾਰਤ ਐਕਸਪ੍ਰੈੱਸ ਨਾਲ ਦੂਸਰੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਸਾਥੀਆਂ ਨੂੰ ਵੀ ਲਾਭ ਹੋਵੇਗਾ।
ਸਾਥੀਓ,
ਹਿਮਾਚਲ ਦੇ ਨੌਜਵਾਨਾਂ ਦਾ ਹਮੇਸ਼ਾ ਤੋਂ ਸੁਪਨਾ ਰਿਹਾ ਹੈ ਕਿ ਉਨ੍ਹਾਂ ਨੂੰ ਪੜ੍ਹਣ ਦੇ ਲਈ ਉੱਚ ਸਿੱਖਿਆ ਸੰਸਥਾਨ ਹਿਮਾਚਲ ਵਿੱਚ ਹੀ ਮਿਲੇ। ਤੁਹਾਡੀ ਇਸ ਆਕਾਂਖਿਆ ਦਾ ਵੀ ਪਹਿਲੇ ਤੋ ਹੀ ਜ਼ਰਾ ਧਿਆਨ ਦਿੱਤਾ ਗਿਆ ਹੈ। ਅਸੀਂ ਪਹਿਲੇ ਦੀ ਤਰ੍ਹਾਂ ਜੋ ਰਿਵਾਜ ਰਹੇ, ਬਦਲ ਰਹੇ ਹਨ। ਅਟਕਣਾ, ਲਟਕਣਾ, ਭਟਕਣਾ, ਭੁੱਲ ਜਾਣਾ, ਇਹ ਸਾਡਾ ਰਸਤਾ ਨਹੀਂ ਹੈ। ਅਸੀਂ ਫੈਸਲਾ ਕਰਦੇ ਹਾਂ, ਸੰਕਲਪ ਕਰਦੇ ਹਾਂ ਪੂਰਤੀ ਕਰਦੇ ਹਾਂ ਅਤੇ ਪਰਿਣਾਮ ਵੀ ਲੈ ਕੇ ਦਿਖਾਉਂਦੇ ਹਾਂ। ਆਖਿਰ ਕੀ ਵਜ੍ਹਾ ਸੀ ਕਿ ਹਿਮਾਚਲ ਦੇ ਯੁਵਾ ਲੰਬੇ ਸਮੇਂ ਤੱਕ ਉੱਚ ਸਿੱਖਿਆ ਦੇ ਪ੍ਰਤੀਸ਼ਠਿਤ ਸੰਸਥਾਨਾਂ ਤੋਂ ਵੰਚਿਤ ਰੱਖੇ ਗਏ? ਕੀ ਮੈਡੀਕਲ, ਇੰਜੀਨੀਅਰਿੰਗ, ਬਿਜ਼ਨਸ, ਮੈਨੇਜਮੈਂਟ, ਇੱਥੋ ਤੱਕ ਕਿ ਫਾਰਮੈਸੀ ਤੱਕ ਦੀ ਪੜ੍ਹਾਈ ਲਈ ਇੱਥੇ ਦੇ ਨੌਜਵਾਨਾਂ ਨੂੰ ਗੁਆਂਢ ਦੇ ਰਾਜਾਂ ਵਿੱਚ ਜਾਣਾ ਪੈਂਦਾ ਸੀ?
ਸਾਥੀਓ,
ਪਹਿਲੇ ਦੀਆਂ ਸਰਕਾਰਾਂ ਨੇ ਇਸ ‘ਤੇ ਧਿਆਨ ਇਸ ਲਈ ਨਹੀਂ ਦਿੱਤਾ ਕਿਉਂਕਿ ਉਹ ਹਿਮਾਚਲ ਨੂੰ ਸਮਰੱਥ ਤੋਂ ਨਹੀਂ ਬਲਕਿ ਉਸ ਦੀ ਸੰਸਦ ਦੀਆਂ ਸੀਟਾਂ ਕਿਤਨੀਆਂ ਹਨ, ਉਸ ‘ਤੇ ਆਕਿਆ ਕਰਦੇ ਸੀ। ਇਸ ਲਈ ਹਿਮਾਚਲ ਨੂੰ, IIT ਦੇ ਲਈ, ਟ੍ਰਿਪਲ ਆਈਟੀ ਦੇ ਲਈ, IIM ਦੇ ਲਈ, AIIMS ਦੇ ਲਈ ਡਬਲ ਇੰਜਣ ਦੀ ਸਰਕਾਰ ਦਾ ਇੰਤਜਾਰ ਕਰਨਾ ਪੈਦਾ। ਅੱਜ ਊਨਾ ਵਿੱਚ ਟ੍ਰਿਪਲ ਆਈਟੀ ਦੀ ਪਰਮਾਨੈਂਟ ਬਿਲਡਿੰਗ ਬਣ ਜਾਣ ਨਾਲ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਸੁਵਿਧਾ ਹੋਵੇਗੀ। ਇਥੇ ਤੋਂ ਪੜ੍ਹ ਕੇ ਨਿਕਲੇ ਹਿਮਾਚਲ ਦੇ ਬੇਟੇ-ਬੇਟਿਆਂ, ਹਿਮਾਚਲ ਵਿੱਚ ਡਿਜੀਟਲ ਕ੍ਰਾਂਤੀ ਨੂੰ ਵੀ ਮਜ਼ਬੂਤੀ ਦੇਣਗੇ।
ਅਤੇ ਮੈਨੂੰ ਯਾਦ ਹੈ, ਇਸ ਟ੍ਰਿਪਲ ਆਈਟੀ ਦੀ ਬਿਲਡਿੰਗ ਦਾ ਨੀਂਹ ਪੱਥਰ ਦਾ ਤੁਸੀਂ ਮੈਨੂੰ ਅਵਸਰ ਦਿੱਤਾ ਸੀ। ਮੈਂ ਨੀਂਹ ਪੱਥਰ ਰੱਖਿਆ ਸੀ ਅਤੇ ਅੱਜ ਲੋਕਅਰਪਣ ਦੇ ਲਈ ਵੀ ਤੁਸੀਂ ਮੈਨੂੰ ਮੌਕਾ ਦੇ ਦਿੱਤਾ, ਇਹੀ ਤਾਂ ਕਾਇਆਕਲਪ ਹੈ। ਨੀਂਹ ਪੱਥਰ ਵੀ ਅਸੀਂ ਰੱਖਦੇ ਹਾਂ, ਲੋਕਅਰਪਣ ਵੀ ਅਸੀਂ ਕਰ ਰਹੇ ਹਾਂ ਭਾਈਓ। ਅਤੇ ਇਹੀ, ਇਹੀ ਡਬਲ ਇੰਜਣ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੈ। ਸਾਡੀ ਸਰਕਾਰ ਜੋ ਸੰਕਲਪ ਲੈਦੀ ਹੈ ਉਸ ਨੂੰ ਪੂਰਾ ਵੀ ਕਰਕੇ ਦਿਖਾਉਂਦੀ ਹੈ। ਮੈਂ ਟ੍ਰਿਪਲ ਆਈਟੀ ਦੇ ਨਿਰਮਾਣ ਨਾਲ ਜੁੜੇ ਸਾਰੇ ਸਾਥੀਆਂ ਨੂੰ ਵੀ ਵਧਾਈ ਦੇਵੇਗਾ ਕਿ ਉਨ੍ਹਾਂ ਨੇ ਕੋਵਿਡ ਦੀ ਰੁਕਾਵਟਾਂ ਦੇ ਬਾਵਜੂਦ ਵੀ ਤੇਜ਼ ਗਤੀ ਨਾਲ ਇਸ ‘ਤੇ ਕੰਮ ਨੂੰ ਪੂਰਾ ਕਰ ਦਿੱਤਾ।
ਸਾਥੀਓ,
ਨੌਜਵਾਨਾਂ ਦੇ ਕੌਸ਼ਲ ਨੂੰ, ਨੌਜਵਾਨਾਂ ਦੇ ਸਮਰੱਥ ਨੂੰ ਨਿਖਾਰਣਾ ਅੱਜ ਸਾਡੀ ਬਹੁਤ ਬੜੀ ਪ੍ਰਾਥਮਿਕਤਾ ਹੈ। ਇਸ ਲਈ ਪੂਰੇ ਦੇਸ਼ ਵਿੱਚ ਇਨੋਵੇਸ਼ਨ ਅਤੇ ਸਕਿੱਲ ਨਾਲ ਜੁੜੇ ਸੰਸਥਾਨਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਹਿਮਾਚਲ ਦੇ ਲਈ ਤਾਂ ਇਹ ਸ਼ੁਰੂਆਤ ਭਰ ਹੈ। ਹਿਮਾਚਲ ਦੇ ਨੌਜਵਾਨਾਂ ਨੇ ਫੌਜ ਵਿੱਚ ਰਹਿੰਦੇ ਹੋਏ ਦੇਸ਼ ਦੀ ਸੁਰੱਖਿਆ ਵਿੱਚ ਨਵੇਂ ਆਯਾਮ ਬਣਾਏ ਹਨ। ਹੁਣ ਅਲੱਗ-ਅਲੱਗ ਤਰ੍ਹਾਂ ਦੀ ਸਕਿੱਲ ਉਨ੍ਹਾਂ ਨੂੰ ਫੌਜ ਵਿੱਚ ਵੀ ਹੋਰ ਜ਼ਿਆਦਾ ਉੱਚੇ ਅਹੁਦੇ ‘ਤੇ ਲੈ ਜਾਣ ਵਿੱਚ ਮਦਦ ਕਰੇਗੀ। ਵਿਕਸਿਤ ਹਿਮਾਚਲ ਦੇ ਲਈ ਡਬਲ ਇੰਜਣ ਦੀ ਸਰਕਾਰ ਨਿਰੰਤਰ ਤੁਹਾਡੇ ਨਾਲ ਹੈ।
ਸਾਥੀਓ,
ਜਦੋ ਸੁਪਨੇ ਬੜੇ ਹੁੰਦੇ ਹਨ, ਸੰਕਲਪ ਵਿਰਾਟ ਹੁੰਦੇ ਹਨ ਤਾਂ ਪ੍ਰਯਾਸ ਵੀ ਉਤਨੇ ਹੀ ਬੜੇ ਕੀਤੇ ਜਾਂਦੇ ਹਨ। ਅੱਜ ਡਬਲ ਇੰਜਣ ਦੀ ਸਰਕਾਰ ਵਿੱਚ ਹਰ ਤਰ੍ਹਾਂ ਇਹੀ ਪ੍ਰਯਾਸ ਨਜ਼ਰ ਆਉਂਦਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਹਿਮਾਚਲ ਦੇ ਲੋਕਾਂ ਨੇ ਵੀ ਪੁਰਾਣਾ ਰਿਵਾਜ ਬਦਲਣ ਦੀ ਠਾਨ ਲਈ ਹੈ। ਠਾਨ ਲਿਆ ਹੈ ਨਾ? ਠਾਨ ਲਿਆ ਹੈ ਨਾ? ਹੁਣ ਡਬਲ ਇੰਜਣ ਦੀ ਸਰਕਾਰ ਨਵਾਂ ਇਤਿਹਾਸ ਰਚੇਗੀ ਅਤੇ ਹਿਮਾਚਲ ਦੀ ਜਨਤਾ ਨਵਾ ਰਿਵਾਜ ਬਣਾਵੇਗੀ।
ਮੈਂ ਮੰਨਦਾ ਹਾਂ ਕਿ ਆਜ਼ਾਦੀ ਕੇ ਅਮ੍ਰਿੰਤਕਾਲ ਵਿੱਚ ਹੁਣ ਹਿਮਾਚਲ ਦੇ ਵਿਕਾਸ ਦਾ ਸੁਨਹਿਰੀ ਕਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੁਨਹਿਰੀ ਕਾਲ, ਹਿਮਾਚਲ ਨੂੰ ਵਿਕਾਸ ਦੀ ਉਸ ਉਚਾਈ ‘ਤੇ ਲੈ ਜਾਏਗਾ। ਜਿਸ ਦੇ ਲਈ ਤੁਸੀਂ ਸਾਰੇ ਲੋਕਾਂ ਨੇ ਦਹਕਿਆਂ ਤੱਕ ਇੰਤਜਾਰ ਕੀਤਾ ਹੈ। ਮੈਂ ਇੱਕ ਵਾਰ ਫਿਰ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪ ਸਭ ਦੇ ਲਈ ਮੰਗਲਕਾਮਨਾਵਾਂ ਕਰਦਾ ਹਾਂ। ਅਤੇ ਆਉਣ ਵਾਲੇ ਅਤਿਅੰਤ ਮਹੱਤਵਪੂਰਨ ਸਾਰੇ ਤਿਉਹਾਰਾਂ ਦੇ ਲਈ ਵੀ ਆਪ ਸਭ ਨੂੰ ਦਿਲ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਧੰਨਵਾਦ!
***
ਡੀਐੱਸ/ਐੱਸਐੱਚ/ਐੱਨਐੱਚ/ਏਕੇ
(Release ID: 1867446)
Visitor Counter : 162
Read this release in:
Kannada
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam