ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵਿਸ਼ਵ ਭੂ-ਸਥਾਨਕ ਇੰਟਰਨੈਸ਼ਨਲ ਕਾਂਗਰਸ ਨੂੰ ਸੰਬੋਧਨ ਕੀਤਾ



"ਸੰਕਟ ਦੌਰਾਨ ਇੱਕ ਦੂਸਰੇ ਦੀ ਮਦਦ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਇੱਕ ਸੰਸਥਾਗਤ ਪਹੁੰਚ ਦੀ ਜ਼ਰੂਰਤ ਹੈ"



"ਭਾਰਤ ਇਹ ਯਕੀਨੀ ਬਣਾ ਰਿਹਾ ਹੈ ਕਿ ਕੋਈ ਵੀ ਪਿੱਛੇ ਨਾ ਰਹੇ"



“ਭਾਰਤ ਵਿੱਚ, ਟੈਕਨੋਲੋਜੀ ਬੇਦਖਲੀ ਦਾ ਏਜੰਟ ਨਹੀਂ ਹੈ। ਇਹ ਸਮਾਵੇਸ਼ ਦੀ ਏਜੰਟ ਹੈ।"



"ਭਾਰਤ ਜ਼ਬਰਦਸਤ ਇਨੋਵੇਟਿਵ ਭਾਵਨਾ ਵਾਲਾ ਇੱਕ ਨੌਜਵਾਨ ਰਾਸ਼ਟਰ ਹੈ"

Posted On: 11 OCT 2022 11:27AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਜ਼ਰੀਏ ਸੰਯੁਕਤ ਰਾਸ਼ਟਰ ਵਿਸ਼ਵ ਭੂ-ਸਥਾਨਕ (ਜੀਓਸਪੇਸ਼ੀਅਲ) ਇੰਟਰਨੈਸ਼ਨਲ ਕਾਂਗਰਸ ਨੂੰ ਸੰਬੋਧਨ ਕੀਤਾ।

 

ਅੰਤਰਰਾਸ਼ਟਰੀ ਡੈਲੀਗੇਟਾਂ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਦੇ ਲੋਕ ਇਸ ਇਤਿਹਾਸਕ ਮੌਕੇ 'ਤੇ ਤੁਹਾਡੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਨ ਕਿਉਂਕਿ ਅਸੀਂ ਮਿਲ ਕੇ ਆਪਣੇ ਭਵਿੱਖ ਦਾ ਨਿਰਮਾਣ ਕਰਦੇ ਹਾਂ।"  ਪ੍ਰਧਾਨ ਮੰਤਰੀ ਨੇ ਹੈਦਰਾਬਾਦ ਵਿੱਚ ਹੋ ਰਹੀ ਕਾਨਫਰੰਸ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਸ਼ਹਿਰ ਆਪਣੇ ਸੱਭਿਆਚਾਰ ਅਤੇ ਪਕਵਾਨਾਂਆਪਣੀ ਪ੍ਰਾਹੁਣਚਾਰੀ ਅਤੇ ਉੱਚ ਹਾਈ-ਟੈੱਕ ਵਿਜ਼ਨ ਲਈ ਜਾਣਿਆ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ, 'ਗਲੋਬਲ ਵਿਲੇਜ ਨੂੰ ਜੀਓ-ਸਮਰੱਥ ਬਣਾਉਣਾ: ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੁਆਰਾ ਚੁੱਕੇ ਗਏ ਕਦਮਾਂ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ "ਅਸੀਂ ਅੰਤਯੋਦਯ ਦੇ ਇੱਕ ਵਿਜ਼ਨ 'ਤੇ ਕੰਮ ਕਰ ਰਹੇ ਹਾਂ ਜਿਸ ਦਾ ਅਰਥ ਹੈ ਆਖਰੀ ਸਿਰੇ 'ਤੇ ਆਖਰੀ ਵਿਅਕਤੀ ਨੂੰ ਇੱਕ ਮਿਸ਼ਨ ਮੋਡ ਵਿੱਚ ਸਸ਼ਕਤ ਕਰਨਾ।” ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਬਿਨਾ ਬੈਂਕ ਖਾਤੇ ਵਾਲੇ 450 ਮਿਲੀਅਨ ਲੋਕਾਂਜੋ ਕਿ ਯੂਐੱਸਏ ਤੋਂ ਵੱਧ ਆਬਾਦੀ ਹੈਨੂੰ ਬੈਂਕਿੰਗ ਨੈੱਟ ਦੇ ਅਧੀਨ ਲਿਆਂਦਾ ਗਿਆ ਅਤੇ 135 ਮਿਲੀਅਨ ਲੋਕਾਂਜੋ ਕਿ ਫਰਾਂਸ ਦੀ ਆਬਾਦੀ ਤੋਂ ਲਗਭਗ ਦੁੱਗਣਾ ਹੈਨੂੰ ਬੀਮਾ ਦਿੱਤਾ ਗਿਆ।  110 ਮਿਲੀਅਨ ਪਰਿਵਾਰਾਂ ਤੱਕ ਸੈਨੀਟੇਸ਼ਨ ਸੁਵਿਧਾਵਾਂ ਪਹੁੰਚਾਈਆਂ ਗਈਆਂ ਅਤੇ 60 ਮਿਲੀਅਨ ਤੋਂ ਵੱਧ ਪਰਿਵਾਰਾਂ ਨੂੰ ਟੂਟੀ ਜ਼ਰੀਏ ਪਾਣੀ ਦੇ ਕਨੈਕਸ਼ਨ ਦਿੱਤੇ ਗਏਉਨ੍ਹਾਂ ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਅੱਗੇ ਕਿਹਾ, "ਭਾਰਤ ਇਹ ਯਕੀਨੀ ਬਣਾ ਰਿਹਾ ਹੈ ਕਿ ਕੋਈ ਵੀ ਪਿੱਛੇ ਨਾ ਰਹੇ।"

 

ਟੈਕਨੋਲੋਜੀ ਅਤੇ ਪ੍ਰਤਿਭਾ ਦੋ ਥੰਮ੍ਹ ਹਨ ਜੋ ਭਾਰਤ ਦੀ ਵਿਕਾਸ ਯਾਤਰਾ ਦੀ ਕੁੰਜੀ ਹਨ।

 

ਪ੍ਰਧਾਨ ਮੰਤਰੀ ਨੇ ਜੈਮ ਟ੍ਰਿਨਿਟੀ (JAM trinity), ਜਿਸ ਨੇ 800 ਮਿਲੀਅਨ ਲੋਕਾਂ ਨੂੰ ਨਿਰਵਿਘਨ ਕਲਿਆਣਕਾਰੀ ਲਾਭ ਪਹੁੰਚਾਏ ਹਨਅਤੇ ਟੈੱਕ ਪਲੈਟਫਾਰਮਜਿਸ ਨੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨੂੰ ਸੰਚਾਲਿਤ ਕੀਤਾ ਹੈਦੀ ਉਦਾਹਰਣ ਦਾ ਹਵਾਲਾ ਦਿੰਦੇ ਹੋਏ ਕਿਹਾ ਟੈਕਨੋਲੋਜੀ ਤਬਦੀਲੀ ਲਿਆਉਂਦੀ ਹੈ। ਸ਼੍ਰੀ ਮੋਦੀ ਨੇ ਕਿਹਾ “ਭਾਰਤ ਵਿੱਚਟੈਕਨੋਲੋਜੀ ਬੇਦਖਲੀ ਦਾ ਏਜੰਟ ਨਹੀਂ ਹੈ। ਇਹ ਸ਼ਮੂਲੀਅਤ ਦਾ ਏਜੰਟ ਹੈ।”

 

ਪ੍ਰਧਾਨ ਮੰਤਰੀ ਨੇ ਸਮਾਵੇਸ਼ ਅਤੇ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਭੂ-ਸਥਾਨਕ ਟੈਕਨੋਲੋਜੀ ਦੀ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਵਾਮਿਤਵ (SVAMITVA) ਅਤੇ ਆਵਾਸ ਜਿਹੀਆਂ ਯੋਜਨਾਵਾਂ ਵਿੱਚ ਟੈਕਨੋਲੋਜੀ ਦੀ ਭੂਮਿਕਾ ਅਤੇ ਜਾਇਦਾਦ ਦੀ ਮਾਲਕੀ ਅਤੇ ਮਹਿਲਾ ਸਸ਼ਕਤੀਕਰਣ ਦੇ ਸੰਦਰਭ ਵਿੱਚ ਨਤੀਜਿਆਂ ਦਾ ਗ਼ਰੀਬੀ  ਅਤੇ ਲਿੰਗ ਸਮਾਨਤਾ 'ਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਲਕਸ਼ਾਂ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ।

 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰ ਪਲਾਨ ਜੀਓ-ਸਪੇਸ਼ੀਅਲ ਟੈਕਨੋਲੋਜੀ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈਜਿਵੇਂ ਕਿ ਡਿਜੀਟਲ ਓਸ਼ਨ ਪਲੈਟਫਾਰਮ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਗੁਆਂਢ ਵਿੱਚ ਸੰਚਾਰ ਦੀ ਸੁਵਿਧਾ ਲਈ ਦੱਖਣੀ ਏਸ਼ੀਆ ਸੈਟੇਲਾਈਟ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਭੂ-ਸਥਾਨਕ ਟੈਕਨੋਲੋਜੀ ਦੇ ਲਾਭਾਂ ਨੂੰ ਸਾਂਝਾ ਕਰਨ ਵਿੱਚ ਪਹਿਲਾਂ ਹੀ ਇੱਕ ਮਿਸਾਲ ਕਾਇਮ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਯਾਤਰਾ ਵਿੱਚ ਦੂਸਰੇ ਥੰਮ੍ਹ ਵਜੋਂ ਪ੍ਰਤਿਭਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਕਿਹਾ, "ਭਾਰਤ ਜ਼ਬਰਦਸਤ ਇਨੋਵੇਟਿਵ ਭਾਵਨਾ ਵਾਲਾ ਇੱਕ ਨੌਜਵਾਨ ਰਾਸ਼ਟਰ ਹੈ।"  ਉਨ੍ਹਾਂ ਅੱਗੇ ਕਿਹਾਭਾਰਤ ਦੁਨੀਆ ਦੇ ਚੋਟੀ ਦੇ ਸਟਾਰਟਅੱਪ ਹੱਬਾਂ ਵਿੱਚੋਂ ਇੱਕ ਹੈ, 2021 ਤੋਂ ਯੂਨੀਕੌਰਨ ਸਟਾਰਟਅੱਪਸ ਦੀ ਸੰਖਿਆ ਲਗਭਗ ਦੁੱਗਣੀ ਹੋ ਗਈ ਹੈਜੋ ਕਿ ਭਾਰਤ ਦੀ ਨੌਜਵਾਨ ਪ੍ਰਤਿਭਾ ਦਾ ਪ੍ਰਮਾਣ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਆਜ਼ਾਦੀਆਂ ਵਿੱਚੋਂ ਇੱਕ ਹੈ ਇਨੋਵੇਟ ਕਰਨ ਦੀ ਆਜ਼ਾਦੀਅਤੇ ਇਹ ਜੀਓ-ਸਪੇਸ਼ੀਅਲ ਸੈਕਟਰ ਲਈ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭੂ-ਸਥਾਨਕ ਡੇਟਾ ਦੇ ਸੰਗ੍ਰਹਿਉਤਪਾਦਨ ਅਤੇ ਡਿਜੀਟਾਈਜ਼ੇਸ਼ਨ ਦਾ ਹੁਣ ਲੋਕਤੰਤਰੀਕਰਣ ਕੀਤਾ ਗਿਆ ਹੈ। ਅਜਿਹੇ ਸੁਧਾਰਾਂ ਨਾਲਡ੍ਰੋਨ ਸੈਕਟਰ ਨੂੰ ਹੁਲਾਰਾ ਦੇਣ ਅਤੇ ਪ੍ਰਾਈਵੇਟ ਭਾਗੀਦਾਰੀ ਲਈ ਪੁਲਾੜ ਖੇਤਰ ਨੂੰ ਖੋਲ੍ਹਣ ਦੇ ਨਾਲ-ਨਾਲ ਭਾਰਤ ਵਿੱਚ 5ਜੀ ਦੀ ਸ਼ੁਰੂਆਤ ਹੋਈ ਹੈ।

 

ਪ੍ਰਧਾਨ ਮੰਤਰੀ ਮੋਦੀ ਦੇ ਅਨੁਸਾਰਕੋਵਿਡ -19 ਮਹਾਮਾਰੀ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੇ ਸੱਦੇ ਲਈ ਇੱਕ ਵੇਕ-ਅੱਪ ਕਾਲ ਹੋਣਾ ਚਾਹੀਦਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਕਟ ਦੇ ਸਮੇਂ ਇੱਕ ਦੂਸਰੇ ਦੀ ਮਦਦ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਇੱਕ ਸੰਸਥਾਗਤ ਪਹੁੰਚ ਦੀ ਲੋੜ ਹੈ। ਉਨ੍ਹਾਂ ਚਾਨਣਾ ਪਾਇਆ, "ਸੰਯੁਕਤ ਰਾਸ਼ਟਰ ਜਿਹੀਆਂ ਆਲਮੀ ਸੰਸਥਾਵਾਂ ਹਰ ਖੇਤਰ ਵਿੱਚ ਸੰਸਾਧਨਾਂ ਨੂੰ ਆਖਰੀ ਸਿਰੇ ਤੱਕ ਲਿਜਾਣ ਵਿੱਚ ਅਗਵਾਈ ਕਰ ਸਕਦੀਆਂ ਹਨ।” ਜਲਵਾਯੂ ਪਰਿਵਰਤਨ ਨਾਲ ਲੜਨ ਲਈ ਹੈਂਡ-ਹੋਲਡਿੰਗ ਅਤੇ ਟੈਕਨੋਲੋਜੀ ਦਾ ਤਬਾਦਲਾ ਵੀ ਮਹੱਤਵਪੂਰਨ ਹਨਪ੍ਰਧਾਨ ਮੰਤਰੀ ਨੇ ਸੁਝਾਅ ਦਿੰਦਿਆਂ ਅੱਗੇ ਕਿਹਾ ਕਿ ਸਾਡੀ ਧਰਤੀ ਨੂੰ ਬਚਾਉਣ ਲਈ ਬਿਹਤਰੀਨ ਪਿਰਤਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਭੂ-ਸਥਾਨਕ ਟੈਕਨੋਲੋਜੀ ਦੀਆਂ ਬੇਅੰਤ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ। ਇਨ੍ਹਾਂ ਵਿੱਚ ਟਿਕਾਊ ਸ਼ਹਿਰੀ ਵਿਕਾਸਆਪਦਾਵਾਂ ਦਾ ਪ੍ਰਬੰਧਨ ਅਤੇ ਨਿਵਾਰਨਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਟਰੈਕ ਕਰਨਾਜੰਗਲ ਪ੍ਰਬੰਧਨਜਲ ਪ੍ਰਬੰਧਨਮਾਰੂਥਲੀਕਰਣ ਨੂੰ ਰੋਕਣਾ ਅਤੇ ਖੁਰਾਕ ਸੁਰੱਖਿਆ ਸ਼ਾਮਲ ਹਨ। ਉਨ੍ਹਾਂ ਇੱਛਾ ਜ਼ਾਹਰ ਕੀਤੀ ਕਿ ਇਹ ਕਾਨਫਰੰਸ ਅਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਕੀਤੇ ਜਾ ਰਹੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੰਚ ਬਣ ਜਾਵੇ।

 

ਅੰਤ ਵਿੱਚਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਆਪਣੀ ਉਮੀਦ ਪ੍ਰਗਟਾਈ। ਉਨ੍ਹਾਂ ਅੱਗੇ ਕਿਹਾ "ਗਲੋਬਲ ਜੀਓ-ਸਪੇਸ਼ੀਅਲ ਇੰਡਸਟ੍ਰੀ ਦੇ ਹਿਤਧਾਰਕਾਂ ਦੇ ਇਕੱਠੇ ਹੋਣ ਦੇ ਨਾਲਨੀਤੀ ਨਿਰਮਾਤਾਵਾਂ ਅਤੇ ਅਕਾਦਮਿਕ ਜਗਤ ਦੇ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਨਾਲਮੈਨੂੰ ਵਿਸ਼ਵਾਸ ਹੈ ਕਿ ਇਹ ਕਾਨਫਰੰਸ ਗਲੋਬਲ ਵਿਲੇਜ ਨੂੰ ਇੱਕ ਨਵੇਂ ਭਵਿੱਖ ਵੱਲ ਲਿਜਾਣ ਵਿੱਚ ਮਦਦ ਕਰੇਗੀ।”

 

 

 

 

 

 

 

 

 

 **********

 

ਡੀਐੱਸ/ਐੱਲਪੀ


(Release ID: 1866981)