ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਹਿਮਾਚਲ ਪ੍ਰਦੇਸ਼ ਵਿੱਚ ਵਾਟਰ ਸਪੋਰਟਸ ਸੈਂਟਰ ਦਾ ਉਦਘਾਟਨ ਕੀਤਾ


ਆਪਣੀ ਕਿਸਮ ਦਾ ਪਹਿਲਾ ਵਾਟਰ ਸਪੋਰਟਸ ਸੈਂਟਰ ਭਾਰਤੀ ਖੇਡ ਅਥਾਰਿਟੀ (ਸਾਈ) ਅਤੇ ਐੱਨਟੀਪੀਸੀ ਦੀ ਸਾਂਝੀ ਪਹਿਲ ਹੈ

Posted On: 09 OCT 2022 5:10PM by PIB Chandigarh

 ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਐਤਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਕੋਲਡੈਮ ਬਰਮਾਨਾ ਵਿੱਚ ਇੱਕ ਵਾਟਰ ਸਪੋਰਟਸ ਸੈਂਟਰ ਦਾ ਉਦਘਾਟਨ ਕੀਤਾ। ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਵਾਟਰ ਸਪੋਰਟਸ ਸੈਂਟਰ, ਭਾਰਤੀ ਖੇਡ ਅਥਾਰਟੀ (ਸਾਈ-SAI) ਅਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਦੁਆਰਾ ਸਾਂਝੇ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ।

 

 

 ਸਮਾਗਮ ਦੌਰਾਨ ਸਾਈ ਅਤੇ ਐੱਨਟੀਪੀਸੀ ਦਰਮਿਆਨ ਇਸ ਸਬੰਧੀ ਸਹਿਮਤੀ ਪੱਤਰ (ਐੱਮਓਯੂ) ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ।

 

 ਥੋੜ੍ਹੇ ਸਮੇਂ ਦੇ ਨੋਟਿਸ 'ਤੇ ਸੈਂਟਰ ਦੀ ਸਥਾਪਨਾ ਕਿਵੇਂ ਕੀਤੀ ਗਈ ਹੈ, ਇਸ ਬਾਰੇ ਜਾਣਕਾਰੀ ਸਾਂਝਾ ਕਰਦੇ ਹੋਏ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਸਿਰਫ ਇੱਕ ਮਹੀਨੇ ਦੇ ਸਮੇਂ ਵਿੱਚ, ਵਾਟਰ ਸਪੋਰਟਸ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਮੈਂ ਸਾਈ ਅਤੇ ਐੱਨਟੀਪੀਸੀ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਹ ਸੰਭਵ ਬਣਾਇਆ ਹੈ। “40 ਖਿਡਾਰੀ ਚੁਣੇ ਜਾਣਗੇ ਜੋ ਰੋਇੰਗ, ਕਾਇਆਕਿੰਗ ਅਤੇ ਕੈਨੋਇੰਗ ਵਿੱਚ ਭਾਗ ਲੈਣਗੇ। ਇੱਥੇ ਅਤਿ-ਆਧੁਨਿਕ ਸਾਜ਼ੋ-ਸਾਮਾਨ ਮੌਜੂਦ ਹੈ ਅਤੇ ਲੜਕੇ-ਲੜਕੀਆਂ ਨੂੰ ਹੋਸਟਲ ਅਤੇ ਟ੍ਰੇਨਿੰਗ ਦੀਆਂ ਸੁਵਿਧਾਵਾਂ ਮਿਲਣਗੀਆਂ। ਸਾਨੂੰ ਇਹ ਵੀ ਉਮੀਦ ਹੈ ਕਿ ਕੇਂਦਰ ਵਿੱਚ ਰਾਸ਼ਟਰੀ ਮੁਕਾਬਲੇ ਵੀ ਕਰਵਾਏ ਜਾਣਗੇ।”

 

 

 

 ਇਹ ਕੇਂਦਰ ਰੋਇੰਗ, ਕੈਨੋਇੰਗ ਅਤੇ ਕਾਇਆਕਿੰਗ ਜਿਹੀਆਂ ਵਾਟਰ ਸਪੋਰਟਸ ਵਿੱਚ ਅਥਲੀਟਾਂ ਨੂੰ ਟ੍ਰੇਨਿੰਗ ਦੇਣ ਲਈ ਸਮਰਪਿਤ ਹੋਵੇਗਾ।

 

 ਇਸ ਸਮਾਗਮ ਦੌਰਾਨ, ਸ਼੍ਰੀ ਠਾਕੁਰ ਨੇ ਗੁਜਰਾਤ ਵਿੱਚ ਚੱਲ ਰਹੀਆਂ 36ਵੀਆਂ ਰਾਸ਼ਟਰੀ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਹਿਮਾਚਲ ਪ੍ਰਦੇਸ਼ ਦੀ ਮਹਿਲਾ ਕਬੱਡੀ ਟੀਮ ਨੂੰ ਵੀ ਸਨਮਾਨਿਤ ਕੀਤਾ।

 

 **********

 

 ਐੱਨਬੀ/ਓਏ


(Release ID: 1866374) Visitor Counter : 125