ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਨਵੀਂ ਦਿੱਲੀ ਵਿੱਚ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ(ਕੇਵੀਆਈਸੀ) ਦੇ ਕਨਾਟ ਪਲੇਸ ਆਉਟਲੇਟ ਨੇ ਇੱਕ ਦਿਨ ਵਿੱਚ 1.34 ਕਰੋੜ ਰੁਪਏ ਦੀ ਸਭ ਤੋਂ ਵੱਧ ਵਿਕਰੀ ਰਿਕਾਰਡ ਕੀਤੀ।
Posted On:
06 OCT 2022 3:09PM by PIB Chandigarh
ਇਸ ਸਾਲ 2 ਅਕਤੂਬਰ ਨੂੰ ਖਾਦੀ ਇੰਡੀਆ ਦੇ ਕਨਾਟ ਪਲੇਸ (ਸੀਪੀ) ਆਊਟਲੈੱਟ ਨੇ ਇੱਕ ਵਾਰ ਫਿਰ ਇੱਕ ਦਿਨ ਵਿੱਚ ਖਾਦੀ ਦੀ ਵਿਕਰੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਈ ਮੌਕਿਆਂ 'ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਨੂੰ ਖਰੀਦਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਖੇਤਰ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਸਾਲ 2014 ਦੌਰਾਨ ਖੜੋਤ ਦੀ ਹਾਲਤ ਵਿਚ ਸੀ। ਨਵੀਂ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਖਾਦੀ ਦੀ ਵਿਕਰੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ ਅਕਤੂਬਰ 2016 ਤੋਂ, ਨਵੀਂ ਦਿੱਲੀ ਦੇ ਕਨਾਟ ਪਲੇਸ ਵਿੱਚ ਖਾਦੀ ਇੰਡੀਆ ਦੇ ਫਲੈਗਸ਼ਿਪ ਆਊਟਲੈਟ 'ਤੇ ਇੱਕ ਦਿਨ ਦੀ ਵਿਕਰੀ ਕਈ ਮੌਕਿਆਂ 'ਤੇ 1 ਕਰੋੜ ਰੁਪਏ ਨੂੰ ਪਾਰ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਸੰਦੇਸ਼ ਵਿੱਚ ਇਸ ਦਾ ਜ਼ਿਕਰ ਲਗਾਤਾਰ ਕੀਤਾ ਹੈ।
ਖਾਦੀ ਨੂੰ ਅਪਣਾਉਣ ਅਤੇ ਗਰੀਬ ਬੁਣਕਰਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦਾ ਪ੍ਰਧਾਨ ਮੰਤਰੀ ਦਾ ਸੰਦੇਸ਼ ਰੇਡੀਓ ਤੇ ਪ੍ਰਸਾਰਤ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਦੇ ਹਰ ਕੋਨੇ-ਕੋਨੇ ਤੱਕ ਪਹੁੰਚਿਆ ਹੈ। ਇਸ ਦਾ ਅਸਰ ਇਸ ਗਾਂਧੀ ਜਯੰਤੀ ਯਾਨੀ 2 ਅਕਤੂਬਰ 2022 ਨੂੰ ਹੋਣ ਵਾਲੀ ਵਿਕਰੀ 'ਤੇ ਦੇਖਣ ਨੂੰ ਮਿਲਿਆ ਹੈ।
ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਇੰਡੀਆ ਸ਼ੋਅਰੂਮ ਵਿੱਚ ਇੱਕ ਦਿਨ ਵਿੱਚ 1.34 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਹੋਈ। ਇਸ ਤਰ੍ਹਾਂ ਸ਼ੋਅਰੂਮ ਨੇ 2 ਅਕਤੂਬਰ 2021 ਨੂੰ 1.01 ਕਰੋੜ ਰੁਪਏ ਦਾ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ। ਖਾਦੀ ਦੀ ਪਿਛਲੀ ਸਭ ਤੋਂ ਉੱਚੀ ਇਕ ਦਿਨ ਦੀ ਵਿਕਰੀ 30 ਅਕਤੂਬਰ 2021 ਨੂੰ 1.29 ਕਰੋੜ ਰੁਪਏ ਸੀ।
ਗਾਂਧੀ ਜੀ ਨੇ ਖਾਦੀ ਅੰਦੋਲਨ ਦੀ ਸਥਾਪਨਾ ਨਾ ਸਿਰਫ਼ ਰਾਜਨੀਤਕ ਸਗੋਂ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਕਾਰਨਾਂ ਕਰਕੇ ਕੀਤੀ ਸੀ । ਮਹਾਤਮਾ ਦੇ ਉਸੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਸਾਡੇ ਪ੍ਰਧਾਨ ਮੰਤਰੀ ਨੇ ਖਾਦੀ ਅਤੇ ਹੋਰ ਗ੍ਰਾਮੀਣ ਉਦਯੋਗਾਂ ਦੇ ਉਤਪਾਦਾਂ ਨੂੰ ਜਨਤਾ ਵਿੱਚ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਤੋਂ ਇਲਾਵਾ ਇਹ ਸਾਡੇ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਅਤੇ ਉਨ੍ਹਾਂ ਪ੍ਰਤੀ ਲੋਕਾਂ ਦਾ ਸਤਿਕਾਰ ਵੀ ਹੈ ਕਿ ਭਾਰਤ ਦੇ ਲੋਕ ਪ੍ਰਧਾਨ ਮੰਤਰੀ ਦੇ ਇਸ ਇੱਕ ਸੱਦੇ 'ਤੇ ਖਾਦੀ ਦਾ ਪੂਰਾ ਸਮਰਥਨ ਦੇਣ ਲਈ ਖੜ੍ਹੇ ਹੁੰਦੇ ਹਨ। ਦੀਵਾਲੀ 'ਤੇ ਦੀਵੇ ਜਗਾਉਣ ਲਈ ਗਰੀਬ ਕਾਰੀਗਰਾਂ ਦੀ ਮਦਦ ਕਰਨ ਦਾ ਸੱਦਾ ਹਕੀਕਤ ਵਿਚ ਬਦਲ ਗਿਆ ਹੈ।
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ 2 ਅਕਤੂਬਰ ਤੋਂ ਪਹਿਲਾਂ, 25 ਸਤੰਬਰ, 2022 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਮਨ ਕੀ ਬਾਤ” ਪ੍ਰੋਗਰਾਮ ਵਿੱਚ ਖਾਦੀ ਖਰੀਦਣ ਦੀ ਅਪੀਲ ਕੀਤੀ ਸੀ, ਜਿਸ ਨੇ ਇਸ ਰਿਕਾਰਡ ਵਿਕਰੀ ਨੂੰ ਪ੍ਰਾਪਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਉਨ੍ਹਾਂ ਨੇ ਖਾਦੀ ਦੀ ਵਿਕਰੀ 'ਚ ਇਸ ਵਾਧੇ ਦਾ ਕਾਰਨ ਪ੍ਰਧਾਨ ਮੰਤਰੀ ਦੇ ਲਗਾਤਾਰ ਸਮਰਥਨ ਨੂੰ ਦੱਸਿਆ। ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਪੀਲ ਕਾਰਨ ਵੱਡੀ ਗਿਣਤੀ ਵਿੱਚ ਲੋਕ ਖਾਸ ਕਰਕੇ ਨੌਜਵਾਨਾਂ ਦਾ ਖਾਦੀ ਖਰੀਦਣ ਵੱਲ ਝੁਕਾਅ ਵਧਿਆ ਹੈ।
***********
ਐਮ ਜੇਪੀਐਸ
(Release ID: 1865866)