ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ
ਲੋਕਾਂ ਨੂੰ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਦੇ ਰੂਪ ਵਿੱਚ ਖਾਦੀ ਅਤੇ ਹਸਤਸ਼ਿਲਪ ਉਤਪਾਦ ਖਰੀਦਣ ਦੀ ਤਾਕੀਦ ਕੀਤੀ
प्रविष्टि तिथि:
02 OCT 2022 9:30AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਲੋਕਾਂ ਨੂੰ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਦੇ ਰੂਪ ਵਿੱਚ ਖਾਦੀ ਅਤੇ ਹਸਤਸ਼ਿਲਪ ਉਤਪਾਦ ਖਰੀਦਣ ਦੀ ਵੀ ਤਾਕੀਦ ਕੀਤੀ ਹੈ। ਉਨ੍ਹਾਂ ਨੇ ਮਹਾਤਮਾ ਗਾਂਧੀ ਬਾਰੇ ਆਪਣੇ ਵਿਚਾਰਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਗਾਂਧੀ ਜਯੰਤੀ (#GandhiJayanti) 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ। ਇਹ ਗਾਂਧੀ ਜਯੰਤੀ ਹੋਰ ਵੀ ਵਿਸ਼ੇਸ਼ ਹੈ, ਕਿਉਂਕਿ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅਸੀਂ ਹਮੇਸ਼ਾ ਬਾਪੂ ਦੇ ਆਦਰਸ਼ਾਂ 'ਤੇ ਖਰਾ ਉਤਰੀਏ। ਮੈਂ ਆਪ ਸਭ ਨੂੰ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਦੇ ਰੂਪ ਵਿੱਚ ਖਾਦੀ ਅਤੇ ਹਸਤਸ਼ਿਲਪ ਉਤਪਾਦ ਖਰੀਦਣ ਦੀ ਵੀ ਤਾਕੀਦ ਕਰਦਾ ਹਾਂ।"
*****
ਡੀਐੱਸ/ਐੱਸਟੀ
(रिलीज़ आईडी: 1864612)
आगंतुक पटल : 164
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam