ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਯਾਤਰੀ ਕਾਰਾਂ (ਐੱਮ-1 ਸ਼੍ਰੇਣੀ) ਵਿੱਚ ਘੱਟ ਤੋਂ ਘੱਟ 6 ਏਅਰਬੈੱਗ ਜ਼ਰੂਰੀ ਕਰਨ ਦਾ ਪ੍ਰਸਤਾਵ 01 ਅਕਤੂਬਰ 2023 ਤੋਂ ਲਾਗੂ ਹੋਵੇਗਾ

Posted On: 29 SEP 2022 3:06PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ  ਗਡਕਰੀ ਨੇ ਇੱਕ ਦੇ ਬਾਅਦ ਇੱਕ ਕਈ ਟਵੀਟ ਕਰਕੇ ਕਿਹਾ ਕਿ ਸਭ ਕੀਮਤਾਂ ਅਤੇ ਸਭ ਪ੍ਰਕਾਰ ਦੇ ਮੋਟਰ ਵਾਹਨਾਂ ਵਿੱਚ ਯਾਤਰਾ ਕਰਨ ਵਾਲੇ ਸਭ ਯਾਤਰੀਆਂ ਦੀ ਸੁਰੱਖਿਆ ਸਾਡੀ ਸਰਬਉੱਚ ਪ੍ਰਾਥਮਿਕਤਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਆਟੋ ਉਦਯੋਗ ਦੇ ਸਾਹਮਣੇ ਮੌਜੂਦ ਗਲੋਬਲ ਸਪਲਾਈ ਚੇਨ ਸੰਕਟ ਅਤੇ ਮਾਈਕ੍ਰੋ ਇਕੋਨੌਮਿਕ ਪਰਿਦ੍ਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਤੈਅ ਕੀਤਾ ਗਿਆ ਹੈ ਕਿ ਸਭ ਯਾਤਰੀ ਕਾਰਾਂ (ਐੱਮ-1) ਵਿੱਚ ਘੱਟ ਤੋਂ ਘੱਟ 6 ਏਅਰਬੈੱਗ ਜ਼ਰੂਰੀ ਕਰਨ ਦਾ ਪ੍ਰਸਤਾਵ 01 ਅਕਤੂਬਰ 2023 ਤੋਂ ਲਾਗੂ ਕੀਤਾ ਜਾਵੇਗਾ।

ਇਸ ਤੋਂ ਪਹਿਲਾ, ਪਿੱਛੇ ਤੋਂ ਲੱਗਣ ਵਾਲੀ ਟੱਕਰ ਦੀ ਸੂਰਤ ਵਿੱਚ ਮੋਟਰ ਵਾਹਨ ਯਾਤਰੀਆਂ ਦੀ ਸੁਰੱਖਿਆ ਨੂੰ ਵਧਾਉਣ ਦੇ ਲਈ ਕੇਂਦਰੀ ਮੋਟਰ ਵਾਹਨ ਨਿਯਮਾਂ (ਸੀਐੱਮਵੀਆਰ), 1989 ਵਿੱਚ ਸੰਸ਼ੋਧਨ ਕਰਕੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਵਿੱਚ 14 ਜਨਵਰੀ 2022 ਨੂੰ ਇੱਕ ਮੌਜੂਦਾ ਅਧਿਸੂਚਨਾ ਜਾਰੀ ਕੀਤੀ ਗਈ ਸੀ ਜਿਸ ਵਿੱਚ 01 ਅਕਤੂਬਰ 2022 ਦੇ ਬਾਅਦ ਨਿਰਮਿਤ ਸਭ ਐੱਮ-1 ਸ਼੍ਰੇਣੀ ਦੇ ਵਾਹਨਾਂ ਦੇ ਅੰਦਰ ਦੋਹਾਂ ਪਾਸਿਓ ਅਤੇ ਦੋ ਸਾਈਡ ਤੋਂ ਖੁੱਲ੍ਹਣ ਵਾਲੇ ਏਅਰਬੈੱਗ ਫਿਟ ਕੀਤੇ ਜਾਣ ਦਾ ਪ੍ਰਸਤਾਵ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਅੱਗੇ ਦੀਆਂ ਸੀਟਾਂ ’ਤੇ ਸਾਹਮਣੇ ਵੱਲ ਮੂੰਹ ਕਰਕੇ ਬੈਠਣ ਵਾਲੇ ਯਾਤਰੀਆਂ ਦੇ ਲਈ ਏਅਰਬੈੱਗ ਅਤੇ ਪਿੱਛੇ ਦੀਆਂ ਸੀਟਾਂ ’ਤੇ ਬੈਠਣ ਵਾਲੇ ਯਾਤਰੀਆਂ ਦੀ ਸੁਰੱਖਿਆ ਦੇ ਲਈ ਵਾਹਨ ਦੇ ਅੰਦਰ ਦੋਹਾਂ ਪਾਸਿਓ ਖੱਲ੍ਹਣ ਵਾਲੇ ਪਰਦੇ/ਟਿਊਬ ਅਕਾਰ ਦੇ ਏਅਰਬੈੱਗ ਲਗਾਏ ਜਾਣ ਦਾ ਪ੍ਰਸਤਾਵ ਸੀ।

 

*****

ਐੱਮਜੇਪੀਐੱਸ



(Release ID: 1864583) Visitor Counter : 127