ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ
ਸਿਨੇਮਾ ਨਾ ਸਿਰਫ਼ ਇੱਕ ਉਦਯੋਗ ਹੈ ਬਲਕਿ ਇਹ ਸਾਡੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੇ ਕਲਾਤਮਕ ਪ੍ਰਗਟਾਵੇ ਦਾ ਮਾਧਿਅਮ ਵੀ ਹੈ: ਰਾਸ਼ਟਰਪਤੀ ਮੁਰਮੂ
Posted On:
30 SEP 2022 7:45PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (30 ਸਤੰਬਰ, 2022) ਨਵੀਂ ਦਿੱਲੀ ਵਿੱਚ ਵਿਭਿੰਨ ਸ਼੍ਰੇਣੀਆਂ ਵਿੱਚ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਸੁਸ਼੍ਰੀ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਪ੍ਰਦਾਨ ਕੀਤਾ।
ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ 68ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਸਾਰੇ ਅਵਾਰਡ ਜੇਤੂਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਸੁਸ਼੍ਰੀ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਜਿੱਤਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਪੀੜ੍ਹੀ ਦੀਆਂ ਸਾਡੀਆਂ ਭੈਣਾਂ ਨੇ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵਿਭਿੰਨ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ। ਸੁਸ਼੍ਰੀ ਪਾਰੇਖ ਦਾ ਸਨਮਾਨ ਅਦੁੱਤੀ ਮਹਿਲਾ ਸ਼ਕਤੀ ਲਈ ਵੀ ਸਨਮਾਨ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਫਿਲਮਾਂ ਬਣਾਉਣ ਤੋਂ ਇਲਾਵਾ ਬਿਹਤਰ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਫਿਲਮ ਉਦਯੋਗ ਦੀ ਵੱਡੀ ਭੂਮਿਕਾ ਹੁੰਦੀ ਹੈ। ਇੱਕ ਆਡੀਓ-ਵਿਜ਼ੁਅਲ ਮਾਧਿਅਮ ਹੋਣ ਕਰਕੇ, ਫਿਲਮਾਂ ਦਾ ਪ੍ਰਭਾਵ ਕਲਾ ਦੇ ਦੂਸਰੇ ਮਾਧਿਅਮਾਂ ਨਾਲੋਂ ਵਿਆਪਕ ਹੈ। ਉਨ੍ਹਾਂ ਕਿਹਾ ਕਿ ਸਿਨੇਮਾ ਸਿਰਫ਼ ਇੱਕ ਉਦਯੋਗ ਹੀ ਨਹੀਂ ਬਲਕਿ ਸਾਡੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਕਲਾਤਮਕ ਪ੍ਰਗਟਾਵਾ ਦਾ ਮਾਧਿਅਮ ਵੀ ਹੈ। ਇਹ ਸਾਡੇ ਸਮਾਜ ਨੂੰ ਜੋੜਨ ਅਤੇ ਰਾਸ਼ਟਰ ਨਿਰਮਾਣ ਲਈ ਵੀ ਇੱਕ ਮਾਧਿਅਮ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਫਿਲਮਾਂ ਦਾ ਨੌਜਵਾਨਾਂ ਅਤੇ ਬੱਚਿਆਂ 'ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਸ ਲਈ, ਸਮਾਜ ਉਮੀਦ ਕਰਦਾ ਹੈ ਕਿ ਫਿਲਮ ਉਦਯੋਗ ਦੇਸ਼ ਦੇ ਭਵਿੱਖ ਦੇ ਨਿਰਮਾਣ ਵਿੱਚ ਇਸ ਮਾਧਿਅਮ ਦੀ ਪ੍ਰਭਾਵੀ ਵਰਤੋਂ ਕਰੇਗਾ।
ਰਾਸ਼ਟਰਪਤੀ ਨੇ ਕਿਹਾ, ਜਦੋਂ ਕਿ ਅਸੀਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਹੇ ਹਾਂ, ਸੁਤੰਤਰਤਾ ਸੈਨਾਨੀਆਂ ਦੇ ਜੀਵਨ ਅਤੇ ਕਾਰਜ 'ਤੇ ਬਣੀਆਂ ਫ਼ੀਚਰ ਅਤੇ ਗੈਰ-ਫ਼ੀਚਰ ਫ਼ਿਲਮਾਂ ਦਾ ਦਰਸ਼ਕਾਂ ਵੱਲੋਂ ਸਵਾਗਤ ਕੀਤਾ ਜਾਵੇਗਾ। ਲੋਕ ਉਨ੍ਹਾਂ ਫਿਲਮਾਂ ਦੀ ਵੀ ਉਮੀਦ ਕਰਦੇ ਹਨ ਜੋ ਸਮਾਜ ਵਿੱਚ ਦਇਆ ਅਤੇ ਏਕਤਾ ਵਧਾਉਂਦੀਆਂ ਹਨ, ਵਿਕਾਸ ਦੀ ਗਤੀ ਨੂੰ ਤੇਜ਼ ਕਰਦੀਆਂ ਹਨ ਅਤੇ ਵਾਤਾਵਰਣ ਸੁਰੱਖਿਆ ਦੇ ਪ੍ਰਯਤਨਾਂ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਅੱਜ ਜਿਨ੍ਹਾਂ ਫਿਲਮਾਂ ਨੂੰ ਪੁਰਸਕਾਰ ਮਿਲੇ ਹਨ, ਉਨ੍ਹਾਂ ਨੇ ਪ੍ਰਕਿਰਤੀ ਅਤੇ ਵਾਤਾਵਰਣ, ਸੱਭਿਆਚਾਰ, ਸਮਾਜਿਕ ਕਦਰਾਂ-ਕੀਮਤਾਂ ਅਤੇ ਹੋਰ ਅਹਿਮ ਪਹਿਲੂਆਂ ਦੇ ਰਾਸ਼ਟਰੀ ਮੁੱਦਿਆਂ ਨੂੰ ਉਜਾਗਰ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਫਿਲਮਾਂ ਦਾ ਪੂਰੀ ਦੁਨੀਆ ਵਿੱਚ ਸੁਆਗਤ ਹੋ ਰਿਹਾ ਹੈ। ਇਸ ਸੌਫਟ-ਪਾਵਰ ਦੀ ਵਧੇਰੇ ਪ੍ਰਭਾਵੀ ਵਰਤੋਂ ਕਰਨ ਲਈ ਸਾਨੂੰ ਆਪਣੀਆਂ ਫਿਲਮਾਂ ਦੀ ਗੁਣਵੱਤਾ ਵਧਾਉਣੀ ਪਵੇਗੀ। ਉਨ੍ਹਾਂ ਨੋਟ ਕੀਤਾ ਕਿ ਇੱਕ ਖਿੱਤੇ ਵਿੱਚ ਬਣੀਆਂ ਫਿਲਮਾਂ ਦੂਸਰੇ ਖੇਤਰਾਂ ਵਿੱਚ ਵੀ ਵਧੇਰੇ ਪ੍ਰਸਿੱਧ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿਨੇਮਾ ਸਾਰੇ ਲੋਕਾਂ ਨੂੰ ਇੱਕ ਸੱਭਿਆਚਾਰਕ ਸੂਤਰ ਵਿੱਚ ਬੰਨ੍ਹ ਰਿਹਾ ਹੈ। ਇਹ ਫਿਲਮ ਕਮਿਊਨਿਟੀ ਦਾ ਸਮਾਜ ਲਈ ਬਹੁਤ ਵੱਡਾ ਯੋਗਦਾਨ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
*********
ਡੀਐੱਸ/ਏਕੇ
(Release ID: 1864294)