ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 1 ਅਕਤੂਬਰ ਨੂੰ 5G ਸੇਵਾਵਾਂ ਲਾਂਚ ਕਰਨਗੇ
ਪ੍ਰਧਾਨ ਮੰਤਰੀ ਇੰਡੀਆ ਮੋਬਾਈਲ ਕਾਂਗਰਸ ਦੇ ਛੇਵੇਂ ਸੰਸਕਰਣ ਦਾ ਉਦਘਾਟਨ ਕਰਨਗੇ
Posted On:
30 SEP 2022 11:49AM by PIB Chandigarh
ਇੱਕ ਨਵੇਂ ਤਕਨੀਕੀ ਯੁਗ ਦੀ ਸ਼ੁਰੂਆਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਕਤੂਬਰ ਨੂੰ ਸਵੇਰੇ 10 ਵਜੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 5G ਸੇਵਾਵਾਂ ਲਾਂਚ ਕਰਨਗੇ। 5G ਟੈਕਨੋਲੋਜੀ ਨਾਲ ਨਿਰਵਿਘਨ ਕਵਰੇਜ, ਉੱਚ ਡੇਟਾ ਦਰ, ਘੱਟ ਵਿਲੰਬਤਾ ਅਤੇ ਅਤਿਅਧਿਕ ਭਰੋਸੇਯੋਗ ਸੰਚਾਰ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਇਹ ਊਰਜਾ ਦਕਸ਼ਤਾ, ਸਪੈਕਟ੍ਰਮ ਦਕਸ਼ਤਾ ਅਤੇ ਨੈੱਟਵਰਕ ਦਕਸ਼ਤਾ ਵਧਾਵੇਗੀ।
ਪ੍ਰਧਾਨ ਮੰਤਰੀ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਦੇ ਛੇਵੇਂ ਸੰਸਕਰਣ ਦਾ ਵੀ ਉਦਘਾਟਨ ਕਰਨਗੇ। ਆਈਐੱਮਸੀ 2022 ਦਾ ਆਯੋਜਨ 1 ਤੋਂ 4 ਅਕਤੂਬਰ ਤੱਕ “ਨਿਊ ਡਿਜੀਟਲ ਯੂਨੀਵਰਸ” ਵਿਸ਼ੇ ਦੇ ਨਾਲ ਕੀਤਾ ਜਾਵੇਗਾ। ਇਹ ਸੰਮੇਲਨ ਪ੍ਰਮੁੱਖ ਵਿਚਾਰਕਾਂ, ਉੱਦਮੀਆਂ, ਇਨੋਵੇਟਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਕੱਠੇ ਲਿਆਉਂਦੇ ਹੋਏ ਡਿਜੀਟਲ ਟੈਕਨੋਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਇਸ ਦੇ ਪ੍ਰਸਾਰ ਤੋਂ ਹੋਣ ਵਾਲੇ ਅਦੁੱਤੀ ਅਵਸਰਾਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਵਿਭਿੰਨ ਪੇਸ਼ਕਾਰੀਆਂ ਦੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰੇਗਾ।
***
ਡੀਐੱਸ/ਵੀਜੇ/ਏਕੇ
(Release ID: 1863945)
Visitor Counter : 163
Read this release in:
Assamese
,
Tamil
,
Telugu
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Kannada
,
Malayalam