ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਤੱਖ ਲਾਭ ਟ੍ਰਾਂਸਫਰ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ, ਲੋਕਾਂ ਨੂੰ ਵਿਚੌਲਿਆਂ ਦੀਆਂ ਬੇੜੀਆਂ ਤੋਂ ਮੁਕਤ ਕਰਵਾਇਆ : ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ
ਮੁਸਲਿਮ ਮਹਿਲਾਵਾਂ ਦੇ ਮੁਕਤੀਦਾਤਾ ਦੇ ਰੂਪ ਵਿੱਚ ਯਾਦ ਕੀਤੇ ਜਾਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ: ਕੇਰਲ ਦੇ ਗਵਰਨਰ ਸ਼੍ਰੀ ਆਰਿਫ ਮੋਹਮੰਦ ਖਾਨ
ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ ਦੇ ਚੁਣੇ ਹੋਏ ਭਾਸ਼ਣਾਂ ਦੇ ਸੰਗ੍ਰਹਿ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਜਾਰੀ ਕੀਤਾ
ਪੁਸਤਕ ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰਾਂ ਦਾ ਸਾਰ ਸੰਗ੍ਰਹਿ ਹੈ, ਜਟਿਲ ਸਮਾਜਿਕ ਮੁੱਦਿਆਂ ਦੀ ਉਨ੍ਹਾਂ ਦੀ ਡੂੰਘੀ ਸਮਝ ‘ਤੇ ਚਾਨਣਾ ਪਾਉਂਦੀ ਹੈ: ਸ਼੍ਰੀ ਅਨੁਰਾਗ ਠਾਕੁਰ
Posted On:
23 SEP 2022 4:27PM by PIB Chandigarh
ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੇਰਲ ਦੇ ਗਵਰਨਰ ਸ਼੍ਰੀ ਆਰਿਫ ਮੋਹਮੰਦ ਖਾਨ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇ ਨਾਲ ਪ੍ਰਧਾਨ ਮੰਤਰੀ ਦੇ ਚੁਣੇ ਹੋਏ ਭਾਸ਼ਣਾਂ ਦੇ ਸੰਗ੍ਰਹਿ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਪੁਸਤਕ ਜਾਰੀ ਕੀਤੀ। ਡਾਇਰੈਕਟੋਰੇਟ ਆਵ੍ ਪਬਲਿਕੇਸ਼ਨ ਡਿਵੀਜ਼ਨ ਨੇ ਇਸ ਸਮਾਰੋਹ ਦਾ ਆਯੋਜਨ ਕੀਤਾ। ਪੁਸਤਕ ਵੱਖ-ਵੱਖ ਵਿਸ਼ਿਆਂ ‘ਤੇ ਮਈ 2019 ਤੋਂ ਮਈ 2020 ਤੱਕ ਪ੍ਰਧਾਨ ਮੰਤਰੀ ਦੇ 86 ਭਾਸ਼ਣਾਂ ਦਾ ਸੰਕਲਨ ਹੈ।

ਇਸ ਅਵਸਰ ‘ਤੇ ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਪੁਸਤਕ ਰਾਸ਼ਟਰ ਦੇ ਸਾਹਮਣੇ ਮੌਜੂਦ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਤੋਂ ਨਿਪਟਣ ਦੇ ਲਈ ਕੀਤੇ ਜਾ ਰਹੇ ਠੋਸ ਪ੍ਰਯਤਨਾਂ ਦੀ ਸਮਝ ਨੂੰ ਵਿਆਪਕ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਫਲਸਫੇ ਤਹਿਤ ਕੰਮ ਕਰ ਰਹੀ ਹੈ ‘ਸਰਵੇ ਜਨ ਸੁਖਿਨੋ ਭਵੰਤੁ’। ਉਨ੍ਹਾਂ ਨੇ ਕਿਹਾ ਕਿ ਚੰਗੀ ਯੋਜਨਾਵਾਂ ਪਹਿਲਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ, ਲੇਕਿਨ ਸਿਰਫ ਵਰਤਮਾਨ ਪ੍ਰਧਾਨ ਮੰਤਰੀ, ਅਗਵਾਈ ਕਰਦੇ ਹੋਏ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਸਾਰੇ ਪ੍ਰੋਗਰਾਮ ਨਿਰਧਾਰਿਤ ਸਮੇਂ ਸੀਮਾ ਅਤੇ ਲਕਸ਼ਾਂ ਦਾ ਪਾਲਨ ਕਰਨ। ਉਹ ਖੁਦ ਕਮਾਨ ਸੰਭਾਲਦੇ ਹਨ ਅਤੇ ਨਿਰੰਤਰ ਨਿਗਰਾਨੀ ਤੇ ਸੰਭਾਵਿਤ ਵੰਡ ਸੁਨਿਸ਼ਚਤਿ ਕਰਦੇ ਹਨ, ਸ਼੍ਰੀ ਨਾਇਡੂ ਨੇ ਕਿਹਾ ਕਿ ਆਪਣੇ ਅਸਾਧਾਰਣ ਸੰਵਾਦ ਕੌਸ਼ਲ ਦੇ ਕਾਰਨ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਸਾਰੇ ਲੋਕਾਂ ਨਾਲ ਸਮਾਨ ਰੂਪ ਨਾਲ ਜੁੜ ਸਕਦੇ ਹਨ।

ਸ਼੍ਰੀ ਨਾਇਡੂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਕਰੋੜਾਂ ਬੈਂਕ ਖਾਤੇ ਖੋਲ੍ਹਣ ਦੇ ਸੁਪਨੇ ਨੂੰ ਪੂਰਾ ਹੋਣਾ ਕਠਿਨ ਲਗਦਾ ਸੀ, ਲੇਕਿਨ ਪ੍ਰਧਾਨ ਮੰਤਰੀ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਇਸ ਲਕਸ਼ ਨੂੰ ਬਹੁਤ ਜਲਦੀ ਹੀ ਪ੍ਰਾਪਤ ਕਰ ਲਿਆ ਗਿਆ। ਉਨ੍ਹਾਂ ਦੇ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ) ਨੂੰ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਦੱਸਿਆ। ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨੇ ਲੋਕਾਂ ਨੂੰ ਵਿਚੌਲਿਆਂ ਦੀਆਂ ਬੇੜੀਆਂ ਤੋਂ ਮੁਕਤ ਕਰਵਾਇਆ ਅਤੇ ਕਲਿਆਣਕਾਰੀ ਉਪਾਵਾਂ ਦੇ ਆਖਰੀ ਛੋਰ ਤੱਕ ਪਹੁੰਚ ਸੁਨਿਸ਼ਚਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਪਹਿਲਾਂ ਦੀਆਂ ਯੋਜਨਾਵਾਂ ਨੂੰ ਜਾਂ ਤਾਂ ਸਰਕਾਰ ਜਾਂ ਰਾਜਨੀਤਿਕ ਦੇ ਰੂਪ ਵਿੱਚ ਪਹਿਚਾਣਿਆ ਜਾਂਦਾ ਸੀ, ਲੇਕਿਨ ਪ੍ਰਧਾਨ ਮੰਤਰੀ ਮੋਦੀ ਇਸ ਗੱਲ ਨੂੰ ਸਮਝ ਗਏ ਸਨ ਕਿ ਇੱਕ ਲਕਸ਼ ਦੀ ਪ੍ਰਾਪਤੀ ਲੋਕਾਂ ਦੀ ਭਾਗੀਦਾਰੀ ‘ਤੇ ਨਿਰਭਰ ਕਰਦੀ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਯਾਨ ਦੀ ਪਰਿਕਲਪਨਾ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਕੀਤੀ ਸੀ।
ਸ਼੍ਰੀ ਨਾਇਡੂ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਕਿਹਾ, “ਲੋਕ ਲੰਬੇ ਸਮੇਂ ਤੋਂ ਇਹ ਕਹਿੰਦੇ ਰਹੇ ਹਨ ਕਿ ਭਾਰਤ ਸ਼ਕਤੀ ਅਤੇ ਕਦ ਦੇ ਹਿਸਾਬ ਨਾਲ ਨਹੀਂ ਬੋਲਦਾ ਹੈ। ਪ੍ਰਧਾਨ ਮੰਤਰੀ ਦੇ ਆਉਣ ਦੇ ਨਾਲ ਭਾਰਤ ਹੁਣ ਇੱਕ ਤਾਕਤ ਬਣ ਗਿਆ ਹੈ ਅਤੇ ਭਾਰਤ ਦੀ ਆਵਾਜ਼ ਸਾਰੇ ਸੁਣਦੇ ਹਨ।”
ਕੇਰਲ ਦੇ ਗਵਰਨਰ, ਸ਼੍ਰੀ ਆਰਿਫ ਮੋਹਮੰਦ ਖਾਨ ਨੇ ਕਿਹਾ ਕਿ ਇਹ ਪੂਰੀ ਪੁਸਤਕ ਇੱਕ ਸਾਂਝੇ ਧਾਗੇ ਨਾਲ ਸੰਚਾਲਿਤ ਹੈ ਅਤੇ ਉਹ ਹੈ – ਹਾਸ਼ੀਏ ਦੇ ਵਰਗ ਅਤੇ ਮਹਿਲਾ ਸਸ਼ਕਤੀਕਰਣ ਦੇ ਲਈ ਪ੍ਰਧਾਨ ਮੰਤਰੀ ਦੀ ਚਿੰਤਾ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਸ਼ੌਚਾਲਯਾਂ ਦੀ ਉਪਲਬਧਤਾ ਅਤੇ ਜਲ ਦੀ ਕਨੈਕਟੀਵਿਟੀ ਦੇ ਦੋਹਰੇ ਮੁੱਦਿਆਂ ਦੇ ਲਈ ਬਹੁਤ ਲੰਬੇ ਸਮੇਂ ਤੋਂ ਤਤਕਾਲ ਸਰਕਾਰੀ ਪ੍ਰਯਤਨਾਂ ਦੀ ਜ਼ਰੂਰਤ ਸੀ, ਲੇਕਿਨ ਕਈ ਸਰਕਾਰਾਂ ਆਉਣ ਅਤੇ ਉਨ੍ਹਾਂ ਦੇ ਜਾਣ ਦੇ ਬਾਵਜੂਦ ਇਹ ਪਿੱਛੇ ਰਹਿ ਹੀ ਗਿਆ ਸੀ। ਇਹ ਸਿਰਫ ਮੌਜੂਦਾ ਸਰਕਾਰ ਹੈ, ਜਿਸ ਨੇ ਸ਼ੁਰੂ ਤੋਂ ਹੀ ਇਸ ਮਿਸ਼ਨ ਨੂੰ ਯੁੱਧ ਪੱਧਰ ‘ਤੇ ਸ਼ੁਰੂ ਕੀਤਾ।

ਤਿੰਨ ਤਲਾਕ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਦੀਆਂ ਤੋਂ ਪਨਪ ਰਹੀ ਇਸ ਬੁਰਾਈ ਤੋਂ ਛੁਟਕਾਰਾ ਦਿਵਾਉਣਾ ਕੋਈ ਛੋਟੀ ਉਪਲਬਧੀ ਨਹੀਂ ਹੈ। ਇਹ ਬਹੁਤ ਨਿਰਾਸ਼ਾਜਨਕ ਸੀ ਕਿ ਵਿਵਾਹਿਤ ਮੁਸਲਿਮ ਮਹਿਲਾਵਾਂ ਲਗਾਤਾਰ ਤਲਾਕ ਦੇ ਖਤਰੇ ਵਿੱਚ ਜਿਉਂਦੀਆਂ ਸਨ। ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨੇਹਰੂ ਦੁਆਰਾ ਮੁਸਲਿਮ ਮਹਿਲਾਵਾਂ ਨੂੰ ਹਿੰਦੂ ਮਹਿਲਾਵਾਂ ਦੇ ਸਮਾਨ ਅਧਿਕਾਰ ਨਾ ਦਿਲਾ ਪਾਉਣ ਨੂੰ ਆਪਣੀ ਸਭ ਤੋਂ ਵੱਡੀ ਵਿਫਲਤਾ ਮਨਣ ਨਾਲ ਜੁੜੇ ਇੱਕ ਕਿੱਸੇ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਹਮੰਦ ਨੇ ਕਿਹਾ ਕਿ ਇਸ ਇਤਿਹਾਸਿਕ ਫੈਸਲੇ ਦਾ ਅਸਰ ਕਈ ਵਰ੍ਹਿਆਂ ਬਾਅਦ ਮਹਿਸੂਸ ਕੀਤਾ ਜਾਵੇਗਾ ਜਦੋਂ ਰਾਜਨੀਤਿਕ ਅਤੇ ਸਮਾਜਿਕ ਵਿਚਾਰਕ ਇਸ ਫੈਸਲੇ ਦਾ ਵਿਸ਼ਲੇਸ਼ਣ ਕਰਨਗੇ ਅਤੇ ਤਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮੁਸਲਿਮ ਮਹਿਲਾਵਾਂ ਦੇ ਮੁਕਤੀਦਾਤਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਕ੍ਰੈਡਿਟ ਦਿੱਤਾ ਕਿ ਉਨ੍ਹਾਂ ਨੇ ਸਾਰੀਆਂ ਰੁਕਾਵਟਾਂ ਅਤੇ ਵਿਰੋਧਾਂ ਦਾ ਮੁਕਾਬਲਾ ਕੀਤਾ ਤੇ ਇਸ ਵਾਅਦੇ ਨੂੰ ਪੂਰਾ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਦੇਸ਼ ਦਾ ਵਿਕਾਸ ਸਿਰਫ ਸਰਕਾਰ ਅਤੇ ਉਸ ਦੀ ਨੌਕਰਸ਼ਾਹੀ ਦੀ ਜ਼ਿੰਮੇਦਾਰੀ ਸੀ। ਹਾਲਾਂਕਿ, ਹੁਣ ਪ੍ਰਧਾਨ ਮੰਤਰੀ ਮੋਦੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਦਾ ਵਿਕਾਸ ਜਨਭਾਗੀਦਾਰੀ ਦਾ ਇੱਕ ਪ੍ਰੋਗਰਾਮ ਬਣੇ, ਜਿੱਥੇ ਦੇਸ਼ ਦੇ ਲੋਕ ਇਸ ਪ੍ਰਕਿਰਿਆ ਅਤੇ ਇਸ ਦੇ ਨਤੀਜਿਆਂ ਵਿੱਚ ਸਮਾਨ ਰੂਪ ਤੋਂ ਭਾਗੀਦਾਰ ਬਣਨ, ਅਤੇ ਇਸੇ ਨੇ ਸੱਚੇ ਲੋਕਤੰਤਰ ਦੀ ਅਵਧਾਰਣਾ ਨੂੰ ਸਾਕਾਰ ਕੀਤਾ ਹੈ।
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇਸ ਪੁਸਤਕ ਬਾਰੇ ਕਿਹਾ ਕਿ ਇਸ ਪੁਸਤਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 86 ਭਾਸ਼ਣਾਂ ਨੂੰ 10 ਚੈਪਟਰਾਂ ਵਿੱਚ ਸੰਕਲਿਤ ਕੀਤਾ ਗਿਆ ਹੈ ਅਤੇ ਇਹ ਜਟਿਲ ਸਮਾਜਿਕ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀ ਗਹਿਰੀ ਸਮਝ ਅਤੇ ਸਪਸ਼ਟ ਵਿਜ਼ਨ ਨੂੰ ਦਿਖਲਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਕਲਨ ਭਵਿੱਖ ਦੇ ਇਤਿਹਾਸਕਾਰਾਂ ਦੇ ਲਈ ਬਹੁਤ ਉਪਯੋਗੀ ਹੋਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਭਾਸ਼ਣਾਂ ਵਿੱਚ ਅਸੀਂ ਜਟਿਲ ਰਾਸ਼ਟਰੀ ਮੁੱਦਿਆਂ ‘ਤੇ ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਦੀ ਅਗਵਾਈ ਨੂੰ ਦੇਖਿਆ ਜਾ ਸਕਦਾ ਹੈ, ਜਿਸ ਦਾ ਪਰਿਣਾਮ ਅਜਿਹੀਆਂ ਕਾਰਵਾਈਆਂ ਦੇ ਰੂਪ ਵਿੱਚ ਸਾਹਮਣੇ ਆਇਆ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੇ ਰੂਪ ਵਿੱਚ ਅੱਜ ਖੜਿਆ ਹੈ। ਇਨ੍ਹਾਂ ਕਾਰਜਾਂ ਦੇ ਨਾਲ-ਨਾਲ ਉਨ੍ਹਾਂ ਦੀ ਸੇਵਾ ਕਰਨ ਦੀ ਭਾਵਨਾ ਅਤੇ ਵਿਚੌਲਿਆਂ ਤੋਂ ਮੁਕਤ, ਅੰਤਿਮ ਛੋਰ ਤੱਕ ਡਿਲੀਵਰੀ ਸੁਨਿਸ਼ਚਿਤ ਕਰਨ ਦੇ ਉਨ੍ਹਾਂ ਦੇ ਜਨੂੰਨ ਦੇ ਕਾਰਨ ਲੋਕਾਂ ਵਿੱਚ ਉਨ੍ਹਾਂ ਦੇ ਪ੍ਰਤੀ ਅਟੁੱਟ ਵਿਸ਼ਵਾਸ ਪੈਦਾ ਹੋਇਆ ਹੈ।
ਸ਼੍ਰੀ ਨਰੇਂਦਰ ਮੋਦੀ ਨੂੰ ਜੀਵਨ ਦੇ ਹਰ ਖੇਤਰ ਦੇ ਲੋਕਾਂ ਨਾਲ ਜੁੜਣ ਦੀ ਬੇਮਿਸਾਲ ਸਮਰੱਥਾ ਦਾ ਕ੍ਰੈਡਿਟ ਦਿੰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਲੈ ਕੇ ਮਹਿਲਾਵਾਂ ਤੱਕ, ਕਿਸਾਨਾਂ ਤੋਂ ਲੈ ਕੇ ਸੀਮਾ ‘ਤੇ ਤੈਨਾਤ ਸੈਨਿਕਾਂ ਤੱਕ, ਖਿਡਾਰੀਆਂ ਤੋਂ ਲੈ ਕੇ ਕਾਰੋਬਾਰੀਆਂ ਤੱਕ, ਕੋਈ ਵੀ ਵਿਅਕਤੀ ਜੋ ਪ੍ਰਧਾਨ ਮੰਤਰੀ ਦੀ ਗੱਲ ਸੁਣਦਾ ਹੈ ਉਹ ਉਨ੍ਹਾਂ ਦੇ ਭਾਸ਼ਣਾਂ ਦੇ ਨਾਲ ਇੱਕ ਜੁੜਾਵ ਮਹਿਸੂਸ ਕਰ ਸਕਦਾ ਹੈ ਅਤੇ ਵਿਭਿੰਨ ਅੰਤਰਰਾਸ਼ਟਰੀ ਸਰਵੇਖਣਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਦਾ ਸਭ ਤੋਂ ਪਸੰਦੀਦਾ ਪ੍ਰਧਾਨ ਮੰਤਰੀ ਦੱਸਿਆ ਹੈ। ਦੁਨੀਆ ਦੇ ਤਾਕਤਵਰ ਨੇਤਾਵਾਂ ਨੇ ਇਹ ਵਿਸਤਾਰ ਨਾਲ ਦੱਸਿਆ ਹੈ ਕਿ ਨਰੇਂਦਰ ਮੋਦੀ ਹੋਣ ਦੇ ਮਾਇਨੇ ਆਖਿਰ ਕੀ ਹਨ।
ਇਸ ਪੁਸਤਕ ਵਿੱਚ ਵਿਦੇਸ਼ ਸੰਬੰਧਾਂ ‘ਤੇ ਉਨ੍ਹਾਂ ਦੇ ਭਾਸ਼ਣ, ਅਰਥਵਿਵਸਥਾ ‘ਤੇ ਉਨ੍ਹਾਂ ਦੇ ਚਿੰਤਨ ਅਤੇ ਕਾਸ਼ੀ ਵਿਸ਼ਵਨਾਥ ਧਾਮ, ਕੇਦਾਰਨਾਥ ਧਾਮ, ਅਯੋਧਿਆ, ਦੇਵਘਰ ਆਦਿ ਵਿੱਚ ਸਾਡੀ ਸੱਭਿਆਚਾਰ ਵਿਰਾਸਤ ਦੀ ਬਹਾਲੀ ਦੇ ਲਈ ਉਨ੍ਹਾਂ ਦੇ ਵਿਚਾਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕ ਪਾਠਕ ਨੂੰ ਭਾਰਤ ਦੇ ਵਾਤਾਵਰਣ ਅਤੇ ਗ੍ਰੀਨ ਇੰਡੀਆ ਦੇ ਨਿਰਮਾਣ ਦੇ ਲਈ ਉਠਾਏ ਗਏ ਕਦਮਾਂ, ਵੱਖ-ਵੱਖ ਮੰਤਰਾਲਿਆਂ ਦੀ ਉਪਲਬਧੀਆਂ, ਫਿਟਨੈੱਸ, ਯੋਗ ਅਤੇ ਖੇਡ ਨੂੰ ਮੁੱਖ ਧਾਰਾ ਵਿੱਚ ਲਿਆਉਣ, ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਰਕਾਰ ਦੀਆਂ ਉਪਲਬਧੀਆਂ, ਖੇਤੀਬਾੜੀ ਅਤੇ ਐਗਰੋ-ਬਿਜ਼ਨਸ, ਰੋਜ਼ਗਾਰ, ਗ੍ਰਾਮੋਦਯ ਤੋਂ ਰਾਸ਼ਟ੍ਰੋਦਯ ਤੱਕ, ਆਤਮਨਿਰਭਰ ਬਣਨ ਦੀ ਭਾਰਤ ਦੀ ਯਾਤਰਾ ਬਾਰੇ ਉਨ੍ਹਾਂ ਦੇ ਵਿਚਾਰਾਂ ਨਾਲ ਜਾਣੂ ਕਰਾਵੇਗੀ।
ਇਹ ਪੁਸਤਕ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰਾਂ ਦਾ ਵਿਸ਼ਵਕੋਸ਼ ਹੈ। ਇਸ ਸੰਕਲਨ ਵਿੱਚ ਪਾਠਕਾਂ ਨੂੰ ਇਤਿਹਾਸਿਕ ਅਵਸਰਾਂ- ਜਿਵੇਂ ਕਿ ਰਾਜਸਭਾ ਦਾ 250ਵਾਂ ਸੈਸ਼ਨ, ਐਸੋਚਮ (ASSOCHAM) ਦੇ 100 ਸਾਲ ਪੂਰੇ ਹੋਣ ‘ਤੇ ਦਿੱਤਾ ਗਿਆ ਭਾਸ਼ਣ, 8 ਅਗਸਤ, 2019 ਨੂੰ ਆਰਟੀਕਲ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ ਅਤੇ ਲੱਦਾਖ ‘ਤੇ ਦਿੱਤੇ ਗਏ ਭਾਸ਼ਣ ਪੜ੍ਹਣ ਨੂੰ ਮਿਲਣਗੇ। ਰਾਸ਼ਟਰ ਦੇ ਨਾਮ ਉਨ੍ਹਾਂ ਦਾ ਸੰਬੋਧਨ, ਕੋਵਿਡ ਦੇ ਸੰਬੰਧ ਵਿੱਚ 19 ਮਾਰਚ, 2020 ਨੂੰ ਰਾਸ਼ਟਰ ਨੂੰ ਦਿੱਤਾ ਗਿਆ ਸੰਦੇਸ਼, ਫਿਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ‘ਤੇ ਦਿੱਤਾ ਗਿਆ ਸੰਬੋਧਨ, ਅਯੋਧਿਆ ਵਿੱਚ ਸ਼੍ਰੀ ਰਾਮ ਜਨਮਭੂਮੀ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਰਾਸ਼ਟਰ ਦੇ ਨਾਮ ਉਨ੍ਹਾਂ ਦਾ ਸੰਦੇਸ਼ ਆਦਿ ਵੀ ਇਸ ਪੁਸਤਕ ਵਿੱਚ ਸ਼ਾਮਲ ਹਨ।
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪੁਸਤਕ ਵਿੱਚ ਵੱਖ-ਵੱਖ ਰਾਜਨੀਤਿਕ ਨੇਤਾਵਾਂ ਦੁਆਰਾ ਕੀਤੀ ਗਈ ਵਿਨਾਸ਼ਕਾਰੀ ਭਵਿੱਖਬਾਣੀਆਂ ਦਾ ਜਵਾਬ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਆਰਟੀਕਲ 370 ਹਟਾਏ ਜਾਣ ‘ਤੇ ਭਾਰਤ ਦਾ ਅਸਤਿਤਵ ਨਹੀਂ ਬਚੇਗਾ ਅਤੇ ਇੱਕ ਵੀ ਵਿਅਕਤੀ ਕਸ਼ਮੀਰ ਵਿੱਚ ਭਾਰਤੀ ਤਿਰੰਗਾ ਨਹੀਂ ਫਹਿਰਾਵੇਗਾ। ਅੱਜ ਹਰ ਘਰ ਤਿਰੰਗਾ ਅਭਿਯਾਨ ਨੂੰ ਕਸ਼ਮੀਰ ਵਿੱਚ ਓਨੀ ਹੀ ਸਫਲਤਾ ਮਿਲੀ ਹੈ ਜਿੰਨੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਤੇ ਕਸ਼ਮੀਰ ਵਿੱਚ ਵੀ ਬੇਮਿਸਾਲ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ।
ਇਸ ਅਵਸਰ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ, ਪ੍ਰਕਾਸ਼ਨ ਵਿਭਾਗ ਦੀ ਡਾਇਰੈਕਟਰ ਜਨਰਲ, ਸੁਸ਼੍ਰੀ ਮੋਨਿਦੀਪਾ ਮੁਖਰਜੀ ਅਤੇ ਮੰਤਰਾਲੇ ਦੀਆਂ ਵੱਖ-ਵੱਖ ਮੀਡੀਆ ਇਕਾਈਆਂ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਪੁਸਤਕ ਬਾਰੇ
ਇਹ ਪੁਸਤਕ ਮਈ, 2019 ਤੋਂ ਲੈ ਕੇ ਮਈ, 2020 ਦੇ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਦਿੱਤੇ ਗਏ ਪ੍ਰਧਾਨ ਮੰਤਰੀ ਦੇ 86 ਭਾਸ਼ਣਾਂ ‘ਤੇ ਕੇਂਦ੍ਰਿਤ ਹੈ। ਦਸ ਵਿਸ਼ੇਗਤ ਖੇਤਰਾਂ ਵਿੱਚ ਵੰਡਿਆ ਗਿਆ, ਇਹ ਭਾਸ਼ਣ ਪ੍ਰਧਾਨ ਮੰਤਰੀ ਦੇ ‘ਨਿਊ ਇੰਡੀਆ’ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ। ਇਸ ਪੁਸਤਕ ਦੇ ਚੰਗੀ ਤਰ੍ਹਾਂ ਵੰਡੇ ਗਏ ਖੰਡਾਂ ਵਿੱਚ ਸ਼ਾਮਲ ਹਨ- ਆਤਮਨਿਰਭਰ ਭਾਰਤ, ਅਰਥਵਿਵਸਥਾ, ਲੋਕ-ਪ੍ਰਥਮ ‘ਤੇ ਅਧਾਰਿਤ ਸ਼ਾਸਨ, ਕੋਵਿਡ-19 ਦੇ ਖਿਲਾਫ ਲੜਾਈ, ਉਭਰਦਾ ਭਾਰਤ: ਵਿਦੇਸ਼ ਨੀਤੀ, ਜੈ ਕਿਸਾਨ, ਟੇਕ ਇੰਡੀਆ-ਨਿਊ ਇੰਡੀਆ, ਗ੍ਰੀਨ ਇੰਡੀਆ-ਰੈਜ਼ੀਲੀਐਂਟ ਇੰਡੀਆ-ਕਲੀਨ ਇੰਡੀਆ, ਫਿਟ ਇੰਡੀਆ-ਐਫਿਸ਼ੀਐਂਟ ਇੰਡੀਆ, ਈਟਰਨਲ ਇੰਡੀਆ-ਮੌਡਰਨ ਇੰਡੀਆ: ਕਲਚਰਲ ਹੈਰੀਟੇਜ, ਅਤੇ ਮਨ ਕੀ ਬਾਤ।
ਇਹ ਪੁਸਤਕ ਪ੍ਰਧਾਨ ਮੰਤਰੀ ਦੇ ਇੱਕ ਅਜਿਹੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀ ਹੈ, ਜੋ ਆਤਮਨਿਰਭਰ, ਮਜ਼ਬੂਤ ਅਤੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਵਿੱਚ ਸਮਰੱਥ ਹਨ। ਪ੍ਰਧਾਨ ਮੰਤਰੀ ਆਪਣੀ ਅਸਾਧਾਰਣ ਭਾਸ਼ਣ ਸ਼ੈਲੀ ਦੇ ਜ਼ਰੀਏ ਜਨਤਾ ਨਾਲ ਜੁੜਣ ਦੀ ਉਤਕ੍ਰਿਸ਼ਟ ਸੰਵਾਦ ਸਮਰੱਥਾਵਾਂ ਦੇ ਨਾਲ ਅਗਵਾਈ ਕੌਸ਼ਲ, ਦੂਰਦਰਸ਼ੀ ਸੋਚ ਅਤੇ ਦੂਰਅੰਦੇਸ਼ੀ ਦਾ ਸਮਾਵੇਸ਼ ਕਰਦੇ ਹਨ। ਉਨ੍ਹਾਂ ਦੇ ਵਿਅਕਤੀਤਵ ਦੀ ਇਹੀ ਵਿਸ਼ੇਸ਼ਤਾ ਇਸ ਪੁਸਤਕ ਵਿੱਚ ਝਲਕਦੀ ਹੈ।
ਇਸ ਪੁਸਤਕ ਦਾ ਅੰਗ੍ਰੇਜੀ ਤੇ ਹਿੰਦੀ ਸੰਸਕਰਣ ਪ੍ਰਕਾਸ਼ਨ ਵਿਭਾਗ ਦੇ ਵਿਕ੍ਰੀ ਕੇਂਦਰਾਂ ਅਤੇ ਨਵੀਂ ਦਿੱਲੀ ਦੇ ਸੀਜੀਓ ਕੰਪਲੈਕਸ ਸਥਿਤ ਸੂਚਨਾ ਭਵਨ ਦੇ ਬੁਕਸ ਗੈਲਰੀ ਵਿੱਚ ਉਪਲਬਧ ਹਨ। ਇਨ੍ਹਾਂ ਪੁਸਤਕਾਂ ਨੂੰ ਪ੍ਰਕਾਸ਼ਨ ਵਿਭਾਗ ਦੀ ਵੈਬਸਾਈਟ ਦੇ ਨਾਲ-ਨਾਲ ਭਾਰਤਕੋਸ਼ ਪਲੈਟਫਾਰਮ ਦੇ ਮਾਧਿਅਮ ਨਾਲ ਵੀ ਔਨਲਾਈਨ ਖਰੀਦਿਆ ਜਾ ਸਕਦਾ ਹੈ। ਈ-ਬੁਕਸ, ਐਮਾਜ਼ੋਨ ਅਤੇ ਗੂਗਲ ਪਲੇ ‘ਤੇ ਵੀ ਉਪਲਬਧ ਹਨ।

*****
ਸੌਰਭ ਸਿੰਘ
(Release ID: 1861957)
Visitor Counter : 176