ਮੰਤਰੀ ਮੰਡਲ

ਕੈਬਨਿਟ ਨੇ ਉੱਚ ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ ਵਿੱਚ ਗੀਗਾ ਵਾਟ (ਜੀਡਬਲਿਊ) ਸਕੇਲ ਦੀ ਨਿਰਮਾਣ ਸਮਰੱਥਾ ਨੂੰ ਹਾਸਲ ਕਰਨ ਲਈ ‘ਉੱਚ ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ ’ਤੇ ਰਾਸ਼ਟਰੀ ਪ੍ਰੋਗਰਾਮ’ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ ਪ੍ਰਵਾਨਗੀ ਦਿੱਤੀ

Posted On: 21 SEP 2022 3:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਨੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ‘ਉੱਚ ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ ’ਤੇ ਰਾਸ਼ਟਰੀ ਪ੍ਰੋਗਰਾਮ’ ’ਤੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਕਿਸ਼ਤ II) ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਚ ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ ਵਿੱਚ ਗੀਗਾ ਵਾਟ (ਜੀਡਬਲਿਊ) ਸਕੇਲ ਦੀ ਨਿਰਮਾਣ ਸਮਰੱਥਾ ਨੂੰ ਪ੍ਰਾਪਤ ਕਰਨ ਲਈ 19,500 ਕਰੋੜ ਰੁਪਏ ਦੀ ਲਾਗਤ ਆਵੇਗੀ।

ਉੱਚ ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ ’ਤੇ ਰਾਸ਼ਟਰੀ ਪ੍ਰੋਗਰਾਮ ਦਾ ਉਦੇਸ਼ ਭਾਰਤ ਵਿੱਚ ਉੱਚ ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ ਦੇ ਨਿਰਮਾਣ ਲਈ ਇੱਕ ਈਕੋਸਿਸਟਮ ਬਣਾਉਣਾ ਹੈ, ਅਤੇ ਇਸ ਤਰ੍ਹਾਂ ਅਖੁੱਟ ਊਰਜਾ ਦੇ ਖੇਤਰ ਵਿੱਚ ਆਯਾਤ ਨਿਰਭਰਤਾ ਨੂੰ ਘਟਾਉਣਾ ਹੈ। ਇਹ ਆਤਮਨਿਰਭਰ ਭਾਰਤ ਪਹਿਲ ਨੂੰ ਮਜ਼ਬੂਤ ਕਰੇਗਾ ਅਤੇ ਰੋਜ਼ਗਾਰ ਪੈਦਾ ਕਰੇਗਾ।

ਸੋਲਰ ਪੀਵੀ ਨਿਰਮਾਤਾਵਾਂ ਦੀ ਚੋਣ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਘਰੇਲੂ ਬਾਜ਼ਾਰ ਤੋਂ ਉੱਚ ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ ਦੀ ਵਿਕਰੀ ’ਤੇ ਸੋਲਰ ਪੀਵੀ ਨਿਰਮਾਣ ਪਲਾਂਟਾਂ ਦੇ ਚਾਲੂ ਹੋਣ ਤੋਂ ਬਾਅਦ 5 ਸਾਲਾਂ ਲਈ ਪੀਐੱਲਆਈ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

ਯੋਜਨਾ ਤੋਂ ਉਮੀਦ ਕੀਤੇ ਜਾਂਦੇ ਨਤੀਜੇ/ ਲਾਭ ਹੇਠਾਂ ਦਿੱਤੇ ਅਨੁਸਾਰ ਹਨ:

i. ਇਹ ਅਨੁਮਾਨ ਲਗਾਇਆ ਗਿਆ ਹੈ ਕਿ ਪੂਰੀ ਤਰ੍ਹਾਂ ਤੇ ਅੰਸ਼ਕ ਤੌਰ ’ਤੇ ਏਕੀਕ੍ਰਿਤ ਲਗਭਗ 65,000 ਮੈਗਾਵਾਟ ਪ੍ਰਤੀ ਸਲਾਨਾ ਨਿਰਮਾਣ ਸਮਰੱਥਾ ਵਾਲੇ ਸੋਲਰ ਪੀਵੀ ਮੌਡਿਊਲਸ ਸਥਾਪਿਤ ਕੀਤੇ ਜਾਣਗੇ।

ii. ਇਹ ਯੋਜਨਾ ਲਗਭਗ 94,000 ਕਰੋੜ ਰੁਪਏ ਦਾ ਸਿੱਧਾ ਨਿਵੇਸ਼ ਲਿਆਵੇਗੀ।

iii. ਈਵੀਏ, ਸੋਲਰ ਗਲਾਸ, ਬੈਕਸ਼ੀਟ, ਆਦਿ ਵਰਗੀਆਂ ਸਮੱਗਰੀਆਂ ਦੇ ਸੰਤੁਲਨ ਲਈ ਨਿਰਮਾਣ ਸਮਰੱਥਾ ਦੀ ਸਿਰਜਣਾ।

iv. ਲਗਭਗ 1,95,000 ਲੋਕਾਂ ਨੂੰ ਸਿੱਧੇ ਤੌਰ ’ਤੇ ਅਤੇ ਲਗਭਗ 7,80,000 ਵਿਅਕਤੀਆਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।

v. ਲਗਭਗ 1.37 ਲੱਖ ਕਰੋੜ ਰੁਪਏ ਦਾ ਆਯਾਤ ਪ੍ਰਤੀਸਥਾਪਨ।

vi. ਸੋਲਰ ਪੀਵੀ ਮੌਡਿਊਲਸ ਵਿੱਚ ਉੱਚ ਦਕਸ਼ਤਾ ਪ੍ਰਾਪਤ ਕਰਨ ਲਈ ਖੋਜ ਅਤੇ ਵਿਕਾਸ ਵਿੱਚ ਤੇਜ਼ੀ।

 

*****

 

ਡੀਐੱਸ(Release ID: 1861324) Visitor Counter : 145