ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਸਾਰੇ ਹਿਤਧਾਰਕਾਂ ਦਰਮਿਆਨ ਸਹਿਯੋਗ, ਤਾਲਮੇਲ ਅਤੇ ਗੱਲਬਾਤ ਨਾਲ ਲੌਜਿਸਟਿਕ ਲਾਗਤ ਨੂੰ 14-16% ਤੋਂ ਘਟਾ ਕੇ 10% ਕਰਨ ‘ਤੇ ਜ਼ੋਰ ਦਿੱਤਾ

Posted On: 20 SEP 2022 4:25PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਹਿਤਧਾਰਕਾਂ ਦਰਮਿਆਨ ਸਹਿਯੋਗ, ਤਾਲਮੇਲ ਅਤੇ ਗੱਲਬਾਤ ਨਾਲ ਲੌਜਿਸਟਿਕ ਲਾਗਤ ਨੂੰ 14-16% ਤੋਂ ਘਟਾਕੇ 10% ਕਰਨ ‘ਤੇ ਜ਼ੋਰ ਦਿੱਤਾ ਹੈ। ਕਲਾਈਮੇਟ ਗੋਲਸ: ਟੈਕਨੋਲੋਜੀਕਲ ਰੋਡਮੈਪ ਟੂ ਨੈੱਟ ਜ਼ੀਰੋ’ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੌਜਿਸਟਿਕ ਲਾਗਤ ਨੂੰ ਘੱਟ ਕਰਨ ਨਾਲ ਇੱਕ ਵੱਡੀ ਬਚਤ ਹੋਵੇਗੀ ਅਤੇ ਉਸ ਵਿੱਚ ਨਿਰਯਾਤ ਵਿੱਚ 50% ਦਾ ਵਾਧਾ ਹਾਸਿਲ ਕੀਤਾ ਜਾ ਸਕਦਾ ਹੈ ਜੋ ਸਾਡੀ ਅਰਥਵਿਵਸਥਾ ਲਈ  ਬਹੁਤ ਮਹੱਤਵਪੂਰਨ ਹੈ।

https://ci5.googleusercontent.com/proxy/yjg6bfWfFx3sIr01i6LinwnMZY8jHmqsOlyGGV2HBxbzu6QCXRLHrqkpOX5TJXiP7kYx5chuCFrBfjyTcjCBHhGlDFLbWS629RPQ_Sukzh-5yvy6-tK6ZJJHCw=s0-d-e1-ft#https://static.pib.gov.in/WriteReadData/userfiles/image/image001KTT4.jpg

 

ਸ਼੍ਰੀ ਗਡਕਰੀ ਨੇ ਪ੍ਰਦੂਸ਼ਣ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ 16 ਲੱਖ ਕਰੋੜ ਫੌਸਿਲ ਈਂਧਣ ਦਾ ਆਯਾਤ ਕਰ ਰਹੇ ਹਾਂ ਜੋ ਬਹੁਤ ਅਧਿਕ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਲਈ 27 ਗ੍ਰੀਨ ਐਕਸਪ੍ਰੈੱਸ ਹਾਈਵੇਅ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਅਤੇ ਦਸਬੰਰ ਦੇ ਅੰਤ ਤੱਕ ਨਵੇਂ ਹਾਈਵੇਅ ਬਣੇ ਹੋਣਗੇ।

ਜਿਨ੍ਹਾਂ ਵਿੱਚ ਦਿੱਲੀ ਤੋਂ ਚੰਡੀਗੜ੍ਹ ਦੀ ਯਾਤਰਾ ਦਾ ਸਮਾਂ 2  ½ ਘੰਟੇ, ਦਿੱਲੀ ਤੋਂ ਅਮ੍ਰਿੰਤਸਰ 4 ਘੰਟੇ, ਦਿੱਲੀ ਤੋਂ ਕਟਰਾ 6 ਘੰਟੇ, ਦਿੱਲੀ ਤੋਂ ਸ੍ਰੀਨਗਰ 8 ਘੰਟੇ ਅਤੇ ਦਿੱਲੀ ਤੋਂ ਮੁੰਬਈ 12 ਘੰਟੇ, ਦਿੱਲੀ ਤੋਂ ਜੈਪੁਰ ਦੋ ਘੰਟੇ ਅਤੇ ਚੇਨਈ ਤੋਂ ਬੰਗਲੁਰੂ ਜਾਣ ‘ਤੇ ਵੀ ਦੋ ਘੰਟੇ ਦਾ ਸਮਾਂ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਾਲਾ ਦੇਸ਼ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਹਾਸਲ ਕਰਨ ਲਈ ਟੈਕਨੋਲੋਜੀ, ਇਨੋਵੇਸ਼ਨ ਅਤੇ ਰਿਸਰਚ ਬਹੁਤ ਮਹੱਤਵਪੂਰਨ ਹੈ। 

ਏਆਈਐੱਮਏ ਦੇ 49ਵੇਂ ਰਾਸ਼ਟਰੀ ਪ੍ਰਬੰਧਨ ਸੰਮੇਲਨ- ਐਡਵਾਂਟੇਜ ਇੰਡੀਆ: ਥ੍ਰੀਵਿੰਗ ਇਨ ਦ ਨਿਊ ਵਲਰਡ ਆਰਡਰ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਨੂੰ ਇੱਕ ਟੀਮ ਦੇ ਰੂਪ ਵਿੱਚ ਮਿਲਕੇ ਕੰਮ ਕਰਦੇ ਹੋਏ ਜਨਤਕ ਟ੍ਰਾਂਸਪੋਰਟ ਨੂੰ ਪ੍ਰੋਤਹਾਸਿਤ ਕਰਨ ਦੀ ਜ਼ਰੂਰਤ ਹੈ।

https://ci5.googleusercontent.com/proxy/aRI-l9g4VGuklKSferhztIWitMa0arTSSRrCVAzg5UMSfM3lNeLgLdvXFHPsNtH7xlXonPoW1mapx7PTU4fiiW4anfv0NIHlaZCZtKyin0_lJYpF8MvOjly4JA=s0-d-e1-ft#https://static.pib.gov.in/WriteReadData/userfiles/image/image002UN2X.jpg

ਉਨ੍ਹਾਂ ਨੇ ਕਿਹਾ ਕਿ ਭਾਰਤ ਯੁਵਾ ਅਤੇ ਪ੍ਰਤਿਭਾਸ਼ਾਲੀ ਇੰਜੀਨੀਅਰਿੰਗ ਜਲ ਸ਼ਕਤੀ, ਕੁਸ਼ਲ ਕਾਰਜਬਲ ਅਤੇ ਘੱਟ ਕਿਰਤ ਲਾਗਤ ਦੇ ਨਾਲ ਇੱਕ ਵੱਡਾ ਘਰੇਲੂ ਬਜ਼ਾਰ ਹੈ। ਉਨ੍ਹਾਂ ਨੇ ਊਰਜਾ ਅਤੇ ਬਿਜਲੀ ਖੇਤਰ ਵਿੱਚ ਕ੍ਰਿਸ਼ੀ ਦੇ ਵਿਭਿੰਨਤਾ ਅਤੇ ਜੈਵ ਈਥੇਨੌਲ, ਐੱਲਐੱਨਜੀ ਅਤੇ ਜੈਵ ਸੀਐੱਨਜੀ ਜਿਹੇ ਵਿਕਲਪਿਕ ਈਂਧਨ ਦੇ ਉਪਯੋਗ ‘ਤੇ ਜ਼ੋਰ ਦਿੱਤਾ। ਸ਼੍ਰੀ ਗਡਕਰੀ ਨੇ ਕਿਹਾ ਕਿ ਨੈਤਿਕਤਾ, ਅਰਥਵਿਵਸਥਾ ਅਤੇ ਈਕੋਸਿਸਟਮ ਅਤੇ ਵਾਤਾਵਰਣ ਸਮਾਜ ਦੇ ਤਿੰਨ ਸਭ ਤੋਂ ਮਹੱਤਵਪੂਰਨ ਥੰਮ੍ਹ ਹਨ।

****

ਐੱਮਜੇਪੀਐੱਸ



(Release ID: 1861149) Visitor Counter : 75