ਵਿੱਤ ਮੰਤਰਾਲਾ
ਵਿੱਤ ਵਰ੍ਹੇ 2022-23 ਦੇ ਲਈ ਕੁੱਲ ਪ੍ਰਤੱਖ ਟੈਕਸ ਕਲੈਕਸ਼ਨ ਵਿੱਚ 30% ਦਾ ਵਾਧਾ ਦਰਜ ਕੀਤਾ ਗਿਆ ਸ਼ੁੱਧ ਪ੍ਰਤੱਖ ਟੈਕਸ ਕਲੈਕਸ਼ਨ ਵਿੱਤ ਵਰ੍ਹੇ 2022-23 ਵਿੱਚ 23% ਵਧਿਆ
ਇਸ ਵਿੱਤ ਵਰ੍ਹੇ ਵਿੱਚ 17.09.2022 ਤੱਕ ਨੂੰ ਐਡਵਾਂਸ ਟੈਕਸ ਕਲੈਕਸ਼ਨ 2,95,308 ਕਰੋੜ ਰੁਪਏ ’ਤੇ ਪਹੁੰਚਿਆ ਜੋ ਕਿ 17% ਦਾ ਵਾਧਾ ਦਰਸਾਉਂਦਾ ਹੈ
ਚਾਲੂ ਵਿੱਤ ਵਰ੍ਹੇ ਵਿੱਚ ਕੁੱਲ 1,35,556 ਕਰੋੜ ਰੁਪਏ ਦੇ ਰਿਫੰਡ ਜਾਰੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 83% ਵੱਧ ਹੈ
Posted On:
18 SEP 2022 1:29PM by PIB Chandigarh
ਦੇਸ਼ ਵਿੱਚ ਪ੍ਰਤੱਖ ਟੈਕਸ ਕਲੈਕਸ਼ਨ ਬਹੁਤ ਮਜ਼ਬੂਤ ਰਫ਼ਤਾਰ ਨਾਲ ਵਧਣਾ ਜਾਰੀ ਹੈ, ਜੋ ਕਿ ਮਹਾਮਾਰੀ ਤੋਂ ਬਾਅਦ ਆਰਥਿਕ ਗਤੀਵਿਧੀਆਂ ਦੇ ਰਿਵਾਇਜ਼ਡ ਦਾ ਇੱਕ ਸਾਫ਼ ਸੰਕੇਤ ਹੈ। ਇਹ ਸਰਕਾਰ ਦੀਆਂ ਸਥਿਰ ਨੀਤੀਆਂ ਦਾ ਵੀ ਨਤੀਜਾ ਹੈ ਜਿਸ ਵਿੱਚ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਸੁਚਾਰੂ ਬਣਾਉਣ ’ਤੇ ਧਿਆਨ ਦਿੱਤਾ ਗਿਆ ਹੈ ਅਤੇ ਤਕਨੀਕ ਦੇ ਅਸਰਦਾਰ ਇਸਤੇਮਾਲ ਨਾਲ ਟੈਕਸ ਲੀਕੇਜ ਨੂੰ ਰੋਕਿਆ ਗਿਆ ਹੈ।
ਵਿੱਤ ਵਰ੍ਹੇ 2022-23 ਦੇ ਲਈ 17.09.2022 ਤੱਕ, ਸਿੱਧੇ ਟੈਕਸ ਕਲੈਕਸ਼ਨ ਦੇ ਅੰਕੜੇ ਦੱਸਦੇ ਹਨ ਕਿ ਇਸ ਦੇ ਸ਼ੁੱਧ ਕਲੈਕਸ਼ਨ 7,00,669 ਕਰੋੜ ਰੁਪਏ ਹਨ ਜਦੋਂ ਕਿ ਪਿਛਲੇ ਵਿੱਤ ਵਰ੍ਹੇ ਯਾਨੀ 2021-2021 ਦੀ ਇਸੇ ਮਿਆਦ ਵਿੱਚ ਇਹ 5,68,147 ਕਰੋੜ ਰੁਪਏ ਸੀ, ਜੋ ਕਿ 23% ਦੇ ਵਾਧੇ ਨੂੰ ਦਰਸ਼ਾਉਂਦੇ ਹਨ। 7,00,669 ਕਰੋੜ ਰੁਪਏ ਦਾ ਜੋ ਸ਼ੁੱਧ ਪ੍ਰਤੱਖ ਟੈਕਸ ਕਲੈਕਸ਼ਨ ਹੈ (ਨੈੱਟ ਰਿਫੰਡ) ਉਸ ਵਿੱਚ 3,68,484 ਕਰੋੜ ਰੁਪਏ ਦਾ ਨਿਗਮ (ਸੀਆਈਟੀ) ਅਤੇ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ (ਐੱਸਟੀਟੀ) ਸਮੇਤ 3,30,490 ਕਰੋੜ ਰੁਪਏ ’ਤੇ ਵਿਅਕਤੀਗਤ ਆਮਦਨ ਟੈਕਸ (ਪੀਆਈਟੀ) ਸ਼ਾਮਲ ਹੈ।
ਵਿੱਤ ਵਰ੍ਹੇ 2022-23 ਦੇ ਲਈ ਸਿੱਧੇ ਟੈਕਸਾਂ ਦਾ ਕੁੱਲ ਕਲੈਕਸ਼ਨ (ਰਿਫੰਡ ਦੇ ਲਈ ਸਮਾਯੋਜਨ ਤੋਂ ਪਹਿਲਾਂ) 8,36,225 ਕਰੋੜ ਰੁਪਏ ਹੈ ਜਿਸ ਦੀ ਤੁਲਨਾ ਵਿੱਚ ਪਿਛਲੇ ਵਿੱਤ ਵਰ੍ਹੇ ਯਾਨੀ 2021-22 ਦੀ ਇਸੇ ਮਿਆਦ ਵਿੱਚ ਇਹ 6,42,287 ਕਰੋੜ ਸੀ, ਵਿੱਤ ਵਰ੍ਹੇ 2021-22 ਦੇ ਕਲੈਕਸ਼ਨ ਤੋਂ ਇਹ 30% ਦਾ ਵਾਧਾ ਸੀ।
8,36,225 ਕਰੋੜ ਰੁਪਏ ਦੇ ਕੁੱਲ ਕਲੈਕਸ਼ਨ ਵਿੱਚ 4,36,020 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਸ਼ਾਮਲ ਹੈ ਅਤੇ 3,98,440 ਕਰੋੜ ਰੁਪਏ ’ਤੇ ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (ਐੱਸਟੀਟੀ) ਸਮੇਤ ਵਿਅਕਤੀਗਤ ਆਮਦਨ ਟੈਕਸ (ਪੀਆਈਟੀ) ਸ਼ਾਮਲ ਹੈ। ਛੋਟੀਆਂ ਮਦਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 2,95,308 ਕਰੋੜ ਰੁਪਏ ਦਾ ਐਡਵਾਂਸ ਟੈਕਸ; 4,34,740 ਕਰੋੜ ਰੁਪਏ ਦਾ ਸਰੋਤ ’ਤੇ ਕੱਟਿਆ ਗਿਆ ਟੈਕਸ; 77,164 ਕਰੋੜ ਰੁਪਏ ਦਾ ਸਵੈ-ਮੁਲਾਂਕਣ ਟੈਕਸ; 20,080 ਕਰੋੜ ਰੁਪਏ ਦਾ ਨਿਯਮਤ ਮੁਲਾਂਕਣ ਟੈਕਸ; ਅਤੇ ਹੋਰ ਛੋਟੀਆਂ ਮਦਾਂ ਦੇ ਤਹਿਤ 8,933 ਕਰੋੜ ਰੁਪਏ ਦਾ ਟੈਕਸ ਸ਼ਾਮਲ ਹੈ।
ਵਿੱਤ ਵਰ੍ਹੇ 2022-23 ਦੀ ਪਹਿਲੀ ਅਤੇ ਦੂਜੀ ਤਿਮਾਹੀ ਦੇ ਲਈ 17.09.2022 ਤੱਕ ਸੰਚਤ ਐਡਵਾਂਸ ਟੈਕਸ ਕਲੈਕਸ਼ਨ 2,95,308 ਕਰੋੜ ਰੁਪਏ ਰਿਹਾ ਜਦੋਂ ਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ 2021-22 ਦੀ ਇਸੇ ਮਿਆਦ ਦੇ ਲਈ ਐਡਵਾਂਸ ਟੈਕਸ ਉਗਰਾਹੀ 2,52,077 ਕਰੋੜ ਰੁਪਏ ਸੀ ਜੋ 17% ਦਾ ਵਾਧਾ ਦਰਸ਼ਾਉਂਦਾ ਹੈ। ਇਸ 2,95,308 ਕਰੋੜ ਰੁਪਏ ਦੇ ਐਡਵਾਂਸ ਟੈਕਸ ਕਲੈਕਸ਼ਨ ਵਿੱਚ 2,29,132 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ 66,176 ਕਰੋੜ ਰੁਪਏ ਦਾ ਵਿਅਕਤੀਗਤ ਆਮਦਨ ਟੈਕਸ (ਪੀਆਈਟੀ) ਸ਼ਾਮਲ ਹੈ।
ਚਾਲੂ ਵਿੱਤ ਵਰ੍ਹੇ ਦੇ ਦੌਰਾਨ ਦਾਖਲ ਆਮਦਨ ਟੈਕਸ ਰਿਟਰਨ ਦੀ ਪ੍ਰੋਸੈੱਸਿੰਗ ਦੀ ਰਫ਼ਤਾਰ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਲਗਭਗ 93% ਵਿਧੀਵਤ ਰੂਪ ਨਾਲ ਤਸਦੀਕ ਆਈਟੀਆਰ 17.09.2022 ਤੱਕ ਪ੍ਰੋਸੈੱਸ ਕੀਤੇ ਜਾ ਚੁੱਕੇ ਹਨ। ਇਸ ਦੇ ਨਤੀਜੇ ਵਜੋਂ ਚਾਲੂ ਵਿੱਤ ਵਰ੍ਹੇ ਵਿੱਚ ਜਾਰੀ ਕੀਤੇ ਗਏ ਰਿਫੰਡਾਂ ਦੀ ਗਿਣਤੀ ਵਿੱਚ ਲਗਭਗ 468% ਦੇ ਵਾਧੇ ਦੇ ਨਾਲ ਉਨ੍ਹਾਂ ਨੂੰ ਤੇਜ਼ੀ ਨਾਲ ਜਾਰੀ ਕੀਤਾ ਗਿਆ ਹੈ। ਵਿੱਤ ਵਰ੍ਹੇ 2022-23 ਵਿੱਚ 17.09.2022 ਤੱਕ 1,35,556 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ। ਪਿਛਲੇ ਵਿੱਤ ਵਰ੍ਹੇ 2021-22 ਵਿੱਚ ਇਸ ਮਿਆਦ ਦੇ ਦੌਰਾਨ 74,140 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਸੀ ਜੋ ਕਿ 83% ਤੋਂ ਵੱਧ ਦਾ ਵਾਧਾ ਦਰਸਾਉਂਦੇ ਹਨ।
****
ਆਰਐੱਮ/ ਪੀਪੀਜੀ/ ਕੇਐੱਮਐੱਨ
(Release ID: 1860522)
Visitor Counter : 129