ਪ੍ਰਿਥਵੀ ਵਿਗਿਆਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਚਲ ਰਹੇ ਤੱਟੀ ਸਫਾਈ ਅਭਿਯਾਨ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਜਬਰਦਸਤ ਸਹਿਯੋਗ ਮਿਲ ਰਿਹਾ ਹੈ ਅਤੇ ਹੋਰ ਲੋਕਾਂ ਦੇ ਇਲਾਵਾ ਰਾਜਪਾਲ, ਮੁੱਖ ਮੰਤਰੀ, ਕੇਂਦਰੀ ਮੰਤਰੀ, ਮਸ਼ਹੂਰ ਹਸਤੀਆਂ, ਫਿਲਮ ਅਤੇ ਖੇਡ ਜਗਤ ਦੇ ਦਿੱਗਜ, ਸਿਵਲ ਸੋਸਾਇਟੀ ਸਮੂਹ ਆਦਿ ਪੂਰੇ ਉਤਸ਼ਾਹ ਦੇ ਨਾਲ ਅਭਿਯਾਨ ਵਿੱਚ ਸ਼ਾਮਲ ਹੋ ਰਹੇ ਹਨ


ਸਾਰੇ ਨੇ ਸਵੱਛ ਸਾਗਰ, ਸੁਰਕਸ਼ਿਤ ਸਾਗਰ’ ਨਾਮ ਨਾਲ ਦੁਨੀਆ ਦੇ ਸਭ ਤੋਂ ਲੰਬੇ ਅਤੇ ਸਭ ਤੋਂ ਵੱਡੇ ਸਮੁੰਦਰ ਤੱਟੀ ਸਫਾਈ ਅਭਿਯਾਨ ਨੂੰ ਸਹਿਯੋਗ ਦੇਣ ਦਾ ਸੰਕਲਪ ਜਤਾਇਆ ਹੈ ਮੰਤਰੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਅਭਿਯਾਨ ਨੂੰ ਸਮਰਥਨ ਦੇਣ ਲਈ ਪੀਐੱਮ ਮੋਦੀ ਨੂੰ ਧੰਨਵਾਦ ਕੀਤਾ

ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੰਤਰੀ ਨੇ ਅੰਤਰਰਾਸ਼ਟਰੀ ਤੱਟੀ ਸਫਾਈ ਦਿਵਸ ਤੇ ਸਮੁੰਦਰ ਤੱਟਾਂ ਤੋਂ 1500 ਟਨ ਕਚਰਾ, ਮੁੱਖ ਰੂਪ ਤੋਂ ਇੱਕ ਵਾਰ ਉਪਯੋਗ ਹੋਣ ਵਾਲੇ ਪਲਾਸਟਿਕ ਨੂੰ ਹਟਾਉਣ ਦੇ ਟੀਚੇ ਨੂੰ ਹਾਸਿਲ ਕਰਨ ਦੇ ਮਿਸ਼ਨ ਵਿੱਚ ਮੀਡੀਆ ਨਾਲ ਪੂਰਾ ਸਹਿਯੋਗ ਮੰਗਿਆ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਤੱਟਾਂ ਨੂੰ ਸਾਫ ਰੱਖਣ ਤੇ ਜੋਰ ਦਿੱਤਾ ਹੈ ਕੱਲ੍ਹ ਉਨ੍ਹਾਂ ਨੇ ਮੁੰਬਈ ਦੇ ਜੁਹੂ ਸਮੁੰਦਰ ਤੱਟ ਤੋਂ ਕਚਰਾ ਹਟਾਉਣ ਦੇ ਸਵੈ-ਸੇਵਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ ਸੀ

Posted On: 13 SEP 2022 6:35PM by PIB Chandigarh

75 ਦਿਨ ਤੱਕ ਚਲਣ ਵਾਲੇ ਤੱਟੀ ਸਫਾਈ ਅਭਿਯਾਨ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਜਬਰਦਸਤ ਸਮਰਥਨ ਮਿਲ ਰਿਹਾ ਹੈ ਅਤੇ ਹੋਰ ਲੋਕਾਂ ਦੇ ਇਲਾਵਾ ਰਾਜਪਾਲ, ਮੁੱਖ ਮੰਤਰੀ ਕੇਂਦਰੀ ਮੰਤਰੀ, ਮਸ਼ਹੂਰ ਹਸਤੀਆਂ, ਫਿਲਮ ਅਤੇ ਖੇਡ ਜਗਤ ਦੇ ਦਿੱਗਜ, ਸਿਵਲ ਸੋਸਾਇਟੀ ਸਮੂਹ ਆਦਿ ਪੂਰੇ ਉਤਸਾਹ ਦੇ ਨਾਲ ਇਸ ਅਭਿਯਾਨ ਵਿੱਚ ਸ਼ਾਮਲ ਹੋ ਰਹੇ ਹਨ। ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਕੇਂਦਰੀ ਮੰਤਰਾਲੇ, ਵਿਭਾਗਾਂ ਅਤੇ ਤੱਟੀ ਰਾਜਾਂ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਦੁਨੀਆ ਦੇ ਸਭ ਤੋਂ ਲੰਬੇ ਅਤੇ ਸਭ ਤੋਂ ਵੱਡੇ ਸਮੁੰਦਰ ਤੱਟੀ ਸਫਾਈ ਅਭਿਯਾਨ ‘ਸਵੱਛ ਸਾਗਰ, ਸਰਕਸ਼ਿਤ ਸਾਗਰ’ ਵਿੱਚ ਉਹ ਆਪਣਾ ਸਹਿਯੋਗ ਦੇਣ ਦਾ ਸੰਕਲਪ ਜਤਾ ਰਹੇ ਹਨ।

https://ci4.googleusercontent.com/proxy/yOE48nfeOf4wjz8DWN0hVN3p1Rh-asLLIeVlUhR71nGSz9Q7JJdAekZhhJw4AEZhMOCcjeBs67UbzlODIYvXCu-sirCvZ_s0XwNiIntkuciFLGrf8hOXf8Uk5w=s0-d-e1-ft#https://static.pib.gov.in/WriteReadData/userfiles/image/djs-1(4)Q03F.jpg

17 ਸਤੰਬਰ ਨੂੰ ‘ਅੰਤਰਰਾਸ਼ਟਰੀ ਤੱਟੀ ਸਫਾਈ ਦਿਵਸ’ ਨਾਲ ਤਿੰਨ ਦਿਨ ਪਹਿਲੇ ਅੱਜ ਇੱਕ ਪ੍ਰੈੱਸਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਗ ਨੇ ਕਿਹਾ ਕਿ ਉਹ 17 ਸਤੰਬਰ ਨੂੰ ਮੁੰਬਈ ਦੇ ਜੁਹੂ ਦਰਮਿਆਨ ਅਭਿਯਾਨ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਆਰੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਣਵੀਸ, ਭਾਜਪਾ ਸਾਂਸਦ ਪੁਨਮ ਮਹਾਜਨ ਅਤ ਕਈ ਹਸਤੀਆਂ ਅਤੇ ਗੈਰ ਸਰਕਾਰੀ ਸੰਗਠਨ ਵੀ ਜੁਹੂ ਬੀਚ ਤੇ ਇਸ ਅਭਿਯਾਨ ਵਿੱਚ ਸ਼ਾਮਲ ਹੋਣਗੇ।

 

ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਸਮਰਥਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਧੰਨਵਾਦ ਕੀਤਾ। ਪੀਐੱਮ ਨੇ ਭਾਰਤ ਦੇ ਤੱਟਾਂ ਨੂੰ ਸਾਫ-ਸੁਥਰਾ ਰੱਖਣ ਤੇ ਜੋਰ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਜੁਹੂ ਸਮੁੰਦਰ ਤੱਟ ਤੋਂ ਕਚਰਾ ਹਟਾਉਣ ਦੇ ਸਵੈ-ਸੇਵਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ।

ਸ਼ਲਾਘਾਯੋਗ ਮੈਂ ਇਸ ਯਤਨ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪ੍ਰਸ਼ੰਸਾ ਕਰਦਾ ਹਾਂ। ਭਾਰਤ ਦੇ ਕੋਲ ਇੱਕ ਲੰਬੀ ਅਤੇ ਸੁੰਦਰ ਤੱਟਰੇਖਾ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਤੱਟਾਂ ਨੂੰ ਸਾਫ ਰੱਖਣ ਤੇ ਧਿਆਨ ਦੇਣ ਮੰਤਰੀ ਨੇ ਕਿਹਾ ਕਿ ਮੁੰਬਈ ਦੇ ਜੁਹੂ ਬੀਚ ਤੇ ਇੱਕ ਕਲੀਨੇਥੌਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਵੱਡੀ ਸੰਖਿਆ ਵਿੱਚ ਯੁਵਾਵਾਂ ਅਤੇ ਸਿਵਲ ਸੋਸਾਇਟੀ ਨੇ ਹਿੱਸਾ ਲਿਆ।

https://ci6.googleusercontent.com/proxy/wAHuhv2RNdFwAXasFYEua43JVTqB9pHrKwy7nXWKodcFmQ5nsbZkFs4NKk3HCdCl197DWBMQGQm-D62RUoLsC_FGig7NpmMMmZxtT7HTaaF3XvL480kB-0qG2Q=s0-d-e1-ft#https://static.pib.gov.in/WriteReadData/userfiles/image/djs-1(4)SSBJ.jpg

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵਿਸ਼ਵ ਪ੍ਰਸਿੱਧ ਪੁਰੀ ਬੀਚ ਤੇ ਸਫਾਈ ਅਭਿਯਾਨ ਦੀ ਅਗਵਾਈ ਕਰਨਗੇ ਜਦਕਿ ਸਾਬਕਾ ਕੇਂਦਰੀ ਮੰਤਰੀ ਪ੍ਰਤਾਪ ਚੰਦਰ ਸਾਰੰਗੀ ਚਾਂਦੀਪੁਰ ਵਿੱਚ ਹੋਣਗੇ। ਪੱਛਮੀ ਬੰਗਾਲ ਦੇ ਹੁਗਲੀ ਤੋਂ ਭਾਜਪਾ ਸਾਂਸਦ ਲਾਕੇਟ ਚਟਰਜੀ ਦੀਘਾ ਵਿੱਚ ਹੋਵੇਗੀ। ਆਰ.ਕੇ.ਮਿਸ਼ਨ ਦੇ ਪ੍ਰਮੁੱਖ ਦੱਖਣੀ ਬੰਗਾਲ ਦੇ ਬਕਖਾਲੀ ਵਿੱਚ ਅਭਿਯਾਨ ਦੀ ਅਗਵਾਈ ਕਰਨਗੇ।

ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰਭਾਈ ਪਟੇਲ ਪੋਰਬੰਦਰ (ਮਾਧਵਪੁਰ) ਵਿੱਚ ਹੋਵੇਗਾ ਜਦਕਿ ਕੇਂਦਰੀ ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਕੇ. ਰੁਪਾਲਾ ਜਾਫਰਾਬਾਦ, ਅਮਰੇਲੀ ਵਿੱਚ ਸਫਾਈ ਅਭਿਯਾਨ ਵਿੱਚ ਸ਼ਾਮਲ ਹੋਣਗੇ।

ਗੋਆ ਦੇ ਰਾਜਪਾਲ ਪੀ ਐੱਸ ਸ੍ਰੀਧਰਨ ਪਿੱਲਈ ਅਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ 17 ਸਤੰਬਰ ਨੂੰ ਦੱਖਣੀ ਅਤੇ ਉੱਤਰੀ ਗੋਆ ਦੇ ਸਮੁੰਦਰ ਤੱਟਾਂ ਤੇ ਸਫਾਈ ਅਭਿਯਾਨ ਵਿੱਚ ਹਿੱਸਾ ਲੈਣਗੇ।

ਇਸ ਤਰ੍ਹਾਂ ਕੇਰਲ ਦੇ ਰਾਜਪਾਲ ਆਰਿਫ ਮੋਹਮੁੰਦ ਖਾਨ ਕੋਚੀ ਵਿੱਚ ਹੋਣਗੇ, ਜਦਕਿ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਤਿਰੁਵਨੰਤਪੁਰਮ ਵਿੱਚ ਕੌਵਲਮ ਸਮੁੰਦਰ ਬੀਚ ਤੇ ਹੋਣਗੇ।

ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਮੈਂਗਲੋਰ ਦੇ ਪਨਾਮਬੁਰ ਸਮੁੰਦਰ ਤੱਟ ਤੇ ਅਭਿਯਾਨ ਵਿੱਚ ਸ਼ਾਮਲ ਹੋਣਗੇ ਜਦਕਿ ਤੇਲੰਗਾਨਾ ਦੀ ਰਾਜਪਾਲ ਡਾ. ਤਾਮਿਲੀਸਾਈ ਸੁੰਦਰਰਾਜਨ ਪੁਦੂਚੇਰੀ ਸਮੁੰਦਰ ਤੱਟ ਤੇ ਸਫਾਈ ਅਭਿਯਾਨ ਵਿੱਚ ਸ਼ਿਰਕਤ ਕਰੇਗੀ।

ਮਿਜ਼ੋਰਮ ਦੇ ਰਾਜਪਾਲ ਡਾ. ਕੇ. ਹਰੀ ਬਾਬੂ ਵਿਸ਼ਾਖਾਪਟੱਨਮ ਸਮੁੰਦਰ ਤੱਟ ‘ਤੇ ਪਹੁੰਚਣਗੇ ਜਦਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐੱਲ. ਮੁਰੂਗਨ ਚੇਨਈ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਅਭਿਯਾਨ ਵਿੱਚ ਸੰਪੂਰਨ ਸਰਕਾਰ ਦ੍ਰਿਸ਼ਟੀਕੋਣ ਦੇ ਨਾਲ ਸੰਪੂਰਣ ਦੇਸ਼ ਦੀ ਭਾਗੀਦਾਰੀ ਦੇਖਣ ਨੂੰ ਮਿਲ ਰਹੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ, ਜਲ ਸ਼ਕਤੀ, ਸਿਹਤ ਅਤ ਪਰਿਵਾਰ ਕਲਿਆਣ ਮੰਤਰਾਲੇ, ਮੱਛੀ ਪਾਲਨ, ਪਸ਼ੂਪਾਲਨ ਅਤ ਡੇਅਰੀ, ਵਿਦੇਸ਼ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ-ਨਾਲ ਕਈ ਸੰਗਠਨਾਂ ਅਤੇ ਸੰਘਾਂ ਜਿਹੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਭਾਰਤੀ ਤੱਟ ਰੱਖਿਅਕ ਬਲ, ਰਾਸ਼ਟਰੀ ਆਪਦਾ ਪ੍ਰਬੰਧਨ ਅਥਰਿਟੀ (ਐੱਨਡੀਐੱਮਏ), ਸੀਮਾ ਜਾਗਰਣ ਮੰਚ, ਐੱਸਐੱਫਡੀ, ਵਾਤਾਵਰਣ ਸੁਰੱਖਿਆ ਗਤੀਵਿਧੀ (ਪੀਐੱਸਜੀ) ਅਤੇ ਕਈ ਸਮਾਜਿਕ ਸੰਗਠਨ ਅਤੇ ਵਿੱਦਿਅਕ ਸੰਸਥਾਨ ਵੀ ਇਸ ਸਫਾਈ ਅਭਿਯਾਨ ਵਿੱਚ ਹਿੱਸਾ ਲੈ ਰਹੇ ਹਨ।

ਤੱਟੀ ਰਾਜਾਂ ਦੇ ਸਾਂਸਦਾਂ ਨੇ ਵੀ ਦੁਨੀਆ ਦੇ ਆਪਣੀ ਤਰ੍ਹਾਂ ਦੇ ਪਹਿਲੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਚਲਣ ਵਾਲੇ ਤੱਟੀ ਸਫਾਈ ਅਭਿਯਾਨ ਨੂੰ ਪੂਰਾ ਸਹਿਯੋਗ ਕਰਨ ਦਾ ਸੰਕਪਲ ਜਤਾਇਆ ਹੈ। ਉਨ੍ਹਾਂ ਨੇ ਪ੍ਰਿਥਵੀ ਵਿਗਿਆਨ ਮੰਤਰਾਲੇ ਨੂੰ ਸਥਾਨਿਕ ਐੱਨਜੀਓ ਨੂੰ ਸ਼ਾਮਲ ਕਰਕੇ ਵੱਖ-ਵੱਖ ਗਤੀਵਿਧੀਆਂ ਕਰਨ ਦੀ ਵੀ ਸਲਾਹ ਦਿੱਤੀ ਹੈ।

<><><><><>

ਐੱਸਐੱਨਸੀ/ਆਰਆਰ


(Release ID: 1859320) Visitor Counter : 118