ਉਪ ਰਾਸ਼ਟਰਪਤੀ ਸਕੱਤਰੇਤ

'ਵਸੁਧੈਵ ਕੁਟੁੰਬਕਮ' ਸਾਡੇ ਸਭਿਅਕ ਸਮਾਜ ਦੀ ਨੈਤਿਕਤਾ ਦੇ ਤੱਤ ਨੂੰ ਦਰਸਾਉਂਦਾ ਹੈ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਨੈਸ਼ਨਲ ਡਿਫੈਂਸ ਕਾਲਜ ਐੱਨਡੀਸੀ) ਦੇ 62ਵੇਂ ਕੋਰਸ ਨੂੰ ਸੰਬੋਧਨ ਕੀਤਾ

Posted On: 14 SEP 2022 1:22PM by PIB Chandigarh

 ਉਪ-ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ "ਵਸੁਧੈਵ ਕੁਟੁੰਬਕਮ" (ਦੁਨੀਆ ਇੱਕ ਪਰਿਵਾਰ ਹੈ) ਦੀ ਧਾਰਨਾ ਸਾਡੀ ਸਭਿਅਤਾ ਦੇ ਸਿਧਾਂਤ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ।

 

 ਅੱਜ ਨਵੀਂ ਦਿੱਲੀ ਦੇ ਨੈਸ਼ਨਲ ਡਿਫੈਂਸ ਕਾਲਜ ਵਿੱਚ ‘ਇੰਡੀਆਜ਼ ਕੋਰ ਵੈਲਿਊਜ਼ ਇੰਟਰੈਸਟ ਐਂਡ ਓਬਜੈਕਟਿਵਜ਼’ ਵਿਸ਼ੇ ’ਤੇ ਭਾਸ਼ਣ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਾਡੀਆਂ ਬਹੁਤ ਸਾਰੀਆਂ ਮੂਲ ਕਦਰਾਂ-ਕੀਮਤਾਂ ਦਾ ਵਰਨਣ ਹੈ। ਕੋਵਿਡ-19 ਮਹਾਮਾਰੀ ਦੌਰਾਨ ਸ਼ੁਰੂ ਕੀਤੀ ਗਈ ‘ਟੀਕਾ ਮੈੱਤਰੀ’ ਪਹਿਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦਾ ਨਜ਼ਰੀਆ ਪੂਰੇ ਇਤਿਹਾਸ ਵਿੱਚ ਕਦੇ ਵੀ ਵਿਸਤਾਰਵਾਦੀ ਨਹੀਂ ਰਿਹਾ।

 

 ਭਾਰਤ ਵਿੱਚ ਆਪਣੇ ਆਪ ਨੂੰ ਰਣਨੀਤਕ ਸਿੱਖਿਆ ਦੇ ਸਭ ਤੋਂ ਮਜ਼ਬੂਤ ​​ਕੇਂਦਰਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰਨ ਲਈ ਐੱਨਡੀਸੀ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ ਇਸ ਮਹਾਨ ਸੰਸਥਾ ਨੇ ਪਿਛਲੇ ਛੇ ਦਹਾਕਿਆਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਸਾਖ ਅਤੇ ਕੱਦ ਦੋਵਾਂ ਵਿੱਚ ਵਾਧਾ ਕੀਤਾ ਹੈ।

 

 ਲੈਫਟੀਨੈਂਟ ਜਨਰਲ ਮਨੋਜ ਕੁਮਾਰ ਮਾਗੋ, ਕਮਾਂਡੈਂਟ ਨੈਸ਼ਨਲ ਡਿਫੈਂਸ ਕਾਲਜ, ਫੈਕਲਟੀ ਦੇ ਮੈਂਬਰ ਅਤੇ 62ਵੇਂ ਐੱਨਡੀਸੀ ਕੋਰਸ ਦੇ ਭਾਗੀਦਾਰ ਇਸ ਸਮਾਗਮ ਵਿੱਚ ਸ਼ਾਮਲ ਹੋਏ।

 

 ਸਮਾਗਮ ਦੀਆਂ ਤਸਵੀਰਾਂ-







 

 












 

 

 ***********

 

 ਐੱਮਐੱਸ/ਆਰਕੇ/ਡੀਪੀ



(Release ID: 1859218) Visitor Counter : 145