ਖੇਤੀਬਾੜੀ ਮੰਤਰਾਲਾ
ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹਾ 2023 ਦੀ ਸਮੇਂ-ਸੀਮਾ ਤੱਕ ਖੇਤੀਬਾੜੀ ਮੰਤਰਾਲੇ ਨੇ ਪਹਿਲਾਂ ਤੋਂ ਸ਼ੁਰੂ ਕੀਤੇ ਗਏ ਵਿਭਿੰਨ ਪ੍ਰੋਗਰਾਮਾਂ ਦਾ ਆਯੋਜਨ ਅਤੇ ਪ੍ਰਾਚੀਨ ਤੇ ਪੋਸ਼ਟਿਕ ਅਨਾਜ ਨੂੰ ਫਿਰ ਤੋਂ ਖਾਣ ਦੇ ਉਪਯੋਗ ਵਿੱਚ ਲਿਆਉਣ ‘ਤੇ ਜਾਗਰੂਕਤਾ ਫੈਲਾਉਣ ਦੀ ਪਹਿਲ ਕੀਤੀ ਹੈ
ਕੁਝ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਕੁਝ ਵਰਤਮਾਨ ਵਿੱਚ ਜਾਰੀ ਹਨ ਅਤੇ ਕਈ ਹੋਰਾਂ ਦਾ ਮਾਈਗੌਵ ਪਲੈਟਫਾਰਮ ‘ਤੇ ਸ਼ੁਰੂਆਤ ਕੀਤੀ ਜਾਵੇਗੀ
ਮਾਈਗੌਵ ‘ਤੇ ਜੁੜਾਵ ਇਸ ਨੂੰ ਜਨ ਅੰਦੋਲਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ
Posted On:
13 SEP 2022 1:57PM by PIB Chandigarh
ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਮਾਈਗੌਵ ਪਲੈਟਫਾਰਮ ‘ਤੇ ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹਾ 2023 ਦੀ ਸਮੇਂ-ਸੀਮਾ ਤੱਕ ਪਹਿਲਾਂ ਤੋਂ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਅਤੇ ਪਹਿਲਾਂ ਦੀ ਇੱਕ ਲੜੀ ਦਾ ਆਯੋਜਨ ਕੀਤਾ ਹੈ। ਇਸ ਆਯੋਜਨ ਦੇ ਤਹਿਤ ਪ੍ਰਾਚੀਨ ਅਤੇ ਪੌਸ਼ਟਿਕ ਅਨਾਜ ਨੂੰ ਫਿਰ ਤੋਂ ਖਾਨੇ ਦੀ ਥਾਲੀ ਵਿੱਚ ਲਿਆਉਣ ‘ਤੇ ਜਾਗਰੂਕਤਾ ਫੈਲਾਉਣ ਦੀ ਪਹਿਲ ਕੀਤੀ ਗਈ ਹੈ।
ਵਿਭਿੰਨ ਸੰਗਠਨਾਂ ਦੁਆਰਾ ਕਈ ਮੁਕਾਬਲਿਆਂ ਦੇ ਮਾਧਿਅਮ ਨਾਲ ਜਾਗਰੂਕਤਾ ਵਧਾਉਣ ਦੇ ਲਈ ਮਾਈਗੌਵ ਪਲੈਟਫਾਰਮ ਇੱਕ ਬਹੁਤ ਹੀ ਮਹੱਤਵਪਰੂਨ ਅਤੇ ਸਫਲ ਮਾਧਿਅਮ ਬਣ ਗਿਆ ਹੈ। ਮਾਈਗੌਵ ‘ਤੇ ਜੁੜਾਵ ਇਸ ਨੂੰ ਜਨ ਅੰਦੋਲਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਕੁਝ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਕੁਝ ਵਰਤਮਾਨ ਵਿੱਚ ਜਾਰੀ ਹਨ ਅਤੇ ਕਈ ਹੋਰਾਂ ਦਾ ਦੇਸ਼ ਦੇ ਪਰਿਕਲਨਾਤਮਕ ਅਤੇ ਰਚਨਾਤਕ ਦ੍ਰਿਸ਼ਟੀਕੋਣ ਨੂੰ ਸਾਕਾਰ ਰੂਪ ਦੇਣ ਦੇ ਲਈ ਮਾਈਗੌਵ ਪਲੈਟਫਾਰਮ ‘ਤੇ ਸ਼ੁਰੂਆਤੀ ਕੀਤੀ ਜਾਵੇਗੀ। ਮੁਕਾਬਲਿਆਂ ਦੇ ਵੇਰਵਾ ਮਾਈਗੌਵ ਵੈਬਸਾਈਟ https://www.mygov.in/ ‘ਤੇ ਉਪਲਬਧ ਹੈ।
5 ਸਤੰਬਰ 2022 ਨੂੰ ‘ਇੰਡੀਆਜ਼ ਵੈਲਥ, ਮਿਲਿਟਸ ਫੋਰ ਹੈਲਥ’ ਵਿਸ਼ੇ ਦੇ ਨਾਲ ਚਿਤ੍ਰਕਥਾ ਡਿਜ਼ਾਈਨ ਕਰਨ ਦੇ ਲਈ ਇੱਕ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਜਨਤਾ ਦਰਮਿਆਨ ਜਾਗਰੂਕਤਾ ਵਧਾਉਣ ਦੇ ਲਈ ਮੋਟੇ ਅਨਾਜ ਦੇ ਸਿਹਤ ਲਾਭਾਂ ਨੂੰ ਪ੍ਰਦਰਸ਼ਿਤ ਕਰਨਾ ਹੈ। ਮੁਕਾਬਲਾ 5 ਨਵੰਬਰ 2022 ਨੂੰ ਸਮਾਪਤ ਹੋਵੇਗਾ ਅਤੇ ਇਸ ਨੂੰ ਹੁਣ ਤੱਕ ਬਹੁਤ ਉਤਸਾਹਜਨਕ ਪ੍ਰਤੀਕਿਰਿਆ ਮਿਲ ਹੈ।
ਮਿਲਿਟ ਸਟਾਰਟਅੱਪ ਇਨੋਵੇਸ਼ਨ ਚੈਲੇਂਜ 10 ਸਤੰਬਰ, 2022 ਨੂੰ ਸ਼ੁਰੂ ਕੀਤਾ ਗਿਆ ਹੈ। ਇਹ ਪਹਿਲ ਯੁਵਾ ਸੋਚ ਨੂੰ ਮੋਟੇ ਅਨਾਜ ਦੇ ਈਕੋ-ਸਿਸਟਮ ਵਿੱਚ ਮੌਜੂਦਾ ਸਮੱਸਿਆਵਾਂ ਦੇ ਲਈ ਤਕਨੀਕੀ/ਵਪਾਰਕ ਸਮਾਧਾਨ ਪ੍ਰਦਾਨ ਕਰਨ ਦੇ ਲਈ ਪ੍ਰੋਤਸਾਹਿਤ ਕਰਦੀ ਹੈ। ਇਹ ਇਨੋਵੇਸ਼ਨ ਚੈਲੇਂਜ 31 ਜਨਵਰੀ 2023 ਤੱਕ ਖੁੱਲਾ ਰਹੇਗਾ।
ਦ ਮਾਇਟੀ ਮਿਲਿਟਸ ਕਵਿਜ਼ ਨੂੰ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਪੁੱਛੇ ਗਏ ਸਵਾਲ ਮੋਟੇ ਅਨਾਜ ਅਤੇ ਇਸ ਦੇ ਲਾਭਾਂ ‘ਤੇ ਅਧਾਰਿਤ ਸਨ ਅਤੇ ਇਸ ਨੂੰ ਵੀ ਜ਼ਬਰਦਸਤ ਪ੍ਰਤੀਕਿਰਿਆ ਮਿਲੀ। ਇਹ ਮੁਕਾਬਲਾ 20 ਅਕਤੂਬਰ, 2022 ਨੂੰ ਸਮਾਪਤ ਹੋਵੇਗਾ। ਇਸ ਨੂੰ 20 ਤੋਂ 30 ਅਗਸਤ, 2022 ਦੇ ਵਿੱਚ 57,779 ਪੇਜ ਵਿਊ ਅਤੇ 10,824 ਐਂਟਰੀਆਂ ਪ੍ਰਾਪਤ ਹੋਈਆਂ ਹਨ।
ਮੋਟੇ ਅਨਾਜ ਦੇ ਮਹੱਤਵ ‘ਤੇ ਇੱਕ ਔਡੀਓ ਗੀਤ ਅਤੇ ਡੋਕੂਮੈਂਟਰੀ ਫਿਲਮ ਦੇ ਲਈ ਵੀ ਇੱਕ ਮੁਕਾਬਲਾ ਜਲਦ ਹੀ ਸ਼ੁਰੂ ਕੀਤਾ ਜਾਵੇਗਾ।
ਅੰਤਰਰਾਸ਼ਟੀ ਪੋਸ਼ਕ ਅਨਾਜ ਵਰ੍ਹਾ 2023 ਦੇ ਲਈ ਲੋਕਾਂ ਅਤੇ ਸਲੋਗਨ ਮੁਕਾਬਲਾ ਪਹਿਲਾਂ ਹੀ ਆਯੋਜਿਤ ਕੀਤਾ ਜਾ ਚੁੱਕਿਆ ਹੈ ਅਤੇ ਜੇਤੂਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਭਾਰਤ ਸਰਕਾਰ ਜਲਦ ਹੀ ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹਾ 2023 ਦੇ ਮਹੱਤਵਪੂਰਨ ਅਵਸਰ ਨੂੰ ਚਿਨ੍ਹਿਤ ਕਰਨ ਦੇ ਲਈ ਲੋਗੋ ਅਤੇ ਸਲੋਗਨ ਜਾਰੀ ਕਰੇਗਾ।
****
ਐੱਸਐੱਨਸੀ/ਪੀਕੇ/ਐੱਮਐੱਸ
(Release ID: 1859208)
Visitor Counter : 177
Read this release in:
Kannada
,
English
,
Urdu
,
Hindi
,
Marathi
,
Bengali
,
Manipuri
,
Odia
,
Tamil
,
Telugu
,
Malayalam