ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰ ਨੇ ਰਾਜ ਸਰਕਾਰਾਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਫੋਰਟੀਫਾਈਡ ਰਾਈਸ ਦੇ ਲਾਭਾਂ ਬਾਰੇ ਜਾਗਰੂਕਤਾ ਵਰਕਸ਼ਾਪ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ


ਗੁਜਰਾਤ ਸਰਕਾਰ ਨੇ ਸਰਕਾਰੀ ਯੋਨਜਾਵਾਂ ਵਿੱਚ ਪੋਸ਼ਕ ਤੱਤਾਂ ਨਾਲ ਭਰਪੂਰ ਫੋਰਟੀਫਾਈਡ ਰਾਈਸ ਦੇ ਸਕਾਰਾਤਮਕ ਪ੍ਰਭਾਵ ਅਤੇ ਦੇਸ਼ ਦੀ ਪੋਸ਼ਣ ਸੁਰੱਖਿਆ ਰਣਨੀਤੀ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ

Posted On: 13 SEP 2022 2:22PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਨੇ ਵੱਖ-ਵੱਖ ਰਾਜਾਂ ਜਿਵੇਂ ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਤੇਲੰਗਾਨਾ ਰਾਜਸਥਾਨ ਅਤੇ ਕੇਰਲ ਤੋਂ ਪੋਸ਼ਕ ਤੱਤਾਂ ਨਾਲ ਭਰਪੂਰ ਫੋਰਟੀਫਾਈਡ ਰਾਈਸ ਦੇ ਲਾਭਾਂ ਨੂੰ ਹੁਲਾਰਾ ਦੇਣ ਲਈ ਵਰਕਸ਼ਾਪ ਆਯੋਜਿਤ ਕਰਨ ਦਾ ਬੇਨਤੀ ਕੀਤਾ ਹੈ।

ਇਨ੍ਹਾਂ ਰਾਜਾਂ ਨਾਲ ਵਿਸ਼ੇਸ਼ ਰੂਪ ਤੋਂ ਥੈਲੇਸੀਮੀਆ ਅਤੇ ਸਿਕਲ ਸੈਲ ਅਨੀਮੀਆ ਨਾਲ ਗ੍ਰਸਤ ਜਨਜਾਤੀ ਖੇਤਰਾਂ ਅਤੇ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਖੇਤਰਾਂ ਆਉਣ ਵਾਲੀ ਆਬਾਦੀ ਦੇ ਕੁਪੋਸ਼ਣ ਨਾਲ ਨਿਪਟਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਫੋਰਟੀਫਾਈਡ ਰਾਈਸ ਦੇ ਉਪਯੋਗ ਨੂੰ ਹੁਲਾਰਾ ਦੇਣ ਦਾ ਅਨੁਰੋਧ ਕੀਤਾ ਗਿਆ ਹੈ।

ਗੁਜਰਾਤ ਦੇ ਵਾਪੀ ਵਿੱਚ ਮੇਰਿਲ ਅਕਾਦਮੀ ਵਿੱਚ 9 ਸਤੰਬਰ, 2022 ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸਰਕਾਰ ਦੁਆਰਾ ਵਰਕਸ਼ਾਪਾਂ ਦਾ ਆਯੋਜਨ ਕਰਨ ਦੀ ਇਹ ਪਹਿਲ ਕੀਤੀ ਗਈ। ਇਸ ਅਵਸਰ ‘ਤੇ ਗੁਜਰਾਤ ਦੇ ਵਿੱਤ ਮੰਤਰੀ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ, ਗੁਜਰਾਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਹੋਰ ਉੱਚ ਅਧਿਕਾਰੀ, ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀ ਤਕਨੀਕੀ ਮਾਹਰ ਅਤੇ ਮੀਡੀਆ ਕਰਮੀ ਮੌਜੂਦ ਸਨ।

ਗੁਜਰਾਤ ਦੀ ਨਿਊਟ੍ਰਿਸ਼ਨ ਇੰਟਰਨੈਸ਼ਨਲ ਦੀ ਰਾਜ ਪ੍ਰੋਗਰਾਮ ਅਧਿਕਾਰੀ ਸੁਸ਼੍ਰੀ ਨੇਹਾ ਅਰੋੜਾ ਨੇ ਸਮਾਜਿਕ ਸੁਰੱਖਿਆ ਨੈੱਟ ਪ੍ਰੋਗਰਾਮਾਂ ਦੇ ਰਾਹੀਂ ਨਾਲ ਪ੍ਰਦਾਨ ਕੀਤੇ ਜਾਣ ਵਾਲੇ ਫੋਰਟੀਫਾਈਡ ਸਟੇਪਲ ‘ਤੇ ਇੱਕ ਪ੍ਰਸਤੁਤੀ ਦਿੱਤੀ। ਸਰਕਾਰ ਦੇ ਸਿਕਲ ਸੈੱਲ ਐਨੀਮੀਆ ਕੰਟਰੋਲ ਪ੍ਰੋਗਰਾਮ ਅਤੇ ਇੱਕ ਗੋ-ਐੱਨਜੀਓ ਭਾਗੀਦਾਰੀ ਦੇ ਪੂਰਵ ਮਾਨਦ ਡਾਇਰੈਕਟ ਡਾ. ਯਜਦੀ ਇਟਾਲੀਆ ਨੇ ਹੀਮੋਗਲੋਬਿਨਾਪੈਥਿਸ-ਸਿਕਲ ਸੈੱਲ ਐਨੀਮੀਆ, ਥੈਲੇਸੀਮੀਆ ਨੂੰ ਸਮਝਣ ਤੇ ਇੱਕ ਪੇਸ਼ਕਾਰੀ ਦਿੱਤੀ।

ਇਸ ਤਰ੍ਹਾਂ ਪ੍ਰੋ. (ਡਾ.) ਸਿਰੀਮਾਵੋ ਨਾਇਰ, ਨੋਡਲ ਅਧਿਕਾਰੀ, ਗੁਜਰਾਤ (ਐੱਨਐੱਫਐੱਸਏ ਸਮਵਰਤੀ ਮੁਲਾਂਕਣ ਡੀ/ਓ ਫੂਡ ਐਂਡ ਪੀਡੀ-ਭਾਰਤ ਸਰਕਾਰ) ਨੇ ਵੀ ਫੋਰਟੀਫਾਈਡ ਸਟੇਪਲ ਅਤੇ ਜਨਤਕ ਸਿਹਤ ਤੇ ਇਸ ਦੇ ਸਕਾਰਾਤਮਕ ਪ੍ਰਭਾਵ ਤੇ ਇੱਕ ਪ੍ਰਸਤੁਤੀ ਦਿੱਤੀ।  ਸਮੁਦਾਇਕ ਮੈਡੀਕਲ ਵਿਭਾਗ, ਨਮੋ-ਮੇਰੀ-ਸਿਲਵਾਸਾ ਦੇ ਸਹਾਇਕ ਪ੍ਰੋਫੈਸਰ ਡਾ. ਭਾਵੇਸ਼ ਬਰੀਆ ਨੇ ਵੀ ਫੋਰਟੀਫਾਈਡ ਸਟੇਪਲ ਅਤੇ ਹੀਮੋਗਲੋਬਿਨੋਪੈਥਿਸ ਤੇ ਇਸ ਦੇ ਪ੍ਰਭਾਵ ਤੇ ਇੱਕ ਪ੍ਰਸਤੁਤੀ ਦਿੱਤੀ।

ਪ੍ਰਸਤ੍ਰਤੀਆਂ ਦੇ ਬਾਅਦ ਤਕਨੀਕੀ ਮਾਹਰਾਂ ਅਤੇ ਐੱਫਸੀਆਈ ਅਤੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਦੁਆਰਾ ਪੈਨਲ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਨੂੰ ਗੁਜਰਾਤ ਦੇ ਕਈ ਪ੍ਰਮੁੱਖ ਸਥਾਨਕ ਸਮਾਚਾਰ ਪੱਤਰਾਂ ਨੇ ਇਸ ਨੂੰ ਆਪਣੀ ਪ੍ਰਮੁੱਖ ਖਬਰਾਂ ਵਿੱਚ ਜਗ੍ਹਾ ਦਿੱਤੀ।

ਵਰਕਸ਼ਾਪ ਦੇ ਸਮਾਪਨ ਤੇ ਸਰਕਾਰ ਵਿੱਚ ਪੋਸ਼ਕ ਤੱਤਾਂ ਨਾਲ ਭਰਪੂਰ ਫੋਰਟੀਫਾਈਡ ਰਾਈਸ ਦੇ ਸਕਾਰਾਤਮਕ ਪ੍ਰਭਾਵ ਅਤੇ ਦੇਸ਼ ਦੀਆਂ ਯੋਜਨਾਵਾਂ ਅਤੇ ਪੋਸ਼ਣ ਸੁਰੱਖਿਆ ਰਣਨੀਤੀ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਬਾਰੇ ਆਮ ਸਹਿਮਤੀ ਜਤਾਈ ਗਈ।

*****

ਏਡੀ/ਐੱਨਐੱਸ


(Release ID: 1859037) Visitor Counter : 124