ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਅਮਰੀਕਾ ਦੇ ਨਿਵੇਸ਼ਕਾਂ ਨੂੰ ਅੱਗੇ ਆਉਣ ਅਤੇ ਭਾਰਤ ਵਿੱਚ ਸੜਕ ਤੇ ਰਾਜਮਾਰਗ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ

Posted On: 12 SEP 2022 2:52PM by PIB Chandigarh

ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅਮਰੀਕਾ ਦੇ ਨਿਵੇਸ਼ਕਾਂ ਨੂੰ ਅੱਗੇ ਆਉਣ ਅਤੇ ਭਾਰਤ ਵਿੱਚ ਸੜਕ ਅਤੇ ਰਾਜਮਾਰਗ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ, ਜੋ ਨਿਵੇਸ਼ਕਾਂ ਦੇ ਲਈ ਸੋਨੇ ਦੀ ਖਾਨ ਹੈ। ‘ਇੰਡੋ-ਅਮੇਰੀਕਨ ਚੈਂਬਰ ਆਵ੍ ਕੌਮਰਸ’ ਦੇ 19ਵੇਂ ਭਾਰਤ-ਅਮਰੀਕਾ ਆਰਥਿਕ ਸੰਮੇਲਨ (ਸਮਿਟ) ਦਾ ਉਦਘਾਟਨ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਮਜ਼ਬੂਤ ਦੁਵੱਲੇ ਸੰਬੰਧਾਂ ਦੇ ਨਾਲ ਵਿਸ਼ਵ ਦੇ ਦੋ ਪ੍ਰਮੁੱਖ ਲੋਕਤੰਤਰ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸੁਭਾਵਿਕ ਭਾਗੀਦਾਰ ਹਾਂ ਅਤੇ ਆਪਸੀ ਵਿਕਾਸ ਵਿੱਚ ਯੋਗਦਾਨ ਦੇਣ ਦੇ ਲਈ ਸਾਡੇ ਕੋਲ ਬਹੁਤ ਕੁਝ ਹੈ। ਦੋਵਾਂ ਦੇਸ਼ਾਂ ਨੇ ਸਮਾਜਿਕ, ਆਰਥਿਕ ਅਤੇ ਰਣਨੀਤਿਕ ਮੋਰਚੇ ‘ਤੇ ਹਮੇਸ਼ਾ ਆਪਸੀ ਵਿਸ਼ਵਾਸ, ਸਨਮਾਨ ਅਤੇ ਸਹਿਯੋਗ ਨੂੰ ਦਰਸਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਚੁਣਿਆ ਹੋਇਆ ਵਿਸ਼ਾ- “ਅਗਲੇ 25 ਵਰ੍ਹਿਆਂ ਦੇ ਲਈ ਨਵਾਂ ਏਜੰਡਾ” ਸਾਡੇ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਰੋਡਮੈਪ ਤਿਆਰ ਕਰੇਗਾ।

 

https://static.pib.gov.in/WriteReadData/userfiles/image/image001ZVP7.jpg

 ਸ਼੍ਰੀ ਗਡਕਰੀ ਨੇ ਕਿਹਾ ਕਿ ਸਾਡਾ ਜੋਰ ਸਮੁੱਚੇ ਮਾਡਲ ਦੇ ਨਾਲ ਇੱਕ ਟਿਕਾਊ ਬਿਜ਼ਨਸ ਈਕੋਸਿਸਟਮ ਬਣਾਉਣ ‘ਤੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲੀਕ ਤੋਂ ਹਟ ਕੇ ਵਿਚਾਰ ਪ੍ਰਕਿਰਿਆ ਨੂੰ ਪ੍ਰੋਤਸਾਹਿਤ ਕਰਨ ਅਤੇ ਨਵੇਂ ਰਸਤੇ ਬਣਾਉਣ ਦੇ ਲਈ ਰਚਨਾਤਮਕ ਏਜੰਡੇ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2025 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਇੱਕ ਦ੍ਰਿਸ਼ਟੀਕੋਣ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਅੱਜ, ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਇਹ ਦੁਨੀਆ ਵਿੱਚ ਪੰਜਵੇਂ ਸਥਾਨ ‘ਤੇ ਹੈ। ਇੱਕ ਚੰਗੀ ਤਰ੍ਹਾਂ ਨਾਲ ਵਿਕਸਿਤ ਬੁਨਿਆਦੀ ਢਾਂਚਾ ਆਰਥਿਕ ਗਤੀਵਿਧੀ ਅਤੇ ਨਵੇਂ ਬਿਜ਼ਨਸ ਅਤੇ ਰੋਜ਼ਗਾਰਾਂ ਦੇ ਸਿਰਜਣ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦੇ ਮਾਧਿਅਮ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ 1.4 ਟ੍ਰਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। 2019 ਤੋਂ 2025 ਤੱਕ ਦੀ ਮਿਆਦ ਵਿੱਚ ਇਸ ਪੂੰਜੀਗਤ ਖਰਚ ਦਾ 19% ਸੜਕ ਖੇਤਰ ਦੇ ਲਈ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿੱਚ ਸਮੁੱਚੇ ਅਤੇ ਏਕੀਕ੍ਰਿਤ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਗਤੀ ਸ਼ਕਤੀ ਮਾਸਟਰ ਪਲਾਨ ਸ਼ੁਰੂ ਕੀਤਾ ਹੈ। ਗਤੀ-ਸ਼ਕਤੀ ਦੇ ਨਾਲ ਸਾਰੇ ਹਿਤਧਾਰਕ 3 ਸੀ ਕੌ-ਓਪਰੇਸ਼ਨ (ਸਹਿਯੋਗ), ਕੌ-ਆਰਡੀਨੇਸ਼ਨ (ਤਾਲਮੇਲ) ਅਤੇ ਕਮਿਊਨਿਕੇਸ਼ਨ (ਸੰਚਾਰ) ਦੇ ਨਿਯਮਾਂ ਦਾ ਪਾਲਨ ਕਰਨਗੇ।

https://static.pib.gov.in/WriteReadData/userfiles/image/image00234YH.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਸੜਕ ਬੁਨਿਆਦੀ ਢਾਂਚਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਕਿਉਂਕਿ 70% ਮਾਲ ਅਤੇ ਲਗਭਗ 90% ਯਾਤਰੀ ਆਵਾਜਾਈ ਦੇ ਲਈ ਸੜਕ ਨੈਟਵਰਕ ਦਾ ਉਪਯੋਗ ਕਰਦੇ ਹਨ। 2014 ਵਿੱਚ, ਸਾਡੇ ਕੋਲ ਲਗਭਗ 91,000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਨੈਟਵਰਕ ਸੀ। ਵਰਤਮਾਨ ਵਿੱਚ ਇਹ ਨੈਟਵਰਕ ਲਗਭਗ 1.47 ਲੱਖ ਕਿਲੋਮੀਟਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ 2025 ਤੱਕ ਰਾਸ਼ਟਰੀ ਰਾਜਮਾਰਗ ਨੈਟਵਰਕ ਨੂੰ 2 ਲੱਖ ਕਿਲੋਮੀਟਰ ਤੱਕ ਵਧਾਉਣ ਦੇ ਲਈ ਸਮਰਪਿਤ ਤੌਰ ‘ਤੇ ਕੰਮ ਕਰ ਰਹੀ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਅਸੀਂ ਦੇਸ਼ ਭਰ ਵਿੱਚ 10,000 ਕਿਲੋਮੀਟਰ ਲੰਬੇ 27 ਗ੍ਰੀਨਫੀਲਡ ਐਕਸਪ੍ਰੈੱਸਵੇਅ ਦਾ ਨਿਰਮਾਣ ਕਰ ਰਹੇ ਹਾਂ। ਜਿਨ੍ਹਾਂ ‘ਤੇ 5 ਲੱਖ ਕਰੋੜ ਯਾਨੀ ਕਰੀਬ 60 ਅਰਬ ਡਾਲਰ ਦਾ ਨਿਵੇਸ਼ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗਲਿਆਰਿਆਂ (ਕੌਰੀਡੋਰ) ਨਾਲ ਪ੍ਰਮੁੱਖ ਆਰਥਿਕ ਕੇਂਦਰਾਂ ਦਰਮਿਆਨ ਯਾਤਰਾ ਦੂਰੀ ਵਿੱਚ 14% ਦੀ ਕਮੀ ਆਵੇਗੀ ਅਤੇ ਇਸ ਨਾਲ ਟਰਾਂਪੋਰਟ ਲਾਗਤ ਵਿੱਚ 2.5% ਦੀ ਕਮੀ ਸੁਨਿਸ਼ਚਿਤ ਹੋਵੇਗੀ। ਇਸ ਦੇ ਇਲਾਵਾ, ਲਗਭਗ 110 ਕਰੋੜ ਲੀਟਰ ਈਂਧਣ ਦੀ ਬਚਤ ਹੋਵੇਗੀ ਅਤੇ ਕਾਰਬਨ ਡਾਇਔਕਸਾਈਡ ਉਤਸਿਰਜਣ ਵਿੱਚ ਹਰ ਸਾਲ 250 ਕਰੋੜ ਕਿਲੋਗ੍ਰਾਮ ਦੀ ਕਮੀ ਆਵੇਗੀ।

ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਰੁੱਖ ਕੱਟਣ ਅਤੇ ਰੁੱਖ ਲਗਾਉਣ (Tree Cutting & Tree Transplantation) ਦੇ ਲਈ “ਟ੍ਰਈ ਬੈਂਕ” (Tree Bank) ਨਾਮਕ ਇੱਕ ਨੀਤੀ ਤਿਆਰ ਕਰ ਰਹੀ ਹੈ। ਇਸ ਨੀਤੀ ਦੇ ਅਨੁਸਾਰ, ਐੱਨਐੱਚਏਆਈ, ਐੱਨਐੱਚਆਈਡੀਸੀਐੱਲ, ਏਅਰਪੋਰਟ ਅਤੇ ਪੋਰਟ ਅਥਾਰਿਟੀ ਜਿਹੀਆਂ ਅਥਾਰਿਟੀਆਂ ਨੂੰ ਪ੍ਰੋਜੈਕਟ ਵਿਕਾਸ ਦੇ ਦੌਰਾਨ ਰੁੱਖ ਲਗਾਉਣ ਅਤੇ ਰੁੱਖ ਕੱਟਣ ਦਾ ਰਿਕਾਰਡ ਰੱਖਣ ਵਾਲੀ ਇੱਕ “ਟ੍ਰੀ ਬੈਂਕ ਅਕਾਉਂਟ” ਦਾ ਰੱਖ-ਰਖਾਵ ਕਰਨਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਅਸੀਂ ਰਿਟੇਲ ਨਿਵੇਸ਼ਕਾਂ ਨੂੰ ਵਿੱਤਪੋਸ਼ਣ ਅਭਿਯਾਨ ਵਿੱਚ ਹਿੱਸਾ ਲੈਣ ਦੀ ਅਨੁਮਤੀ ਦੇਣ ਦੇ ਲਈ ‘ਇਨਵਿਟ’ ਜਿਹੇ ਅਭਿਨਵ ਅਤੇ ਨਿਵੇਸ਼ਕ ਅਨੁਕੂਲ ਉਤਪਾਦ ਲਿਆ ਰਹੇ ਹਾਂ। ਅਸੀਂ ਉਤਪਾਦਾਂ ਨੂੰ ਡਿਜ਼ਾਈਨ ਕਰ ਰਹੇ ਹਾਂ ਤਾਕਿ ਰਿਟੇਲ ਨਿਵੇਸ਼ਕਾਂ ਨੂੰ ਚੰਗਾ ਸਲਾਨਾ ਲਾਭ ਮਿਲ ਸਕੇ ਜੋ ਫਿਕਸਡ ਡਿਪੋਸਿਟ ਦਰਾਂ ਤੋਂ ਅਧਿਕ ਹੋਵੇ। ਉਨ੍ਹਾਂ ਨੇ ਕਿਹਾ ਕਿ ਚੈਂਬਰ ਨੂੰ ਨੇਤ੍ਰਿਤਵ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਜਿੱਥੇ ਸਾਡੇ ਪ੍ਰਤੀਭਾਸ਼ਾਲੀ ਮਾਨਵ ਸੰਸਧਾਨ ‘ਭਾਰਤੀ ਇੰਫ੍ਰਾ ਸਪੇਸ’ ਵਿੱਚ ਨਿਵੇਸ਼ ਨੂੰ ਸਮਰੱਥ ਬਣਾਉਣ ਦੇ ਲਈ ਸਰਵੋਤਮ ਵਿੱਤੀ ਸਾਧਨਾਂ ਨੂੰ ਡਿਜ਼ਾਈਨ ਕਰਨ ਵਿੱਚ ਯੋਗਦਾਨ ਦੇ ਸਕਦੇ ਹਾਂ। ਸਾਡੇ ਕੋਲ ਰਾਜਮਾਰਗ ਖੇਤਰ ਵਿੱਚ ਜਨਤਕ-ਨਿਜੀ-ਭਾਗੀਦਾਰੀ (ਪੀਪੀਪੀ) ਦੇ ਲਈ ਚੰਗੀ ਤਰ੍ਹਾਂ ਨਾਲ ਵਿਕਸਿਤ ਢਾਂਚਾ ਹੈ। ਏਸ਼ਿਆਈ ਵਿਕਾਸ ਬੈਂਕ ਨੇ ਪੀਪੀਪੀ ਕਾਰਜਸ਼ੀਲ ਪਰਿਪੱਕਤਾ ਵਿੱਚ ਭਾਰਤ ਨੂੰ ਪਹਿਲਾ ਸਥਾਨ ਪ੍ਰਦਾਨ ਕੀਤਾ ਹੈ ਅਤੇ ਭਾਰਤ ਨੂੰ ਪੀਪੀਪੀ ਦੇ ਲਈ ਇੱਕ ਵਿਕਸਿਤ ਬਜ਼ਾਰ ਦੇ ਰੂਪ ਵਿੱਚ ਵੀ ਨਾਮਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰੋਜੈਕਟ ਦਸਤਾਵੇਜ਼, ਕੰਟ੍ਰੈਕਟ ਸੰਬੰਧੀ ਫੈਸਲੇ ਅਤੇ ਅਨੁਮੋਦਨ ਹੁਣ ਡਿਜੀਟਲ ਪੋਰਟਲ ਦੇ ਮਾਧਿਅਮ ਨਾਲ ਕੀਤੇ ਜਾ ਰਹੇ ਹਨ।

ਸ਼੍ਰੀ ਗਡਕਰੀ ਨੇ ਕਿਹਾ ਕਿ ਅੱਜ ਭਾਰਤ ਇਲੈਕਟ੍ਰਿਕ ਦੋਪਹੀਆ, ਤਿੰਨ-ਪਹੀਆ ਅਤੇ ਕਾਰਾਂ ਦੇ ਲਈ ਸਭ ਤੋਂ ਵੱਡਾ ਈਵੀ (ਇਲੈਕਟ੍ਰਿਕ ਵ੍ਹੀਕਲ) ਬਜ਼ਾਰ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਜਲੀ ਗਤੀਸ਼ੀਲਤਾ ਦੇ ਲਈ ਸੋਲਰ ਅਤੇ ਵਿੰਡ ਐਨਰਜੀ ਅਧਾਰਿਤ ਚਾਰਜਿੰਗ ਸਿਸਟਮ ਨੂੰ ਮਜ਼ਬੂਤੀ ਨਾਲ ਪ੍ਰੋਤਸਾਹਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਲੈਕਟ੍ਰਿਕ ਹਾਈਵੇਅ ਦੇ ਵਿਕਾਸ ‘ਤੇ ਵੀ ਕੰਮ ਕਰ ਰਹੇ ਹਾਂ ਅਤੇ ਜੋ ਸੋਲਰ ਊਰਜਾ ਨਾਲ ਸੰਚਾਲਿਤ ਹੋਵੇਗਾ। ਇਸ ਨਾਲ ਯਾਤਰਾ ਦੇ ਦੌਰਾਨ ਹੈਵੀ ਡਿਊਟੀ ਵਾਲੇ ਟ੍ਰੱਕਾਂ ਅਤੇ ਬੱਸਾਂ ਨੂੰ ਚਾਰਜ ਕਰਨ ਵਿੱਚ ਸੁਵਿਧਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ-ਅਧਾਰਿਤ ਕੰਪਨੀਆਂ ਈਵੀ ਬੈਟਰੀ ਟੈਕਨੋਲੋਜੀਆਂ ਅਤੇ ਰੈਟ੍ਰੋਫਿਟਿੰਗ ਉਦਯੋਗ ਦੀ ਦਿਸ਼ਾ ਵਿੱਚ ਸਾਡੇ ਰਿਸਰਚ ਅਤੇ ਵਿਕਾਸ ਪ੍ਰਯਤਨਾਂ ਵਿੱਚ ਸਹਿਯੋਗ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਅਤੇ ਟਰਾਂਸਪੋਰਟ ਦੇ ਲਈ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ। ਸ਼੍ਰੀ ਗਡਕਰੀ ਨੇ ਚੈਂਬਰ ਤੋਂ ਘੱਟ ਲਗਾਤ ਅਤੇ ਭਰੋਸੇਯੋਗ ਇਲੈਕਟ੍ਰੋਲਾਈਜ਼ਰਸ ਅਤੇ ਹਾਈਡ੍ਰੋਜਨ ਈਂਧਣ ਸੈੱਲ ਟੈਕਨੋਲੋਜੀ ਦੇ ਵਿਕਾਸ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।

*****

ਐੱਮਜੇਪੀਐੱਸ


(Release ID: 1859030) Visitor Counter : 135