ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਖੋਜ ਅਤੇ ਵਿਕਾਸ ਲਈ ਵਿੱਤੀ ਸਰੋਤਾਂ ਨੂੰ ਵਧਾਉਣ ਲਈ ਰੋਡਮੈਪ 'ਤੇ 11 ਸਤੰਬਰ, 2022 ਨੂੰ ਸੈਂਟਰ-ਸਟੇਟ ਸਾਇੰਸ ਕਾਨਫਰੰਸ ਵਿੱਚ ਚਰਚਾ ਕੀਤੀ ਗਈ
Posted On:
11 SEP 2022 1:36PM by PIB Chandigarh
ਨਿੱਜੀ ਖੇਤਰ ਦੇ ਐੱਸਟੀਆਈ ਯੋਗਦਾਨ ਨੂੰ ਵਧਾ ਕੇ ਅਤੇ ਸਹਿਯੋਗੀ ਫੰਡਿੰਗ ਵਿਧੀਆਂ ਨੂੰ ਵਿਕਸਿਤ ਕਰਕੇ ਖੋਜ ਅਤੇ ਵਿਕਾਸ ਲਈ ਵਿੱਤੀ ਸਰੋਤਾਂ ਨੂੰ ਵਧਾਉਣ ਲਈ ਰੋਡਮੈਪ ਅਤੇ ਭਵਿੱਖੀ ਕਾਰਜ ਯੋਜਨਾ ਬਾਰੇ 11 ਸਤੰਬਰ, 2022 ਨੂੰ ਸੈਂਟਰ-ਸਟੇਟ ਸਾਇੰਸ ਕਾਨਫਰੰਸ ਵਿੱਚ ਚਰਚਾ ਕੀਤੀ ਗਈ ਸੀ।
ਇਨਫੋਸਿਸ ਦੇ ਸਹਿ-ਸੰਸਥਾਪਕ, ਡਾ. ਕ੍ਰਿਸ ਗੋਪਾਲਕ੍ਰਿਸ਼ਣਨ ਨੇ ਆਰਐਂਡਡੀ ਵਿੱਚ ਨਿੱਜੀ ਖੇਤਰ ਦੇ ਨਿਵੇਸ਼ ਨੂੰ ਦੁੱਗਣਾ ਕਰਨ ਦੇ ਪੈਨਲ ਵਿੱਚ ਕਿਹਾ, ਸਾਨੂੰ ਖੋਜ, ਟ੍ਰਾਂਸਲੇਸ਼ਨ ਰਿਸਰਚ ਵਿੱਚ ਨਿਵੇਸ਼ ਵਧਾਉਣ ਅਤੇ ਵਪਾਰੀਕਰਨ ਦੀ ਸਹੂਲਤ ਲਈ ਖੋਜ ਵਧਾਉਣ ਦੀ ਲੋੜ ਹੈ। ਇਨ੍ਹਾਂ ਵਿੱਚ ਪ੍ਰਾਈਵੇਟ ਸੈਕਟਰ ਰਾਹੀਂ ਤੇਜ਼ੀ ਲਿਆਂਦੀ ਜਾ ਸਕਦੀ ਹੈ ।
ਉਨ੍ਹਾਂ ਨੇ ਗਿਆਨ ਸਿਰਜਣ, ਪ੍ਰਸਾਰ ਅਤੇ ਉਪਯੋਗ ਲਈ ਫੰਡਿੰਗ ਸਹਾਇਤਾ 'ਤੇ ਜ਼ੋਰ ਦਿੱਤਾ ਅਤੇ ਢਾਂਚੇ ਦੀ ਭੂਮਿਕਾ, ਉਦਯੋਗ ਅਤੇ ਅਕਾਦਮਿਕ ਦੇ ਸਹਿ-ਸਥਾਨ ਦੇ ਨਾਲ-ਨਾਲ ਟੈਕਸ ਛੋਟਾਂ ਵਰਗੇ ਪ੍ਰੋਤਸਾਹਨ ਦੀ ਰੂਪਰੇਖਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਦਯੋਗ ਤੋਂ ਸੀਐੱਸਆਰ ਦਾ ਘੱਟੋ-ਘੱਟ 1 ਫੀਸਦੀ ਪੀਣ ਵਾਲੇ ਪਾਣੀ, ਕੈਂਸਰ, ਐਂਟੀ-ਮਾਈਕ੍ਰੋਬਾਇਲ ਪ੍ਰਤੀਰੋਧ ਵਰਗੀਆਂ ਮੌਜੂਦਾ ਸਮੱਸਿਆਵਾਂ ਅਤੇ ਭਵਿੱਖ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਖਰਚ ਕੀਤਾ ਜਾਣਾ ਚਾਹੀਦਾ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸੀਨੀਅਰ ਸਲਾਹਕਾਰ ਡਾ. ਅਖਿਲੇਸ਼ ਗੁਪਤਾ ਨੇ ਖੋਜ ਵਿੱਚ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਖੋਜ ਅਤੇ ਵਿਕਾਸ ਟੈਕਸ ਕਟੌਤੀ ਦੀ ਬਹਾਲੀ,ਪਰਉਪਕਾਰੀ ਫੰਡਿੰਗ ਅਤੇ ਖੋਜ ਵਿੱਚ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਐੱਫ.ਡੀ.ਆਈ. ਲਈ ਮਾਹੌਲ ਸਿਰਜਣ ਵਰਗੇ ਪ੍ਰੋਤਸਾਹਨ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਐੱਮਐੱਸਐੱਮਈਸ ਵਿੱਚ ਨਵੀਨਤਾ 'ਤੇ ਜ਼ੋਰ ਦਿੱਤਾ, ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕਾਉਂਸਿਲ (ਬੀਆਈਆਰਏਸੀ), ਟੈਕਨਾਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ), ਉਦਯੋਗ ਅਤੇ ਅਕਾਦਮਿਕਤਾ ਦੇ ਸਹਿ-ਸਥਾਨ ਨਾਲ ਜੁੜੇ ਕਲੱਸਟਰ ਮਾਡਲ ਵਰਗੇ ਮਾਡਲਾਂ ਦੇ ਦਾਇਰੇ ਦਾ ਵਿਸਤਾਰ ਕਰਨ ਦੇ ਨਾਲ-ਨਾਲ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ 'ਤੇ ਸਰਕਾਰ ਦੁਆਰਾ ਫੰਡ ਕੀਤੇ ਉਤਪਾਦਾਂ ਨੂੰ ਵਾਪਸ ਲਿਆਉਣ ਵਰਗੇ ਕਦਮਾਂ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ ।
ਉਨ੍ਹਾਂ ਨੇ ਕਿਹਾ ਕਿ ਖੋਜ ਵਿੱਚ 100% ਐੱਫਡੀਆਈ ਦੀ ਆਗਿਆ ਦੇ ਨਾਲ, ਕਰਨਾਟਕ ਵਰਗੇ ਕੁਝ ਰਾਜਾਂ ਨੇ ਖੋਜ ਅਤੇ ਵਿਕਾਸ ਵਿੱਚ ਐੱਫਡੀਆਈ ਨੂੰ ਵੱਡੇ ਪੱਧਰ 'ਤੇ ਆਕਰਸ਼ਿਤ ਕੀਤਾ ਹੈ, ਅਤੇ ਹੋਰ ਰਾਜ ਅਜਿਹੀਆਂ ਉਦਾਹਰਣਾਂ ਦੀ ਅਨੁਕਰਣ ਕਰ ਸਕਦੇ ਹਨ।
ਬੈਂਗਲੁਰੂ ਦੇ ਸੀ-ਕੈਂਪ ਦੇ ਸੀ.ਈ.ਓ. ਡਾ. ਸੀਨਮਾਰੀਫ ਸੱਯਦ (Dr. Taslimarif Saiyed), ਨੇ ਬਾਇਓਟੈਕ ਸਟਾਰਟ-ਅੱਪਸ ਦੀ ਦੁਨੀਆ ਵਿੱਚ ਇੱਕ ਉੱਭਰਦੇ ਹੋਏ ਲੀਡਰ ਵਜੋਂ ਭਾਰਤ ਦੀ ਸਥਿਤੀ ਅਤੇ ਦੇਸ਼ ਦੇ ਬਾਇਓਟੈਕ ਉਦਯੋਗ ਦੇ ਵਧ ਰਹੇ ਮੁਲਾਂਕਣ ਬਾਰੇ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਸਟਾਰਟ-ਅਪਸ ਲਈ ਮਿਡ-ਸਟੇਜ ਫੰਡਿੰਗ ਅਤੇ ਵੈਂਚਰ ਕੈਪੀਟਲ (ਵੀਸੀ) ਅਤੇ ਉਦਯੋਗ ਨਾਲ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ । ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਡਲ ਨੂੰ, ਜਿੱਥੇ ਵੀਸੀ ਅਤੇ ਉਦਯੋਗ ਰਾਜ ਸਰਕਾਰਾਂ ਸਮੇਤ ਸਰਕਾਰ ਨਾਲ ਸਾਂਝੇਦਾਰੀ ਕਰ ਸਕਦੇ ਹਨ, ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਿਹਤ ਦੇ ਖੇਤੀਬਾੜੀ ਅਤੇ ਜਲਵਾਯੂ ਦੇ ਨਾਲ-ਨਾਲ ਵਿਸ਼ਵ ਪੱਧਰ 'ਤੇ ਵੱਧ ਤੋਂ ਵੱਧ ਮਹੱਤਵਪੂਰਨ ਹੋਣ ਦੇ ਨਾਲ ਬਾਇਓਟੈਕ ਸੈਕਟਰ ਵੀ ਮਹੱਤਵ ਵਿੱਚ ਵੱਧ ਰਿਹਾ ਹੈ, ਅਤੇ ਡੂੰਘੇ ਵਿਗਿਆਨ ਅਤੇ ਡੂੰਘੀ ਟੈਕਨੋਲੋਜੀ ਲਈ ਸ਼ੁਰੂਆਤੀ ਪੜਾਅ ਦੇ ਫੰਡਿੰਗ ਤੋਂ ਇਸ ਮੌਕੇ ਦੀ ਵਰਤੋਂ ਕਰਨ ਦੀ ਮਦਦ ਕਰ ਸਕਦਾ ਹੈ ।
ਰਾਜਸਥਾਨ ਸਰਕਾਰ ਦੀ ਪ੍ਰਮੁੱਖ ਸਕੱਤਰ (ਐੱਸ ਐਂਡ ਟੀ) ਸ਼੍ਰੀਮਤੀ ਮੁਗਧਾ ਸਿਨਹਾ ਨੇ ਕਿਹਾ ਕਿ “ਸਫਲ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਮਾਡਲਾਂ ਤੋਂ ਪ੍ਰੇਰਿਤ ਐੱਸਟੀਆਈਸ ਸ਼ਾਸਨ ਨੀਤੀਆਂ ਨਾਲ ਪ੍ਰਯੋਗ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਵਿਗਿਆਨ ਨੂੰ ਸਾਰੇ ਵਿਭਾਗਾਂ ਲਈ ਸੇਵਾ ਪ੍ਰਦਾਤਾ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ - ਬਿੰਦੂਆਂ ਨੂੰ ਜੋੜਨ ਵਾਲਾ ਇੱਕ ਇੰਟਰਫੇਸ, ਅਤੇ ਨੀਤੀ ਨਿਰਮਾਤਾਵਾਂ ਨੂੰ ਵਿਗਿਆਨ ਨਾਲ ਸਬੰਧਤ ਮੁੱਦਿਆਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ । ਟੀਅਰ 2 ਉਦਯੋਗਾਂ, ਜਿਨ੍ਹਾਂ ਨੂੰ ਸਰਕਾਰ ਤੋਂ ਮੁੱਢਲੀ ਸਹਾਇਤਾ ਦੀ ਲੋੜ ਹੈ, ਦੀ ਪਛਾਣ ਕਰਨ ਦੀ ਲੋੜ ਹੈ ।
ਆਈਆਈਟੀ, ਗਾਂਧੀਨਗਰ ਦੇ ਡਾਇਰੈਕਟਰ ਪ੍ਰੋਫੈਸਰ ਅਮਿਤ ਪ੍ਰਸ਼ਾਂਤ ਨੇ ਅਨੁਵਾਦ ਖੋਜ ਲਈ ਸਹਿਯੋਗ ਰਾਹੀਂ ਖੋਜ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਪੁਲ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।
ਕਾਨਫਰੰਸ ਦੇ ਪੈਨਲ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਸਾਇੰਸ ਸਿਟੀ, ਅਹਿਮਦਾਬਾਦ ਵਿਖੇ ਗੁਜਰਾਤ ਸਰਕਾਰ ਦੇ ਨਾਲ ਸਾਂਝੇ ਤੌਰ 'ਤੇ ਆਯੋਜਿਤ ਕਾਨਫਰੰਸ ਦੇ ਪੈਨਲ ਨੇ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਨੂੰ ਮਜ਼ਬੂਤ ਕਰਨ ਲਈ ਫੰਡਿੰਗ ਵਿਧੀਆਂ 'ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਇੱਕ ਮੰਚ ਵਜੋਂ ਕੰਮ ਕੀਤਾ।
*****
ਐੱਸਐਨਸੀ/ਆਰਆਰ
(Release ID: 1858744)
Visitor Counter : 182